ਹੈਦਰਾਬਾਦ: ਸਰੀਰ 'ਚ ਹੋ ਰਹੇ ਦਰਦ ਦੀ ਸਮੱਸਿਆ ਆਏ ਦਿਨ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ। ਭੱਜ ਦੌੜ ਭਰੀ ਜ਼ਿੰਦਗੀ ਦੌਰਾਨ ਸਿਰਦਰਦ, ਕਮਰ ਦਰਦ, ਹੱਥਾਂ ਜਾਂ ਪੈਰਾਂ 'ਚ ਦਰਦ ਅਤੇ ਸਰੀਰ 'ਚ ਦਰਦ ਹੋਣਾ ਆਮ ਗੱਲ੍ਹ ਹੈ। ਸਰੀਰ 'ਚ ਹੋ ਰਹੇ ਦਰਦ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਇਨ੍ਹਾਂ 'ਚ ਵਿਟਾਮਿਨ ਦੀ ਕਮੀ, ਥਕਾਵਟ, ਸਰੀਰਕ ਕਸਰਤ 'ਚ ਕਮੀ ਜਾਂ ਬਦਲਦੇ ਮੌਸਮ ਵਰਗੇ ਕਾਰਨ ਸ਼ਾਮਲ ਹੋ ਸਕਦੇ ਹਨ। ਥੋੜ੍ਹਾ ਆਰਾਮ ਕਰਕੇ ਇਸ ਦਰਦ ਨੂੰ ਠੀਕ ਕੀਤਾ ਜਾ ਸਕਦਾ ਹੈ। ਪਰ ਕਈ ਵਾਰ ਦਰਦ ਇਨ੍ਹਾਂ ਤੇਜ਼ ਹੁੰਦਾ ਹੈ ਕਿ ਵਿਅਕਤੀ ਕਿਸੇ ਵੀ ਕੰਮ 'ਤੇ ਧਿਆਨ ਨਹੀਂ ਲਗਾ ਪਾਉਦਾ। ਇਸ ਲਈ ਤੁਸੀਂ ਇੱਕ ਆਸਾਨ ਘਰੇਲੂ ਨੁਸਖ਼ਾ ਅਜ਼ਮਾ ਸਕਦੇ ਹੋ, ਜਿਸ ਨਾਲ ਸਰੀਰ 'ਚ ਹੋ ਰਹੇ ਦਰਦ ਤੋਂ ਰਾਹਤ ਪਾਈ ਜਾ ਸਕਦੀ ਹੈ।
शरीर दर्द के लिए महाउपाय दर्द होगा जड़ से खत्म... pic.twitter.com/1QkVtPUQRZ
— Vatsala Singh (@_vatsalasingh) July 29, 2024
ਸਰੀਰ 'ਚ ਹੋ ਰਹੇ ਦਰਦ ਤੋਂ ਆਰਾਮ ਪਾਉਣ ਦਾ ਨੁਸਖ਼ਾ: ਸਰੀਰ 'ਚ ਹੋ ਰਹੇ ਦਰਦ ਤੋਂ ਆਰਾਮ ਪਾਉਣ ਲਈ ਸਭ ਤੋਂ ਪਹਿਲਾ ਅਜ਼ਵਾਈਨ, ਜੀਰਾ ਅਤੇ ਸੌਂਫ਼ ਨੂੰ ਲੈ ਕੇ ਭੁੰਨ ਲਓ ਅਤੇ ਇਲਾਇਚੀ ਨੂੰ ਬਿਨ੍ਹਾਂ ਭੁੰਨੇ ਹੀ ਵਿੱਚ ਪਾਇਆ ਜਾ ਸਕਦਾ ਹੈ। ਫਿਰ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪੀਸ ਕੇ ਪਾਊਡਰ ਤਿਆਰ ਕਰ ਲਓ ਅਤੇ ਰਾਤ ਨੂੰ ਸੌਂਣ ਤੋਂ ਪਹਿਲਾ ਇੱਕ ਗਲਾਸ ਪਾਣੀ ਨਾਲ ਲੈ ਲਓ। ਇਸ ਤੋਂ ਬਾਅਦ ਕੁਝ ਵੀ ਨਾ ਖਾਓ। ਇਸ ਨਾਲ ਸਰੀਰ 'ਚ ਹੋ ਰਹੇ ਦਰਦ ਤੋਂ ਆਰਾਮ ਮਿਲੇਗਾ।
- ਮਾਊਥਵਾਸ਼ ਦੇ ਸ਼ੌਕੀਨ ਹੋ ਜਾਣ ਸਾਵਧਾਨ, ਜੇਕਰ ਤੁਸੀਂ ਵੀ ਵਾਰ-ਵਾਰ ਕਰਦੇ ਹੋ ਇਹ ਕੰਮ, ਤਾਂ... - Side Effects of Mouthwash
- ਜੇਕਰ ਤੁਹਾਡਾ ਪਾਰਟਨਰ ਵੀ ਹੈ Over Possessive, ਤਾਂ ਇਨ੍ਹਾਂ ਆਸਾਨ ਤਰੀਕਿਆਂ ਨਾਲ ਸੰਭਾਲੋ, ਰਿਸ਼ਤੇ 'ਚ ਨਹੀਂ ਆਵੇਗੀ ਦੂਰੀ - RelationShip Tips
- ਸ਼ਰਾਬ ਦੀ ਲਤ ਤੋਂ ਛੁਟਕਾਰਾ ਪਾਉਣ ਦਾ ਆਸਾਨ ਤਰੀਕਾ, ਇਹ ਘਰੇਲੂ ਨੁਸਖ਼ਾ ਆਵੇਗਾ ਤੁਹਾਡੇ ਕੰਮ - Easy way to Quit Addiction
ਜੀਰਾ, ਇਲਾਇਚੀ, ਸੌਂਫ਼ ਅਤੇ ਅਜ਼ਵਾਈਨ ਦੇ ਫਾਇਦੇ: ਜੀਰੇ ਦੀ ਵਰਤੋ ਕਰਨ ਨਾਲ ਸਰੀਰ ਨੂੰ ਕਈ ਲਾਭ ਮਿਲ ਸਕਦੇ ਹਨ। ਜੀਰਾ ਸਿਰਫ਼ ਭੋਜਨ ਦਾ ਸਵਾਦ ਹੀ ਨਹੀਂ, ਸਗੋਂ ਬੀਪੀ ਨੂੰ ਵਧਣ ਤੋਂ ਰੋਕਣ ਅਤੇ ਸਰੀਰ ਦੇ ਕੈਲੋਸਟ੍ਰੋਲ ਨੂੰ ਵਧਣ ਤੋਂ ਵੀ ਰੋਕਦਾ ਹੈ। ਜੀਰਾ, ਇਲਾਇਚੀ, ਸੌਂਫ਼ ਅਤੇ ਅਜ਼ਵਾਈਨ ਦਾ ਇਕੱਠਿਆ ਇਸਤੇਮਾਲ ਕਰਨ ਨਾਲ ਵੀ ਸਿਹਤ ਨੂੰ ਕਈ ਲਾਭ ਮਿਲ ਸਕਦੇ ਹਨ।