ਹੈਦਰਾਬਾਦ: ਦੁੱਧ ਸਰੀਰ ਲਈ ਫਾਇਦੇਮੰਦ ਹੁੰਦਾ ਹੈ। ਇਸ 'ਚ ਕੈਲਸ਼ੀਅਮ, ਪ੍ਰੋਟੀਨ, ਵਿਟਾਮਿਨ ਬੀ6, ਫਾਸਫੋਰਸ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ। ਇਸਨੂੰ ਪੀਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਸਿਹਤ ਨੂੰ ਵੀ ਕਈ ਲਾਭ ਮਿਲ ਸਕਦੇ ਹਨ। ਹਾਲਾਂਕਿ, ਦੁੱਧ ਦੇ ਨਾਲ ਕੁਝ ਚੀਜ਼ਾਂ ਨੂੰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਕਿ ਅਜਿਹਾ ਕਰਨ ਨਾਲ ਸਿਹਤ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਦੁੱਧ ਦੇ ਨਾਲ ਨਾ ਖਾਓ ਇਹ ਚੀਜ਼ਾਂ:
ਮੱਛੀ: ਮੱਛੀ ਅਤੇ ਦੁੱਧ 'ਚ ਪ੍ਰੋਟੀਨ ਪਾਇਆ ਜਾਂਦਾ ਹੈ ਅਤੇ ਜ਼ਿਆਦਾ ਪ੍ਰੋਟੀਨ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਇਸ ਲਈ ਦੁੱਧ ਦੇ ਨਾਲ ਮੱਛੀ ਨਹੀਂ ਖਾਣੀ ਚਾਹੀਦੀ। ਇਨ੍ਹਾਂ ਦੋਨੋ ਚੀਜ਼ਾਂ ਨੂੰ ਇਕੱਠਿਆਂ ਖਾਣ ਨਾਲ ਪਾਚਨ ਖਰਾਬ ਹੋ ਸਕਦਾ ਹੈ, ਉਲਟੀ ਅਤੇ ਦਸਤ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸਦੇ ਨਾਲ ਹੀ, ਚਮੜੀ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ।
ਖੱਟੇ ਫਲ: ਨਿੰਬੂ ਅਤੇ ਸੰਤਰੇ ਵਰਗੇ ਖੱਟੇ ਫਲਾਂ ਨੂੰ ਖਾਣ ਤੋਂ ਪਹਿਲਾ ਜਾਂ ਬਾਅਦ 'ਚ ਦੁੱਧ ਨਾ ਪੀਓ। ਇਸ ਨਾਲ ਪੇਟ ਖਰਾਬ ਹੋ ਸਕਦਾ ਹੈ ਅਤੇ ਉਲਟੀ ਦੀ ਸਮੱਸਿਆ ਵੀ ਹੋ ਸਕਦੀ ਹੈ, ਕਿਉਕਿ ਦੁੱਧ ਪਚਨ 'ਚ ਜ਼ਿਆਦਾ ਸਮੇਂ ਲੱਗਦਾ ਹੈ ਅਤੇ ਅਜਿਹੇ 'ਚ ਖੱਟੇ ਫਲਾਂ ਨੂੰ ਖਾਣ ਨਾਲ ਪੇਟ ਦਰਦ ਅਤੇ ਉਲਟੀ ਹੋ ਸਕਦੀ ਹੈ। ਇਸ ਲਈ ਇਨ੍ਹਾਂ ਦੋਨੋ ਚੀਜ਼ਾਂ 'ਚ 2 ਘੰਟੇ ਦਾ ਗੈਪ ਰੱਖੋ।
ਦਹੀ: ਦੁੱਧ ਅਤੇ ਦਹੀ ਦੋਨਾਂ ਨੂੰ ਇਕੱਠਿਆਂ ਨਹੀਂ ਖਾਣਾ ਚਾਹੀਦਾ। ਇਸ ਨਾਲ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ। ਦਹੀ ਅਤੇ ਦੁੱਧ ਨੂੰ ਇਕੱਠਿਆ ਖਾਣ ਨਾਲ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ 'ਚ ਪੇਟ ਦਰਦ, ਉਲਟੀ ਅਤੇ ਦਸਤ ਸ਼ਾਮਲ ਹੈ।
ਕੇਲਾ: ਜੇਕਰ ਤੁਹਾਨੂੰ ਪਾਚਨ ਨਾਲ ਜੁੜੀਆਂ ਸਮੱਸਿਆਵਾਂ, ਜਿਵੇਂ ਕਿ ਗੈਸ ਜਾਂ ਬਲੋਟਿੰਗ ਹੈ, ਤਾਂ ਦੁੱਧ ਦੇ ਨਾਲ ਕੇਲਾ ਖਾਣ ਦੀ ਗਲਤੀ ਨਾ ਕਰੋ, ਕਿਉਕਿ ਇਨ੍ਹਾਂ ਨੂੰ ਪਚਾਉਣ 'ਚ ਕਾਫ਼ੀ ਸਮੇਂ ਲੱਗਦਾ ਹੈ।
ਗੁੜ੍ਹ: ਗੁੜ੍ਹ ਸਿਹਤ ਲਈ ਫਾਇਦੇਮੰਦ ਹੁੰਦਾ ਹੈ, ਪਰ ਇਸਨੂੰ ਦੁੱਧ ਦੇ ਨਾਲ ਖਾਣ ਤੋਂ ਪਰਹੇਜ਼ ਕਰੋ। ਕਈ ਲੋਕ ਗੁੜ੍ਹ ਦੇ ਨਾਲ ਦੁੱਧ ਪੀਣਾ ਪਸੰਦ ਕਰਦੇ ਹਨ, ਪਰ ਅਜਿਹਾ ਕਰਨਾ ਸਿਹਤ ਲਈ ਸਹੀ ਨਹੀਂ ਹੈ। ਦੁੱਧ ਦੇ ਨਾਲ ਗੁੜ੍ਹ ਖਾਣ ਕਰਕੇ ਪੇਟ ਖਰਾਬ ਹੋ ਸਕਦਾ ਹੈ।