ਹੈਦਰਾਬਾਦ: ਅੱਜ ਦੇ ਸਮੇਂ 'ਚ ਲੋਕ ਬੈਠ ਕੇ ਖਾਣ ਦੀ ਜਗ੍ਹਾਂ ਲੇਟ ਕੇ ਭੋਜਨ ਖਾਣਾ ਜ਼ਿਆਦਾ ਪਸੰਦ ਕਰਦੇ ਹਨ, ਜਦਕਿ ਇਹ ਆਦਤ ਨੁਕਸਾਨਦੇਹ ਹੋ ਸਕਦੀ ਹੈ। ਇਸ ਲਈ ਤੁਹਾਨੂੰ ਆਪਣੀ ਆਦਤ ਨੂੰ ਤਰੁੰਤ ਬਦਲ ਲੈਣਾ ਚਾਹੀਦਾ ਹੈ। ਬਿਸਤਰ 'ਤੇ ਲੇਟ ਕੇ ਖਾਣਾ ਇੱਕ ਬੂਰੀ ਆਦਤ ਹੈ। ਇਸ ਆਦਤ ਕਾਰਨ ਤੁਸੀਂ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ।
ਲੇਟ ਕੇ ਭੋਜਨ ਖਾਣ ਦੇ ਨੁਕਸਾਨ:
ਪਾਚਨ 'ਤੇ ਗਲਤ ਅਸਰ: ਲੇਟ ਕੇ ਭੋਜਨ ਖਾਣ ਨਾਲ ਅਕਸਰ ਪਾਚਨ ਖਰਾਬ ਰਹਿੰਦਾ ਹੈ। ਦਰਅਸਲ, ਇਸ ਆਦਤ ਕਾਰਨ ਭੋਜਨ ਚੰਗੀ ਤਰ੍ਹਾਂ ਪਚ ਨਹੀਂ ਪਾਉਦਾ ਅਤੇ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਫੂਡ ਪਾਈਪ 'ਚ ਅਟਕ ਸਕਦਾ ਹੈ ਭੋਜਨ: ਲੇਟ ਕੇ ਖਾਣ ਦੀ ਆਦਤ ਕਾਰਨ ਭੋਜਨ ਫੂਡ ਪਾਈਪ 'ਚ ਅਟਕ ਸਕਦਾ ਹੈ, ਜਿਸ ਕਾਰਨ ਤੁਸੀਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਆਪਣੀ ਆਦਤ ਨੂੰ ਤਰੁੰਤ ਬਦਲ ਲਓ।
ਚਮੜੀ 'ਤੇ ਐਲਰਜ਼ੀ: ਭੋਜਨ ਖਾਣ ਦੀ ਜਗ੍ਹਾਂ ਅਤੇ ਸੌਣ ਦੀ ਜਗ੍ਹਾਂ ਅਲੱਗ-ਅਲੱਗ ਹੋਣੀ ਚਾਹੀਦੀ ਹੈ। ਬਿਸਤਰ 'ਤੇ ਲੇਟ ਕੇ ਭੋਜਨ ਖਾਣ ਨਾਲ ਚਾਦਰ ਗੰਦੀ ਹੋ ਜਾਂਦੀ ਹੈ। ਗੰਦੇ ਬਿਸਤਰ 'ਤੇ ਸੌਣ ਨਾਲ ਕਈ ਵਾਰ ਚਮੜੀ 'ਤੇ ਐਲਰਜ਼ੀ ਹੋ ਸਕਦੀ ਹੈ।
