ਹੈਦਰਾਬਾਦ: ਡਾਇਬਟੀਜ਼ ਇੱਕ ਆਮ ਸਮੱਸਿਆ ਬਣ ਗਈ ਹੈ, ਜਿਸਦਾ ਦੁਨੀਆਂ ਭਰ ਦੇ ਕਈ ਲੋਕ ਸਾਹਮਣਾ ਕਰ ਰਹੇ ਹਨ। ਡਾਇਬਟੀਜ਼ ਕਈ ਹੋਰ ਗੰਭੀਰ ਸਿਹਤ ਸਮੱਸਿਆਵਾਂ ਦਾ ਕਾਰਨ ਵੀ ਬਣ ਸਕਦੀ ਹੈ। ਹਾਲਾਂਕਿ, ਸ਼ੂਗਰ ਦਾ ਕੋਈ ਸਥਾਈ ਇਲਾਜ ਨਹੀਂ ਹੈ, ਪਰ ਇਸ ਦਾ ਪ੍ਰਬੰਧਨ ਕਰਨਾ ਸੰਭਵ ਹੈ। ਰਾਤ ਨੂੰ ਸੌਂਦੇ ਸਮੇਂ ਕੁਝ ਨਜ਼ਰ ਆਉਣ ਵਾਲੇ ਲੱਛਣ ਸ਼ੂਗਰ ਦਾ ਸੰਕੇਤ ਹੋ ਸਕਦੇ ਹੋ। ਇਸ ਲਈ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ ਅਤੇ ਤੁਰੰਤ ਆਪਣੇ ਡਾਕਟਰ ਨਾਲ ਸੰਪਰਕ ਕਰੋ ਅਤੇ ਇਲਾਜ ਕਰਵਾਓ। ਇਸ ਬਾਰੇ ਡੀਸੀ ਤੋਂ ਕਾਇਰੋਪ੍ਰੈਕਟਰ ਡਾ. ਐਰਿਕ ਬਰਗ ਨੇ ਜਾਣਕਾਰੀ ਦਿੱਤੀ ਹੈ।
ਰਾਤ ਨੂੰ ਸੌਂਦੇ ਸਮੇਂ ਨਜ਼ਰ ਆਉਣ ਵਾਲੇ ਲੱਛਣ:
ਬਹੁਤ ਜ਼ਿਆਦਾ ਪਸੀਨਾ ਆਉਣਾ : ਬਹੁਤ ਜ਼ਿਆਦਾ ਪਸੀਨਾ ਆਮ ਤੌਰ 'ਤੇ ਚਿਹਰੇ, ਗਰਦਨ ਜਾਂ ਸਰੀਰ ਦੇ ਉੱਪਰਲੇ ਹਿੱਸੇ ਵਿੱਚ ਆਉਦਾ ਹੈ, ਤਾਂ ਇਹ ਸ਼ੂਗਰ ਦਾ ਲੱਛਣ ਹੋ ਸਕਦਾ ਹੈ।
ਬਹੁਤ ਪਿਆਸ ਲੱਗਣੀ: ਜਦੋਂ ਗੁਰਦੇ ਤੁਹਾਡੇ ਪਿਸ਼ਾਬ ਰਾਹੀਂ ਸ਼ੂਗਰ ਨੂੰ ਬਾਹਰ ਕੱਢ ਦਿੰਦੇ ਹਨ, ਤਾਂ ਤੁਸੀਂ ਕੈਲਸ਼ੀਅਮ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਗੁਆ ਦਿੰਦੇ ਹੋ ਅਤੇ ਡੀਹਾਈਡ੍ਰੇਟ ਦਾ ਸ਼ਿਕਾਰ ਵੀ ਹੋ ਸਕਦੇ ਹੋ। ਇਸ ਲਈ ਤੁਹਾਨੂੰ ਬਹੁਤ ਪਿਆਸ ਲੱਗ ਸਕਦੀ ਹੈ।
