ਹੈਦਰਾਬਾਦ: ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਕਾਰਨ ਲੋਕ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਵਿੱਚ ਕਿਡਨੀ ਦੀ ਸਮੱਸਿਆ ਵੀ ਸ਼ਾਮਲ ਹੈ। ਕਿਡਨੀ ਸਰੀਰ ਦਾ ਇੱਕ ਖਾਸ ਅੰਗ ਹੈ। ਇਸਦਾ ਕੰਮ ਖੂਨ ਨੂੰ ਸਾਫ਼ ਰੱਖਣਾ, ਸਰੀਰ 'ਚ ਪਾਣੀ ਨੂੰ ਸੰਤੁਲਿਤ ਕਰਕੇ ਯੂਰਿਨ ਬਣਾਉਣਾ ਹੈ। ