ਹੈਦਰਾਬਾਦ: ਅਸੀਂ ਸਾਰੇ ਜਾਣਦੇ ਹਾਂ ਕਿ ਸੈਰ ਜਾਂ ਕੋਈ ਵੀ ਸਰੀਰਕ ਗਤੀਵਿਧੀ ਸਾਡੀ ਸਮੁੱਚੀ ਸਿਹਤ ਲਈ ਵਰਦਾਨ ਹੈ। ਪਰ ਖਾਸ ਤੌਰ 'ਤੇ ਸੈਰ ਕਰਨ ਨਾਲ ਬਹੁਤ ਸਾਰੇ ਫਾਇਦੇ ਮਿਲ ਸਕਦੇ ਹਨ। ਇੱਥੇ ਅਸੀਂ ਤੁਹਾਨੂੰ ਅਜਿਹੇ ਪੰਜ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਬਾਰੇ ਤੁਸੀਂ ਸ਼ਾਇਦ ਹੀ ਸੁਣਿਆ ਹੋਵੇਗਾ।
ਸੈਰ ਕਰਨ ਦੇ ਫਾਇਦੇ:
ਭਾਰ ਘੱਟ ਕਰਨ ਵਿੱਚ ਮਦਦਗਾਰ: ਹਾਰਵਰਡ ਦੇ ਖੋਜਕਾਰਾਂ ਨੇ 12,000 ਤੋਂ ਵੱਧ ਲੋਕਾਂ ਵਿੱਚ ਮੋਟਾਪੇ ਨੂੰ ਉਤਸ਼ਾਹਿਤ ਕਰਨ ਵਾਲੇ 32 ਜੀਨਾਂ ਨੂੰ ਦੇਖਿਆ ਅਤੇ ਜਾਣਿਆ ਕਿ ਇਹ ਜੀਨ ਅਸਲ ਵਿੱਚ ਸਰੀਰ ਦੇ ਭਾਰ ਵਿੱਚ ਕਿੰਨਾ ਯੋਗਦਾਨ ਪਾਉਂਦੇ ਹਨ। ਇਸ ਲਈ ਜੇਕਰ ਤੁਸੀਂ ਸੈਰ ਕਰੋਗੇ, ਤਾਂ ਭਾਰ ਨੂੰ ਘੱਟ ਕਰਨ ਵਿੱਚ ਮਦਦ ਮਿਲ ਸਕਦੀ ਹੈ।
ਖੰਡ ਦੀ ਲਾਲਸਾ ਨੂੰ ਕੰਟਰੋਲ ਕਰਨਾ: ਯੂਨੀਵਰਸਿਟੀ ਆਫ ਐਕਸੀਟਰ ਦੇ ਦੋ ਅਧਿਐਨਾਂ ਵਿੱਚ ਪਾਇਆ ਗਿਆ ਹੈ ਕਿ 15 ਮਿੰਟ ਦੀ ਸੈਰ ਚਾਕਲੇਟ ਅਤੇ ਖੰਡ ਦੀ ਲਾਲਸਾ ਨੂੰ ਘਟਾ ਸਕਦੀ ਹੈ ਅਤੇ ਤਣਾਅਪੂਰਨ ਸਥਿਤੀਆਂ ਵਿੱਚ ਤੁਹਾਡੇ ਦੁਆਰਾ ਖਾਣ ਵਾਲੀ ਚਾਕਲੇਟ ਦੀ ਮਾਤਰਾ ਨੂੰ ਵੀ ਘਟਾ ਸਕਦੀ ਹੈ। ਇਹ ਖੋਜ ਇਸ ਗੱਲ ਦੀ ਵੀ ਪੁਸ਼ਟੀ ਕਰਦੀ ਹੈ ਕਿ ਸੈਰ ਕਰਨ ਨਾਲ ਵੱਖ-ਵੱਖ ਕਿਸਮਾਂ ਦੀ ਲਾਲਸਾ ਅਤੇ ਖਪਤ ਘੱਟ ਸਕਦੀ ਹੈ।
ਛਾਤੀ ਦੇ ਕੈਂਸਰ ਦਾ ਖ਼ਤਰਾ ਘੱਟ: ਸੈਰ ਕਰਨ ਨਾਲ ਛਾਤੀ ਦੇ ਕੈਂਸਰ ਹੋਣ ਦਾ ਖ਼ਤਰਾ ਘੱਟ ਸਕਦਾ ਹੈ। ਖੋਜਕਾਰ ਪਹਿਲਾਂ ਹੀ ਜਾਣਦੇ ਹਨ ਕਿ ਕਿਸੇ ਵੀ ਤਰ੍ਹਾਂ ਦੀ ਸਰੀਰਕ ਗਤੀਵਿਧੀ ਛਾਤੀ ਦੇ ਕੈਂਸਰ ਨੂੰ ਘਟਾ ਸਕਦੀ ਹੈ। ਹਾਲਾਂਕਿ, ਅਮਰੀਕਨ ਕੈਂਸਰ ਸੋਸਾਇਟੀ ਦੁਆਰਾ ਕੀਤੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਜੋ ਔਰਤਾਂ ਹਫ਼ਤੇ ਵਿੱਚ ਸੱਤ ਜਾਂ ਇਸ ਤੋਂ ਵੱਧ ਘੰਟੇ ਸੈਰ ਕਰਦੀਆਂ ਹਨ, ਉਨ੍ਹਾਂ ਵਿੱਚ ਛਾਤੀ ਦੇ ਕੈਂਸਰ ਦਾ ਖ਼ਤਰਾ ਉਨ੍ਹਾਂ ਔਰਤਾਂ ਦੇ ਮੁਕਾਬਲੇ 14% ਘੱਟ ਹੁੰਦਾ ਹੈ, ਜੋ ਹਫ਼ਤੇ ਵਿੱਚ ਤਿੰਨ ਘੰਟੇ ਜਾਂ ਘੱਟ ਸੈਰ ਕਰਦੀਆਂ ਹਨ।