ਨੀਂਦ 'ਤੇ ਅਸਰ: ਬਿਸਤਰ 'ਤੇ ਲੇਟ ਕੇ ਭੋਜਨ ਖਾਣ ਨਾਲ ਨੀਂਦ ਪ੍ਰਭਾਵਿਤ ਹੋ ਸਕਦੀ ਹੈ। ਲੇਟ ਕੇ ਭੋਜਨ ਖਾਣ ਨਾਲ ਬਿਸਤਰ 'ਚੋ ਬਦਬੂ ਆਉਣ ਲੱਗਦੀ ਹੈ, ਜਿਸ ਕਰਕੇ ਨੀਂਦ ਪ੍ਰਭਾਵਿਤ ਹੋ ਸਕਦੀ ਹੈ। ਇਸ ਲਈ ਬਿਸਤਰ 'ਤੇ ਬੈਠ ਕੇ ਅਤੇ ਲੇਟ ਕੇ ਭੋਜਨ ਨਾ ਖਾਓ।
ਮੋਟਾਪਾ: ਬਿਸਤਰ 'ਤੇ ਲੇਟ ਕੇ ਭੋਜਨ ਖਾਣ ਨਾਲ ਭਾਰ ਵਧ ਸਕਦਾ ਹੈ। ਬੈਠ ਕੇ ਭੋਜਨ ਖਾਣ ਨਾਲ ਪੇਟ ਦੇ ਮਸਲ ਠੀਕ ਤਰ੍ਹਾਂ ਕੰਮ ਕਰਦੇ ਹਨ ਅਤੇ ਭੋਜਨ ਆਸਾਨੀ ਨਾਲ ਪਚ ਜਾਂਦਾ ਹੈ। ਇਸ ਲਈ ਲੇਟ ਕੇ ਭੋਜਨ ਖਾਣ ਦੀ ਜਗ੍ਹਾਂ ਤੁਸੀਂ ਬੈਠ ਕੇ ਖਾ ਸਕਦੇ ਹੋ।
ਭੋਜਨ ਖਾਣ ਦਾ ਸਹੀ ਤਰੀਕਾ: ਭੋਜਨ ਖਾਂਦੇ ਸਮੇਂ ਫਰਸ਼ 'ਤੇ ਸਿੱਧੀ ਸਥਿਤੀ 'ਚ ਬੈਠ ਕੇ ਹੀ ਭੋਜਨ ਖਾਓ। ਆਪਣੀ ਪਲੇਟ ਨੂੰ ਜ਼ਮੀਨ 'ਤੇ ਰੱਖੋ ਅਤੇ ਭੋਜਨ ਖਾਣ ਲਈ ਆਪਣੇ ਸਰੀਰ ਨੂੰ ਅੱਗੇ ਲੈ ਕੇ ਆਓ ਅਤੇ ਫਿਰ ਪੁਰਾਣੀ ਸਥਿਤੀ 'ਚ ਵਾਪਸ ਚਲੇ ਜਾਓ। ਇਸ ਤਰ੍ਹਾਂ ਖਾਣ ਨਾਲ ਪੇਟ ਦੀਆਂ ਮਾਸਪੇਸ਼ੀਆਂ ਸਰਗਰਮ ਹੋ ਜਾਂਦੀਆਂ ਹਨ ਅਤੇ ਭੋਜਨ ਆਸਾਨੀ ਨਾਲ ਪਚ ਜਾਂਦਾ ਹੈ। ਆਪਣੇ ਪਾਚਨ ਨੂੰ ਚੰਗੀ ਤਰ੍ਹਾਂ ਬਣਾਏ ਰੱਖਣ ਲਈ ਟੇਬਲ 'ਤੇ ਬੈਠ ਕੇ ਭੋਜਨ ਖਾਓ। ਭੋਜਨ ਖਾਣ ਦਾ ਇੱਕ ਸਮੇਂ ਤੈਅ ਕਰੋ। ਅਜਿਹਾ ਕਰਨ ਨਾਲ ਤੁਹਾਨੂੰ ਸਮੇਂ 'ਤੇ ਭੁੱਖ ਲੱਗੇਗੀ। ਭੋਜਨ ਖਾਂਦੇ ਸਮੇਂ ਟੀਵੀ ਜਾਂ ਸਮਾਰਟਫੋਨ ਨਾ ਚਲਾਓ। ਅਜਿਹਾ ਕਰਨ ਨਾਲ ਜ਼ਿਆਦਾ ਭੋਜਨ ਖਾ ਹੋ ਜਾਵੇਗਾ ਅਤੇ ਭਾਰ ਵਧ ਸਕਦਾ ਹੈ।