ETV Bharat / health

ਖੰਘ ਦਾ ਸਫ਼ਲ ਇਲਾਜ, ਇਹ ਘਰੇਲੂ ਨੁਸਖ਼ੇ ਆਉਣਗੇ ਤੁਹਾਡੇ ਕੰਮ, ਜਾਣੋ ਇਸ ਸਮੱਸਿਆ ਦੌਰਾਨ ਕੀ ਪੀਣਾ ਅਤੇ ਕੀ ਨਹੀਂ ਪੀਣਾ - Cough Treatment - COUGH TREATMENT

Cough Treatment: ਖੰਘ ਇੱਕ ਆਮ ਸਮੱਸਿਆ ਹੈ, ਜਿਸ ਦਾ ਸਾਹਮਣਾ ਕਿਸੇ ਵੀ ਮੌਸਮ ਵਿੱਚ ਕਰਨਾ ਪੈ ਸਕਦਾ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਅਸੀਂ ਤੁਹਾਨੂੰ ਦੱਸਣ ਜਾ ਰਹੇ ਕਿ ਖੰਘ ਦੌਰਾਨ ਖਾਣੇ ਨਾਲ ਜੁੜੀਆਂ ਕਿਹੜੀਆਂ ਗੱਲ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

Cough Treatment
Cough Treatment (Getty Images)
author img

By ETV Bharat Health Team

Published : Aug 4, 2024, 3:57 PM IST

ਹੈਦਰਾਬਾਦ: ਖੰਘ ਦਾ ਸ਼ਿਕਾਰ ਹਰ ਕੋਈ ਹੋ ਸਕਦਾ ਹੈ। ਇਹ ਇੱਕ ਆਮ ਸਮੱਸਿਆ ਹੈ। ਕਈ ਵਾਰ ਖੰਘ ਆਪਣੇ ਆਪ ਠੀਕ ਹੋ ਜਾਂਦੀ ਹੈ ਜਦਕਿ ਕਈ ਵਾਰ ਦਵਾਈਆਂ ਲੈਣੀਆਂ ਪੈਂਦੀਆਂ ਹਨ। ਕਈ ਵਾਰ ਖੰਘ ਦੀ ਸਮੱਸਿਆ ਇੰਨੀ ਵੱਧ ਜਾਂਦੀ ਹੈ ਕਿ ਇਸ ਨਾਲ ਛਾਤੀ ਅਤੇ ਪਸਲੀਆਂ ਵਿੱਚ ਦਰਦ ਹੋਣ ਲੱਗਦਾ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਹਾਨੂੰ ਕੁਝ ਗੱਲ੍ਹਾਂ ਦਾ ਧਿਆਨ ਰੱਖਣ ਦੀ ਲੋੜ ਹੈ।

ਖੰਘ ਦੀਆਂ ਕਿਸਮਾਂ: ਜੇਕਰ ਖੰਘਦੇ ਸਮੇਂ ਬਲਗਮ ਨਿਕਲ ਰਹੀ ਹੋਵੇ, ਤਾਂ ਇਸਨੂੰ ਬਲਗਮ ਵਾਲੀ ਖੰਘ ਜਾਂ ਗਿੱਲੀ ਖੰਘ ਕਿਹਾ ਜਾਂਦਾ ਹੈ। ਦੂਜੇ ਪਾਸੇ ਜੇਕਰ ਬਲਗਮ ਬਾਹਰ ਨਹੀਂ ਆ ਰਹੀ, ਤਾਂ ਇਸ ਨੂੰ ਸੁੱਕੀ ਖੰਘ ਕਿਹਾ ਜਾਂਦਾ ਹੈ। ਸੁੱਕੀ ਖੰਘ ਦੀ ਸਮੱਸਿਆ ਰਾਤ ਨੂੰ ਅਕਸਰ ਵੱਧ ਜਾਂਦੀ ਹੈ ਅਤੇ ਇਸ ਕਾਰਨ ਲੋਕਾਂ ਦੀ ਨੀਂਦ ਖਰਾਬ ਹੋਣ ਲੱਗਦੀ ਹੈ। ਇਹੀ ਕਾਰਨ ਹੈ ਕਿ ਖੰਘ ਲਈ ਕਈ ਅੰਗਰੇਜ਼ੀ ਦਵਾਈਆਂ ਵਿੱਚ ਅਜਿਹੇ ਤੱਤ ਮਿਲਾਏ ਜਾਂਦੇ ਹਨ, ਜੋ ਜਲਦੀ ਨੀਂਦ ਲੈਣ ਵਿੱਚ ਮਦਦ ਕਰਦੇ ਹਨ ਅਤੇ ਖੰਘ ਤੋਂ ਰਾਹਤ ਦਿਵਾਉਦੇ ਹਨ। ਹਾਲਾਂਕਿ, ਖੰਘ ਲਈ ਬਜ਼ਾਰ ਵਿੱਚ ਬਹੁਤ ਸਾਰੇ ਕਫ ਸੀਰਪ ਉਪਲਬਧ ਹਨ, ਪਰ ਜ਼ਿਆਦਾਤਰ ਲੋਕ ਆਯੁਰਵੈਦਿਕ ਖੰਘ ਸੀਰਪ ਲੈਣਾ ਪਸੰਦ ਕਰਦੇ ਹਨ, ਕਿਉਂਕਿ ਆਯੁਰਵੈਦਿਕ ਕਫ ਸੀਰਪ ਪੀਣ ਨਾਲ ਨੀਂਦ ਆਉਂਦੀ ਹੈ ਅਤੇ ਇਹ ਪੁਰਾਣੀ ਖੰਘ ਨੂੰ ਜਲਦੀ ਠੀਕ ਕਰਦੀ ਹੈ।

