ਹੈਦਰਾਬਾਦ: ਦੁਨੀਆ ਭਰ 'ਚ ਕਈ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾਂਦੇ ਹਨ। ਇਨ੍ਹਾਂ ਸਭ ਨੂੰ ਬਣਾਉਣ ਲਈ ਪਿਆਜ਼ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ, ਕਿਉਂਕਿ ਪਿਆਜ਼ ਭੋਜਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਭੋਜਨ 'ਚ ਪਿਆਜ਼ ਦੀ ਵਰਤੋਂ ਕਰਨ ਨਾਲ ਇਸ ਦਾ ਸਵਾਦ ਦੁੱਗਣਾ ਹੋ ਜਾਂਦਾ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜੇਕਰ ਤੁਸੀਂ ਇੱਕ ਮਹੀਨੇ ਲਈ ਪਿਆਜ਼ ਖਾਣਾ ਬੰਦ ਕਰ ਦਿੰਦੇ ਹੋ, ਤਾਂ ਸਰੀਰ 'ਤੇ ਕੀ ਅਸਰ ਪਵੇਗਾ।
ਪਿਆਜ਼ ਨਾ ਖਾਣ ਨਾਲ ਸਰੀਰ 'ਤੇ ਅਸਰ: ਇੱਕ ਮਹੀਨੇ ਤੱਕ ਪਿਆਜ਼ ਤੋਂ ਪਰਹੇਜ਼ ਕਰਨ ਨਾਲ ਕਬਜ਼ ਤੋਂ ਲੈ ਕੇ ਅੱਖਾਂ ਦੀ ਰੌਸ਼ਨੀ ਤੱਕ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਸੀਨੀਅਰ ਡਾਇਟੀਸ਼ੀਅਨਾਂ ਅਨੁਸਾਰ, ਪਿਆਜ਼ ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਇਹ ਸਰੀਰ ਨੂੰ ਸਿਹਤਮੰਦ ਰੱਖਣ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ 'ਚ ਵਿਟਾਮਿਨ-ਸੀ, ਵਿਟਾਮਿਨ-ਬੀ6 ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ ਅਤੇ ਇਸ ਦੇ ਨਾਲ ਹੀ, ਪਿਆਜ਼ ਇਮਿਊਨ ਸਿਸਟਮ, ਸੈੱਲਾਂ ਦੇ ਵਾਧੇ ਅਤੇ ਪਾਚਨ ਕਿਰਿਆ ਨੂੰ ਵੀ ਠੀਕ ਰੱਖਦਾ ਹੈ। ਐਂਟੀ-ਇੰਫਲੇਮੇਟਰੀ ਗੁਣਾਂ ਦੇ ਨਾਲ-ਨਾਲ ਪਿਆਜ਼ ਵਿੱਚ ਐਂਟੀਆਕਸੀਡੈਂਟ ਅਤੇ ਕੈਂਸਰ ਵਿਰੋਧੀ ਗੁਣ ਵੀ ਪਾਏ ਜਾਂਦੇ ਹਨ, ਜੋ ਤਣਾਅ ਨੂੰ ਘਟਾਉਣ ਅਤੇ ਪੁਰਾਣੀਆਂ ਬਿਮਾਰੀਆਂ ਦੇ ਖਤਰੇ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ।
