ਹੈਦਰਾਬਾਦ: ਮੀਂਹ ਦੇ ਮੌਸਮ 'ਚ ਅਕਸਰ ਮੂੰਹ 'ਚ ਛਾਲੇ ਹੋਣ ਲੱਗਦੇ ਹਨ, ਜਿਸ ਕਾਰਨ ਖਾਣ-ਪੀਣ 'ਚ ਕਾਫੀ ਦਿੱਕਤ ਹੁੰਦੀ ਹੈ। ਜਦੋਂ ਮੂੰਹ 'ਚ ਛਾਲੇ ਹੁੰਦੇ ਹਨ, ਤਾਂ ਗੰਭੀਰ ਦਰਦ ਦੇ ਨਾਲ ਮੂੰਹ ਵਿੱਚ ਜਲਣ ਵੀ ਹੋਣ ਲੱਗਦੀ ਹੈ। ਆਮ ਤੌਰ 'ਤੇ ਇਹ ਛਾਲੇ ਜੀਭ, ਮਸੂੜਿਆਂ, ਬੁੱਲ੍ਹਾਂ ਜਾਂ ਗਲੇ 'ਤੇ ਹੁੰਦੇ ਹਨ। ਜੇਕਰ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ, ਤਾਂ ਇਹ ਵੱਧ ਵੀ ਸਕਦੇ ਹਨ ਅਤੇ ਇਨ੍ਹਾਂ ਦੀ ਗਿਣਤੀ ਵੀ ਇੱਕ ਤੋਂ ਵੱਧ ਹੋ ਸਕਦੀ ਹੈ।
ਮੂੰਹ ਦੇ ਛਾਲਿਆਂ ਲਈ ਜ਼ਿੰਮੇਵਾਰ ਕਾਰਨ: ਮੂੰਹ ਦੇ ਛਾਲੇ ਤਣਾਅ, ਨੀਂਦ ਦੀ ਕਮੀ, ਪੇਟ ਦੀ ਗਰਮੀ ਅਤੇ ਸਹੀ ਮਾਤਰਾ ਵਿੱਚ ਪਾਣੀ ਨਾ ਪੀਣ ਕਾਰਨ ਹੁੰਦੇ ਹਨ। ਇਸ ਤੋਂ ਇਲਾਵਾ, ਇਹ ਛਾਲੇ ਜੀਭ ਜਾਂ ਬੁੱਲ੍ਹ ਕੱਟਣ ਅਤੇ ਗਰਮ ਪਾਣੀ ਪੀਣ ਨਾਲ ਮੂੰਹ 'ਚ ਹੋ ਰਹੀ ਜਲਣ ਕਾਰਨ ਵੀ ਹੋ ਸਕਦੇ ਹਨ। ਜੇਕਰ ਤੁਹਾਡੇ ਮੂੰਹ 'ਚ ਛਾਲੇ ਹੋ ਗਏ ਹਨ, ਤਾਂ ਤੁਸੀਂ ਕੁਝ ਘਰੇਲੂ ਨੁਸਖ਼ਿਆਂ ਦੀ ਮਦਦ ਨਾਲ ਘਰ ਬੈਠੇ ਹੀ ਛਾਲਿਆਂ ਨੂੰ ਆਸਾਨੀ ਨਾਲ ਠੀਕ ਕਰ ਸਕਦੇ ਹੋ। ਇਸ ਲਈ ਤੁਹਾਨੂੰ ਨਾ ਤਾਂ ਜ਼ਿਆਦਾ ਪੈਸਾ ਖਰਚ ਕਰਨਾ ਪਵੇਗਾ ਅਤੇ ਨਾ ਹੀ ਜ਼ਿਆਦਾ ਮਿਹਨਤ ਕਰਨੀ ਪਵੇਗੀ।
ਮੂੰਹ ਦੇ ਛਾਲਿਆਂ ਤੋਂ ਰਾਹਤ ਪਾਉਣ ਦੇ ਨੁਸਖ਼ੇ:
ਘੱਟ ਮਸਾਲੇਦਾਰ ਭੋਜਨ ਖਾਓ: ਜੇਕਰ ਤੁਹਾਡੇ ਮੂੰਹ ਵਿੱਚ ਛਾਲੇ ਹੋ ਰਹੇ ਹਨ, ਤਾਂ ਘੱਟ ਮਸਾਲੇਦਾਰ ਭੋਜਨ ਖਾਓ। ਤੁਸੀਂ ਆਪਣੀ ਖੁਰਾਕ ਵਿੱਚ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਨੂੰ ਸ਼ਾਮਲ ਕਰ ਸਕਦੇ ਹੋ। ਖੁਰਾਕ ਵਿੱਚ ਸਲਾਦ ਨੂੰ ਸ਼ਾਮਲ ਕਰੋ। ਸੂਪ ਅਤੇ ਜੂਸ ਦਾ ਨਿਯਮਤ ਸੇਵਨ ਕਰੋ। ਇਸ ਨਾਲ ਛਾਲੇ ਜਲਦੀ ਠੀਕ ਹੁੰਦੇ ਹਨ।
ਸੁੱਕੇ ਨਾਰੀਅਲ ਦਾ ਸੇਵਨ ਕਰੋ: ਮੂੰਹ 'ਚ ਛਾਲੇ ਹੋਣ 'ਤੇ ਸੁੱਕੇ ਨਾਰੀਅਲ ਦੇ ਛੋਟੇ-ਛੋਟੇ ਟੁਕੜੇ ਕੁਝ ਸਮੇਂ ਲਈ ਮੂੰਹ 'ਚ ਰੱਖੋ ਅਤੇ ਫਿਰ ਖਾ ਲਓ। ਅਜਿਹਾ ਕਰਨ ਨਾਲ ਤੁਹਾਨੂੰ ਛਾਲਿਆਂ ਤੋਂ ਰਾਹਤ ਮਿਲੇਗੀ। ਇਸ ਤੋਂ ਇਲਾਵਾ ਮੂੰਹ ਦੇ ਛਾਲੇ ਹੋਣ 'ਤੇ ਦਹੀਂ ਅਤੇ ਖੀਰੇ ਵਰਗੀਆਂ ਠੰਡੀਆਂ ਚੀਜ਼ਾਂ ਖਾਓ।
ਲੂਣ ਵਾਲੇ ਪਾਣੀ ਨਾਲ ਕੁਰਲੀ ਕਰੋ: ਮੂੰਹ ਦੇ ਛਾਲਿਆਂ ਨੂੰ ਰੋਗਾਣੂ ਮੁਕਤ ਕਰਨ ਅਤੇ ਜਲਦੀ ਠੀਕ ਕਰਨ ਲਈ ਤੁਸੀਂ ਲੂਣ ਵਾਲੇ ਪਾਣੀ ਨਾਲ ਕੁਰਲੀ ਵੀ ਕਰ ਸਕਦੇ ਹੋ। ਦੱਸ ਦੇਈਏ ਕਿ ਲੂਣ ਵਿੱਚ ਮੌਜੂਦ ਐਂਟੀਬੈਕਟੀਰੀਅਲ ਗੁਣ ਸੂਖਮ ਜੀਵਾਂ ਨੂੰ ਨਸ਼ਟ ਕਰ ਦਿੰਦੇ ਹਨ, ਜਿਸ ਨਾਲ ਮੂੰਹ ਦੇ ਛਾਲਿਆਂ ਤੋਂ ਰਾਹਤ ਮਿਲਦੀ ਹੈ।
