ETV Bharat / health

ਗਰਮੀਆਂ 'ਚ ਇਸ ਤਰ੍ਹਾਂ ਰੱਖੋ ਆਪਣੇ ਚਿਹਰੇ ਦਾ ਧਿਆਨ, ਪਿੰਪਲਸ ਦੀਆਂ ਸਮੱਸਿਆਵਾਂ ਤੋਂ ਮਿਲੇਗਾ ਛੁਟਕਾਰਾ - skin care routine for women

Skin Care: ਗਰਮੀਆਂ ਦੇ ਮੌਸਮ ਆਉਣ ਵਾਲੇ ਹਨ। ਇਸ ਮੌਸਮ 'ਚ ਚਿਹਰੇ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਖਤਰਾ ਵਧ ਜਾਂਦਾ ਹੈ। ਅਜਿਹੇ 'ਚ ਜੇਕਰ ਤੁਸੀਂ ਵਧੀਆਂ ਚਮੜੀ ਪਾਉਣਾ ਚਾਹੁੰਦੇ ਹੋ, ਤਾਂ ਗਰਮੀਆਂ ਦੇ ਮੌਸਮ 'ਚ ਕੁਝ ਚਮੜੀ ਦੀ ਦੇਖਭਾਲ ਲਈ ਸੁਝਾਅ ਅਪਣਾ ਸਕਦੇ ਹੋ।

Skin Care
Skin Care
author img

By ETV Bharat Health Team

Published : Mar 17, 2024, 12:36 PM IST

ਹੈਦਰਾਬਾਦ: ਗਰਮੀਆਂ ਦੇ ਮੌਸਮ 'ਚ ਚਮੜੀ ਦੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਧੁੱਪ ਅਤੇ ਪਸੀਨੇ ਕਾਰਨ ਚਿਹਰੇ 'ਤੇ ਪਿੰਪਲਸ ਵਰਗੀਆਂ ਕਈ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਇਨ੍ਹਾਂ ਸਮੱਸਿਆਵਾੰ ਤੋਂ ਛੁਟਕਾਰਾ ਪਾਉਣ ਲਈ ਲੋਕ ਕਈ ਮਹਿੰਗੇ ਪ੍ਰੋਡਕਟਾਂ ਦਾ ਇਸਤੇਮਾਲ ਕਰਦੇ ਹਨ, ਜਿਸ ਨਾਲ ਚਮੜੀ ਹੋਰ ਵੀ ਖਰਾਬ ਹੋ ਸਕਦੀ ਹੈ। ਇਸ ਲਈ ਤੁਸੀਂ ਗਰਮੀਆਂ ਦੇ ਮੌਸਮ 'ਚ ਕੁਝ ਤਰੀਕੇ ਅਜ਼ਮਾ ਕੇ ਆਪਣੇ ਚਿਹਰੇ 'ਤੇ ਪਿੰਪਲਸ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।

ਗਰਮੀਆਂ ਦੇ ਮੌਸਮ 'ਚ ਇਸ ਤਰ੍ਹਾਂ ਰੱਖੋ ਆਪਣੇ ਚਿਹਰੇ ਦਾ ਧਿਆਨ:

ਫੇਸਵਾਸ਼ ਦਾ ਇਸਤੇਮਾਲ: ਸਰਦੀਆਂ ਦੇ ਮੌਸਮ 'ਚ ਲੋਕ ਇੱਕ ਵਾਰ ਮੂੰਹ ਧੋ ਲੈਂਦੇ ਹਨ, ਪਰ ਗਰਮੀਆਂ ਦੇ ਮੌਸਮ 'ਚ ਅਜਿਹਾ ਨਾ ਕਰੋ। ਗਰਮੀਆਂ 'ਚ ਤੁਹਾਨੂੰ ਦੋ ਵਾਰ ਮੂੰਹ ਧੋਣ ਦੀ ਆਦਤ ਪਾਉਣੀ ਚਾਹੀਦੀ ਹੈ। ਇਸ ਲਈ ਤੁਹਾਨੂੰ ਆਪਣੀ ਚਮੜੀ ਅਨੁਸਾਰ ਫੇਸਵਾਸ਼ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

ਸਨਸਕ੍ਰੀਨ ਦਾ ਇਸਤੇਮਾਲ: ਸਨਸਕ੍ਰੀਨ ਦਾ ਇਸਤੇਮਾਲ ਹਰ ਮੌਸਮ 'ਚ ਜ਼ਰੂਰੀ ਹੁੰਦਾ ਹੈ, ਪਰ ਗਰਮੀਆਂ ਦੇ ਮੌਸਮ 'ਚ ਇਸਦੀ ਲੋੜ ਜ਼ਿਆਦਾ ਵਧ ਜਾਂਦੀ ਹੈ। ਸਨਸਕ੍ਰੀਨ ਦੀ ਵਰਤੋ ਕਰਨ ਨਾਲ ਤੁਸੀਂ ਧੁੱਪ ਤੋਂ ਆਪਣੀ ਚਮੜੀ ਨੂੰ ਬਚਾ ਸਕਦੇ ਹੋ। ਇਸਦੇ ਨਾਲ ਹੀ ਪ੍ਰਦੂਸ਼ਣ ਤੋਂ ਵੀ ਬਚਾਅ ਹੁੰਦਾ ਹੈ।

ਸਕਰਬ ਦੀ ਵਰਤੋ: ਗਰਮੀਆਂ ਦੇ ਮੌਸਮ 'ਚ ਸਕਰਬ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਲਈ ਆਪਣੀ ਚਮੜੀ ਦੇ ਹਿਸਾਬ ਨਾਲ ਸਕਰਬ ਦੀ ਚੋਣ ਕਰੋ। ਜੇਕਰ ਤੁਹਾਡੀ ਚਮੜੀ 'ਤੇ ਕੋਈ ਸਮੱਸਿਆ ਹੈ, ਤਾਂ ਸਕਰਬ ਦੀ ਵਰਤੋ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ। ਜੇਕਰ ਤੁਹਾਡੇ ਚਿਹਰੇ 'ਤੇ ਪਿੰਪਲ ਹਨ, ਤਾਂ ਨਿੰਮ ਵਾਲੇ ਸਕਰਬ ਦੀ ਚੋਣ ਕਰੋ।

ਜ਼ਿਆਦਾ ਪਾਣੀ ਪੀਓ: ਗਰਮੀਆਂ ਦੇ ਮੌਸਮ 'ਚ ਜ਼ਿਆਦਾ ਪਾਣੀ ਪੀਣ ਦੀ ਆਦਤ ਪਾਓ। ਡੀਹਾਈਡ੍ਰੇਟਿਡ ਚਮੜੀ ਤੋਂ ਛੁਟਕਾਰਾ ਪਾਉਣ ਲਈ 4 ਤੋਂ 5 ਲੀਟਰ ਪਾਣੀ ਪੀਓ। ਇਸ ਨਾਲ ਚਿਹਰੇ 'ਤੇ ਨਿਖਾਰ ਆਵੇਗਾ ਅਤੇ ਪਿੰਪਲਸ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ।

ਸੌਣ ਤੋਂ ਪਹਿਲਾ ਕਰੋ ਇਹ ਕੰਮ: ਰਾਤ ਨੂੰ ਸੌਣ ਤੋਂ ਪਹਿਲਾ ਫੇਸਵਾਸ਼ ਜ਼ਰੂਰ ਕਰੋ। ਇਸ ਤੋਂ ਬਾਅਦ ਚਿਹਰੇ ਅਤੇ ਗਰਦਨ 'ਤੇ ਮਾਇਸਚਰਾਈਜ਼ਰ ਲਗਾਓ। ਅਜਿਹਾ ਕਰਕੇ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.