ਜੇਕਰ ਤੁਸੀਂ ਇੱਕ ਮਹੀਨੇ ਤੱਕ ਪਿਆਜ਼ ਖਾਣਾ ਬੰਦ ਕਰ ਦਿੰਦੇ ਹੋ, ਤਾਂ ਸਰੀਰ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਆਵੇਗੀ। ਪਰ ਮਾਹਿਰਾਂ ਦਾ ਕਹਿਣਾ ਹੈ ਕਿ ਕੁਝ ਮਾਮੂਲੀ ਬਦਲਾਅ ਜ਼ਰੂਰ ਦੇਖਣ ਨੂੰ ਮਿਲਣਗੇ। ਪਿਆਜ਼ ਵਿੱਚ ਖੁਰਾਕੀ ਫਾਈਬਰ ਦੀ ਉੱਚ ਮਾਤਰਾ ਹੁੰਦੀ ਹੈ, ਜੋ ਇੱਕ ਸਿਹਤਮੰਦ ਪਾਚਨ ਪ੍ਰਣਾਲੀ ਲਈ ਜ਼ਰੂਰੀ ਹੈ। ਇਸ ਲਈ ਪਿਆਜ਼ ਨਾ ਖਾਣ ਨਾਲ ਬਦਹਜ਼ਮੀ ਦੇ ਨਾਲ-ਨਾਲ ਕਬਜ਼ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
ਪਿਆਜ਼ ਨਾ ਖਾਣ ਨਾਲ ਵਿਟਾਮਿਨ-ਸੀ, ਵਿਟਾਮਿਨ-ਬੀ6 ਅਤੇ ਫੋਲੇਟ ਦੇ ਨਾਲ-ਨਾਲ ਮੈਂਗਨੀਜ਼ ਅਤੇ ਪੋਟਾਸ਼ੀਅਮ ਵਰਗੇ ਖਣਿਜਾਂ ਦੀ ਕਮੀ ਹੋ ਜਾਂਦੀ ਹੈ, ਜੋ ਇਮਿਊਨ ਸਿਸਟਮ ਨੂੰ ਕਮਜ਼ੋਰ ਕਰਦੇ ਹਨ। ਇਸ ਕਾਰਨ ਸਰੀਰ ਵਿੱਚ ਥਕਾਵਟ, ਲਾਲ ਰਕਤਾਣੂਆਂ ਦਾ ਗਠਨ ਅਤੇ ਖੂਨ ਦੇ ਜੰਮਣ ਵਰਗੇ ਮਾੜੇ ਪ੍ਰਭਾਵ ਦੇਖਣ ਨੂੰ ਮਿਲ ਸਕਦੇ ਹਨ। ਇਸ ਲਈ ਮਾਹਿਰਾਂ ਦਾ ਸੁਝਾਅ ਹੈ ਕਿ ਪਿਆਜ਼ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨ ਦੀ ਬਜਾਏ ਇਸ ਨੂੰ ਸੀਮਤ ਮਾਤਰਾ 'ਚ ਹੀ ਖਾਣਾ ਬਿਹਤਰ ਹੈ।
- ਫਿਲਟਰ ਦੇ ਪਾਣੀ ਨੂੰ ਸ਼ੁੱਧ ਸਮਝ ਕੇ ਪੀਣ ਦੀ ਨਾ ਕਰੋ ਗਲਤੀ, ਹੋ ਸਕਦੀਆਂ ਨੇ ਇਹ ਗੰਭੀਰ ਬਿਮਾਰੀਆਂ - Side Effects of Filter Water
- ਵਾਰ-ਵਾਰ ਪੜ੍ਹਾਈ ਕਰਨ 'ਤੇ ਵੀ ਨਹੀਂ ਹੋ ਰਿਹਾ ਬੱਚੇ ਨੂੰ ਕੁਝ ਯਾਦ, ਤਾਂ ਇਨ੍ਹਾਂ ਚੀਜ਼ਾਂ ਨੂੰ ਬਣਾਓ ਖੁਰਾਕ ਦਾ ਹਿੱਸਾ, ਯਾਦਾਸ਼ਤ ਹੋਵੇਗੀ ਤੇਜ਼ - Food for Childrens Memory
- ਬੁਢਾਪੇ 'ਚ ਫਿੱਟ ਰਹਿਣ ਲਈ ਖਾਓ ਇਹ 5 ਚੀਜ਼ਾਂ, ਕਈ ਸਮੱਸਿਆਵਾਂ ਨਾਲ ਲੜਨ 'ਚ ਮਿਲੇਗੀ ਮਦਦ - Food for Strong Bones
ਮਹੱਤਵਪੂਰਨ ਨੋਟ: ਇਸ ਵੈੱਬਸਾਈਟ 'ਤੇ ਦਿੱਤੀ ਗਈ ਸਾਰੀ ਸਿਹਤ ਜਾਣਕਾਰੀ ਅਤੇ ਮੈਡੀਕਲ ਸੁਝਾਅ ਸਿਰਫ਼ ਤੁਹਾਡੀ ਜਾਣਕਾਰੀ ਲਈ ਹਨ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾ ਆਪਣੇ ਡਾਕਟਰ ਦੀ ਜ਼ਰੂਰ ਸਲਾਹ ਲਓ।