ਬੇਚੈਨ ਲੱਤਾਂ ਦਾ ਸਿੰਡਰੋਮ: ਜ਼ਿਆਦਾ ਖੰਡ ਵਿਟਾਮਿਨ ਬੀ1 ਨੂੰ ਘਟਾਉਂਦੀ ਹੈ। ਵਿਟਾਮਿਨ ਬੀ 1 ਦੀ ਕਮੀ ਕਾਰਨ ਲੱਤਾਂ ਵਿੱਚ ਲੈਕਟਿਕ ਐਸਿਡ ਬਣ ਜਾਂਦਾ ਹੈ ਅਤੇ ਆਕਸੀਜਨ ਦੀ ਕਮੀ ਹੋਣ ਲੱਗਦੀ ਹੈ। ਇਹ ਮੈਗਨੀਸ਼ੀਅਮ ਦੀ ਕਮੀ ਦਾ ਲੱਛਣ ਵੀ ਹੋ ਸਕਦਾ ਹੈ।
ਦੇਰੀ ਨਾਲ ਨੀਂਦ: ਹਾਈ ਬਲੱਡ ਸ਼ੂਗਰ ਤੋਂ ਪੀੜਿਤ ਲੋਕਾਂ ਨੂੰ ਰਾਤ ਦੇ ਸਮੇਂ ਦੇਰ ਨਾਲ ਨੀਂਦ ਆ ਸਕਦੀ ਹੈ।
ਪੈਰੀਫਿਰਲ ਨਿਊਰੋਪੈਥੀ: ਇਸ ਸਥਿਤੀ ਵਿੱਚ ਲੱਤਾਂ ਦੇ ਹੇਠਲੇ ਹਿੱਸੇ ਦਾ ਸੁੰਨ ਹੋਣਾ, ਜਲਨ ਜਾਂ ਦਰਦ ਹੋਣ ਲੱਗਦੀ ਹੈ।
ਵਾਰ-ਵਾਰ ਪਿਸ਼ਾਬ ਆਉਣਾ: ਵਾਰ-ਵਾਰ ਪਿਸ਼ਾਬ ਨੂੰ ਨੋਕਟੂਰੀਆ ਕਿਹਾ ਜਾਂਦਾ ਹੈ ਅਤੇ ਇਹ ਉਦੋਂ ਹੁੰਦਾ ਹੈ ਜਦੋਂ ਤੁਹਾਡੇ ਗੁਰਦੇ ਤੁਹਾਡੇ ਖੂਨ ਵਿੱਚੋਂ ਵਾਧੂ ਸ਼ੂਗਰ ਨੂੰ ਕੱਢ ਦਿੰਦੇ ਹਨ।
ਹਾਈਪੋਗਲਾਈਸੀਮੀਆ: ਜੇ ਤੁਹਾਡੀ ਬਲੱਡ ਸ਼ੂਗਰ ਵੱਧ ਹੈ, ਤਾਂ ਤੁਹਾਡਾ ਸਰੀਰ ਇਸਨੂੰ ਇਨਸੁਲਿਨ ਨਾਲ ਘਟਾਉਣ ਦੀ ਕੋਸ਼ਿਸ਼ ਕਰੇਗਾ। ਇਸ ਕਾਰਨ ਘੱਟ ਬਲੱਡ ਸ਼ੂਗਰ ਦੇ ਨਾਲ ਤੁਹਾਡੀ ਰਾਤ ਨੂੰ ਨੀਂਦ ਵੀ ਖਰਾਬ ਹੋ ਸਕਦੀ ਹੈ। ਘੱਟ ਤੋਂ ਘੱਟ 6 ਤੋਂ 8 ਮਹੀਨਿਆਂ ਤੱਕ ਘੱਟ ਕਾਰਬੋਹਾਈਡਰੇਟ ਵਾਲੀ ਖੁਰਾਕ ਦਾ ਪਾਲਣ ਕਰਨ ਨਾਲ ਇਸ ਸਮੱਸਿਆ ਨੂੰ ਠੀਕ ਕਰਨ ਵਿੱਚ ਮਦਦ ਮਿਲ ਸਕਦੀ ਹੈ।
