ਹੈਦਰਾਬਾਦ: ਅੱਜ ਦੇ ਸਮੇਂ 'ਚ ਬੱਚੇ ਖਾਣ-ਪੀਣ ਦੀਆਂ ਚੀਜ਼ਾਂ ਨੂੰ ਲੈ ਕੇ ਬਹੁਤ ਨਖਰੇ ਕਰਦੇ ਹਨ। ਭੁੱਖ ਘੱਟ ਲੱਗਣ ਦੀ ਸਮੱਸਿਆ ਜ਼ਿਆਦਾਤਰ 2 ਤੋਂ 5 ਸਾਲ ਦੇ ਬੱਚਿਆ ਵਿਚਕਾਰ ਨਜ਼ਰ ਆਉਦੀ ਹੈ। ਜੇਕਰ ਤੁਹਾਡਾ ਬੱਚਾ ਰੋਜ਼ਾਨਾ ਭੋਜਨ ਖਾਣ 'ਚ ਨਖਰੇ ਕਰ ਰਿਹਾ ਹੈ, ਤਾਂ ਡਾਕਟਰ ਨਾਲ ਸੰਪਰਕ ਕਰੋ। ਬੱਚਿਆਂ ਨੂੰ ਭੁੱਖ ਨਾ ਲੱਗਣ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਜ਼ਿਆਦਾਤਰ ਮਾਪੇ ਆਪਣੇ ਬੱਚਿਆ ਨੂੰ ਖੁਸ਼ ਕਰਨ ਲਈ ਚਿਪਸ, ਬਰਗਰ, ਚਾਕਲੇਟ ਅਤੇ ਪੀਜ਼ਾ ਖਾਣ ਨੂੰ ਦੇ ਦਿੰਦੇ ਹਨ, ਜੋ ਕਿ ਸਿਹਤ ਲਈ ਨੁਕਸਾਨਦੇਹ ਹੋ ਸਕਦ ਹਨ। ਇਸ ਲਈ ਤੁਹਾਨੂੰ ਆਪਣੇ ਬੱਚਿਆ ਨੂੰ ਖੁਸ਼ ਕਰਨ ਦੀ ਜਗ੍ਹਾਂ ਉਨ੍ਹਾਂ ਦੀ ਭੁੱਖ ਵਧਾਉਣ ਲਈ ਕੁਝ ਉਪਾਅ ਕਰਨੇ ਚਾਹੀਦੇ ਹਨ।
ਬੱਚਿਆ ਨੂੰ ਭੁੱਖ ਨਾ ਲੱਗਣ ਦੇ ਕਾਰਨ: ਬੱਚਿਆ ਨੂੰ ਭੁੱਖ ਨਾ ਲੱਗਣ ਪਿੱਛੇ ਉਨ੍ਹਾਂ ਦਾ ਵਿਕਾਸ ਵੀ ਜ਼ਿੰਮੇਵਾਰ ਹੋ ਸਕਦਾ ਹੈ। ਪਹਿਲੇ ਸਾਲ 'ਚ ਬੱਚੇ ਤੇਜ਼ੀ ਨਾਲ ਵੱਧਦੇ ਹਨ, ਪਰ ਫਿਰ ਉਨ੍ਹਾਂ ਦਾ ਵਿਕਾਸ ਹੌਲੀ ਹੋ ਜਾਂਦਾ ਹੈ ਅਤੇ ਉਹ ਘੱਟ ਖਾਣ ਲੱਗਦੇ ਹਨ। ਪੀਰੀਅਡਸ 'ਚ ਵੀ ਭੁੱਖ ਘੱਟ ਲੱਗ ਸਕਦੀ ਹੈ। ਇਸ ਤੋਂ ਇਲਾਵਾ, ਗਲੇ 'ਚ ਖਰਾਸ਼, ਦਸਤ, ਸਿਰਦਰਦ, ਬੁਖਾਰ ਤੋਂ ਬੱਚਾ ਪੀੜਿਤ ਹੈ, ਤਾਂ ਵੀ ਭੁੱਖ ਘੱਟ ਲੱਗ ਸਕਦੀ ਹੈ।
- ਤਣਾਅ ਕਾਰਨ ਵੀ ਬੱਚਿਆ ਨੂੰ ਭੁੱਖ ਘੱਟ ਲੱਗਦੀ ਹੈ। ਜੇਕਰ ਤੁਹਾਡਾ ਬੱਚਾ ਪੂਰੀ ਨੀਂਦ ਨਹੀਂ ਲੈ ਰਿਹਾ ਅਤੇ ਘੱਟ ਖਾ ਰਿਹਾ ਹੈ, ਤਾਂ ਹੋ ਸਕਦਾ ਹੈ ਕਿ ਬੱਚਾ ਤਣਾਅ ਦਾ ਸ਼ਿਕਾਰ ਹੋਵੇ।
- ਕੁਝ ਦਵਾਈਆਂ ਵੀ ਭੁੱਖ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।
- ਕਬਜ਼ ਦੀ ਸਮੱਸਿਆ ਹੋਣ 'ਤੇ ਪੇਟ ਫੁੱਲ ਜਾਂਦਾ ਹੈ, ਜਿਸ ਕਰਕੇ ਭੁੱਖ ਘੱਟ ਲੱਗਣ ਲੱਗ ਜਾਂਦੀ ਹੈ।
- ਛੋਟੇ ਬੱਚਿਆਂ ਦੇ ਪੇਟ 'ਚ ਕੀੜੇ ਹੋਣ 'ਤੇ ਵੀ ਭੁੱਖ ਘੱਟ ਲੱਗਦੀ ਹੈ। ਇਸ ਲਈ ਡਾਕਟਰ ਤੋਂ ਜਾਂਚ ਜਰੂਰ ਕਰਵਾਓ।
- ਜੇਕਰ ਬੱਚਾ ਡੇਢ ਸਾਲ ਦਾ ਹੈ ਅਤੇ ਉਸਨੂੰ ਭੁੱਖ ਨਹੀਂ ਲੱਗ ਰਹੀ, ਤਾਂ ਹੋ ਸਕਦਾ ਹੈ ਕਿ ਉਸਦੇ ਦੰਦ ਨਿਕਲ ਰਹੇ ਹੋਣ। ਦੰਦ ਨਿਕਲਣ ਸਮੇਂ ਮਸੂੜਿਆਂ ਦੇ ਆਲੇ-ਦੁਆਲੇ ਖੁਜਲੀ ਅਤੇ ਦਰਦ ਹੋਣ ਲੱਗਦਾ ਹੈ।
- ਕੁਝ ਬੱਚਿਆਂ ਨੂੰ ਆਈਰਨ ਦੀ ਕਮੀਂ ਹੁੰਦੀ ਹੈ, ਜਿਸ ਕਰਕੇ ਬੱਚੇ ਨੂੰ ਭੁੱਖ ਨਹੀਂ ਲੱਗਦੀ। ਇਸ ਲਈ ਡਾਕਟਰ ਨੂੰ ਦਿਖਾਓ।
- ਕੱਚਾ ਕੇਲਾ ਖਾਣ ਨਾਲ ਸਿਹਤ ਨੂੰ ਮਿਲ ਸਕਦੈ ਨੇ ਅਣਗਿਣਤ ਲਾਭ, ਅੱਜ ਤੋਂ ਹੀ ਆਪਣੀ ਖੁਰਾਕ 'ਚ ਕਰ ਲਓ ਸ਼ਾਮਲ - Benefits of Raw Banana
- ਸਾਵਧਾਨ! ਇਨ੍ਹਾਂ ਸਮੱਸਿਆਵਾਂ ਤੋਂ ਪੀੜਿਤ ਲੋਕ ਭੁੱਲ ਕੇ ਵੀ ਨਾ ਕਰਨ ਕਾਜੂ ਦਾ ਇਸਤੇਮਾਲ, ਨਹੀਂ ਤਾਂ ਹੋ ਸਕਦੈ ਖਤਰਾ - Side Effects Of Cashews
