ETV Bharat / health

ਔਰਤਾਂ 'ਚ ਆਮ ਹੁੰਦੀਆਂ ਨੇ ਇਹ ਬਿਮਾਰੀਆਂ, ਭੁੱਲ ਕੇ ਵੀ ਇਨ੍ਹਾਂ ਨੂੰ ਨਾ ਕਰੋ ਨਜ਼ਰਅੰਦਾਜ਼ - ਅੰਤਰਾਸ਼ਟਰੀ ਮਹਿਲਾ ਦਿਵਸ

Women’s Day 2024: ਅੱਜ ਅੰਤਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਨ ਔਰਤਾਂ ਨਾਲ ਜੁੜੇ ਮੁੱਦਿਆਂ 'ਤੇ ਖੁੱਲ੍ਹ ਕੇ ਗੱਲ ਕੀਤੀ ਜਾਂਦੀ ਹੈ।

Women’s Day 2024
Women’s Day 2024
author img

By ETV Bharat Health Team

Published : Mar 8, 2024, 1:04 PM IST

ਹੈਦਰਾਬਾਦ: ਅੱਜ ਦੁਨੀਆਂ ਭਰ 'ਚ ਅੰਤਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਹ ਦਿਨ ਜਿੱਥੇ ਔਰਤਾਂ ਨੂੰ ਜਸ਼ਨ ਮਨਾਉਣ ਦਾ ਮੌਕਾ ਦਿੰਦਾ ਹੈ, ਉੱਥੇ ਹੀ ਔਰਤਾਂ ਨਾਲ ਜੁੜੇ ਗੰਭੀਰ ਮੁੱਦਿਆਂ ਨੂੰ ਉਜਾਗਰ ਕਰਨ ਦਾ ਵੀ ਦਿਨ ਹੈ। ਸਿਹਤ ਔਰਤਾਂ ਨਾਲ ਜੁੜਿਆ ਇੱਕ ਅਹਿਮ ਮੁੱਦਾ ਹੈ। ਅਕਸਰ ਘਰ ਅਤੇ ਦਫ਼ਤਰ ਦੇ ਕੰਮ 'ਚ ਵਿਅਸਤ ਹੋਣ ਕਰਕੇ ਔਰਤਾਂ ਆਪਣੀ ਸਿਹਤ ਵੱਲ ਧਿਆਨ ਨਹੀਂ ਦੇ ਪਾਉਦੀਆਂ, ਜਿਸ ਕਰਕੇ ਕਈ ਸਮੱਸਿਆਵਾਂ ਦਾ ਖਤਰਾ ਵਧ ਜਾਂਦਾ ਹੈ। ਇਸ ਲਈ ਔਰਤਾਂ ਨੂੰ ਉਨ੍ਹਾਂ ਕੁਝ ਬਿਮਾਰੀਆਂ ਬਾਰੇ ਜਾਣ ਲੈਣਾ ਚਾਹੀਦਾ ਹੈ, ਜੋ ਉਨ੍ਹਾਂ 'ਚ ਆਮ ਦੇਖੀਆਂ ਜਾਂਦੀਆਂ ਹਨ, ਤਾਂ ਜੋ ਸਮੇਂ ਰਹਿੰਦੇ ਸਹੀ ਇਲਾਜ਼ ਕਰਵਾ ਕੇ ਇਨ੍ਹਾਂ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕੇ।

ਔਰਤਾਂ ਇਨ੍ਹਾਂ ਬਿਮਾਰੀਆਂ ਨੂੰ ਨਾ ਕਰਨ ਨਜ਼ਰਅੰਦਾਜ਼:

ਛਾਤੀ ਦਾ ਕੈਂਸਰ: ਛਾਤੀ ਦਾ ਕੈਂਸਰ ਔਰਤਾਂ ਨੂੰ ਪ੍ਰਭਾਵਿਤ ਕਰਨ ਵਾਲੀ ਇੱਕ ਗੰਭੀਰ ਬਿਮਾਰੀ ਹੈ, ਜੋ ਖਤਰਨਾਕ ਸਾਬਿਤ ਹੋ ਸਕਦੀ ਹੈ। ਭਾਰਤ 'ਚ ਇਸ ਬਿਮਾਰੀ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਇਸ ਬਿਮਾਰੀ ਬਾਰੇ ਸਹੀ ਜਾਣਕਾਰੀ ਅਤੇ ਸਮੇਂ 'ਤੇ ਇਸ ਬਿਮਾਰੀ ਦੀ ਪਹਿਚਾਣ ਕਰਨ ਨਾਲ ਤੁਸੀਂ ਇਸ ਬਿਮਾਰੀ ਤੋਂ ਬਚ ਸਕਦੇ ਹੋ।

ਪੋਲੀਸਿਸਟਿਕ ਅੰਡਾਸ਼ਯ ਸਿੰਡਰੋਮ (ਪੀਸੀਓਐਸ): ਪੋਲੀਸਿਸਟਿਕ ਅੰਡਾਸ਼ਯ ਸਿੰਡਰੋਮ (ਪੀਸੀਓਐਸ) ਔਰਤਾਂ ਨੂੰ ਹੋਣ ਵਾਲੀ ਇੱਕ ਆਮ ਸਮੱਸਿਆ ਹੈ, ਜਿਸ ਤੋਂ ਭਾਰਤ ਦੀਆਂ ਕਈ ਔਰਤਾਂ ਪ੍ਰਭਾਵਿਤ ਹਨ। ਇਸ ਬਿਮਾਰੀ ਕਾਰਨ ਪ੍ਰਜਨਨ ਸਿਹਤ ਅਤੇ ਹਾਰਮੋਨਲ ਸੰਤੁਲਨ ਪ੍ਰਭਾਵਿਤ ਹੁੰਦਾ ਹੈ। ਅਜਿਹੇ 'ਚ ਤੁਹਾਨੂੰ ਸੰਤੁਲਿਤ ਖੁਰਾਕ, ਰੋਜ਼ਾਨਾ ਕਸਰਤ ਅਤੇ ਤਣਾਅ ਨੂੰ ਮੈਨੇਜ ਕਰਨ ਵਰਗੀਆਂ ਆਦਤਾਂ ਨੂੰ ਅਪਣਾਉਣਾ ਚਾਹੀਦਾ ਹੈ।

ਥਾਇਰਾਇਡ: ਥਾਇਰਾਇਡ ਦੀ ਸਮੱਸਿਆ ਵੀ ਔਰਤਾਂ 'ਚ ਜ਼ਿਆਦਾ ਦੇਖੀ ਜਾਂਦੀ ਹੈ। ਥਾਇਰਾਇਡ ਹਾਰਮੋਨ 'ਚ ਸੰਤੁਲਨ, ਥਕਾਵਟ ਤੋਂ ਲੈ ਕੇ ਭਾਰ ਦੇ ਉਤਰਾਅ-ਚੜਾਅ ਤੱਕ ਕਈ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਇਸ ਸਮੱਸਿਆ ਤੋਂ ਬਚਣ ਲਈ ਰੋਜ਼ਾਨਾ ਥਾਇਰਾਇਡ ਟੈਸਟ ਕਰਵਾਓ। ਇਸ ਤੋਂ ਇਲਾਵਾ, ਸਹੀ ਖਾਣ-ਪੀਣ ਅਤੇ ਸਿਹਤਮੰਦ ਜੀਵਨਸ਼ੈਲੀ ਨੂੰ ਅਪਣਾਓ।

ਅਨੀਮੀਆ: ਅਨੀਮੀਆ ਇੱਕ ਖਤਰਨਾਕ ਸਮੱਸਿਆ ਹੈ। ਇਹ ਸਮੱਸਿਆ ਭਾਰਤ 'ਚ ਕਈ ਔਰਤਾਂ ਨੂੰ ਪ੍ਰਭਾਵਿਤ ਕਰਦੀ ਹੈ। ਇਸ ਲਈ ਆਪਣੀ ਖੁਰਾਕ ਦਾ ਧਿਆਨ ਰੱਖੋ ਅਤੇ ਰੋਜ਼ਾਨਾ ਸਿਹਤ ਨਾਲ ਜੁੜੇ ਟੈਸਟ ਕਰਵਾਓ।

ਓਸਟੀਓਪਰੋਰਰੋਵਸਸ: ਓਸਟੀਓਪਰੋਰਰੋਵਸਸ ਵੀ ਇੱਕ ਅਜਿਹੀ ਸਿਹਤ ਸਮੱਸਿਆ ਹੈ, ਜੋ ਕਈ ਭਾਰਤੀ ਔਰਤਾਂ ਨੂੰ ਪ੍ਰਭਾਵਿਤ ਕਰਦੀ ਹੈ। ਸਰੀਰ 'ਚ ਕੈਲਸ਼ੀਅਮ ਦੀ ਘਾਟ ਕਾਰਨ ਹੱਡੀਆਂ ਕੰਮਜ਼ੋਰ ਹੋ ਜਾਂਦੀਆਂ ਹਨ, ਜਿਸ ਕਰਕੇ ਓਸਟੀਓਪਰੋਰਰੋਵਸਸ ਦੀ ਸਮੱਸਿਆ ਹੋ ਸਕਦੀ ਹੈ। ਇਸਦੇ ਨਾਲ ਹੀ, ਹੱਡੀਆਂ ਦੇ ਫ੍ਰੈਕਚਰ ਦਾ ਖਤਰਾ ਵੀ ਵਧ ਜਾਂਦਾ ਹੈ। ਇਸ ਲਈ ਆਪਣੀ ਖੁਰਾਕ 'ਚ ਕੈਲਸ਼ੀਅਮ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਲ ਕਰੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.