- ਦੰਦਾਂ ਨੂੰ ਬੁਰਸ਼ ਕਰਦੇ ਸਮੇਂ ਨਾ ਕਰੋ ਇਹ ਗਲਤੀਆਂ, ਮਸੂੜਿਆਂ 'ਚੋ ਖੂਨ ਆਉਣ ਅਤੇ ਹੋਰ ਵੀ ਕਈ ਸਮੱਸਿਆਵਾਂ ਦਾ ਕਰਨਾ ਪੈ ਸਕਦੈ ਸਾਹਮਣਾ - Tips For Dental Care
- ਮੰਕੀਪੌਕਸ ਵਾਈਰਸ ਦੇ ਨਵੇਂ ਰੂਪ ਦਾ ਕਹਿਰ, ਤੇਜ਼ੀ ਨਾਲ ਫੈਲ ਰਿਹਾ, ਔਰਤਾਂ ਅਤੇ ਬੱਚੇ ਹੋ ਰਹੇ ਨੇ ਜ਼ਿਆਦਾ ਸ਼ਿਕਾਰ - mpox vaccine
- ਹੱਡੀਆਂ ਦਾ ਕੈਂਸਰ ਗੰਭੀਰ, ਪਰ ਇਲਾਜ ਹੈ ਸੰਭਵ, ਬਸ ਸਹੀ ਸਮੇਂ 'ਤੇ ਕਰਵਾਉਣਾ ਜ਼ਰੂਰੀ, ਇਹ ਲੱਛਣ ਹੋ ਸਕਦੈ ਨੇ ਹੱਡੀਆਂ ਦੇ ਕੈਂਸਰ ਦੇ ਸੰਕੇਤ - Bone Cancer
ਭੈੜੇ ਸੁਪਨੇ: ਇਹ ਸਥਿਤੀ ਆਮ ਤੌਰ 'ਤੇ ਵਿਟਾਮਿਨ B1 ਦੀ ਘਾਟ ਕਾਰਨ ਹੋਣ ਵਾਲੀਆਂ ਨਿਊਰੋਟ੍ਰਾਂਸਮੀਟਰ ਸਮੱਸਿਆਵਾਂ ਨਾਲ ਸਬੰਧਤ ਹੁੰਦੀ ਹੈ, ਜੋ ਹਾਈ ਬਲੱਡ ਸ਼ੂਗਰ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ।
ਹਾਈ ਬੀਪੀ/ਹਾਈ ਬਲੱਡ ਪ੍ਰੈਸ਼ਰ: ਰਾਤ ਨੂੰ ਸੌਣ ਵੇਲੇ ਤੁਹਾਡਾ ਬਲੱਡ ਪ੍ਰੈਸ਼ਰ ਅਤੇ ਨਬਜ਼ ਦੀ ਦਰ ਘੱਟ ਜਾਂਦੀ ਹੈ। ਪਰ ਜਦੋਂ ਤੁਹਾਨੂੰ ਸ਼ੂਗਰ ਹੁੰਦੀ ਹੈ, ਤਾਂ ਅਜਿਹਾ ਨਹੀਂ ਹੁੰਦਾ। ਇਸ ਨੂੰ ਨਾਨ-ਡੁਪਿੰਗ ਕਿਹਾ ਜਾਂਦਾ ਹੈ।
ਤੇਜ਼ ਦਿਲ ਦੀ ਧੜਕਣ: ਇਹ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਦੀ ਕਮੀ ਕਾਰਨ ਹੁੰਦਾ ਹੈ ਅਤੇ ਇੱਕ ਚੰਗੇ ਇਲੈਕਟ੍ਰੋਲਾਈਟ ਪਾਊਡਰ ਨਾਲ ਠੀਕ ਕੀਤਾ ਜਾ ਸਕਦਾ ਹੈ।