- ਫੇਸ਼ੀਅਲ ਤੋਂ ਬਾਅਦ ਨਾ ਕਰੋ ਇਹ ਕੰਮ, ਨਹੀਂ ਤਾਂ ਹੋ ਸਕਦੈ ਨੇ ਧੱਫੜ, ਰਾਹਤ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ - Skin Care Tips
ਬੱਚਿਆਂ ਦੀ ਭੁੱਖ ਵਧਾਉਣ ਦੇ ਉਪਾਅ:
- ਬੱਚਿਆਂ ਨੂੰ ਸਨੈਕਸ ਜ਼ਿਆਦਾ ਪਸੰਦ ਹੁੰਦੇ ਹਨ। ਇਸ ਲਈ ਤੁਸੀਂ ਉਨ੍ਹਾਂ ਨੂੰ ਸਿਹਤਮੰਦ ਸਨੈਕਸ ਖਾਣ ਨੂੰ ਦੇ ਸਕਦੇ ਹੋ। ਸਿਹਤਮੰਦ ਸਨੈਕਸ 'ਚ ਭੁੰਨੀ ਹੋਈ ਮੂੰਗਫਲੀ, ਸੈਂਡਵਿਚ ਜਾਂ ਬੇਕਡ ਸਬਜ਼ੀਆਂ, ਸੂਪ ਅਤੇ ਗਿਰੀਦਾਰ ਸ਼ਾਮਲ ਹੈ।
- ਭੋਜਨ ਖਾਣ ਦੇ ਸਮੇਂ ਬੱਚਿਆਂ ਨੂੰ ਸਨੈਕਸ ਖਾਣ ਨੂੰ ਨਾ ਦਿਓ। ਸੈਨਕਸ ਅਤੇ ਭੋਜਨ ਖਾਣ ਵਿਚਕਾਰ ਕੁੱਝ ਸਮੇਂ ਦਾ ਗੈਪ ਰੱਖੋ।
- ਮੂੰਗਫਲੀ ਖਾਣ ਨਾਲ ਭੁੱਖ ਵੱਧਦੀ ਹੈ। ਇਸ 'ਚ ਪ੍ਰੋਟੀਨ ਜ਼ਿਆਦਾ ਪਾਇਆ ਜਾਂਦਾ ਹੈ। ਇਸ ਲਈ ਤੁਸੀਂ ਬੱਚੇ ਨੂੰ ਮੂੰਗਫਲੀ ਖਾਣ ਨੂੰ ਦੇ ਸਕਦੇ ਹੋ।
- ਸਰੀਰ 'ਚ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਤੁਸੀਂ ਬੱਚੇ ਨੂੰ ਦਹੀ, ਕ੍ਰੀਮ ਅਤੇ ਪਨੀਰ ਆਦਿ ਖਾਣ ਨੂੰ ਦੇ ਸਕਦੇ ਹੋ।
- ਹੈਲਦੀ ਫੈਟ ਅਤੇ ਕੈਲੋਰੀ ਨਾਲ ਭਰਪੂਰ ਚੀਜ਼ਾਂ ਬੱਚੇ ਦੀ ਖੁਰਾਕ 'ਚ ਸ਼ਾਮਲ ਕਰੋ।
- ਬੱਚੇ ਨੂੰ ਫਲ ਅਤੇ ਸਬਜ਼ੀਆਂ ਖਾਣ ਨੂੰ ਦਿਓ।
- ਸਟ੍ਰਾਬੇਰੀ, ਸ਼ਹਿਦ, ਕੇਲਾ, ਦਹੀ, ਅੰਬ ਦੀ ਸਮੂਦੀ ਅਤੇ ਮਿਲਕ ਸ਼ੇਕ ਨੂੰ ਤੁਸੀਂ ਬੱਚੇ ਦੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।