ਹੈਦਰਾਬਾਦ: ਗਲਤ ਜੀਵਨਸ਼ੈਲੀ ਕਰਕੇ ਹਾਰਟ ਅਟੈਕ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਜਦੋ ਦਿਲ ਦੀਆਂ ਮਾਸਪੇਸ਼ੀਆਂ ਨੂੰ ਸਹੀ ਤਰੀਕੇ ਨਾਲ ਖੂਨ ਨਹੀਂ ਮਿਲ ਪਾਉਦਾ, ਤਾਂ ਦਿਲ ਦੇ ਦੌਰੇ ਦੀ ਸਮੱਸਿਆ ਹੁੰਦੀ ਹੈ। ਹਾਰਟ ਅਟੈਕ ਦਾ ਮੁੱਖ ਕਾਰਨ ਕੋਰੋਨਰੀ ਆਰਟਰੀ ਦੀ ਬਿਮਾਰੀ ਵੀ ਹੈ। ਕੋਰੋਨਰੀ ਦੌਰਾਨ ਧਮਨੀਆਂ 'ਚ ਗੰਭੀਰ ਸੋਜ ਕਾਰਨ ਦਿਲ ਦੀਆਂ ਮਾਸਪੇਸ਼ੀਆਂ ਨੂੰ ਖੂਨ ਦੀ ਸਪਲਾਈ ਰੁਕ ਜਾਂਦੀ ਹੈ। ਇਸ ਕਰਕੇ ਹਾਰਟ ਅਟੈਕ ਆ ਜਾਂਦਾ ਹੈ ਅਤੇ ਹਾਰਟ ਅਟੈਕ ਕਾਰਨ ਮੌਤ ਦਾ ਖਤਰਾ ਵੀ ਵੱਧ ਜਾਂਦਾ ਹੈ।
इन लक्षणों और बचाव को समझिए हार्ट अटैक से जान जाने का
— Dr Vikaas (@drvikas1111) May 7, 2024
खतरा 80% तक कम हो जाएगा
🔴हार्ट डिसीज/हार्ट अटैक के आरंभिक लक्षण
अगर आपको ये 7 समस्याएं हैं तो नजरअंदाज ना करें
1. सीने में दर्द : सीने में दर्द (एनजाइना) हार्ट अटैक का सबसे बड़ा संकेत है। सीने में बाएं तरफ दर्द हो तो यह… pic.twitter.com/ddYAeyCmUY
ਦਿਲ ਦੇ ਦੌਰੇ ਦੇ ਸ਼ੁਰੂਆਤੀ ਲੱਛਣ: ਜੇਕਰ ਤੁਹਾਨੂੰ ਹੇਠਾਂ ਦਿੱਤੀਆਂ 7 ਸਮੱਸਿਆਵਾਂ ਹਨ, ਤਾਂ ਇਨ੍ਹਾਂ ਨੂੰ ਨਜ਼ਰਅੰਦਾਜ਼ ਨਾ ਕਰੋ। ਇਹ ਦਿਲ ਦੇ ਦੌਰੇ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ।
- ਛਾਤੀ ਵਿੱਚ ਦਰਦ ਦਿਲ ਦੇ ਦੌਰੇ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ। ਜੇਕਰ ਛਾਤੀ ਦੇ ਖੱਬੇ ਪਾਸੇ ਦਰਦ ਹੋ ਰਿਹਾ, ਤਾਂ ਇਹ ਦਿਲ ਦੇ ਦੌਰੇ ਦੀ ਸ਼ੁਰੂਆਤ ਦਾ ਸੰਕੇਤ ਹੋ ਸਕਦਾ ਹੈ। ਇਹ ਹੌਲੀ-ਹੌਲੀ ਸ਼ੁਰੂ ਹੁੰਦਾ ਹੈ ਅਤੇ ਫਿਰ ਵਧਦਾ ਜਾਂਦਾ ਹੈ।
