ਹੈਦਰਾਬਾਦ: ਗਲਤ ਜੀਵਨਸ਼ੈਲੀ ਕਰਕੇ ਲੋਕ ਵਾਲ ਝੜਨ ਵਰਗੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਹਰ ਔਰਤ ਮਜ਼ਬੂਤ ਅਤੇ ਲੰਬੇ ਵਾਲ ਪਾਉਣਾ ਚਾਹੁੰਦੀ ਹੈ। ਇਸ ਲਈ ਵਾਲਾਂ ਦੀ ਦੇਖਭਾਲ ਅਤੇ ਖੁਰਾਕ ਤੋਂ ਇਲਾਵਾ ਕੁਝ ਗੱਲ੍ਹਾਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਇਸ ਲਈ ਸਰ੍ਹੋ ਦੇ ਤੇਲ ਦੀ ਵਰਤੋ ਫਾਇਦੇਮੰਦ ਹੋ ਸਕਦੀ ਹੈ। ਤੁਸੀਂ ਬਾਦਾਮ ਅਤੇ ਸਰ੍ਹੋ ਦੇ ਤੇਲ ਦੀ ਵਰਤੋ ਕਰ ਸਕਦੇ ਹੋ। ਸਰ੍ਹੋ ਦੇ ਤੇਲ ਨੂੰ ਵਾਲਾਂ 'ਤੇ ਕਈ ਤਰੀਕਿਆਂ ਨਾਲ ਲਗਾਉਣ ਨਾਲ ਫਾਇਦੇ ਮਿਲ ਸਕਦੇ ਹਨ।
ਸਰ੍ਹੋ ਦੇ ਤੇਲ 'ਚ ਵਿਟਾਮਿਨ, ਕੈਲਸ਼ੀਅਮ, ਓਮੇਗਾ-3 ਅਤੇ 6 ਫੈਟੀ ਐਸਿਡ ਅਤੇ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਵਾਲਾਂ ਲਈ ਫਾਇਦੇਮੰਦ ਹੁੰਦੇ ਹਨ। ਇਸ ਤੇਲ 'ਚ ਐਂਟੀਫੰਗਲ ਅਤੇ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ, ਜਿਸ ਦੀ ਵਰਤੋ ਕਰਕੇ ਵਾਲਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਵਾਲਾਂ ਲਈ ਸਰ੍ਹੋ ਦੇ ਤੇਲ ਦੀ ਵਰਤੋ:
ਸਰ੍ਹੋ ਦੇ ਤੇਲ 'ਚ ਕੜੀ ਪੱਤਾ: ਵਾਲਾਂ ਲਈ ਸਰ੍ਹੋ ਦੇ ਤੇਲ ਨਾਲ ਕੜੀ ਪੱਤੇ ਦੀ ਵਰਤੋ ਕਰਨਾ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਸਭ ਤੋਂ ਪਹਿਲਾ ਵਾਲਾਂ ਦੀ ਲੰਬਾਈ ਦੇ ਹਿਸਾਬ ਨਾਲ ਕੜੀ ਪੱਤੇ ਨੂੰ ਧੋ ਲਓ। ਫਿਰ ਲੋਹੇ ਦੀ ਕੜਾਹੀ ਜਾਂ ਕਿਸੇ ਹੋਰ ਭਾਂਡੇ 'ਚ ਸਰ੍ਹੋ ਦੇ ਤੇਲ ਨੂੰ ਗਰਮ ਕਰ ਲਓ। ਇਸ ਗਰਮ ਤੇਲ 'ਚ ਕੜੀ ਪੱਤੇ ਨੂੰ ਪਾਓ ਅਤੇ ਗੈਸ ਬੰਦ ਕਰ ਦਿਓ। 2-3 ਦਿਨਾਂ ਤੱਕ ਇਨ੍ਹਾਂ ਪੱਤਿਆਂ ਨੂੰ ਇਸੇ ਤਰ੍ਹਾਂ ਰੱਖੋ। ਫਿਰ ਇਨ੍ਹਾਂ ਨੂੰ ਵਾਲਾਂ 'ਤੇ ਲਗਾ ਲਓ। ਇਸ ਤੇਲ ਨਾਲ ਵਾਲਾਂ ਨੂੰ ਮਜ਼ਬੂਤ ਬਣਾਉਣ 'ਚ ਮਦਦ ਮਿਲੇਗੀ ਅਤੇ ਖੋਪੜੀ ਦੀ ਇੰਨਫੈਕਸ਼ਨ ਦੂਰ ਹੋਵੇਗੀ। ਇਸਦੇ ਨਾਲ ਹੀ, ਡੈਂਡਰਫ਼ ਦੀ ਸਮੱਸਿਆਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।
