ETV Bharat / health

ਖੰਡ ਜਾਂ ਲੂਣ, ਕਿਸ ਤਰ੍ਹਾਂ ਦਹੀ ਖਾਣਾ ਹੋ ਸਕਦੈ ਫਾਇਦੇਮੰਦ, ਇੱਥੇ ਜਾਣੋ - Sugar vs Salt - SUGAR VS SALT

Sugar vs Salt: ਦਹੀਂ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਦਹੀ ਕੈਲਸ਼ੀਅਮ, ਪ੍ਰੋਟੀਨ, ਵਿਟਾਮਿਨ ਅਤੇ ਪ੍ਰੋਬਾਇਓਟਿਕਸ ਨਾਲ ਭਰਪੂਰ ਹੁੰਦਾ ਹੈ। ਲੋਕ ਇਸ ਨੂੰ ਖੰਡ ਅਤੇ ਲੂਣ ਦੋਵਾਂ ਨਾਲ ਖਾਣਾ ਪਸੰਦ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਦਹੀ ਕਿਸ ਤਰ੍ਹਾਂ ਖਾਣਾ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ।

Sugar vs Salt
Sugar vs Salt (Getty Images)
author img

By ETV Bharat Health Team

Published : Jul 14, 2024, 9:39 AM IST

ਹੈਦਰਾਬਾਦ: ਹਰ ਕੋਈ ਭੋਜਨ ਦੇ ਨਾਲ ਦਹੀ ਖਾਣਾ ਪਸੰਦ ਕਰਦਾ ਹੈ। ਪਰਾਠਾ ਹੋਵੇ ਜਾਂ ਚਾਵਲ ਅਤੇ ਦਾਲ, ਹਰ ਇੱਕ ਨਾਲ ਦਹੀਂ ਜ਼ਰੂਰ ਖਾਂਧਾ ਜਾਂਦਾ ਹੈ। ਆਮ ਤੌਰ 'ਤੇ ਦਹੀਂ ਵਿੱਚ ਖੰਡ ਜਾਂ ਲੂਣ ਮਿਲਾ ਕੇ ਖਾਧਾ ਜਾਂਦਾ ਹੈ। ਕੁਝ ਲੋਕ ਖੰਡ ਮਿਲਾ ਕੇ ਮਿੱਠਾ ਦਹੀਂ ਖਾਣਾ ਪਸੰਦ ਕਰਦੇ ਹਨ ਤਾਂ ਕੁਝ ਲੂਣ ਪਾ ਕੇ ਦਹੀਂ ਖਾਂਦੇ ਹਨ। ਲੂਣ ਆਮ ਤੌਰ 'ਤੇ ਤਾਜ਼ੇ ਦਹੀਂ ਵਿੱਚ ਮਿਲਾਇਆ ਜਾਂਦਾ ਹੈ। ਕਈ ਵਾਰ ਇੱਕ ਚੁਟਕੀ ਜੀਰੇ ਦੇ ਪਾਊਡਰ ਨਾਲ ਜਾਂ ਤਾਜ਼ੀਆਂ ਕੱਟੀਆਂ ਹੋਈਆਂ ਸਬਜ਼ੀਆਂ ਜਿਵੇਂ ਕਿ ਖੀਰੇ, ਗਾਜਰ ਅਤੇ ਚੁਕੰਦਰ ਨੂੰ ਵੀ ਦਹੀ ਵਿੱਚ ਮਿਲਾਇਆ ਜਾਂਦਾ ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਦਹੀਂ ਖਾਣਾ ਪਸੰਦ ਕਰਦੇ ਹੋ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਦਹੀ ਕਿਸ ਤਰ੍ਹਾਂ ਖਾਣਾ ਫਾਇਦੇਮੰਦ ਹੋ ਸਕਦਾ ਹੈ।

ਦਹੀ ਇੱਕ ਡੇਅਰੀ ਉਤਪਾਦ ਹੈ, ਜੋ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਦਹੀ ਵਿੱਚ ਕੈਲਸ਼ੀਅਮ, ਪ੍ਰੋਟੀਨ, ਵਿਟਾਮਿਨ ਅਤੇ ਪ੍ਰੋਬਾਇਓਟਿਕਸ ਪਾਇਆ ਜਾਂਦਾ ਹੈ। ਦਹੀਂ ਨੂੰ ਖੰਡ ਨਾਲ ਮਿਲਾ ਕੇ ਖਾਣ 'ਤੇ ਇਸ ਦਾ ਸੁਆਦ ਵੱਧ ਜਾਂਦਾ ਹੈ। ਮਿੱਠਾ ਦਹੀਂ ਉਨ੍ਹਾਂ ਲੋਕਾਂ ਨੂੰ ਬਹੁਤ ਪਸੰਦ ਹੁੰਦਾ ਹੈ, ਜੋ ਮਿੱਠਾ ਖਾਣ ਦੇ ਸ਼ੌਕੀਨ ਹਨ।

