ਹੈਦਰਾਬਾਦ: 15 ਅਗਸਤ ਹਰ ਭਾਰਤੀ ਲਈ ਮਾਣ ਕਰਨ ਦਾ ਦਿਨ ਹੁੰਦਾ ਹੈ। ਦੇਸ਼ਭਰ 'ਚ ਇਸ ਦਿਨ ਅਜ਼ਾਦੀ ਦਾ ਜਸ਼ਨ ਮਨਾਇਆ ਜਾਂਦਾ ਹੈ। ਲੋਕ ਵੱਖ-ਵੱਖ ਤਰੀਕੇ ਨਾਲ ਇਸ ਦਿਨ ਦਾ ਜਸ਼ਨ ਮਨਾਉਦੇ ਹਨ। ਕੁਝ ਲੋਕ ਅਜ਼ਾਦੀ ਦਿਵਸ ਮੌਕੇ ਆਪਣੇ ਘਰ 'ਚ ਵੱਖ-ਵੱਖ ਤਰ੍ਹਾਂ ਦੀਆਂ ਮਿਠਾਈਆਂ ਤਿਆਰ ਕਰਦੇ ਹਨ। ਜੇਕਰ ਤੁਸੀਂ ਵੀ ਅਜ਼ਾਦੀ ਦਿਵਸ ਮੌਕੇ ਘਰ 'ਚ ਹੀ ਮਿਠਾਈ ਬਣਾਉਣਾ ਚਾਹੁੰਦੇ ਹੋ, ਤਾਂ ਇੱਥੇ ਕੁਝ ਮਿਠਾਈਆਂ ਦੀਆਂ ਆਪਸ਼ਨਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਮਿਠਾਈਆਂ ਦਾ ਤੁਸੀਂ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਮਜ਼ਾ ਲੈ ਸਕਦੇ ਹੋ।
ਅਜ਼ਾਦੀ ਦਿਵਸ ਮੌਕੇ ਘਰ 'ਚ ਬਣਾਓ ਮਿਠਾਈਆਂ:
ਤਿਰੰਗਾ ਬਰਫ਼ੀ ਬਣਾਉਣ ਲਈ ਸਮੱਗਰੀ: ਅਜ਼ਾਦੀ ਮੌਕੇ ਤੁਸੀਂ ਘਰ 'ਚ ਤਿਰੰਗਾ ਬਰਫ਼ੀ ਬਣਾ ਸਕਦੇ ਹੋ। ਇਸ ਬਰਫ਼ੀ ਨੂੰ ਬਣਾਉਣ ਲਈ ਸਭ ਤੋਂ ਪਹਿਲਾ ਅੱਧਾ ਕੱਪ ਘਿਓ, 3 ਕੱਪ ਦੁੱਧ, 1 ਕੱਪ ਮਿਲਕ ਪਾਊਡਰ, 1 ਕੱਪ ਖੰਡ, 1/2 ਛੋਟੇ ਚਮਚ ਇਲਾਇਚੀ ਪਾਊਡਰ, ਹਰਾ ਫੂਡ ਕਲਰ ਅਤੇ ਕੇਸਰ ਫੂਡ ਕਲਰ ਦੀ ਲੋੜ ਹੁੰਦੀ ਹੈ।
ਤਿਰੰਗਾ ਬਰਫ਼ੀ ਬਣਾਉਣ ਦੀ ਵਿਧੀ: ਤਿਰੰਗਾ ਬਰਫ਼ੀ ਬਣਾਉਣ ਲਈ ਸਭ ਤੋਂ ਪਹਿਲਾ ਹੌਲੀ ਗੈਸ ਕਰਕੇ ਇੱਕ ਭਾਂਡੇ 'ਚ ਘਿਓ ਪਾ ਕੇ ਪਿਘਲਾ ਲਓ। ਘਿਓ ਪਿਘਲਣ ਤੋਂ ਬਾਅਦ ਇਸ 'ਚ ਦੁੱਧ ਪਾਓ ਅਤੇ ਚੰਗੀ ਤਰ੍ਹਾਂ ਉਬਾਲ ਲਓ। ਫਿਰ ਇਸ 'ਚ ਮਿਲਕ ਪਾਊਡਰ ਪਾ ਕੇ ਮਿਲਾ ਲਓ। ਸਾਰੀਆਂ ਚੀਜ਼ਾਂ ਨੂੰ ਮਿਲਾਉਣ ਤੋਂ ਬਾਅਦ ਖੰਡ ਪਾ ਲਓ। ਫਿਰ ਇਸ ਮਿਸ਼ਰਣ ਨੂੰ ਹੌਲੀ ਗੈਸ 'ਤੇ ਪਕਾਓ। ਪਕਾਉਣ ਤੋਂ ਬਾਅਦ ਇਸ 'ਚ ਇਲਾਇਚੀ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਇਸ ਤੋਂ ਬਾਅਦ ਗੈਸ ਬੰਦ ਕਰ ਦਿਓ ਅਤੇ ਮਿਸ਼ਰਣ ਨੂੰ ਇੱਕ ਭਾਂਡੇ 'ਚ ਕੱਢ ਕੇ ਠੰਡਾ ਕਰ ਲਓ। ਧਿਆਨ ਰੱਖੋ ਕਿ ਇਹ ਮਿਸ਼ਰਨ ਪੂਰੀ ਤਰ੍ਹਾਂ ਠੰਡਾ ਨਾ ਹੋਵੇ। ਫਿਰ ਇਸ ਮਿਸ਼ਰਨ ਨੂੰ ਤਿੰਨ ਹਿੱਸਿਆ 'ਚ ਵੰਡ ਲਓ। ਇੱਕ ਹਿੱਸੇ 'ਚ ਹਰਾ ਰੰਗ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ, ਦੂਜੇ ਹਿੱਸੇ 'ਚ ਕੇਸਰ ਫੂਡ ਕਲਰ ਪਾ ਕੇ ਮਿਕਸ ਕਰ ਲਓ। ਫਿਰ ਇੱਕ ਟ੍ਰੇ ਨੂੰ ਘਿਓ ਨਾਲ ਚਿਕਨਾ ਕਰੋ। ਫਿਰ ਹਰੇ ਫੂਡ ਕਲਰ ਵਾਲੇ ਹਿੱਸੇ ਨੂੰ ਟ੍ਰੇ 'ਚ ਕੱਢ ਕੇ ਚੰਗੀ ਤਰ੍ਹਾਂ ਫਿਲਾ ਦਿਓ। ਹੁਣ ਸਫੈਦ ਹਿੱਸੇ ਨੂੰ ਹਰੇ ਮਿਸ਼ਰਨ 'ਤੇ ਪਾਓ ਅਤੇ ਫਿਲਾ ਦਿਓ। ਇਸ ਤੋਂ ਬਾਅਦ ਕੇਸਰ ਫੂਡ ਕਲਰ ਵਾਲੇ ਹਿੱਸੇ ਨੂੰ ਪਾਓ। ਹੁਣ ਇਸਨੂੰ ਬਰਫ਼ੀ ਵਾਂਗ ਕੱਟ ਲਓ।
ਜਲੇਬੀ ਬਣਾਉਣ ਲਈ ਸਮੱਗਰੀ: ਜਲੇਬੀ ਬਣਾਉਣ ਲਈ 3 ਕੱਪ ਮੈਦਾ, 2 ਕੱਪ ਦਹੀ, 1/2 ਕੱਪ ਘਿਓ, 3 ਕੱਪ ਖੰਡ, 1/2 ਚਮਚ ਪੀਸੀ ਹੋਈ ਹਰੀ ਇਲਾਇਚੀ, 1/2 ਕੱਪ ਮੱਕੇ ਦਾ ਆਟਾ, 1/2 ਚੁਟਕੀ ਬੇਕਿੰਗ ਸੋਡਾ, 2 ਕੱਪ ਸੂਰਜਮੁੱਖੀ ਦਾ ਤੇਲ, 3 ਕੱਪ ਪਾਣੀ, 4 ਬੂੰਦਾਂ ਗੁਲਾਬ ਤੱਤ, 1/2 ਚਮਚ ਫੂਡ ਕਲਰ ਦੀ ਲੋੜ ਹੁੰਦੀ ਹੈ।
