ਹੈਦਰਾਬਾਦ: ਫੱਗਣ ਮਹੀਨਾ ਸ਼ੁਰੂ ਹੁੰਦੇ ਹੀ ਹੋਲੀ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਜਾਂਦੀਆਂ ਹਨ। ਹੋਲੀ ਹਿੰਦੂ ਧਰਮ ਦੇ ਸਭ ਤੋਂ ਮਹੱਤਵਪੂਰਨ ਤਿਉਹਾਰਾਂ 'ਚੋ ਇੱਕ ਹੈ। ਇਸ ਤਿਉਹਾਰ ਨੂੰ ਪੂਰੇ ਦੇਸ਼ 'ਚ ਮਨਾਇਆ ਜਾਂਦਾ ਹੈ। ਤਿਉਹਾਰਾਂ ਦੇ ਮੌਕੇ ਘਰ 'ਚ ਹੀ ਖਾਣ-ਪੀਣ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਦਿਨ ਲੋਕ ਘਰ 'ਚ ਹੀ ਕਈ ਤਰ੍ਹਾਂ ਦੀਆਂ ਖਾਣ ਵਾਲੀਆਂ ਚੀਜ਼ਾਂ ਬਣਾਉਦੇ ਹਨ ਅਤੇ ਗੁਜੀਆ ਵੀ ਤਿਆਰ ਕੀਤਾ ਜਾਂਦਾ ਹੈ। ਹੋਲੀ ਦੇ ਮੌਕੇ ਗੁਜੀਆ ਹੀ ਨਹੀਂ, ਸਗੋ ਠੰਡਾਈ ਵੀ ਬਣਾਈ ਜਾਂਦੀ ਹੈ। ਇਸ ਲਈ ਤੁਸੀਂ ਆਪਣੀ ਹੋਲੀ ਨੂੰ ਸ਼ਾਨਦਾਰ ਬਣਾਉਣ ਲਈ ਇੱਥੇ ਠੰਡਾਈ ਬਣਾਉਣ ਦੇ ਤਰੀਕੇ ਨੂੰ ਜਾਣ ਸਕਦੇ ਹੋ।
ਹੋਲੀ ਦੇ ਦਿਨ ਟਰਾਈ ਕਰੋ ਇਹ ਠੰਡਾਈ:
ਅਮਰੂਦ ਦੀ ਠੰਡਾਈ: ਅਮਰੂਦ ਕਈ ਲੋਕਾਂ ਦਾ ਪਸੰਦੀਦਾ ਫਲ ਹੁੰਦਾ ਹੈ। ਇਸਨੂੰ ਤੁਸੀਂ ਹੋਲੀ ਮੌਕੇ ਠੰਡਾਈ ਦੇ ਰੂਪ 'ਚ ਇਸਤੇਮਾਲ ਕਰ ਸਕਦੇ ਹੋ।
ਅਮਰੂਦ ਦੀ ਠੰਡਾਈ ਬਣਾਉਣ ਲਈ ਸਮੱਗਰੀ: ਅਮਰੂਦ ਦੀ ਠੰਡਾਈ ਬਣਾਉਣ ਲਈ ਸਭ ਤੋਂ ਪਹਿਲਾ 1.5 ਕੱਪ ਦੁੱਧ, 4 ਚਮਚ ਸੁੱਕਾ ਠੰਡਾਈ ਮਿਕਸਚਰ, 1 ਪੈਕੇਟ ਅਮਰੂਦ ਦਾ ਜੂਸ ਅਤੇ ਬਰਫ਼ ਚਾਹੀਦੀ ਹੈ।
ਇਸ ਤਰ੍ਹਾਂ ਬਣਾਓ ਅਮਰੂਦ ਦੀ ਠੰਡਾਈ: ਅਮਰੂਦ ਦੀ ਠੰਡਾਈ ਬਣਾਉਣ ਲਈ ਸਭ ਤੋਂ ਪਹਿਲਾ ਠਡਾਈ ਮਿਕਸਚਰ, ਦੁੱਧ ਅਤੇ ਅਮਰੂਦ ਦੇ ਜੂਸ ਨੂੰ ਮਿਲਾ ਲਓ। ਹੁਣ ਇਸ 'ਚ ਬਰਫ਼ ਪਾ ਲਓ। ਜੇਕਰ ਤੁਸੀਂ ਬਰਫ਼ ਦਾ ਇਸਤੇਮਾਲ ਨਹੀਂ ਕਰਨਾ ਚਾਹੁੰਦੇ, ਤਾਂ ਇਸ ਮਿਸ਼ਰਣ ਨੂੰ ਥੋੜ੍ਹੇ ਸਮੇਂ ਲਈ ਫਰਿੱਜ਼ 'ਚ ਰੱਖ ਦਿਓ। ਇਸ ਤਰ੍ਹਾਂ ਅਮਰੂਦ ਦੀ ਠੰਡਾਈ ਤਿਆਰ ਹੈ।