ਮਿੱਠਾ ਦਹੀਂ ਖਾਣ ਦੇ ਫਾਇਦੇ ਅਤੇ ਨੁਕਸਾਨ: ਖੰਡ ਮਿਲਾ ਕੇ ਦਹੀਂ ਦੀ ਕੈਲੋਰੀ ਵੱਧਦੀ ਹੈ, ਜਿਸ ਨਾਲ ਸਰੀਰ ਨੂੰ ਵਧੇਰੇ ਊਰਜਾ ਮਿਲਦੀ ਹੈ। ਇਹ ਉਨ੍ਹਾਂ ਲੋਕਾਂ ਲਈ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ, ਜਿਨ੍ਹਾਂ ਨੂੰ ਜ਼ਿਆਦਾ ਕੈਲੋਰੀ ਦੀ ਜ਼ਰੂਰਤ ਹੁੰਦੀ ਹੈ। ਪਰ ਖੰਡ ਦਾ ਜ਼ਿਆਦਾ ਸੇਵਨ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਵੀ ਬਣ ਸਕਦਾ ਹੈ। ਇਨ੍ਹਾਂ ਸਮੱਸਿਆਵਾਂ ਵਿੱਚ ਮੋਟਾਪਾ, ਦੰਦਾਂ ਦੀਆਂ ਸਮੱਸਿਆਵਾਂ ਅਤੇ ਸ਼ੂਗਰ ਸ਼ਾਮਲ ਹੈ।

ਲੂਣ ਦਹੀਂ ਵਿੱਚ ਸੋਡੀਅਮ ਦੀ ਮਾਤਰਾ ਨੂੰ ਵਧਾਉਂਦਾ: ਲੂਣ ਦਹੀਂ ਵਿੱਚ ਸੋਡੀਅਮ ਦੀ ਮਾਤਰਾ ਨੂੰ ਵਧਾਉਂਦਾ ਹੈ, ਜਦਕਿ ਸੋਡੀਅਮ ਸਰੀਰਕ ਕਾਰਜਾਂ ਲਈ ਜ਼ਰੂਰੀ ਹੁੰਦਾ ਹੈ। ਹਾਲਾਂਕਿ, ਲੂਣ ਦੇ ਬਹੁਤ ਜ਼ਿਆਦਾ ਸੇਵਨ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ, ਖਾਸ ਤੌਰ 'ਤੇ ਉਨ੍ਹਾਂ ਵਿਅਕਤੀਆਂ ਵਿੱਚ ਜੋ ਪਹਿਲਾਂ ਹੀ ਇਸ ਬਿਮਾਰੀ ਤੋਂ ਪੀੜਤ ਹਨ। ਤੁਹਾਨੂੰ ਦੱਸ ਦੇਈਏ ਕਿ ਦਹੀਂ ਚਾਹੇ ਮਿੱਠਾ ਹੋਵੇ ਜਾਂ ਨਮਕੀਨ, ਇਹ ਪ੍ਰੋਬਾਇਓਟਿਕਸ ਨਾਲ ਭਰਪੂਰ ਹੁੰਦਾ ਹੈ, ਜੋ ਆਂਦਰਾਂ ਦੀ ਸਿਹਤ ਅਤੇ ਰੋਗ ਪ੍ਰਤੀਰੋਧਕ ਸ਼ਕਤੀ ਲਈ ਮਹੱਤਵਪੂਰਨ ਹੁੰਦੇ ਹਨ।

ਕਿਹੜਾ ਦਹੀ ਲਾਭਦਾਇਕ ਹੈ, ਮਿੱਠਾ ਜਾਂ ਨਮਕੀਨ?: ਖੰਡ ਅਤੇ ਲੂਣ ਵਾਲਾ ਦਹੀਂ ਸਿਹਤਮੰਦ ਹੈ ਜਾਂ ਨਹੀਂ, ਇਹ ਜ਼ਿਆਦਾਤਰ ਵਿਅਕਤੀਗਤ ਖੁਰਾਕ ਤਰਜੀਹਾਂ ਅਤੇ ਸਿਹਤ ਟੀਚਿਆਂ 'ਤੇ ਨਿਰਭਰ ਕਰਦਾ ਹੈ। ਸ਼ੂਗਰ ਤੋਂ ਪੀੜਤ ਜਾਂ ਜੋ ਲੋਕ ਆਪਣੇ ਭਾਰ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਨੂੰ ਬਿਨ੍ਹਾਂ ਮਿੱਠਾ ਜਾਂ ਹਲਕਾ ਮਿੱਠਾ ਦਹੀਂ ਖਾਣਾ ਚਾਹੀਦਾ ਹੈ।

ਖੰਡ ਅਤੇ ਲੂਣ ਦੋਵਾਂ ਦਾ ਸੇਵਨ ਸੀਮਿਤ ਮਾਤਰਾ ਵਿੱਚ ਕਰਨਾ ਚਾਹੀਦਾ ਹੈ। ਇਨ੍ਹਾਂ ਵਿੱਚੋਂ ਕਿਸੇ ਵੀ ਚੀਜ਼ ਦਾ ਜ਼ਿਆਦਾ ਸੇਵਨ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਹਾਈ ਬਲੱਡ ਪ੍ਰੈਸ਼ਰ ਜਾਂ ਸ਼ੂਗਰ ਵਰਗੀਆਂ ਸਿਹਤ ਸਥਿਤੀਆਂ ਵਾਲੇ ਲੋਕਾਂ ਨੂੰ ਇਹ ਨਿਰਧਾਰਤ ਕਰਨ ਲਈ ਸਿਹਤ ਸੰਭਾਲ ਪੇਸ਼ੇਵਰਾਂ ਨਾਲ ਸਲਾਹ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਲਈ ਕਿਹੜਾ ਵਿਕਲਪ ਸਭ ਤੋਂ ਵਧੀਆ ਹੋ ਸਕਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.