ਖੰਘ ਦੇ ਕਾਰਨ: ਕਈ ਵਾਰ ਆਈਸਕ੍ਰੀਮ ਜਾਂ ਕੋਲਡ ਡਰਿੰਕਸ ਪੀਣ ਵਾਲੀਆਂ ਠੰਡੀਆਂ ਚੀਜ਼ਾਂ ਤੋਂ ਬਾਅਦ ਖੰਘ ਹੋਣਾ ਆਮ ਗੱਲ ਹੈ। ਇਸ ਤੋਂ ਇਲਾਵਾ, ਜ਼ੁਕਾਮ ਜਾਂ ਗਲੇ ਦੀ ਲਾਗ ਕਾਰਨ ਵੀ ਖੰਘ ਦੀ ਸਮੱਸਿਆ ਹੋ ਸਕਦੀ ਹੈ।

ਖੰਘ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਉਪਾਅ: ਖੰਘ ਹੋਣ 'ਤੇ ਜ਼ਿਆਦਾਤਰ ਲੋਕ ਘਰੇਲੂ ਉਪਚਾਰ ਅਪਣਾਉਣ ਬਾਰੇ ਸੋਚਦੇ ਹਨ। ਆਯੁਰਵੈਦਿਕ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਖੰਘ ਦੇ ਇਲਾਜ ਵਿੱਚ ਸਹੀ ਘਰੇਲੂ ਨੁਸਖਿਆਂ ਨੂੰ ਅਪਣਾਇਆ ਜਾਵੇ, ਤਾਂ ਖੰਘ ਜਲਦੀ ਠੀਕ ਹੋ ਸਕਦੀ ਹੈ।

ਖੰਘ ਲਈ ਸ਼ਹਿਦ: ਸ਼ਹਿਦ ਸੁੱਕੀ ਅਤੇ ਬਲਗਮ ਵਾਲੀ ਖੰਘ ਦੇ ਇਲਾਜ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਚਮਚ ਸ਼ਹਿਦ ਦਾ ਸੇਵਨ ਕਰਨ ਨਾਲ ਸੌਂਦੇ ਸਮੇਂ ਖੰਘ ਨੂੰ ਘੱਟ ਕੀਤਾ ਜਾ ਸਕਦਾ ਹੈ। ਆਯੁਰਵੇਦ ਅਨੁਸਾਰ, ਸ਼ਹਿਦ ਵਿੱਚ ਕਫ ਦੇ ਗੁਣ ਹੁੰਦੇ ਹਨ, ਜੋ ਖੰਘ ਦੀ ਸਮੱਸਿਆ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ।