ਬਦਾਮ ਦੀ ਠੰਡਾਈ: ਹੋਲੀ ਦੇ ਦਿਨ ਤੁਸੀਂ ਬਦਾਮ ਦੀ ਠੰਡਾਈ ਨੂੰ ਵੀ ਘਰ 'ਚ ਹੀ ਤਿਆਰ ਕਰ ਸਕਦੇ ਹੋ। ਬਦਾਮ ਬਜ਼ਾਰ 'ਚ ਆਸਾਨੀ ਨਾਲ ਮਿਲ ਜਾਂਦੇ ਹਨ।
ਬਦਾਮ ਦੀ ਠੰਡਾਈ ਬਣਾਉਣ ਲਈ ਸਮੱਗਰੀ: ਬਦਾਮ ਦੀ ਠੰਡਾਈ ਬਣਾਉਣ ਲਈ 1/2 ਚਮਚ ਇਲਾਈਚੀ ਪਾਊਡਰ, 2 ਚਮਚ ਖਸਖਸ, 1 ਚਮਚ ਸੌਫ਼, 5-6 ਕਾਲੀ ਮਿਰਚ, 3/4 ਚਮਚ ਕੇਸਰ, 1 ਚਮਚ ਤਰਬੂਜ, ਜਾਇਫਲ, 4 ਕੱਪ ਬਦਾਮ ਦਾ ਦੁੱਧ ਅਤੇ ਸ਼ੱਕਰ ਦੀ ਲੋੜ ਹੁੰਦੀ ਹੈ।
ਇਸ ਤਰ੍ਹਾਂ ਬਣਾਓ ਬਦਾਮ ਦੀ ਠੰਡਾਈ: ਬਦਾਮ ਦੀ ਠੰਡਾਈ ਬਣਾਉਣ ਲਈ ਸਭ ਤੋਂ ਪਹਿਲਾ ਸੁੱਕੀਆਂ ਸਮੱਗਰੀਆਂ ਨੂੰ ਮਿਲਾ ਕੇ ਪੀਸ ਲਓ। ਹੁਣ ਦੁੱਧ ਨੂੰ ਸ਼ੱਕਰ ਅਤੇ ਕੇਸਰ ਦੇ ਨਾਲ ਉਬਾਲ ਲਓ। ਜਦੋ ਦੁੱਧ ਉਬਲ ਜਾਵੇ, ਤਾਂ ਇਸ 'ਚ ਠੰਡਾਈ ਪਾਊਡਰ ਮਿਲਾ ਲਓ। ਫਿਰ ਇਸ ਠੰਡਾਈ ਨੂੰ 1-4 ਘੰਟੇ ਤੱਕ ਫਰਿੱਜ਼ 'ਚ ਰੱਖੋ। ਹੁਣ ਇਸ ਉੱਪਰ ਗੁਲਾਬ ਸ਼ਰਬਤ ਪਾ ਲਓ।
ਆਈਸ-ਟੀ ਠੰਡਾਈ: ਹੋਲੀ ਦੇ ਦਿਨ ਤੁਸੀਂ ਆਈਸ-ਟੀ ਠੰਡਾਈ ਨੂੰ ਟਰਾਈ ਕਰ ਸਕਦੇ ਹੋ। ਇਸਨੂੰ ਬਣਾਉਣਾ ਬਹੁਤ ਆਸਾਨ ਹੈ ਅਤੇ ਇਹ ਠੰਡਾਈ ਸਵਾਦ ਵੀ ਹੁੰਦੀ ਹੈ।
ਆਈਸ-ਟੀ ਠੰਡਾਈ ਲਈ ਸਮੱਗਰੀ: ਆਈਸ-ਟੀ ਠੰਡਾਈ ਬਣਾਉਣ ਲਈ 1/2 ਚਮਚ ਕਾਲੀ ਮਿਰਚ, 1/4 ਕੱਪ ਬਦਾਮ, 1 ਟੀ-ਬੈਗ, 2 ਚਮਚ ਖਸਖਸ, 1 ਛੋਟਾ ਚਮਚ ਸੌਫ਼, 1/2 ਛੋਟੇ ਚਮਚ ਇਲਾਇਚੀ ਪਾਊਡਰ, ਸ਼ੱਕਰ ਅਤੇ ਕੇਸਰ ਦੀ ਲੋੜ ਹੁੰਦੀ ਹੈ।
ਆਈਸ-ਟੀ ਠੰਡਾਈ ਬਣਾਉਣ ਦਾ ਤਰੀਕਾ: ਆਈਸ-ਟੀ ਠੰਡਾਈ ਬਣਾਉਣ ਲਈ ਸਭ ਤੋਂ ਪਹਿਲਾ ਇੱਕ ਟੀ ਬੈਗ ਨੂੰ ਗਰਮ ਪਾਣੀ 'ਚ ਹੀਟ ਕਰ ਲਓ। ਹੁਣ ਇਸ 'ਚ 1/4 ਕੱਪ ਬਦਾਮ, ਖਸਖਸ, ਸੌਫ਼ ਅਤੇ ਇਲਾਇਚੀ ਪਾਓ। ਇਸ ਤੋਂ ਬਾਅਦ ਉੱਪਰ ਕਾਲੀ ਮਿਰਚ ਅਤੇ ਸ਼ੱਕਰ ਪਾ ਲਓ। ਫਿਰ ਇਸ 'ਚ ਬਰਫ਼ ਪਾ ਕੇ ਫਰਿੱਜ਼ 'ਚ ਰੱਖ ਲਓ ਅਤੇ ਪੀਣ ਤੋਂ ਪਹਿਲਾ ਛਾਣ ਲਓ। ਆਈਸ ਟੀ ਠੰਡਾਈ ਨੂੰ ਕਲਰ ਦੇਣ ਲਈ ਇਸ 'ਚ ਕੇਸਰ ਪਾਓ।