ਜੋੜਾਂ ਦੇ ਦਰਦ ਵਿੱਚ ਕਮੀ: ਸੈਰ ਕਰਨ ਨਾਲ ਜੋੜਾਂ ਦਾ ਦਰਦ ਘੱਟ ਕੀਤਾ ਜਾ ਸਕਦਾ ਹੈ। ਕਈ ਅਧਿਐਨਾਂ ਵਿੱਚ ਪਾਇਆ ਗਿਆ ਹੈ ਕਿ ਪੈਦਲ ਚੱਲਣ ਨਾਲ ਗਠੀਏ ਨਾਲ ਸਬੰਧਤ ਦਰਦ ਘੱਟ ਜਾਂਦਾ ਹੈ ਅਤੇ ਹਫ਼ਤੇ ਵਿੱਚ ਪੰਜ ਤੋਂ ਛੇ ਮੀਲ ਪੈਦਲ ਚੱਲਣ ਨਾਲ ਗਠੀਏ ਨੂੰ ਬਣਨ ਤੋਂ ਵੀ ਰੋਕਿਆ ਜਾ ਸਕਦਾ ਹੈ। ਸੈਰ ਕਰਨ ਨਾਲ ਜੋੜਾਂ ਖਾਸ ਕਰਕੇ ਗੋਡਿਆਂ ਅਤੇ ਕੁੱਲ੍ਹੇ, ਜੋ ਕਿ ਗਠੀਏ ਲਈ ਸਭ ਤੋਂ ਵੱਧ ਸੰਵੇਦਨਸ਼ੀਲ ਹੁੰਦੇ ਹਨ ਦੀ ਰੱਖਿਆ ਹੁੰਦੀ ਹੈ।
- ਰਾਤ ਨੂੰ ਸੌਂਦੇ ਸਮੇਂ ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨ ਦੀ ਗਲਤੀ ਨਾ ਕਰੋ, ਇਸ ਗੰਭੀਰ ਬਿਮਾਰੀ ਦਾ ਹੋ ਸਕਦੈ ਸੰਕੇਤ - High blood sugar
- ਦੰਦਾਂ ਨੂੰ ਬੁਰਸ਼ ਕਰਦੇ ਸਮੇਂ ਨਾ ਕਰੋ ਇਹ ਗਲਤੀਆਂ, ਮਸੂੜਿਆਂ 'ਚੋ ਖੂਨ ਆਉਣ ਅਤੇ ਹੋਰ ਵੀ ਕਈ ਸਮੱਸਿਆਵਾਂ ਦਾ ਕਰਨਾ ਪੈ ਸਕਦੈ ਸਾਹਮਣਾ - Tips For Dental Care
- ਮੰਕੀਪੌਕਸ ਵਾਈਰਸ ਦੇ ਨਵੇਂ ਰੂਪ ਦਾ ਕਹਿਰ, ਤੇਜ਼ੀ ਨਾਲ ਫੈਲ ਰਿਹਾ, ਔਰਤਾਂ ਅਤੇ ਬੱਚੇ ਹੋ ਰਹੇ ਨੇ ਜ਼ਿਆਦਾ ਸ਼ਿਕਾਰ - mpox vaccine
ਸਰੀਰ ਦਾ ਇਮਿਊਨ ਸਿਸਟਮ ਮਜ਼ਬੂਤ: ਸੈਰ ਕਰਨ ਨਾਲ ਸਰੀਰ ਦਾ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। ਸੈਰ ਕਰਨਾ ਤੁਹਾਨੂੰ ਠੰਡੇ ਮੌਸਮ ਦੌਰਾਨ ਸੁਰੱਖਿਆ ਪ੍ਰਦਾਨ ਕਰ ਸਕਦਾ ਹੈ। 1,000 ਤੋਂ ਵੱਧ ਮਰਦਾਂ ਅਤੇ ਔਰਤਾਂ ਦੇ ਅਧਿਐਨ ਵਿੱਚ ਪਾਇਆ ਗਿਆ ਕਿ ਜੋ ਲੋਕ ਹਫ਼ਤੇ ਵਿੱਚ ਘੱਟੋ-ਘੱਟ 5 ਦਿਨ ਵਿੱਚ 20 ਮਿੰਟ ਤੁਰਦੇ ਹਨ, ਉਨ੍ਹਾਂ ਦੇ ਬਿਮਾਰ ਹੋਣ ਦੀ ਸੰਭਾਵਨਾ ਹਫ਼ਤੇ ਵਿੱਚ ਇੱਕ ਵਾਰ ਜਾਂ ਇਸ ਤੋਂ ਘੱਟ ਹੁੰਦੀ ਹੈ।