ਜਲੇਬੀ ਬਣਾਉਣ ਦਾ ਤਰੀਕਾ: ਜਲੇਬੀ ਬਣਾਉਣ ਲਈ ਸਭ ਤੋਂ ਪਹਿਲਾ ਇੱਕ ਭਾਂਡੇ 'ਚ ਮੈਦਾ ਅਤੇ ਬੇਕਿੰਗ ਸੋਡਾ ਮਿਲਾ ਲਓ। ਹੁਣ ਉੱਪਰ ਦੱਸੇ ਮਿਸ਼ਰਨ 'ਚ ਘਿਓ ਅਤੇ ਫੂਡ ਕਲਰ ਮਿਕਸ ਕਰ ਲਓ। ਫਿਰ ਗਾੜ੍ਹਾ ਘੋਲ ਬਣਾਉਣ ਲਈ ਇਸ 'ਚ ਦਹੀ ਅਤੇ ਪਾਣੀ ਮਿਲਾ ਲਓ। ਇਸਨੂੰ ਉਦੋਂ ਤੱਕ ਮਿਲਾਓ, ਜਦੋ ਤੱਕ ਇਹ ਘੋਲ ਗਾੜ੍ਹਾ ਨਾ ਹੋ ਜਾਵੇ। ਚਾਸ਼ਨੀ ਬਣਾਉਣ ਲਈ ਇੱਕ ਭਾਂਡੇ 'ਚ ਪਾਣੀ ਪਾ ਕੇ ਹੌਲੀ ਗੈਸ ਕਰਕੇ ਗਰਮ ਕਰ ਲਓ ਅਤੇ ਇਸ 'ਚ ਖੰਡ ਪਾ ਕੇ ਪੂਰੀ ਤਰ੍ਹਾਂ ਘੁੱਲਣ ਤੱਕ ਮਿਲਾਓ। ਤੁਸੀਂ ਇਸ ਚਾਸ਼ਨੀ 'ਚ ਕੇਸਰ, ਇਲਾਇਚੀ ਪਾਊਡਰ ਅਤੇ ਗੁਲਾਬ ਦੇ ਤੱਤ ਮਿਕਸ ਕਰ ਸਕਦੇ ਹੋ। ਫਿਰ ਇੱਕ ਪੈਨ 'ਚ ਤੇਲ ਪਾ ਕੇ ਗਰਮ ਕਰ ਲਓ। ਹੁਣ ਹੌਲੀ ਗੈਸ 'ਤੇ ਇੱਕ ਪੈਨ 'ਚ ਡੀਪ ਫਰਾਈ ਕਰਨ ਲਈ ਤੇਲ ਨੂੰ ਗਰਮ ਕਰ ਲਓ। ਜਲੇਬੀ ਦੇ ਘੋਲ ਨੂੰ ਮਲਮਲ ਦੇ ਕੱਪੜੇ 'ਚ ਭਰੋ ਅਤੇ ਫਿਰ ਇਸ ਕੱਪੜੇ 'ਚ ਛੋਟਾ ਜਿਹਾ ਛੇਦ ਕਰ ਲਓ। ਫਿਰ ਮਲਮਲ ਦੇ ਕੱਪੜੇ ਦੀ ਮਦਦ ਨਾਲ ਤੇਲ 'ਚ ਜਲੇਬੀਆਂ ਪਾਓ ਅਤੇ ਸੁਨਹਿਰਾ ਰੰਗ ਹੋਣ ਤੱਕ ਤਲੋ। ਜਲੇਬੀਆਂ ਨੂੰ ਗਰਮ ਚਾਸ਼ਨੀ 'ਚ 3-4 ਮਿੰਟ ਲਈ ਭਿਓ ਕੇ ਰੱਖੋ।
