ਹੈਦਰਾਬਾਦ: ਸੁੰਦਰ ਦਿਖਣ ਦੀ ਗੱਲ ਆਉਂਦੀ ਹੈ, ਤਾਂ ਕੁੜੀਆਂ ਬਿਲਕੁਲ ਵੀ ਸਮਝੌਤਾ ਨਹੀਂ ਕਰਦੀਆਂ। ਬਹੁਤ ਸਾਰੇ ਲੋਕ ਆਪਣੇ ਚਿਹਰੇ ਦੀ ਦਿੱਖ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਚਿਹਰਾ, ਹੱਥ-ਪੈਰ ਸਾਫ਼ ਅਤੇ ਸਿਹਤਮੰਦ ਹੋਣ ਨਾਲ ਹੀ ਸੁੰਦਰਤਾ ਵੱਧ ਸਕਦੀ ਹੈ। ਹੁਣ ਗਰਮੀਆਂ ਦੇ ਮੌਸਮ ਚੱਲ ਰਹੇ ਹਨ। ਇਸ ਮੌਸਮ 'ਚ ਥੋੜ੍ਹੀ ਦੇਰ ਬਾਹਰ ਜਾਣ ਨਾਲ ਹੀ ਪੈਰ ਕਾਲੇ ਹੋ ਜਾਂਦੇ ਹਨ ਅਤੇ ਟੈਨਿੰਗ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਤੁਸੀਂ ਆਪਣੇ ਪੈਰਾਂ ਨੂੰ ਸੁੰਦਰ ਬਣਾਉਣ ਲਈ ਹਰ ਵਾਰ ਬਿਊਟੀ ਪਾਰਲਰ ਨਹੀਂ ਜਾ ਸਕਦੇ ਹੋ। ਜੇਕਰ ਤੁਸੀਂ ਬਿਊਟੀ ਪਾਰਲਰ 'ਚ ਹੋਣ ਵਾਲੇ ਖਰਚੇ ਤੋਂ ਬਚਣਾ ਚਾਹੁੰਦੇ ਹੋ, ਤਾਂ ਘਰ ਵਿੱਚ ਆਸਾਨੀ ਨਾਲ ਟੂਥਪੇਸਟ ਦੀ ਮਦਦ ਨਾਲ ਪੈਡੀਕਿਓਰ ਕਰ ਸਕਦੇ ਹੋ। ਅਜਿਹਾ ਕਰਨ ਨਾਲ ਨਾ ਸਿਰਫ਼ ਤੁਹਾਡੇ ਪੈਰਾਂ ਦੀ ਟੈਨਿੰਗ ਗਾਇਬ ਹੋ ਜਾਵੇਗੀ, ਬਲਕਿ ਪੈਰ ਸੁੰਦਰ ਅਤੇ ਨਰਮ ਵੀ ਹੋਣਗੇ।
ਪੈਡੀਕਿਓਰ ਲਈ ਟੂਥਪੇਸਟ ਵਿੱਚ ਕੀ ਮਿਲਾਉਣਾ ਹੈ?: ਟੂਥਪੇਸਟ ਦੀ ਮਦਦ ਨਾਲ ਤੁਸੀਂ ਪੈਡੀਕਿਓਰ ਕਰ ਸਕਦੇ ਹੋ। ਇਸ ਲਈ ਸਭ ਤੋਂ ਪਹਿਲਾਂ ਇੱਕ ਛੋਟੇ ਕੰਟੇਨਰ ਵਿੱਚ 1 ਚਮਚ ਟੂਥਪੇਸਟ ਪਾਓ। ਇਸ ਤੋਂ ਬਾਅਦ 1 ਚਮਚ ਗੁਲਾਬ ਜਲ, 1 ਚਮਚ ਚੌਲਾਂ ਦਾ ਆਟਾ ਅਤੇ 1 ਚਮਚ ਐਲੋਵੇਰਾ ਜੈੱਲ ਮਿਲਾਓ। ਫਿਰ ਇਨ੍ਹਾਂ ਸਾਰਿਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਪੇਸਟ ਬਣਾ ਲਓ।
ਘਰ ਵਿੱਚ ਇਸ ਤਰ੍ਹਾਂ ਕਰੋ ਪੈਡੀਕਿਓਰ:
- ਪੈਡੀਕਿਓਰ ਕਰਵਾਉਣ ਤੋਂ ਪਹਿਲਾਂ ਰੀਮੂਵਰ ਨਾਲ ਆਪਣੇ ਪੈਰਾਂ ਦੇ ਨਹੁੰਆਂ ਤੋਂ ਪੁਰਾਣੀ ਨੇਲ ਪਾਲਿਸ਼ ਨੂੰ ਸਾਫ਼ ਕਰੋ। ਫਿਰ ਨਹੁੰਆਂ ਨੂੰ ਸਹੀ ਤਰੀਕੇ ਨਾਲ ਕੱਟ ਲਓ।
- ਹੁਣ ਪੈਰਾਂ ਨੂੰ ਸਾਫ਼ ਕਰੋ। ਪੈਰਾਂ ਨੂੰ ਸਾਫ਼ ਕਰਨ ਲਈ ਕੋਸੇ ਪਾਣੀ ਦੀ ਬਾਲਟੀ ਵਿੱਚ ਥੋੜ੍ਹਾ ਜਿਹਾ ਲੂਣ ਪਾਓ ਅਤੇ ਆਪਣੇ ਪੈਰਾਂ ਨੂੰ ਕੁਝ ਮਿੰਟਾਂ ਲਈ ਭਿਓ ਕੇ ਰੱਖੋ। ਲੂਣ ਮਿਲਾ ਕੇ ਪੈਰ ਧੋਣ ਨਾਲ ਪੈਰਾਂ ਦੀ ਗੰਦਗੀ ਦੂਰ ਹੁੰਦੀ ਹੈ ਅਤੇ ਚਮੜੀ ਨਰਮ ਹੁੰਦੀ ਹੈ।
- ਲੋੜ ਪੈਣ 'ਤੇ ਇੱਕ ਵਧੀਆ ਪਿਊਮਿਸ ਸਟੋਨ ਲਓ ਅਤੇ ਪੈਰਾਂ ਨੂੰ ਉਦੋਂ ਤੱਕ ਰਗੜੋ ਜਦੋਂ ਤੱਕ ਗੰਦਗੀ ਦੂਰ ਨਹੀਂ ਹੋ ਜਾਂਦੀ। ਪੈਰਾਂ ਨੂੰ ਸਾਫ਼ ਕਰਨ ਤੋਂ ਬਾਅਦ ਉਨ੍ਹਾਂ ਨੂੰ ਗਿੱਲੇ ਕੀਤੇ ਬਿਨਾਂ ਸਾਫ਼ ਕਰੋ।
- ਫਿਰ ਤਿਆਰ ਕੀਤੇ ਟੁੱਥਪੇਸਟ ਮਿਸ਼ਰਣ ਨੂੰ ਪੈਰਾਂ 'ਤੇ ਲਗਾਓ। ਇਸ ਤੋਂ ਬਾਅਦ ਇੱਕ ਪੁਰਾਣਾ ਟੂਥਬਰਸ਼ ਲਓ ਅਤੇ ਇਸ ਨਾਲ ਲਗਭਗ 5 ਮਿੰਟਾਂ ਤੱਕ ਚੰਗੀ ਤਰ੍ਹਾਂ ਪੈਰਾਂ ਨੂੰ ਰਗੜੋ ਅਤੇ ਫਿਰ ਪੈਰਾਂ ਨੂੰ ਪਾਣੀ ਨਾਲ ਧੋ ਲਓ।
- ਇਸ ਤੋਂ ਬਾਅਦ ਨਰਮ ਤੌਲੀਆ ਲੈ ਕੇ ਪੈਰਾਂ ਨੂੰ ਪੂੰਝ ਕੇ ਸੁਕਾ ਲਓ।