ਤੁਲਸੀ: ਤੁਲਸੀ ਦੀ ਵਰਤੋਂ ਖੰਘ ਦੇ ਇਲਾਜ ਲਈ ਪ੍ਰਾਚੀਨ ਕਾਲ ਤੋਂ ਆਯੁਰਵੇਦ ਵਿੱਚ ਕੀਤੀ ਜਾਂਦੀ ਰਹੀ ਹੈ। ਤੁਲਸੀ ਵਿੱਚ ਐਂਟੀਮਾਈਕਰੋਬਾਇਲ, ਐਂਟੀ-ਇਨਫਲੇਮੇਟਰੀ, ਐਂਟੀਟਿਊਸਿਵ ਅਤੇ ਐਂਟੀ-ਐਲਰਜੀ ਤੱਤ ਪਾਏ ਜਾਂਦੇ ਹਨ, ਜੋ ਖੰਘ ਤੋਂ ਜਲਦੀ ਰਾਹਤ ਦਿਵਾਉਦੇ ਹਨ। ਇਹੀ ਕਾਰਨ ਹੈ ਕਿ ਤੁਲਸੀ ਦੀ ਵਰਤੋਂ ਜ਼ਿਆਦਾਤਰ ਆਯੁਰਵੈਦਿਕ ਕਫ ਸੀਰਪ ਵਿੱਚ ਕੀਤੀ ਜਾਂਦੀ ਹੈ।

ਮੁਲੇਥੀ: ਮੂਲੇਥੀ ਖੰਘ ਨਾਲ ਸਬੰਧਤ ਬਿਮਾਰੀਆਂ ਲਈ ਫਾਇਦੇਮੰਦ ਹੁੰਦੀ ਹੈ। ਮੁਲੇਥੀ ਗਲੇ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਜੇਕਰ ਤੁਹਾਨੂੰ ਖੰਘ ਜਾਂ ਗਲੇ 'ਚ ਖਰਾਸ਼ ਹੈ, ਤਾਂ ਮੁਲੇਥੀ ਦਾ ਸੇਵਨ ਕਰਨ ਨਾਲ ਜਲਦੀ ਆਰਾਮ ਮਿਲ ਸਕਦਾ ਹੈ। ਮੁਲੇਥੀ ਗਲੇ ਵਿੱਚ ਬਹੁਤ ਜ਼ਿਆਦਾ ਬਲਗ਼ਮ ਬਣਨ ਤੋਂ ਰੋਕਦੀ ਹੈ ਅਤੇ ਖੰਘ ਤੋਂ ਰਾਹਤ ਪ੍ਰਦਾਨ ਕਰਦੀ ਹੈ।

ਕਾਲੀ ਮਿਰਚ: ਕਾਲੀ ਮਿਰਚ ਗਲੇ ਦੀ ਜਲਣ ਤੋਂ ਰਾਹਤ ਦਿਵਾਉਣ ਵਿੱਚ ਮਦਦਗਾਰ ਹੁੰਦੀ ਹੈ ਅਤੇ ਜੇਕਰ ਸ਼ਹਿਦ ਦੇ ਨਾਲ ਇਸ ਦਾ ਸੇਵਨ ਕੀਤਾ ਜਾਵੇ, ਤਾਂ ਖੰਘ ਤੋਂ ਜਲਦੀ ਰਾਹਤ ਮਿਲ ਸਕਦੀ ਹੈ।

ਸੁੱਕਾ ਅਦਰਕ: ਖੰਘ ਅਤੇ ਗਲੇ ਦੀ ਲਾਗ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਵਿੱਚ ਸੁੱਕਾ ਅਦਰਕ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨਾਲ ਖੰਘ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਖੰਘ ਵੇਲੇ ਕੀ ਪੀਣਾ ਚਾਹੀਦਾ ਹੈ ਅਤੇ ਕੀ ਨਹੀਂ ਪੀਣਾ ਚਾਹੀਦਾ:

ਕੀ ਨਹੀਂ ਪੀਣਾ ਹੈ:

  • ਠੰਡੀਆਂ ਚੀਜ਼ਾਂ ਤੋਂ ਪਰਹੇਜ਼ ਕਰੋ
  • ਲੱਸੀ, ਕੋਲਡ ਡਰਿੰਕਸ ਜਾਂ ਫਰਿੱਜ ਵਿੱਚ ਰੱਖੀਆਂ ਪੀਣ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰੋ।
  • ਜ਼ਿਆਦਾ ਤੇਲ ਅਤੇ ਮਸਾਲੇ ਵਾਲੀਆਂ ਚੀਜ਼ਾਂ ਨਾ ਖਾਓ

ਕੀ ਪੀਣਾ ਹੈ:

  • ਕੋਸਾ ਪਾਣੀ ਪੀਓ
  • ਲੂਣ ਵਾਲੇ ਪਾਣੀ ਨਾਲ ਗਾਰਗਲ ਕਰੋ
  • ਗਰਮ ਚੀਜ਼ਾਂ ਖਾਓ

ETV Bharat Logo

Copyright © 2024 Ushodaya Enterprises Pvt. Ltd., All Rights Reserved.