ਹੈਦਰਾਬਾਦ: ਜੀਭ ਦੀ ਸਫ਼ਾਈ ਲਈ ਸਿਰਫ਼ ਬੁਰਸ਼ ਕਰਨਾ ਹੀ ਮਹੱਤਵਪੂਰਨ ਨਹੀਂ ਹੁੰਦਾ ਹੈ, ਸਗੋਂ ਹੋਰ ਵੀ ਕਈ ਤਰੀਕੇ ਅਪਣਾ ਕੇ ਜੀਭ ਦੀ ਸਫਾਈ ਕੀਤੀ ਜਾ ਸਕਦੀ ਹੈ। ਕਈ ਲੋਕ ਦੰਦਾਂ ਦੀ ਸਫ਼ਾਈ ਕਰਦੇ ਹੋਏ ਜੀਭ ਨੂੰ ਸਾਫ਼ ਕਰਨਾ ਭੁੱਲ ਜਾਂਦੇ ਹਨ, ਜਿਸ ਕਰਕੇ ਕਈ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਦੰਦਾਂ ਦੀ ਸਫ਼ਾਈ ਜ਼ਰੂਰੀ ਹੈ। ਗੰਦੀ ਜੀਭ ਹੋਣ 'ਤੇ ਤੁਹਾਨੂੰ ਕਈ ਸੰਕੇਤ ਨਜ਼ਰ ਆ ਸਕਦੇ ਹਨ।
ਗੰਦੀ ਜੀਭ ਹੋਣ 'ਤੇ ਨਜ਼ਰ ਆਉਣ ਵਾਲੇ ਸੰਕੇਤ:
- ਮੂੰਹ ਵਿੱਚ ਛਾਲੇ ਅਤੇ ਜੀਭ ਸਫੈ਼ਦ ਹੋਣ ਲੱਗਦੀ ਹੈ।
- ਜੇਕਰ ਜੀਭ ਜ਼ਿਆਦਾ ਨਰਮ ਹੈ, ਤਾਂ ਪੋਸ਼ਣ ਦੀ ਕਮੀ ਹੋ ਸਕਦੀ ਹੈ।
- ਜੀਭ ਗੰਦੀ ਹੋਣ 'ਤੇ ਦਰਾੜਾਂ ਪੈ ਸਕਦੀਆਂ ਹਨ।
ਜੀਭ ਗੰਦੀ ਹੋਣ 'ਤੇ ਬਿਮਾਰੀਆਂ ਦਾ ਖਤਰਾ:
- ਗੰਦੀ ਜੀਭ ਹੋਣ ਕਰਕੇ ਪਾਚਨ ਖਰਾਬ ਹੋ ਜਾਂਦਾ ਹੈ, ਜਿਸਦੇ ਚਲਦਿਆਂ ਜੀਭ ਕਾਲੀ ਅਤੇ ਸਫ਼ੈਦ ਨਜ਼ਰ ਆਉਣ ਲੱਗਦੀ ਹੈ।
- ਜੀਭ ਗੰਦੀ ਹੋਣ 'ਤੇ ਮੂੰਹ 'ਚੋ ਬਦਬੂ ਆਉਣ ਲੱਗਦੀ ਹੈ।
- ਜੀਭ ਗੰਦੀ ਹੋਣ ਕਰਕੇ ਕਿਡਨੀ ਖਰਾਬ ਹੋਣ ਦਾ ਡਰ ਰਹਿੰਦਾ ਹੈ।
- ਸ਼ੂਗਰ ਕੰਟਰੋਲ ਤੋਂ ਬਾਹਰ ਹੋਣ 'ਤੇ ਜੀਭ ਗੰਦੀ ਨਜ਼ਰ ਆਉਣ ਲੱਗਦੀ ਹੈ।
ਗੰਦੀ ਜੀਭ ਨੂੰ ਸਾਫ਼ ਕਰਨ ਦਾ ਤਰੀਕਾ: ਜੀਭ ਨੂੰ ਰੋਜ਼ਾਨਾ ਚੰਗੀ ਤਰ੍ਹਾਂ ਸਾਫ਼ ਕਰਨ ਲਈ ਟੰਗ ਕਲੀਨਰ ਦੀ ਵਰਤੋ ਕੀਤੀ ਜਾ ਸਕਦੀ ਹੈ। ਟੰਗ ਕਲੀਨਰ ਬਾਜ਼ਾਰ 'ਚ ਆਸਾਨੀ ਨਾਲ ਮਿਲ ਜਾਂਦਾ ਹੈ, ਪਰ ਪਿੱਤਲ ਦਾ ਟੰਗ ਕਲੀਨਰ ਇਸਤੇਮਾਲ ਕਰਨਾ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਜੀਭ ਦੀ ਚੰਗੀ ਤਰ੍ਹਾਂ ਸਫ਼ਾਈ ਕੀਤੀ ਜਾ ਸਕਦੀ ਹੈ।