ਛਾਲੇ ਹੋਣ 'ਤੇ ਲੌਂਗ ਨੂੰ ਚਬਾਓ: ਮੂੰਹ 'ਚ ਛਾਲਿਆਂ ਕਾਰਨ ਹੋਣ ਵਾਲੇ ਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਲੌਂਗ ਚਬਾ ਸਕਦੇ ਹੋ। ਲੌਂਗ 'ਚ ਮੌਜੂਦ ਐਂਟੀ-ਬੈਕਟੀਰੀਅਲ ਅਤੇ ਐਨਾਲਜੇਸਿਕ ਗੁਣ ਛਾਲੇ ਨੂੰ ਕੀਟਾਣੂਆਂ ਤੋਂ ਬਚਾਉਂਦੇ ਹਨ ਅਤੇ ਇਸ ਨੂੰ ਠੀਕ ਕਰਨ 'ਚ ਵੀ ਮਦਦ ਕਰਦੇ ਹਨ।
- ਕੰਨ 'ਚ ਕਿਸੇ ਵੀ ਤਰ੍ਹਾਂ ਦਾ ਕੀੜਾ ਚਲਾ ਜਾਵੇ, ਤਾਂ ਬਚਾਅ ਲਈ ਇਹ ਘਰੇਲੂ ਨੁਸਖ਼ਾ ਆ ਸਕਦੈ ਤੁਹਾਡੇ ਕੰਮ - Ear Care Tips
- ਸਰੀਰ ਦੇ ਇਨ੍ਹਾਂ ਹਿੱਸਿਆਂ 'ਚ ਹੋ ਰਿਹਾ ਦਰਦ ਦੱਸਦਾ ਹੈ ਕਿ ਤੁਹਾਨੂੰ ਦਿਲ ਦਾ ਦੌਰਾ ਪੈਣ ਦਾ ਹੈ ਖਤਰਾ, ਸਮੇਂ ਰਹਿੰਦੇ ਕਰ ਲਓ ਪਛਾਣ - Body Part Pain In High Cholesterol
- ਦਵਾਈਆਂ ਖਾਧੇ ਬਿਨ੍ਹਾਂ ਇਨ੍ਹਾਂ ਬਿਮਾਰੀਆਂ ਤੋਂ ਮਿਲ ਜਾਵੇਗਾ ਛੁਟਕਾਰਾ, ਬਸ ਰੋਜ਼ਾਨਾ ਸਵੇਰੇ ਉੱਠ ਕੇ ਖਾਲੀ ਪੇਟ ਕਰ ਲਓ ਇਹ ਕੰਮ - Benefits of Drinking Hot Water
ਹਾਲਾਂਕਿ, ਇਨ੍ਹਾਂ ਛਾਲਿਆਂ ਨੂੰ ਘਰੇਲੂ ਨੁਸਖਿਆਂ ਨਾਲ ਠੀਕ ਕੀਤਾ ਜਾ ਸਕਦਾ ਹੈ। ਜੇਕਰ ਘਰੇਲੂ ਨੁਸਖ਼ਿਆਂ ਨਾਲ ਵੀ ਇਸ ਸਮੱਸਿਆ ਤੋਂ ਛੁਟਕਾਰਾ ਨਹੀਂ ਮਿਲ ਰਿਹਾ, ਤਾਂ ਤਰੁੰਤ ਡਾਕਟਰ ਕੋਲ੍ਹ ਜਾਓ, ਕਿਉਂਕਿ ਇਹ ਕੈਂਸਰ ਵਰਗੀਆਂ ਬਿਮਾਰੀਆਂ ਦਾ ਲੱਛਣ ਵੀ ਹੋ ਸਕਦਾ ਹੈ। ਇਸ ਲਈ ਜੇਕਰ ਮੂੰਹ ਦੇ ਛਾਲੇ ਲੰਬੇ ਸਮੇਂ ਤੱਕ ਠੀਕ ਨਹੀਂ ਹੁੰਦੇ ਹਨ, ਤਾਂ ਤੁਹਾਨੂੰ ਜਲਦੀ ਹੀ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।