ਸਰ੍ਹੋ ਦੇ ਤੇਲ 'ਚ ਮੇਥੀ ਦਾਣਾ: ਵਾਲਾਂ ਲਈ ਤੁਸੀਂ ਸਰ੍ਹੋ ਦੇ ਤੇਲ ਨਾਲ ਮੇਥੀ ਦਾਣੇ ਦੀ ਵੀ ਵਰਤੋ ਕਰ ਸਕਦੇ ਹੋ। ਇਸ ਲਈ ਸਭ ਤੋਂ ਪਹਿਲਾ 1/2 ਕੱਪ ਸਰ੍ਹੋ ਦੇ ਤੇਲ ਨੂੰ ਗਰਮ ਕਰੋ। ਫਿਰ ਇਸ 'ਚ ਇੱਕ ਚਮਚ ਮੇਥੀ ਦਾਣੇ ਦੇ ਪਾਓ। 10-15 ਮਿੰਟ ਤੱਕ ਇਸਨੂੰ ਹੌਲੀ ਗੈਸ 'ਤੇ ਰੱਖ ਕੇ ਪਕਾਓ। ਫਿਰ ਇਸਨੂੰ ਛਾਣ ਲਓ ਅਤੇ ਵਾਲ ਧੋਣ ਤੋਂ ਪਹਿਲਾ ਇਸ ਨਾਲ ਸਿਰ ਦੀ ਮਾਲਿਸ਼ ਕਰੋ ਅਤੇ ਇਸ ਤੋਂ ਬਾਅਦ ਸ਼ੈਪੂ ਕਰੋ। ਇਸ ਨਾਲ ਖੋਪੜੀ ਅਤੇ ਵਾਲਾਂ 'ਚ ਨਮੀ ਬਣੀ ਰਹਿੰਦੀ ਹੈ।
- ਸਿਹਤ ਲਈ ਵਰਦਾਨ ਹੈ ਸਰ੍ਹੋ ਦਾ ਤੇਲ, ਇਸ ਤੇਲ 'ਚ ਬਣੇ ਭੋਜਨ ਨੂੰ ਖਾਣ ਨਾਲ ਮਿਲਣਗੇ ਇਹ 4 ਲਾਭ - Benefits of Mustard Oil
- ਸਰ੍ਹੋਂ ਦੇ ਤੇਲ 'ਚ ਬਣਿਆ ਭੋਜਨ ਖਾਣ ਨਾਲ ਕੋਲੈਸਟ੍ਰੋਲ 'ਤੇ ਕੀ ਪੈਂਦਾ ਹੈ ਅਸਰ, ਜੇਕਰ ਤੁਸੀਂ ਇਸ ਤੇਲ 'ਚ ਖਾਣਾ ਪਕਾਉਗੇ ਤਾਂ ਸਿਹਤ ਨੂੰ ਮਿਲ ਸਕਦੈ ਨੇ ਕਈ ਲਾਭ - Mustard Oil Benefits For Health
- ਸਾਵਧਾਨ! ਇਸ ਰੰਗ ਦੇ ਕੱਪੜੇ ਪਾਉਣ ਵਾਲੇ ਲੋਕਾਂ ਨੂੰ ਮੱਛਰਾਂ ਦੇ ਕੱਟਣ ਦਾ ਵਧੇਰੇ ਖਤਰਾ, ਹੋਰ ਵੀ ਕਈ ਕਾਰਨ ਹੋ ਸਕਦੈ ਨੇ ਜ਼ਿੰਮੇਵਾਰ - Mosquito
ਸਰ੍ਹੋ ਦੇ ਤੇਲ 'ਚ ਆਂਵਲਾ ਪਾਊਡਰ: ਵਾਲਾਂ ਲਈ ਸਰ੍ਹੋ ਦੇ ਤੇਲ ਨਾਲ ਆਂਵਲਾ ਪਾਊਡਰ ਦੀ ਵਰਤੋ ਕਰਨਾ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਸਭ ਤੋਂ ਪਹਿਲਾ 1 ਕੱਪ ਸਰ੍ਹੋ ਦੇ ਤੇਲ ਨੂੰ ਗਰਮ ਹੋਣ ਲਈ ਰੱਖ ਦਿਓ। ਫਿਰ ਇਸਨੂੰ ਠੰਡਾ ਹੋਣ ਦਿਓ। ਇਸ ਤੋਂ ਬਾਅਦ ਲਗਭਗ ਇੱਕ ਚਮਚ ਆਂਵਲਾ ਪਾਊਡਰ ਮਿਲਾਓ। ਹੁਣ ਇਸ ਤੇਲ ਨੂੰ ਵਾਲਾਂ ਦੀਆਂ ਜੜ੍ਹਾਂ 'ਤੇ ਲਗਾ ਕੇ 30 ਤੋਂ 45 ਮਿੰਟ ਲਈ ਰੱਖੋ ਅਤੇ ਫਿਰ ਵਾਲਾਂ ਨੂੰ ਧੋ ਲਓ। ਆਂਵਲੇ ਪਾਊਡਰ ਦੀ ਜਗ੍ਹਾਂ ਤੁਸੀਂ ਆਂਵਲੇ ਦੇ ਰਸ ਨੂੰ ਵੀ ਇਸਤੇਮਾਲ ਕਰ ਸਕਦੇ ਹੋ।