- ਫਿਰ ਤੁਹਾਨੂੰ ਆਪਣੇ ਪੈਰਾਂ 'ਤੇ ਘਰ ਵਿਚ ਵਰਤਿਆ ਜਾਣ ਵਾਲਾ ਮਾਇਸਚਰਾਈਜ਼ਰ ਲਗਾਉਣਾ ਹੋਵੇਗਾ। ਇਸ ਤੋਂ ਬਾਅਦ ਜੇਕਰ ਤੁਸੀਂ ਆਪਣੀ ਮਨਪਸੰਦ ਨੇਲ ਪਾਲਿਸ਼ ਲਗਾਓਗੇ, ਤਾਂ ਪੈਰ ਖੂਬਸੂਰਤ ਲੱਗਣਗੇ।
ਪੈਡੀਕਿਓਰ ਦੇ ਫਾਇਦੇ: ਪੈਡੀਕਿਓਰ ਕਰਨ ਨਾਲ ਪੈਰਾਂ ਦੇ ਆਲੇ-ਦੁਆਲੇ ਜਮ੍ਹਾਂ ਡੈੱਡ ਸੈੱਲਸ ਅਤੇ ਵ੍ਹਾਈਟਹੈੱਡਸ ਦੂਰ ਹੋਣਗੇ। ਇਸਦੇ ਨਾਲ ਹੀ, ਮਾਹਿਰਾਂ ਦਾ ਕਹਿਣਾ ਹੈ ਕਿ ਟੈਨਿੰਗ ਵੀ ਕਾਫੀ ਹੱਦ ਤੱਕ ਘੱਟ ਜਾਵੇਗੀ। ਜੇਕਰ ਤੁਸੀਂ ਹਫ਼ਤੇ ਵਿੱਚ ਇੱਕ ਵਾਰ ਇਸ ਤਰ੍ਹਾਂ ਦਾ ਪੈਡੀਕਿਓਰ ਕਰੋਗੇ, ਤਾਂ ਤੁਹਾਡੇ ਪੈਰ ਸਾਫ਼, ਨਰਮ ਅਤੇ ਕੋਮਲ ਦਿਖਾਈ ਦੇਣਗੇ।
- ਸ਼ੂਗਰ ਦੇ ਮਰੀਜ਼ਾਂ ਲਈ ਅਨਾਨਾਸ ਖਾਣਾ ਫਾਇਦੇਮੰਦ ਜਾਂ ਨੁਕਸਾਨਦੇਹ, ਇੱਥੇ ਜਾਣੋ - Pineapple Good for Diabetics or Not
- ਗਰਮੀ ਦਾ ਮੌਸਮ ਹੀਟ ਸਟ੍ਰੋਕ ਦਾ ਬਣ ਸਕਦੈ ਕਾਰਨ, ਸਫ਼ਰ ਕਰਦੇ ਸਮੇਂ ਇਨ੍ਹਾਂ 9 ਗੱਲ੍ਹਾਂ ਦਾ ਜ਼ਰੂਰ ਰੱਖੋ ਧਿਆਨ - Heat Stroke in Summer
- ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਦਾ ਕਰ ਰਹੇ ਹੋ ਸਾਹਮਣਾ, ਤਾਂ ਇਸ ਬਿਮਾਰੀ ਦਾ ਹੋ ਸਕਦੈ ਸੰਕੇਤ, ਜਾਣੋ ਲੱਛਣ - Astigmatism
ਨੋਟ: ਇੱਥੇ ਤੁਹਾਨੂੰ ਦਿੱਤੀ ਗਈ ਸਾਰੀ ਸਿਹਤ ਜਾਣਕਾਰੀ ਅਤੇ ਸੁਝਾਅ ਸਿਰਫ਼ ਤੁਹਾਡੀ ਸਮਝ ਲਈ ਹਨ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਆਪਣੇ ਨਿੱਜੀ ਡਾਕਟਰ ਦੀ ਸਲਾਹ ਲੈਣਾ ਬਿਹਤਰ ਹੈ।
Conclusion: