ਹੈਦਰਾਬਾਦ: ਸਰੀਰ ਨੂੰ ਸਿਹਤਮੰਦ ਰੱਖਣ ਲਈ ਕਿਡਨੀ ਮਹੱਤਵਪੂਰਨ ਭੂਮਿਕਾ ਨਿਭਾਉਦੀ ਹੈ। ਇਹ ਸਰੀਰ ਦਾ ਫਿਲਟਰ ਹੁੰਦੀ ਹੈ, ਜੋ ਸਰੀਰ 'ਚੋ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦ ਕਰਦੀ ਹੈ। ਕਿਡਨੀ ਸਰੀਰ 'ਚ ਬਲੱਡ ਨੂੰ ਫਿਲਟਰ ਕਰਦੀ ਹੈ। ਇਸ ਲਈ ਕਿਡਨੀ ਨੂੰ ਸਿਹਤਮੰਦ ਰੱਖਣਾ ਬਹੁਤ ਜ਼ਰੂਰੀ ਹੈ। ਕਿਡਨੀ ਨੂੰ ਸਿਹਤਮੰਦ ਰੱਖਣ ਲਈ ਸਿਹਤਮੰਦ ਭੋਜਨ ਖਾਣਾ ਚਾਹੀਦਾ ਹੈ। ਜੇਕਰ ਤੁਸੀਂ ਰੋਜ਼ਾਨਾ ਖੁਰਾਕ 'ਚ ਗਲਤ ਚੀਜ਼ਾਂ ਨੂੰ ਸ਼ਾਮਲ ਕਰਦੇ ਹੋ, ਤਾਂ ਕਿਡਨੀ ਖਰਾਬ ਹੋ ਸਕਦੀ ਹੈ।
ਕਿਡਨੀ ਨੂੰ ਸਿਹਤਮੰਦ ਰੱਖਣ ਲਈ ਇਨ੍ਹਾਂ ਭੋਜਨਾਂ ਤੋਂ ਬਣਾਓ ਦੂਰੀ:
ਕੇਲਾ: ਕੇਲੇ 'ਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਸੋਡੀਅਮ ਦੀ ਮਾਤਰਾ ਘਟ ਹੁੰਦੀ ਹੈ। ਜੇਕਰ ਤੁਸੀਂ ਕਿਡਨੀ ਦੀ ਸਮੱਸਿਆ ਤੋਂ ਬਚਣਾ ਚਾਹੁੰਦੇ ਹੋ, ਤਾਂ ਕੇਲੇ ਨੂੰ ਖਾਣ ਤੋਂ ਪਰਹੇਜ਼ ਕਰੋ।
ਉਬਲੇ ਹੋਏ ਆਲੂ: ਜੇਕਰ ਤੁਸੀਂ ਚਿਪਸ ਅਤੇ ਉਬਲੇ ਹੋਏ ਆਲੂ ਖਾਣਾ ਪਸੰਦ ਕਰਦੇ ਹੋ, ਤਾਂ ਇਹ ਤੁਹਾਡੀ ਕਿਡਨੀ ਲਈ ਸਹੀ ਨਹੀਂ ਹੈ। ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਣ ਲਈ ਤਲਿਆ ਹੋਇਆ ਭੋਜਨ ਖਾਣ ਤੋਂ ਪਰਹੇਜ਼ ਕਰੋ। ਜੇਕਰ ਤੁਹਾਨੂੰ ਪਹਿਲਾ ਤੋਂ ਹੀ ਕਿਡਨੀ ਨਾਲ ਜੁੜੀ ਕੋਈ ਪਰੇਸ਼ਾਨੀ ਹੈ, ਤਾਂ ਵੀ ਆਲੂ ਖਾਣ ਤੋਂ ਬਚੋ। ਆਲੂ 'ਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਕਰਕੇ ਤੁਸੀਂ ਕਿਡਨੀ ਨਾਲ ਜੁੜੀ ਸਮੱਸਿਆ ਦਾ ਸ਼ਿਕਾਰ ਹੋ ਸਕਦੇ ਹੋ।
ਕੈਫ਼ੀਨ ਵਾਲੀਆ ਚੀਜ਼ਾਂ: ਕਿਡਨੀ ਦੀ ਸਮੱਸਿਆ ਤੋਂ ਬਚਣ ਲਈ ਕੌਫ਼ੀ, ਚਾਹ ਅਤੇ ਸੋਡੇ ਵਰਗੀਆਂ ਚੀਜ਼ਾਂ ਤੋਂ ਦੂਰੀ ਬਣਾਓ। ਕੈਫ਼ੀਨ ਨਾਲ ਬਲੱਡ ਫਲੋ ਅਤੇ ਕਿਡਨੀ 'ਤੇ ਦਬਾਅ ਵਧ ਸਕਦਾ ਹੈ। ਇਸਦੇ ਨਾਲ ਹੀ ਜ਼ਿਆਦਾ ਕੈਫ਼ੀਨ ਵਾਲੀਆ ਚੀਜ਼ਾਂ ਦਾ ਇਸਤੇਮਾਲ ਕਰਨ ਨਾਲ ਕਿਡਨੀ 'ਚ ਪੱਥਰੀ ਦੀ ਸਮੱਸਿਆ ਵੀ ਹੋ ਸਕਦੀ ਹੈ।
ਲੂਣ: ਲੂਣ ਦੀ ਜ਼ਿਆਦਾ ਮਾਤਰਾ ਲੈਣ ਨਾਲ ਬਲੱਡ ਪ੍ਰੈਸ਼ਰ ਵਧ ਸਕਦਾ ਹੈ ਅਤੇ ਕਿਡਨੀ 'ਤੇ ਦਬਾਅ ਵੀ ਪੈਂਦਾ ਹੈ। ਡੱਬਾਬੰਦ ਸੂਪ, ਪ੍ਰਸੈਸਡ ਮੀਟ, ਪੀਜ਼ਾ, ਕੈਚੱਪ, ਬਾਰਬੀਕਿਊ ਸਾਸ, ਸੋਇਆ ਸਾਸ, ਅਚਾਰ ਵਰਗੀਆਂ ਚੀਜ਼ਾਂ ਵਿੱਚ ਲੂਣ ਜ਼ਿਆਦਾ ਹੁੰਦਾ ਹੈ। ਇਸ ਲਈ ਅਜਿਹੀਆਂ ਚੀਜ਼ਾਂ ਨੂੰ ਖਾਣ ਤੋਂ ਪਰਹੇਜ਼ ਕਰੋ।
ਸੋਡਾ: ਸੋਡੇ 'ਚ ਖੰਡ ਦੀ ਜ਼ਿਆਦਾ ਮਾਤਰਾ ਹੁੰਦੀ ਹੈ ਅਤੇ ਪੌਸ਼ਟਿਕ ਤੱਤ ਵੀ ਨਹੀਂ ਹੁੰਦੇ। ਰੋਜ਼ਾਨਾ ਦੋ ਜਾਂ ਇਸ ਤੋਂ ਜ਼ਿਆਦਾ ਸੋਡਾ ਪੀਣ ਨਾਲ ਕਿਡਨੀ ਦੀ ਸਮੱਸਿਆ ਹੋ ਸਕਦੀ ਹੈ ਅਤੇ ਪੱਥਰੀ ਦਾ ਵੀ ਖਤਰਾ ਰਹਿੰਦਾ ਹੈ।