ਹੈਦਰਾਬਾਦ: ਨਿੰਬੂ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਸਿਹਤ ਲਈ ਚੰਗੇ ਹੁੰਦੇ ਹਨ। ਭਾਰ ਘਟਾਉਣ ਤੋਂ ਲੈ ਕੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਤੱਕ ਇਸ ਦੇ ਪੋਸ਼ਕ ਤੱਤ ਬਹੁਤ ਪ੍ਰਭਾਵਸ਼ਾਲੀ ਹੁੰਦੇ ਹਨ। ਇਸ ਲਈ ਬਹੁਤ ਸਾਰੇ ਲੋਕ ਸਵੇਰੇ ਨਿੰਬੂ ਦੇ ਰਸ ਨਾਲ ਕੋਸਾ ਪਾਣੀ ਪੀਂਦੇ ਹਨ। ਪਰ ਮਾਹਿਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਕੁਝ ਖਾਸ ਸਮੱਸਿਆਵਾਂ ਹਨ, ਉਨ੍ਹਾਂ ਲਈ ਨਿੰਬੂ ਦਾ ਰਸ ਪੀਣਾ ਠੀਕ ਨਹੀਂ ਹੈ। ਇਸ ਨਾਲ ਕੁਝ ਕਿਸਮ ਦੀਆਂ ਸਿਹਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਨਿੰਬੂ ਦਾ ਰਸ ਕਿਸ ਨੂੰ ਨਹੀਂ ਪੀਣਾ ਚਾਹੀਦਾ?: ਮਾਹਿਰਾਂ ਦਾ ਕਹਿਣਾ ਹੈ ਕਿ ਐਸੀਡਿਟੀ ਦੀ ਸਮੱਸਿਆ ਵਾਲੇ ਲੋਕਾਂ ਨੂੰ ਨਿੰਬੂ ਪਾਣੀ ਬਿਲਕੁਲ ਨਹੀਂ ਪੀਣਾ ਚਾਹੀਦਾ। ਇਸਦੇ ਨਾਲ ਹੀ, ਸੰਵੇਦਨਸ਼ੀਲ ਦੰਦਾਂ ਵਾਲੇ ਲੋਕਾਂ ਨੂੰ ਨਿੰਬੂ ਦੀ ਜ਼ਿਆਦਾ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਕਿਡਨੀ ਦੀ ਬੀਮਾਰੀ ਵਾਲੇ ਲੋਕਾਂ ਨੂੰ ਵੀ ਨਿੰਬੂ ਦੇ ਰਸ ਦਾ ਘੱਟ ਸੇਵਨ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ, ਜ਼ਿਆਦਾ ਨਿੰਬੂ ਪਾਣੀ ਪੀਣਾ ਹੱਡੀਆਂ ਲਈ ਵੀ ਖਤਰਨਾਕ ਹੋ ਸਕਦਾ ਹੈ।
ਇਨ੍ਹਾਂ ਸਮੱਸਿਆਵਾਂ ਤੋਂ ਪੀੜਿਤ ਲੋਕ ਨਾ ਪੀਣ ਨਿੰਬੂ ਦਾ ਰਸ:
ਐਸੀਡਿਟੀ: ਮਾਹਿਰਾਂ ਦਾ ਕਹਿਣਾ ਹੈ ਕਿ ਖਾਲੀ ਪੇਟ ਨਿੰਬੂ ਦਾ ਰਸ ਪੀਣ ਨਾਲ ਐਸੀਡਿਟੀ ਦੀ ਸਮੱਸਿਆ ਵੱਧ ਸਕਦੀ ਹੈ। ਨਿੰਬੂ ਵਿੱਚ ਮੌਜ਼ੂਦ ਸਿਟਰਿਕ ਐਸਿਡ ਪਾਚਨ ਸਮੱਸਿਆਵਾਂ ਅਤੇ ਗੈਸਟ੍ਰੋਈਸੋਫੇਜੀਲ ਰੀਫਲਕਸ ਬਿਮਾਰੀ ਨੂੰ ਵਧਾਉਂਦਾ ਹੈ। ਇਸ ਲਈ ਐਸੀਡਿਟੀ ਵਾਲੇ ਲੋਕਾਂ ਨੂੰ ਖਾਲੀ ਪੇਟ ਨਿੰਬੂ ਦਾ ਰਸ ਪੀਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।
ਦੰਦਾਂ ਦੀ ਸਮੱਸਿਆ: ਮਾਹਿਰਾਂ ਦਾ ਕਹਿਣਾ ਹੈ ਕਿ ਦੰਦਾਂ ਦੀ ਸਮੱਸਿਆ ਤੋਂ ਪੀੜਿਤ ਲੋਕਾਂ ਨੂੰ ਨਿੰਬੂ ਦਾ ਰਸ ਪੀਣ ਦੀ ਆਦਤ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਿਹਾ ਜਾਂਦਾ ਹੈ ਕਿ ਨਿੰਬੂ ਵਿੱਚ ਮੌਜੂਦ ਐਸਿਡ ਦੰਦਾਂ ਦੀ ਸੰਵੇਦਨਸ਼ੀਲਤਾ ਨੂੰ ਵਧਾਉਂਦਾ ਹੈ, ਜਿਸ ਨਾਲ ਦੰਦਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕੰਮਜ਼ੋਰ ਹੱਡੀਆਂ: ਮਾਹਿਰਾਂ ਦਾ ਕਹਿਣਾ ਹੈ ਕਿ ਕੰਮਜ਼ੋਰ ਹੱਡੀਆਂ ਵਾਲੇ ਲੋਕਾਂ ਨੂੰ ਵੀ ਨਿੰਬੂ ਦੇ ਰਸ ਦਾ ਸੇਵਨ ਨਹੀਂ ਕਰਨਾ ਚਾਹੀਦਾ। ਨਿੰਬੂ ਦੇ ਰਸ ਵਿੱਚ ਮੌਜੂਦ ਸਿਟਰਿਕ ਐਸਿਡ ਹੱਡੀਆਂ ਵਿੱਚੋਂ ਕੈਲਸ਼ੀਅਮ ਨੂੰ ਬਾਹਰ ਕੱਢਦਾ ਹੈ ਅਤੇ ਹੱਡੀਆਂ ਨੂੰ ਕਮਜ਼ੋਰ ਕਰਦਾ ਹੈ।
ਕਿਡਨੀ ਦੀ ਸਮੱਸਿਆ: ਕਿਡਨੀ ਦੀ ਸਮੱਸਿਆ ਤੋਂ ਪੀੜਿਤ ਲੋਕਾਂ ਨੂੰ ਖਾਲੀ ਪੇਟ ਨਿੰਬੂ ਦਾ ਰਸ ਨਹੀਂ ਪੀਣਾ ਚਾਹੀਦਾ। ਸਵੇਰੇ ਖਾਲੀ ਪੇਟ ਨਿੰਬੂ ਦਾ ਰਸ ਪੀਣ ਨਾਲ ਪੱਥਰੀ ਬਣ ਸਕਦੀ ਹੈ। ਨਿੰਬੂ ਦੇ ਰਸ ਵਿੱਚ ਮੌਜੂਦ ਆਕਸੀਲੇਟ ਕਿਡਨੀ 'ਚ ਪੱਥਰੀ ਨੂੰ ਬਣਾਉਣ ਦਾ ਕੰਮ ਕਰਦੇ ਹਨ।
- ਲੇਜ਼ਰ ਸਰਜਰੀ ਤੋਂ ਬਾਅਦ ਸਾਵਧਾਨੀਆਂ ਜ਼ਰੂਰੀ, ਨਹੀਂ ਤਾਂ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਦਾ ਕਰਨਾ ਪੈ ਸਕਦੈ ਸਾਹਮਣਾ - Laser Surgery
- ਜੇਕਰ ਤੁਹਾਡੇ ਅੰਦਰ ਵੀ ਹਨ ਇਹ ਲੱਛਣ, ਤਾਂ ਤੁਸੀਂ ਹੋ ਸਕਦੇ ਹੋ ਸ਼ੂਗਰ ਤੋਂ ਪੀੜਤ,ਜਲਦੀ ਹੀ ਅਪਣਾਓ ਇਹ ਨੁਸਖੇ - Early Signs And Symptoms of Diabetes
- ਜ਼ਰੂਰਤ ਤੋਂ ਜ਼ਿਆਦਾ ਮਿਰਚ ਖਾਣਾ ਹੋ ਸਕਦੈ ਨੁਕਸਾਨਦੇਹ, ਇਸ ਤਰ੍ਹਾਂ ਕਰੋ ਬਚਾਅ - Disadvantages of Eating Chili
ਸ਼ੂਗਰ: ਨਿੰਬੂ ਦਾ ਰਸ ਬਲੱਡ ਸ਼ੂਗਰ ਦੇ ਪੱਧਰ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਨਾਲ ਸ਼ੂਗਰ ਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਸਵੇਰੇ ਨਿੰਬੂ ਦਾ ਰਸ ਨਾ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।
ਪੇਟ ਦਾ ਅਲਸਰ: ਮਾਹਿਰਾਂ ਦਾ ਕਹਿਣਾ ਹੈ ਕਿ ਨਿੰਬੂ ਦੇ ਰਸ ਵਿੱਚ ਮੌਜੂਦ ਐਸਿਡ ਪੇਟ ਦੇ ਅਲਸਰ ਨੂੰ ਪਰੇਸ਼ਾਨ ਕਰ ਸਕਦਾ ਹੈ ਅਤੇ ਦਰਦ ਵਧਾ ਸਕਦਾ ਹੈ। ਇਸ ਲਈ ਨਿੰਬੂ ਦੇ ਰਸ ਨੂੰ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਨੋਟ: ਇੱਥੇ ਦਿੱਤੀ ਗਈ ਸਾਰੀ ਸਿਹਤ ਜਾਣਕਾਰੀ ਅਤੇ ਸੁਝਾਅ ਸਿਰਫ਼ ਤੁਹਾਡੀ ਸਮਝ ਲਈ ਹਨ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਆਪਣੇ ਨਿੱਜੀ ਡਾਕਟਰ ਦੀ ਸਲਾਹ ਲੈਣੀ ਬਿਹਤਰ ਹੈ।