- ਵੱਡੇ ਹੀ ਨਹੀਂ ਸਗੋਂ ਬੱਚੇ ਵੀ ਹੋ ਰਹੇ ਨੇ ਡਿਪਰੈਸ਼ਨ ਦਾ ਸ਼ਿਕਾਰ, ਇਸ ਲਈ ਮਾਪੇ ਵੀ ਨੇ ਜ਼ਿੰਮੇਵਾਰ, ਜਾਣੋ ਇਸਦੇ ਇਲਾਜ ਅਤੇ ਲੱਛਣਾਂ ਬਾਰੇ ਕੀ ਕਹਿੰਦੇ ਨੇ ਡਾਕਟਰ - Depression Symptoms And Treatment
- ਕੈਂਸਰ ਕਾਰਨ ਮੌਤ ਦੇ ਵੱਧ ਰਹੇ ਨੇ ਮਾਮਲੇ, ਜਾਣੋ ਇਸ ਗੰਭੀਰ ਬਿਮਾਰੀ ਲਈ ਜ਼ਿੰਮੇਵਾਰ ਕਾਰਨ ਅਤੇ ਇਲਾਜ ਬਾਰੇ - Cancer Symptoms
- ਕੀ ਤੁਸੀਂ ਵੀ ਪੀਂਦੇ ਹੋ ਕੱਚਾ ਦੁੱਧ, ਤਾਂ ਹੋ ਜਾਓ ਸਾਵਧਾਨ, ਲੱਗ ਗਈ ਹੈ ਪਾਬੰਦੀ - Raw Milk Sell And Use Ban
ਨਾਰੀਅਲ ਦੇ ਲੱਡੂ ਬਣਾਉਣ ਲਈ ਸਮੱਗਰੀ: ਨਾਰੀਅਲ ਦੇ ਲੱਡੂ ਬਣਾਉਣ ਲਈ 2 ਕੱਪ ਨਾਰੀਅਲ, 2 ਚਮਚ ਘਿਓ, 1/2 ਕੱਪ ਗਾੜ੍ਹਾ ਦੁੱਧ, 1 ਚਮਚ ਪੀਸੀ ਹੋਈ ਹਰੀ ਇਲਾਇਚੀ ਚਾਹੀਦੀ ਹੈ।
ਨਾਰੀਅਲ ਦੇ ਲੱਡੂ ਬਣਾਉਣ ਦਾ ਤਰੀਕਾ: ਇਸ ਲਈ ਸਭ ਤੋਂ ਪਹਿਲਾ ਇੱਕ ਭਾਂਡੇ 'ਚ ਘਿਓ ਪਾ ਕੇ ਹੌਲੀ ਗੈਸ 'ਤੇ ਗਰਮ ਕਰ ਲਓ। ਫਿਰ ਇਸ 'ਚ ਨਾਰੀਅਲ ਅਤੇ ਦੁੱਧ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਇਸ ਮਿਸ਼ਰਨ ਨੂੰ ਚੰਗੀ ਤਰ੍ਹਾਂ ਭੁੰਨ ਲਓ ਅਤੇ ਇਸ 'ਚ ਹਰੀ ਇਲਾਇਚੀ ਪਾਊਡਰ ਮਿਕਸ ਕਰਕੇ ਡਰਾਈ ਫਰੂਟਸ ਵੀ ਮਿਲਾਓ। ਇਸ ਤੋਂ ਬਾਅਦ ਗੈਸ ਬੰਦ ਕਰਕੇ ਮਿਸ਼ਰਨ ਨੂੰ ਠੰਡਾ ਹੋਣ ਲਈ ਰੱਖ ਦਿਓ। ਮਿਸ਼ਰਨ ਠੰਡਾ ਹੋਣ ਤੋਂ ਬਾਅਦ ਹੱਥਾਂ ਦੀ ਮਦਦ ਨਾਲ ਗੋਲ ਬੋਲਾਂ ਬਣਾਓ।