- ਜੇਕਰ ਬਿਨ੍ਹਾਂ ਕਸਰਤ ਕੀਤੇ ਤੁਹਾਨੂੰ ਬਹੁਤ ਜ਼ਿਆਦਾ ਪਸੀਨਾ ਆਉਦਾ ਹੈ, ਘਬਰਾਹਟ ਅਤੇ ਬੇਚੈਨੀ ਮਹਿਸੂਸ ਹੁੰਦੀ ਹੈ, ਤਾਂ ਸਮਝ ਜਾਓ ਕਿ ਦਿਲ ਖੂਨ ਨੂੰ ਸਹੀ ਤਰ੍ਹਾਂ ਪੰਪ ਕਰਨ ਵਿੱਚ ਅਸਮਰੱਥ ਹੋ ਰਿਹਾ ਹੈ।
- ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ। ਛਾਤੀ 'ਤੇ ਦਬਾਅ, ਭਾਰ ਜਾਂ ਬੇਅਰਾਮੀ ਦੀ ਭਾਵਨਾ ਵੀ ਹੁੰਦੀ ਹੈ, ਜਿਸ ਨੂੰ ਛਾਤੀ ਦੇ ਆਲੇ-ਦੁਆਲੇ ਪੱਟੀ ਜਾਂ ਛਾਤੀ 'ਤੇ ਭਾਰ ਵੀ ਕਿਹਾ ਜਾਂਦਾ ਹੈ।
- ਦਿਲ ਦਾ ਦੌਰਾ ਪੈਣ ਤੋਂ ਪਹਿਲਾ ਚੱਕਰ ਅਤੇ ਅੱਖਾਂ ਅੱਗੇ ਹਨੇਰਾ ਆਉਣਾ ਸ਼ੁਰੂ ਹੋ ਜਾਂਦਾ ਹੈ।
- ਪੈਰਾਂ, ਗਿੱਟਿਆਂ ਅਤੇ ਤਲੀਆਂ ਵਿੱਚ ਸੋਝ ਦਿਲ ਦੀ ਬਿਮਾਰੀ ਦਾ ਕਾਰਨ ਹੈ।
- ਜਬਾੜੇ ਵਿੱਚ ਦਰਦ ਔਰਤਾਂ ਵਿੱਚ ਹਾਰਟ ਅਟੈਕ ਦਾ ਕਾਰਨ ਬਣ ਸਕਦਾ ਹੈ।
- ਦਿਲ ਦੀ ਧੜਕਣ ਵਧਣਾ ਜਾਂ ਘੱਟਣਾ
- ਪਰਾਂਠੇ-ਦਾਲ ਨਾਲ ਘਿਓ ਖਾਣ ਵਾਲੇ ਹੋ ਜਾਣ ਸਾਵਧਾਨ! ਸੁਆਦੀ ਭੋਜਨ ਸਿਹਤ 'ਤੇ ਪੈ ਸਕਦਾ ਹੈ ਭਾਰੀ - Effects of Ghee On Health
- ਗਲਤ ਤਰੀਕੇ ਨਾਲ ਸੌਣਾ ਸਿਹਤ 'ਤੇ ਪੈ ਸਕਦੈ ਭਾਰੀ, ਦਿਲ ਦੀਆਂ ਬਿਮਾਰੀਆਂ ਦਾ ਖਤਰਾ, ਜਾਣੋ ਕੀ ਹੈ ਸੌਣ ਦਾ ਸਹੀ ਤਰੀਕਾ - Right Way To Sleep
- ਕੀ ਅੰਡੇ ਖਾਣ ਨਾਲ ਵਧਦਾ ਹੈ ਕੋਲੈਸਟ੍ਰੋਲ, ਰੋਜ਼ਾਨਾ ਸੇਵਨ ਕਰਨ ਨਾਲ ਪੈ ਸਕਦੈ ਦਿਲ ਦਾ ਦੌਰਾ? ਜਾਣੋ ਕੀ ਕਹਿੰਦੇ ਨੇ ਡਾਕਟਰ - Eggs Benefits
ਜੇਕਰ ਤੁਹਾਨੂੰ ਦਿਲ ਦਾ ਦੌਰਾ ਪੈਂਦਾ ਹੈ, ਤਾਂ ਇਹ ਕਰੋ:
- ਜੇਕਰ ਤੁਹਾਨੂੰ ਦਿਲ ਦਾ ਦੌਰਾ ਪੈਂਦਾ ਹੈ, ਤਾਂ ਪਹਿਲਾਂ ਡਾਕਟਰ ਨੂੰ ਫ਼ੋਨ ਕਰੋ ਅਤੇ ਮਦਦ ਲਓ।
- ਖੁਦ ਗੱਡੀ ਚਲਾ ਕੇ ਹਸਪਤਾਲ ਪਹੁੰਚਣ ਤੋਂ ਬਚੋ।
- ਡਾਕਟਰ ਦੀ ਸਲਾਹ 'ਤੇ ਐਸਪਰੀਨ, ਕਲੋਪੀਡੋਗਰੇਲ ਲਓ।
- ਹਸਪਤਾਲ ਪਹੁੰਚ ਕੇ Trop T ਅਤੇ ECG ਦੀ ਜਾਂਚ ਕਰਵਾਓ।