ਹੈਦਰਾਬਾਦ: ਅੱਜ ਦੇ ਸਮੇਂ 'ਚ ਲੋਕ ਚਮੜੀ ਨਾਲ ਜੁੜੀਆ ਕਈ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹਨ। ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਲੋਕ ਤਈ ਤਰ੍ਹਾਂ ਦੇ ਮਹਿੰਗੇ ਪ੍ਰੋਡਕਟਸ ਦਾ ਇਸਤੇਮਾਲ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਚਮੜੀ ਲਈ ਪੇਠਾ ਵੀ ਫਾਇਦੇਮੰਦ ਹੋ ਸਕਦਾ ਹੈ। ਇਸ 'ਚ ਕਈ ਪੌਸ਼ਟਿਕ ਤੱਤ ਮੌਜ਼ੂਦ ਹੁੰਦੇ ਹਨ, ਜੋ ਚਮੜੀ ਨਾਲ ਜੁੜੀਆ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ।
ਚਮੜੀ ਲਈ ਪੇਠੇ ਦਾ ਇਨ੍ਹਾਂ ਤਰੀਕਿਆ ਨਾਲ ਕਰੋ ਇਸਤੇਮਾਲ:
ਫੇਸ ਪੈਕ: ਚਿਹਰੇ ਦੇ ਦਾਗ-ਧੱਬੇ ਅਤੇ ਫਿਣਸੀਆਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਪੇਠਾ ਮਦਦਗਾਰ ਹੋ ਸਕਦਾ ਹੈ। ਫੇਸ ਪੈਕ ਬਣਾਉਣ ਲਈ ਪੇਠੇ ਦੇ ਬੀਜ ਕੱਢ ਕੇ ਉਸਨੂੰ ਚੰਗੀ ਤਰ੍ਹਾਂ ਮੈਸ਼ ਕਰ ਲਓ। ਫਿਰ ਥੋੜੀ ਮਾਤਰਾ ਵਿੱਚ ਮੁਲਤਾਨੀ ਮਿੱਟੀ ਅਤੇ ਦਹੀ ਇਸ ਵਿੱਚ ਪਾਓ ਅਤੇ ਸਾਰੀਆ ਚੀਜ਼ਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਇਸ 'ਚ ਤੁਸੀਂ ਇੱਕ ਚਮਚ ਐਲੋਵੇਰਾ ਜੈੱਲ ਵੀ ਪਾ ਸਕਦੇ ਹੋ। ਹੁਣ ਇਸ ਪੇਸਟ ਨੂੰ ਆਪਣੇ ਚਿਹਰੇ 'ਤੇ ਲਗਾ ਲਓ ਅਤੇ 10 ਮਿੰਟ ਲਈ ਲੱਗਾ ਰਹਿਣ ਦਿਓ। ਫਿਰ ਨਾਰਮਲ ਪਾਣੀ ਨਾਲ ਆਪਣੇ ਚਿਹਰੇ ਨੂੰ ਧੋ ਲਓ।
ਫੇਸ ਸਕਰਬ: ਚਮੜੀ 'ਤੇ ਇਕੱਠੀ ਹੋਈ ਗੰਦਗੀ ਨੂੰ ਸਾਫ਼ ਕਰਨ ਲਈ ਵੀ ਤੁਸੀਂ ਪੇਠੇ ਦਾ ਇਸਤੇਮਾਲ ਕਰ ਸਕਦੇ ਹੋ। ਇਸ ਲਈ ਪੇਠੇ ਦਾ ਸਕਰਬ ਤਿਆਰ ਕਰੋ। ਸਕਰਬ ਤਿਆਰ ਕਰਨ ਲਈ ਪੇਠੇ ਨੂੰ ਉਬਾਲ ਕੇ ਮੈਸ਼ ਕਰ ਲਓ। ਫਿਰ ਇਸ 'ਚ ਖੰਡ ਅਤੇ ਸ਼ਹਿਦ ਮਿਲਾਓ। ਹੁਣ ਇਸ ਸਕਰਬ ਨਾਲ ਚਿਹਰੇ, ਗਰਦਨ ਦੇ ਨਾਲ-ਨਾਲ ਪੈਰਾਂ ਦੀ ਵੀ ਮਸਾਜ ਕਰੋ। ਸਕਰਬ ਸੁੱਕਣ ਤੋਂ ਬਾਅਦ ਚਿਹਰੇ ਨੂੰ ਧੋ ਲਓ। ਇਸ ਤਰ੍ਹਾਂ ਚਮੜੀ 'ਤੇ ਇਕੱਠੀ ਹੋਈ ਗੰਦਗੀ ਸਾਫ਼ ਹੋ ਜਾਵੇਗੀ।
ਮਾਇਸਚਰਾਈਜ਼ਰ: ਪੇਠੇ ਨੂੰ ਤੁਸੀਂ ਮਾਇਸਚਰਾਈਜ਼ਰ ਦੀ ਤਰ੍ਹਾਂ ਵੀ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਖੁਸ਼ਕੀ ਦੀ ਸਮੱਸਿਆ ਨੂੰ ਦੂਰ ਕਰਨ 'ਚ ਮਦਦ ਮਿਲੇਗੀ। ਮਾਇਸਚਰਾਈਜ਼ਰ ਬਣਾਉਣ ਲਈ ਪੇਠੇ ਨੂੰ ਪਹਿਲਾ ਉਬਾਲੋ ਅਤੇ ਮੈਸ਼ ਕਰ ਲਓ। ਜਦੋ ਇਹ ਠੰਡਾ ਹੋ ਜਾਵੇ, ਤਾਂ ਪੇਠੇ 'ਚ 3 ਤੋਂ 4 ਬੂੰਦਾਂ ਨਾਰੀਅਲ ਤੇਲ ਦੀਆ ਮਿਲਾ ਲਓ। ਇਸਦੇ ਨਾਲ ਹੀ ਅੱਧਾ ਚਮਚ ਦਾਲਚੀਨੀ ਪਾਊਡਰ ਵੀ ਮਿਲਾ ਲਓ। ਇਸ ਮਾਇਸਚਰਾਈਜ਼ਰ ਦਾ ਇਸਤੇਮਾਲ ਕਰਨ ਨਾਲ ਤੁਸੀਂ ਚਿਹਰੇ ਨਾਲ ਜੁੜੀਆ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।