ਹੈਦਰਾਬਾਦ: ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਲੋਕ ਕਈ ਤਰ੍ਹਾਂ ਦੇ ਤਰੀਕੇ ਅਜ਼ਮਾਉਦੇ ਹਨ। ਗਰਮੀਆਂ ਦੇ ਮੌਸਮ 'ਚ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਦਾ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਤੁਸੀਂ ਘਰ 'ਚ ਮੌਜ਼ੂਦ ਚੀਜ਼ਾਂ ਦਾ ਇਸਤੇਮਾਲ ਕਰਕੇ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਚਾਹ ਪੱਤੀ ਦਾ ਪਾਣੀ ਵੀ ਇਨ੍ਹਾਂ ਚੀਜ਼ਾਂ 'ਚੋ ਇੱਕ ਹੈ। ਵਾਲਾਂ ਦੀ ਚਮਕ ਵਧਾਉਣ ਲਈ ਇਹ ਪਾਣੀ ਕਾਫ਼ੀ ਫਾਇਦੇਮੰਦ ਹੁੰਦਾ ਹੈ।
ਵਾਲਾਂ ਲਈ ਚਾਹਪੱਤੀ ਦੇ ਪਾਣੀ ਦਾ ਇਸਤੇਮਾਲ:
- ਚਾਹਪੱਤੀ ਦੇ ਪਾਣੀ ਨੂੰ ਵਾਲਾਂ 'ਤੇ ਬੁਰਸ਼ ਦੀ ਮਦਦ ਨਾਲ ਲਗਾਇਆ ਜਾ ਸਕਦਾ ਹੈ। ਬੁਰਸ਼ ਦੀ ਮਦਦ ਨਾਲ ਚਾਹਪੱਤੀ ਦਾ ਪਾਣੀ ਤੁਸੀਂ ਚੰਗੀ ਤਰ੍ਹਾਂ ਲਗਾ ਸਕੋਗੇ। ਇਸਨੂੰ ਲਗਾਉਣ ਦੇ ਇੱਕ ਘੰਟੇ ਬਾਅਦ ਤੁਸੀਂ ਸਾਫ਼ ਪਾਣੀ ਨਾਲ ਆਪਣੇ ਵਾਲਾਂ ਨੂੰ ਧੋ ਲਓ। ਰੋਜ਼ਾਨਾ ਅਜਿਹਾ ਕਰਨ ਨਾਲ ਵਾਲ ਕਾਲੇ ਬਣਾਉਣ 'ਚ ਮਦਦ ਮਿਲਦੀ ਹੈ।
- ਵਾਲਾਂ ਨੂੰ ਨਰਮ ਅਤੇ ਚਮਕਦਾਰ ਬਣਾਉਣ ਲਈ ਚਾਹਪੱਤੀ ਦੇ ਪਾਣੀ ਨੂੰ ਕੰਡੀਸ਼ਨਰ ਦੀ ਤਰ੍ਹਾਂ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਲਈ ਚਾਹਪੱਤੀ ਦੇ ਪਾਣੀ 'ਚ ਐਲੋਵੇਰਾ ਜੈੱਲ ਮਿਲਾਓ ਅਤੇ ਇਸਨੂੰ ਵਾਲਾਂ 'ਤੇ ਲਗਾ ਲਓ। ਥੋੜ੍ਹੀ ਦੇਰ ਇਸਨੂੰ ਲਗਾ ਕੇ ਰੱਖੋ ਅਤੇ ਫਿਰ ਵਾਲਾਂ ਨੂੰ ਪਾਣੀ ਨਾਲ ਧੋ ਲਓ।
- ਤੁਸੀਂ ਚਾਹਪੱਤੀ ਦੇ ਪਾਣੀ ਤੋਂ ਹੇਅਰ ਸਪਰੇ ਬਣਾ ਸਕਦੇ ਹੋ। ਇਸਨੂੰ ਆਪਣੀ ਖੋਪੜੀ 'ਚ ਸਪਰੇ ਕਰੋ ਅਤੇ 45 ਮਿੰਟ ਲਈ ਲਗਾ ਕੇ ਰੱਖੋ। ਇਸ ਨਾਲ ਵਾਲਾਂ ਦੀ ਗ੍ਰੋਥ ਵਧਾਉਣ 'ਚ ਮਦਦ ਮਿਲਦੀ ਹੈ ਅਤੇ ਵਾਲ ਝੜਨ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਇਸ ਤਰ੍ਹਾਂ ਬਣਾਓ ਚਾਹਪੱਤੀ ਦਾ ਪਾਣੀ: ਚਾਹਪੱਤੀ ਦੇ ਪਾਣੀ ਨੂੰ ਘਰ 'ਚ ਆਸਾਨੀ ਨਾਲ ਤਿਆਰ ਕੀਤਾ ਜਾ ਸਕਦਾ ਹੈ। ਇਸ ਲਈ ਭਾਂਡੇ 'ਚ ਇੱਕ ਲਿਟਰ ਪਾਣੀ ਪਾਓ ਅਤੇ ਇਸ 'ਚ ਦੋ ਵੱਡੇ ਚਮਚ ਚਾਹ ਦੀ ਪੱਤੀ ਦੇ ਪਾਓ। ਫਿਰ ਇਸ ਪਾਣੀ ਨੂੰ ਉਬਾਲ ਲਓ। ਜਦੋ ਪਾਣੀ ਚੰਗੀ ਤਰ੍ਹਾਂ ਉਬਲ ਜਾਵੇ, ਤਾਂ ਗੈਸ ਬੰਦ ਕਰੋ ਅਤੇ ਇਸ ਪਾਣੀ ਨੂੰ ਠੰਡਾ ਹੋਣ ਦਿਓ। ਫਿਰ ਛਾਣ ਕੇ ਇਸਤੇਮਾਲ ਕਰ ਲਓ।