ਹੈਦਰਾਬਾਦ: ਗਰਮੀਆਂ ਵਿੱਚ ਸਰੀਰ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਲਈ ਖੁਦ ਨੂੰ ਠੰਡਾ ਰੱਖਣਾ ਬਹੁਤ ਜ਼ਰੂਰੀ ਹੈ। ਗਰਮੀ ਤੋਂ ਖੁਦ ਨੂੰ ਬਚਾਉਣ ਲਈ ਸੱਤੂ ਸ਼ਰਬਤ ਫਾਇਦੇਮੰਦ ਹੋ ਸਕਦਾ ਹੈ। ਹਾਲ ਹੀ ਵਿੱਚ ਮੌਸਮ ਵਿਭਾਗ ਨੇ ਗਰਮੀ ਨੂੰ ਲੈ ਚਿਤਾਵਨੀ ਜਾਰੀ ਕੀਤੀ ਹੈ। ਗਰਮੀ ਲਗਾਤਾਰ ਵੱਧ ਰਹੀ ਹੈ, ਜਿਸ ਕਰਕੇ ਹੀਟ ਸਟ੍ਰੋਕ ਦੀ ਸਮੱਸਿਆ ਦਾ ਖਤਰਾ ਵੀ ਵੱਧ ਰਿਹਾ ਹੈ। ਇਸ ਲਈ ਤੁਸੀਂ ਘਰ 'ਚ ਹੀ ਕੁਝ ਸਿਹਤਮੰਦ ਡ੍ਰਿੰਕਸ ਨੂੰ ਬਣਾ ਸਕਦੇ ਹੋ। ਇਨ੍ਹਾਂ ਡ੍ਰਿੰਕਸ 'ਚ ਸੱਤੂ ਸ਼ਰਬਤ ਵੀ ਸ਼ਾਮਲ ਹੈ, ਜਿਸ ਨਾਲ ਤੁਸੀਂ ਹਾਈਡ੍ਰੇਟ ਰਹੋਗੇ ਅਤੇ ਸਰੀਰ ਨੂੰ ਠੰਡਾ ਰੱਖਣ 'ਚ ਮਦਦ ਮਿਲੇਗੀ।
ਗਰਮੀਆਂ 'ਚ ਸੱਤੂ ਸ਼ਰਬਤ: ਸੱਤੂ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ 'ਚ ਆਈਰਨ, ਮੈਗਨੀਸ਼ੀਅਮ ਅਤੇ ਮੈਗਨੀਜ਼ ਵਰਗੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਸੱਤੂ 'ਚ ਅਘੁਲਣਸ਼ੀਲ ਫਾਈਬਰ ਵੀ ਪਾਇਆ ਜਾਂਦਾ ਹੈ, ਜੋ ਪਾਚਨ ਲਈ ਫਾਇਦੇਮੰਦ ਹੁੰਦਾ ਹੈ। ਗਰਮੀਆਂ ਦੇ ਮੌਸਮ 'ਚ ਹੀਟ ਸਟ੍ਰੋਕ ਦਾ ਖਤਰਾ ਕਾਫ਼ੀ ਵੱਧ ਜਾਂਦਾ ਹੈ। ਇਸ ਲਈ ਸੱਤੂ ਦੇ ਸ਼ਰਬਤ ਨੂੰ ਪੀਣਾ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਸਰੀਰ ਨੂੰ ਪੋਸ਼ਣ ਅਤੇ ਠੰਡਕ ਮਿਲੇਗੀ।
ਸੱਤੂ ਸ਼ਰਬਤ ਬਣਾਉਣ ਲਈ ਸਮੱਗਰੀ: ਸੱਤੂ ਸ਼ਰਬਤ ਬਣਾਉਣ ਲਈ 1/2 ਲੀਟਰ ਠੰਡਾ ਪਾਣੀ, 2 ਵੱਡੇ ਚਮਚ ਸੱਤੂ, 2 ਚਮਚ ਖੰਡ ਜਾਂ ਗੁੜ, ਨਿੰਬੂ ਦਾ ਰਸ ਅਤੇ ਕਾਲੇ ਲੂਣ ਦੀ ਲੋੜ ਹੁੰਦੀ ਹੈ।
ਸੱਤੂ ਸ਼ਰਬਤ ਬਣਾਉਣ ਦਾ ਤਰੀਕਾ: ਸੱਤੂ ਸ਼ਰਬਤ ਬਣਾਉਣ ਲਈ ਸਭ ਤੋਂ ਪਹਿਲਾ ਇੱਕ ਗਲਾਸ 'ਚ ਠੰਡਾ ਪਾਣੀ ਪਾ ਲਓ। ਹੁਣ ਇਸ 'ਚ 2 ਚਮਚ ਸੱਤੂ ਪਾਓ ਅਤੇ ਚੰਗੀ ਤਰ੍ਹਾਂ ਨਾਲ ਮਿਲਾ ਲਓ। ਜਦੋ ਸੱਤੂ ਮਿਕਸ ਹੋ ਜਾਵੇ, ਫਿਰ ਉਸ 'ਚ ਖੰਡ ਜਾਂ ਗੁੜ ਪਾਓ। ਖੰਡ ਦੀ ਜਗ੍ਹਾਂ ਗੁੜ ਦਾ ਇਸਤੇਮਾਲ ਕਰਨਾ ਜ਼ਿਆਦਾ ਫਾਇਦੇਮੰਦ ਹੈ, ਕਿਉਕਿ ਖੰਡ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਹੁਣ ਇਸ ਸ਼ਰਬਤ ਦਾ ਸਵਾਦ ਵਧਾਉਣ ਲਈ ਕਾਲਾ ਲੂਣ ਪਾਓ। ਫਿਰ ਇਸ 'ਚ ਕੁਝ ਬੂੰਦਾਂ ਨਿੰਬੂ ਦੇ ਰਸ ਦੀਆਂ ਮਿਲਾ ਸਕਦੇ ਹੋ। ਇਸ ਨਾਲ ਸੱਤੂ ਸ਼ਰਬਤ ਦਾ ਸਵਾਦ ਖੱਟਾ-ਮਿੱਠਾ ਹੋ ਸਕਦਾ ਹੈ। ਫਿਰ ਇਸਨੂੰ ਠੰਡਾ ਕਰਕੇ ਪੀਓ। ਜੇਕਰ ਤੁਸੀਂ ਇਸ ਸ਼ਰਬਤ ਨੂੰ ਖੱਟਾ-ਮਿੱਠਾ ਨਹੀਂ ਬਣਾਉਣਾ ਚਾਹੁੰਦੇ, ਤਾਂ ਤੁਸੀਂ ਹੋਰ ਤਰੀਕੇ ਨਾਲ ਵੀ ਇਸ ਸ਼ਰਬਤ ਨੂੰ ਬਣਾ ਸਕਦੇ ਹੋ।
- ਗਰਮੀਆਂ ਦੇ ਮੌਸਮ 'ਚ ਸੱਤੂ ਦਾ ਇਸ ਤਰ੍ਹਾਂ ਇਸਤੇਮਾਲ ਕਰਨਾ ਹੋ ਸਕਦੈ ਫਾਇਦੇਮੰਦ, ਹੋਣ ਵਾਲੇ ਨੁਕਸਾਨ ਵੀ ਜ਼ਰੂਰ ਜਾਣ ਲਓ - Benefits Of Saatu
- ਘੱਟ ਉਮਰ 'ਚ ਹੀ ਚਮੜੀ 'ਤੇ ਬੁਢਾਪੇ ਦੇ ਲੱਛਣ ਨਜ਼ਰ ਆ ਰਹੇ ਨੇ, ਤਾਂ ਜਾਣੋ ਇਸ ਪਿੱਛੇ ਕਾਰਨ ਅਤੇ ਚਮੜੀ ਦੀ ਦੇਖਭਾਲ ਕਰਨ ਦੇ ਤਰੀਕੇ - Signs of aging on the skin
- ਇੱਥੇ ਦੇਖੋ ਕਿਤੇ ਤੁਸੀਂ ਵੀ ਇਨ੍ਹਾਂ ਚੀਜ਼ਾਂ ਨੂੰ ਖਾਲੀ ਪੇਟ ਖਾਣ ਦੀ ਗਲਤੀ ਤਾਂ ਨਹੀਂ ਕਰ ਰਹੇ, ਅੱਜ ਤੋਂ ਹੀ ਕਰ ਲਓ ਪਰਹੇਜ਼ - Health Tips
ਸੱਤੂ ਸ਼ਰਬਤ ਦੀ ਸਮੱਗਰੀ: ਸੱਤੂ ਸ਼ਰਬਤ ਨੂੰ ਖੱਟਾ-ਮਿੱਠਾ ਨਾ ਬਣਾਉਣ ਲਈ 1/2 ਲੀਟਰ ਪਾਣੀ, 1 ਪਿਆਜ਼, 1 ਹਰੀ ਮਿਰਚ ਅਤੇ ਲੂਣ ਦੀ ਲੋੜ ਹੁੰਦੀ ਹੈ।
ਸੱਤੂ ਸ਼ਰਬਤ ਬਣਾਉਣ ਦਾ ਤਰੀਕਾ: ਸੱਤੂ ਸ਼ਰਬਤ ਨੂੰ ਬਣਾਉਣ ਲਈ ਸਭ ਤੋਂ ਪਹਿਲਾ ਪਿਆਜ਼ ਅਤੇ ਹਰੀ ਮਿਰਚ ਨੂੰ ਕੱਟ ਲਓ। ਫਿਰ ਇੱਕ ਗਲਾਸ 'ਚ ਠੰਡਾ ਪਾਣੀ ਪਾਓ ਅਤੇ ਦੋ ਚਮਚ ਸੱਤੂ ਦੇ ਮਿਲਾਓ। ਜਦੋ ਸਾਰੀਆਂ ਸਮੱਗਰੀਆਂ ਮਿਲ ਜਾਣ, ਤਾਂ ਇਸ 'ਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਮਿਲਾਓ ਅਤੇ ਤੁਹਾਡਾ ਸੱਤੂ ਸ਼ਰਬਤ ਤਿਆਰ ਹੋ ਜਾਵੇਗਾ। ਤੁਸੀਂ ਵਿਅਕਤੀ ਦੇ ਹਿਸਾਬ ਨਾਲ ਇਸ ਸ਼ਰਬਤ ਦੀ ਸਮੱਗਰੀ ਨੂੰ ਵਧਾ ਵੀ ਸਕਦੇ ਹੋ।