ETV Bharat / health

ਸਾਵਧਾਨ! ਪੇਟ ਫਲੂ ਹੋਣ 'ਤੇ ਸਰੀਰ 'ਚ ਨਜ਼ਰ ਆ ਸਕਦੈ ਨੇ ਇਹ 7 ਲੱਛਣ, ਬਚਾਅ ਲਈ ਵਰਤੋ ਸਾਵਧਾਨੀਆਂ - Ways to Avoid Stomach Flu - WAYS TO AVOID STOMACH FLU

Ways to Avoid Stomach Flu: ਮੌਨਸੂਨ ਦੇ ਮੌਸਮ ਦੌਰਾਨ ਬੱਚਿਆਂ ਅਤੇ ਵੱਡਿਆਂ ਦੋਵਾਂ ਨੂੰ ਪੇਟ ਫਲੂ ਹੋਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ। ਅਜਿਹੇ 'ਚ ਕੁਝ ਸਾਵਧਾਨੀਆਂ ਵਰਤਣੀਆਂ ਬਹੁਤ ਜ਼ਰੂਰੀ ਹਨ।

Ways to Avoid Stomach Flu
Ways to Avoid Stomach Flu (Getty Images)
author img

By ETV Bharat Health Team

Published : Jun 12, 2024, 12:35 PM IST

ਹੈਦਰਾਬਾਦ: ਮਾਨਸੂਨ ਦਾ ਮੌਸਮ ਆ ਗਿਆ ਹੈ। ਇਹ ਮੌਸਮ ਜਿੱਥੇ ਗਰਮੀ ਤੋਂ ਰਾਹਤ ਦਿਵਾਉਂਦਾ ਹੈ, ਉੱਥੇ ਹੀ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਵੀ ਲੈ ਕੇ ਆਉਂਦਾ ਹੈ। ਇਨ੍ਹਾਂ ਸਮੱਸਿਆਵਾਂ ਵਿੱਚ ਪੇਟ ਫਲੂ ਜਾਂ ਗੈਸਟ੍ਰੋਐਂਟਰਾਇਟਿਸ ਸ਼ਾਮਲ ਹੈ। ਹਾਲਾਂਕਿ, ਇਹ ਇੱਕ ਆਮ ਸਮੱਸਿਆ ਹੈ, ਪਰ ਇਸ ਨਾਲ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਮਾਹਿਰਾਂ ਅਨੁਸਾਰ, ਸਾਫ਼-ਸਫ਼ਾਈ ਰੱਖਣ ਅਤੇ ਕੁਝ ਸਾਵਧਾਨੀਆਂ ਵਰਤ ਕੇ ਪੇਟ ਫਲੂ ਤੋਂ ਆਸਾਨੀ ਨਾਲ ਬਚਿਆ ਜਾ ਸਕਦਾ ਹੈ।

ਪੇਟ ਫਲੂ ਕਿਉਂ ਹੁੰਦਾ ਹੈ?: ਦਿੱਲੀ ਦੇ ਡਾਕਟਰ ਕੁਮੁਦ ਸੇਨਗੁਪਤਾ ਦਾ ਕਹਿਣਾ ਹੈ ਕਿ ਗਰਮੀਆਂ ਅਤੇ ਮਾਨਸੂਨ ਦੇ ਮੌਸਮ ਵਿੱਚ ਪੇਟ ਨਾਲ ਜੁੜੀਆਂ ਸਮੱਸਿਆਵਾਂ ਦੇ ਮਾਮਲੇ ਕਾਫੀ ਵੱਧ ਜਾਂਦੇ ਹਨ। ਇਨ੍ਹਾਂ ਵਿੱਚ ਪੇਟ ਫਲੂ ਜਾਂ ਗੈਸਟਰੋਐਂਟਰਾਇਟਿਸ ਦੀ ਸਮੱਸਿਆ ਬਹੁਤ ਆਮ ਹੈ। ਇਹ ਦੋਵੇ ਮੌਸਮ ਗਰਮੀ, ਨਮੀ, ਬੈਕਟੀਰੀਆ, ਵਾਇਰਸ ਜਾਂ ਪਰਜੀਵੀਆਂ ਦੇ ਵਿਕਾਸ ਲਈ ਇੱਕ ਅਨੁਕੂਲ ਵਾਤਾਵਰਣ ਪ੍ਰਦਾਨ ਕਰਦੇ ਹਨ, ਜੋ ਪੇਟ ਫਲੂ ਦਾ ਕਾਰਨ ਬਣ ਸਕਦੇ ਹਨ।

ਭਾਵੇਂ ਗਰਮੀ ਹੋਵੇ ਜਾਂ ਮੌਨਸੂਨ, ਇਨ੍ਹਾਂ ਮੌਸਮਾਂ 'ਚ ਕੱਚੇ ਫਲ, ਸਬਜ਼ੀਆਂ ਅਤੇ ਪਕਾਇਆ ਹੋਇਆ ਭੋਜਨ ਜਲਦੀ ਖਰਾਬ ਹੋ ਜਾਂਦਾ ਹੈ। ਜਾਣੇ-ਅਣਜਾਣੇ ਵਿੱਚ ਖਰਾਬ ਭੋਜਨ ਦਾ ਸੇਵਨ ਕਰਨ ਨਾਲ ਪੇਟ ਦਰਦ ਅਤੇ ਦਸਤ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਦੇ ਨਾਲ ਹੀ, ਕਈ ਵਾਰ ਮੱਛਰ, ਮੱਖੀਆਂ, ਕਾਕਰੋਚ ਜਾਂ ਹੋਰ ਕੀੜੇ-ਮਕੌੜਿਆਂ ਰਾਹੀਂ ਪੇਟ ਦੇ ਫਲੂ ਲਈ ਜ਼ਿੰਮੇਵਾਰ ਬੈਕਟੀਰੀਆ ਜਾਂ ਵਾਇਰਸ ਕੱਟੇ ਹੋਏ ਫਲਾਂ, ਸਨੈਕਸ, ਜੂਸ ਜਾਂ ਬਾਜ਼ਾਰ ਵਿੱਚ ਉਪਲਬਧ ਹੋਰ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਦੂਸ਼ਿਤ ਕਰ ਦਿੰਦੇ ਹਨ।

ਮਾੜੇ ਭੋਜਨ ਦੇ ਸੇਵਨ ਤੋਂ ਇਲਾਵਾ ਦੂਸ਼ਿਤ ਪਾਣੀ, ਗੰਦੇ ਹੱਥ ਜਾਂ ਆਲੇ-ਦੁਆਲੇ ਦੀ ਸਫ਼ਾਈ ਦਾ ਧਿਆਨ ਨਾ ਰੱਖਣ ਨਾਲ ਵੀ ਪੇਟ ਫਲੂ ਦਾ ਖ਼ਤਰਾ ਵੱਧ ਜਾਂਦਾ ਹੈ। ਹਾਲਾਂਕਿ, ਪੇਟ ਫਲੂ ਬੱਚਿਆਂ ਅਤੇ ਬਾਲਗਾਂ ਨੂੰ ਇੱਕੋ ਜਿਹਾ ਪ੍ਰਭਾਵਿਤ ਕਰ ਸਕਦਾ ਹੈ ਅਤੇ ਇਹ ਫਲੂ ਬੱਚਿਆਂ ਨੂੰ ਵਧੇਰੇ ਪ੍ਰਭਾਵਿਤ ਕਰਦਾ ਹੈ।

ਲੱਛਣ ਅਤੇ ਪ੍ਰਭਾਵ: ਪੇਟ ਦੇ ਫਲੂ ਕਾਰਨ ਪੀੜਤ ਵਿਅਕਤੀ ਵਿੱਚ ਕਈ ਲੱਛਣ ਅਤੇ ਪ੍ਰਭਾਵ ਦੇਖੇ ਜਾ ਸਕਦੇ ਹਨ, ਜਿਨ੍ਹਾਂ ਵਿੱਚੋਂ ਕੁਝ ਇਸ ਪ੍ਰਕਾਰ ਹਨ:-

  • ਢਿੱਡ ਵਿੱਚ ਦਰਦ
  • ਮਤਲੀ ਅਤੇ ਉਲਟੀਆਂ
  • ਦਸਤ
  • ਬੁਖ਼ਾਰ
  • ਕਮਜ਼ੋਰੀ
  • ਭੁੱਖ ਦੀ ਕਮੀ
  • ਮਾਸਪੇਸ਼ੀਆਂ 'ਚ ਦਰਦ

ਪੇਟ ਦੇ ਫਲੂ ਤੋਂ ਕਿਵੇਂ ਬਚਣਾ ਹੈ?: ਡਾ: ਕੁਮੁਦ ਸੇਨਗੁਪਤਾ ਦਾ ਕਹਿਣਾ ਹੈ ਕਿ ਆਮ ਤੌਰ 'ਤੇ ਪੇਟ ਫਲੂ ਕੋਈ ਬਹੁਤੀ ਗੰਭੀਰ ਸਮੱਸਿਆ ਨਹੀਂ ਹੈ ਅਤੇ ਸਹੀ ਇਲਾਜ ਨਾਲ ਇਹ ਸਮੱਸਿਆ ਤਿੰਨ ਤੋਂ ਪੰਜ ਦਿਨਾਂ ਵਿੱਚ ਠੀਕ ਹੋ ਸਕਦੀ ਹੈ। ਜ਼ਿਆਦਾਤਰ ਮਾਮਲਿਆਂ ਵਿੱਚ ਇਸਦੇ ਇਲਾਜ ਲਈ ਐਂਟੀਬਾਇਓਟਿਕਸ ਦੇਣ ਦੀ ਲੋੜ ਨਹੀਂ ਹੁੰਦੀ ਹੈ। ਪਰ ਕਈ ਵਾਰ ਇਸ ਸਮੱਸਿਆ ਵੱਲ ਧਿਆਨ ਨਾ ਦੇਣ ਅਤੇ ਦਵਾਈ ਦੇ ਨਾਲ-ਨਾਲ ਖੁਰਾਕ ਅਤੇ ਸਫਾਈ ਵੱਲ ਧਿਆਨ ਨਾ ਦੇਣ ਕਾਰਨ ਸਮੱਸਿਆ ਵੱਧ ਸਕਦੀ ਹੈ।

ਪੇਟ ਦੇ ਫਲੂ ਦੀ ਸਥਿਤੀ ਵਿੱਚ ਸਹੀ ਦਵਾਈ ਲੈਣ ਦੇ ਨਾਲ ਸਰੀਰ ਨੂੰ ਹਾਈਡ੍ਰੇਟ ਰੱਖਣਾ ਵੀ ਬਹੁਤ ਜ਼ਰੂਰੀ ਹੈ। ਇਸ ਲਈ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਣ ਦਿਓ। ਪੇਟ ਦੇ ਫਲੂ ਕਾਰਨ ਜੇਕਰ ਬਹੁਤ ਜ਼ਿਆਦਾ ਦਸਤ ਲੱਗ ਜਾਂਦੇ ਹਨ, ਤਾਂ ਅਜਿਹੇ ਲੋਕਾਂ ਨੂੰ IV ਤਰਲ ਪਦਾਰਥ ਦੇਣਾ ਪੈ ਸਕਦਾ ਹੈ ਜਾਂ ਹਸਪਤਾਲ ਵਿੱਚ ਵੀ ਦਾਖਲ ਹੋਣਾ ਪੈ ਸਕਦਾ ਹੈ। ਹਾਲਾਂਕਿ, ਇਹ ਬਾਲਗਾਂ ਵਿੱਚ ਘੱਟ ਹੀ ਦੇਖਿਆ ਜਾਂਦਾ ਹੈ।

ਪੇਟ ਦੇ ਫਲੂ ਤੋਂ ਬਚਣ ਲਈ ਸਾਵਧਾਨੀਆਂ: ਸਮੇਂ ਸਿਰ ਇਲਾਜ ਦੇ ਨਾਲ-ਨਾਲ ਕੁਝ ਸਾਵਧਾਨੀਆਂ ਹਨ ਜੋ ਪੇਟ ਦੇ ਫਲੂ ਤੋਂ ਬਚਣ ਵਿੱਚ ਬਹੁਤ ਮਦਦਗਾਰ ਹੋ ਸਕਦੀਆਂ ਹਨ। ਜਿਨ੍ਹਾਂ ਵਿੱਚੋਂ ਕੁਝ ਹੇਠ ਲਿਖੇ ਅਨੁਸਾਰ ਹਨ:

  1. ਹਰ ਰੋਜ਼ ਸਾਫ਼ ਅਤੇ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਓ।
  2. ਮਾਨਸੂਨ ਦੌਰਾਨ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦਾ ਖਤਰਾ ਜ਼ਿਆਦਾ ਹੁੰਦਾ ਹੈ। ਇਸ ਲਈ ਉਬਾਲੇ, ਫਿਲਟਰ ਜਾਂ ਆਰ.ਓ ਵਾਲਾ ਪਾਣੀ ਹੀ ਪੀਓ।
  3. ਖੁਰਾਕ ਵਿੱਚ ਤਰਲ ਪਦਾਰਥਾਂ ਦੀ ਮਾਤਰਾ ਵਧਾਉਣਾ ਲਾਭਦਾਇਕ ਹੋ ਸਕਦਾ ਹੈ।
  4. ਖਾਣ-ਪੀਣ ਦੀ ਸਫਾਈ ਦਾ ਧਿਆਨ ਰੱਖੋ। ਫਲਾਂ ਅਤੇ ਸਬਜ਼ੀਆਂ ਦੀ ਵਰਤੋਂ ਚੰਗੀ ਤਰ੍ਹਾਂ ਧੋ ਕੇ ਹੀ ਕਰੋ।
  5. ਸਟਰੀਟ ਫੂਡ ਵਿੱਚ ਅਕਸਰ ਸਫਾਈ ਦਾ ਧਿਆਨ ਨਹੀਂ ਰੱਖਿਆ ਜਾਂਦਾ, ਜਿਸ ਨਾਲ ਪੇਟ ਦੇ ਫਲੂ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਬਾਹਰਲੇ ਭੋਜਨ ਤੋਂ ਪਰਹੇਜ਼ ਕਰੋ ਅਤੇ ਘਰ ਦਾ ਬਣਿਆ ਤਾਜ਼ਾ ਭੋਜਨ ਖਾਓ।
  6. ਖਾਣ ਤੋਂ ਪਹਿਲਾਂ ਅਤੇ ਸ਼ੌਚ ਤੋਂ ਬਾਅਦ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ। ਜੇਕਰ ਸਾਬਣ ਅਤੇ ਪਾਣੀ ਉਪਲਬਧ ਨਹੀਂ ਹੈ, ਤਾਂ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕਰੋ।
  7. ਖਰਾਬ ਦੁੱਧ ਅਤੇ ਇਸ ਦੇ ਉਤਪਾਦ ਪੇਟ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ। ਇਸ ਲਈ ਹਮੇਸ਼ਾ ਤਾਜ਼ੇ ਦੁੱਧ ਅਤੇ ਡੇਅਰੀ ਉਤਪਾਦਾਂ ਦੀ ਹੀ ਵਰਤੋਂ ਕਰੋ।
  8. ਹਮੇਸ਼ਾ ਨਿੱਜੀ ਸਫਾਈ ਵੱਲ ਧਿਆਨ ਦਿਓ। ਨਹਾਉਣ ਲਈ ਸਾਫ਼ ਪਾਣੀ ਦੀ ਵਰਤੋਂ ਕਰੋ ਅਤੇ ਗੰਦੇ ਕੱਪੜੇ ਪਹਿਨਣ ਤੋਂ ਬਚੋ।
  9. ਜੇਕਰ ਪੇਟ ਦੇ ਫਲੂ ਕਾਰਨ ਦਸਤ ਲੱਗਦੇ ਹਨ, ਤਾਂ ਸਰੀਰ ਵਿੱਚ ਪਾਣੀ ਅਤੇ ਇਲੈਕਟ੍ਰੋਲਾਈਟਸ ਦੀ ਕਮੀ ਹੋਣ ਦੀ ਸੰਭਾਵਨਾ ਹੁੰਦੀ ਹੈ। ਇਸ ਤੋਂ ਬਚਣ ਲਈ ORS ਜਾਂ ਨਮਕ ਅਤੇ ਚੀਨੀ ਵਾਲੇ ਪਾਣੀ ਦਾ ਸੇਵਨ ਕਰੋ।
  10. ਪ੍ਰੋਬਾਇਓਟਿਕਸ ਦਾ ਸੇਵਨ ਅੰਤੜੀਆਂ ਦੀ ਸਿਹਤ ਨੂੰ ਵੀ ਸੁਧਾਰਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.