- ਢਿੱਡ ਦੀ ਚਰਬੀ ਨੂੰ ਖਤਮ ਕਰਨ ਦਾ ਆਸਾਨ ਤਰੀਕਾ, ਰਸੋਈ 'ਚ ਵਰਤਿਆਂ ਜਾਣ ਵਾਲਾ ਇਹ ਮਸਾਲਾ ਆਵੇਗਾ ਕੰਮ, ਪਿਘਲ ਜਾਵੇਗੀ ਢਿੱਡ ਦੀ ਚਰਬੀ - Ways to Reduce Belly Fat
- ਵਾਲਾਂ ਨਾਲ ਜੁੜੀ ਹਰ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸਰ੍ਹੋ ਦੇ ਤੇਲ ਦੀ ਇਸ ਤਰ੍ਹਾਂ ਕਰੋ ਵਰਤੋ - Hair Care Tips
- ਸਿਹਤ ਲਈ ਵਰਦਾਨ ਹੈ ਸਰ੍ਹੋ ਦਾ ਤੇਲ, ਇਸ ਤੇਲ 'ਚ ਬਣੇ ਭੋਜਨ ਨੂੰ ਖਾਣ ਨਾਲ ਮਿਲਣਗੇ ਇਹ 4 ਲਾਭ - Benefits of Mustard Oil
ਜੀਭ ਦੀ ਕਿੰਨੀ ਵਾਰ ਸਫ਼ਾਈ ਕਰਨਾ ਜ਼ਰੂਰੀ: ਬੁਰਸ਼ ਕਰਨ ਤੋਂ ਬਾਅਦ ਘੱਟੋ-ਘੱਟ ਦੋ ਵਾਰ ਜੀਭ ਦੀ ਸਫ਼ਾਈ ਕਰਨੀ ਜ਼ਰੂਰੀ ਹੈ। ਅਜਿਹਾ ਕਰਕੇ ਜੀਭ 'ਤੇ ਇਕੱਠੀ ਹੋਈ ਗੰਦਗੀ ਨੂੰ ਸਾਫ਼ ਕੀਤਾ ਜਾ ਸਕੇਗਾ। ਇਸ ਲਈ ਰੋਜ਼ਾਨਾ ਸਵੇਰੇ ਅਤੇ ਸ਼ਾਮ ਨੂੰ ਜੀਭ ਦੀ ਸਫ਼ਾਈ ਕਰੋ। ਜੀਭ ਦੀ ਸਫ਼ਾਈ ਕਰਨ ਲਈ ਤੁਸੀਂ ਹਲਦੀ ਅਤੇ ਨਿੰਬੂ ਦੇ ਪੇਸਟ ਦਾ ਇਸਤੇਮਾਲ ਵੀ ਕਰ ਸਕਦੇ ਹੋ। ਇਸ ਲਈ ਹਲਦੀ ਪਾਊਡਰ ਅਤੇ ਨਿੰਬੂ ਦੇ ਰਸ ਨੂੰ ਮਿਲਾ ਕੇ ਪੇਸਟ ਬਣਾ ਲਓ ਅਤੇ ਜੀਭ 'ਤੇ 10 ਮਿੰਟ ਲਈ ਇਸਨੂੰ ਲਗਾ ਕੇ ਰੱਖੋ। ਫਿਰ ਜੀਭ ਨੂੰ ਸਾਫ਼ ਕਰ ਲਓ। ਇਸ ਤਰ੍ਹਾਂ ਜੀਭ 'ਤੇ ਇਕੱਠੀ ਹੋਈ ਗੰਦਗੀ ਨੂੰ ਸਾਫ਼ ਕਰਨ 'ਚ ਮਦਦ ਮਿਲੇਗੀ।
ਇਸ ਤੋਂ ਇਲਾਵਾ, ਫਟਕੜੀ ਅਤੇ ਲੂਣ ਨੂੰ ਪਾਣੀ 'ਚ ਮਿਲਾ ਕੇ ਪੇਸਟ ਤਿਆਰ ਕਰੋ ਅਤੇ ਹਲਕੇ ਹੱਥਾਂ ਨਾਲ ਉਂਗਲੀਆਂ ਦੀ ਮਦਦ ਨਾਲ ਇਸਨੂੰ ਜੀਭ 'ਤੇ ਰਗੜੋ ਅਤੇ ਫਿਰ ਕੁਰਲੀ ਕਰ ਲਓ। ਇਸ ਤਰ੍ਹਾਂ ਮੂੰਹ ਅਤੇ ਜੀਭ 'ਚ ਇਕੱਠੀ ਹੋਈ ਗੰਦਗੀ ਨੂੰ ਸਾਫ਼ ਕਰਨ 'ਚ ਮਦਦ ਮਿਲੇਗੀ।