ਹੈਦਰਾਬਾਦ: ਸਿਹਤਮੰਦ ਰਹਿਣ ਲਈ ਦਿਲ ਦਾ ਵੀ ਸਿਹਤਮੰਦ ਰਹਿਣਾ ਜ਼ਰੂਰੀ ਹੈ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਕੁਝ ਲਾਲ ਰੰਗ ਦੀਆਂ ਚੀਜ਼ਾਂ ਸ਼ਾਮਲ ਕਰ ਸਕਦੇ ਹੋ। ਮੰਨਿਆ ਜਾਂਦਾ ਹੈ ਕਿ ਲਾਲ ਰੰਗ ਦੇ ਫੂਡ 'ਚ ਲਾਲ ਪਿਗਮੈਂਟ ਕੈਰੋਟੀਨੋਇਡਜ਼, ਐਂਥੋਸਾਈਨਿਨ ਅਤੇ ਬੀਟਾਸਾਈਨਿਨ ਵਰਗੇ ਹੋਰ ਪਿਗਮੈਂਟ ਪਾਏ ਜਾਂਦੇ ਹਨ, ਜੋ ਕਿ ਵਧੀਆ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੇ ਹਨ ਅਤੇ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਵੀ ਹੁੰਦੇ ਹਨ।
ਦਿਲ ਨੂੰ ਸਿਹਤਮੰਦ ਬਣਾਈ ਰੱਖਣ ਲਈ ਚੀਜ਼ਾਂ:
ਟਮਾਟਰ: ਟਮਾਟਰ 'ਚ ਮੌਜੂਦ ਲਾਈਕੋਪੀਨ ਦਿਲ ਨੂੰ ਫ੍ਰੀ ਰੈਡੀਕਲ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਾ ਹੈ, ਕੋਲੇਸਟ੍ਰੋਲ ਨੂੰ ਘਟਾਉਂਦਾ ਹੈ, ਸਟ੍ਰੋਕ ਅਤੇ ਹਾਰਟ ਅਟੈਕ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ। ਟਮਾਟਰ ਨੂੰ ਕੱਚਾ ਖਾਣ ਦੀ ਬਜਾਏ ਪਕਾ ਕੇ ਖਾਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ।
ਚੈਰੀ: ਚੈਰੀ 'ਚ ਪੌਲੀਫੇਨੌਲ ਅਤੇ ਵਿਟਾਮਿਨ ਸੀ ਕਾਰਡੀਓਵੈਸਕੁਲਰ ਪਾਏ ਜਾਂਦੇ ਹਨ। ਇਸ ਤੋਂ ਇਲਾਵਾ, ਚੈਰੀ 'ਚ ਐਂਥੋਸਾਇਨਿਨ ਵੀ ਪਾਇਆ ਜਾਂਦਾ ਹੈ, ਜੋ ਦਿਲ ਨਾਲ ਜੁੜੀਆਂ ਬਿਮਾਰੀਆਂ ਨਾਲ ਲੜਨ 'ਚ ਮਦਦ ਕਰਦਾ ਹੈ। ਇਸ ਨਾਲ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰਾਲ ਨੂੰ ਵੀ ਘੱਟ ਕਰਨ 'ਚ ਮਦਦ ਮਿਲਦੀ ਹੈ।
ਰਾਜਮਾਂਹ: ਰਾਜਮਾਂਹ 'ਚ ਫਾਈਬਰ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ LDL ਕੋਲੇਸਟ੍ਰੋਲ ਨੂੰ ਘਟਾਉਣ ਦੇ ਨਾਲ HDL ਕੋਲੇਸਟ੍ਰੋਲ ਨੂੰ ਵਧਾਉਦਾ ਹੈ। ਇਸ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਦਿਲ ਨੂੰ ਸਿਹਤਮੰਦ ਬਣਾਈ ਰੱਖਣ 'ਚ ਮਦਦ ਮਿਲਦੀ ਹੈ।
- ਮੱਛਰਾਂ ਦੇ ਕੱਟਣ ਨਾਲ ਇਨ੍ਹਾਂ 4 ਬਿਮਾਰੀਆਂ ਦਾ ਹੋ ਸਕਦੈ ਖਤਰਾ, ਬਚਾਅ ਲਈ ਵਰਤੋ ਇਹ ਸਾਵਧਾਨੀਆਂ - Diseases Caused By Mosquito Bites
- ਗਰਭ ਅਵਸਥਾ ਦੌਰਾਨ ਡਾਕਟਰੀ ਸਲਾਹ ਤੋਂ ਬਿਨ੍ਹਾਂ ਦਵਾਈਆਂ ਲੈਣਾ ਹੋ ਸਕਦੈ ਖਤਰਨਾਕ, ਰਹੋ ਸਾਵਧਾਨ - Pregnancy Care Tips
- ਝੜਦੇ ਵਾਲਾਂ ਨੂੰ ਰੋਕਣ ਲਈ ਰੋਜ਼ਾਨਾ ਖਾਓ ਇਹ ਤਿੰਨ ਚੀਜ਼ਾਂ, ਮਜ਼ਬੂਤ ਵਾਲ ਪਾਉਣ 'ਚ ਮਿਲੇਗੀ ਮਦਦ - Hair Care Tips
ਅਨਾਰ: ਅਨਾਰ 'ਚ ਟੈਨਿਨ, ਐਂਥੋਸਾਇਨਿਨ, ਫਲੇਵੋਨੋਇਡਸ, ਐਸਕੋਰਬਿਕ ਐਸਿਡ ਵਰਗੇ ਐਂਟੀ-ਆਕਸੀਡੈਂਟਸ ਗੁਣ ਪਾਏ ਜਾਂਦੇ ਹਨ, ਜੋ ਦਿਲ ਦੀਆਂ ਬਿਮਾਰੀਆਂ ਅਤੇ ਰੈਡੀਕਲ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਣ 'ਚ ਮਦਦ ਕਰਦੇ ਹਨ।
ਚੁਕੰਦਰ: ਚੁਕੰਦਰ 'ਚ ਵਿਟਾਮਿਨ, ਖਣਿਜ ਅਤੇ ਨਾਈਟ੍ਰੇਟ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਸਰੀਰ ਵਿੱਚ ਨਾਈਟ੍ਰਿਕ ਆਕਸਾਈਡ ਵਿੱਚ ਬਦਲਦਾ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਸੁਧਾਰਦਾ ਹੈ। ਇਸ ਤੋਂ ਇਲਾਵਾ, ਚੁਕੰਦਰ ਕੋਲੈਸਟ੍ਰੋਲ ਨੂੰ ਘਟਾ ਕੇ ਦਿਲ ਨਾਲ ਸਬੰਧਤ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ।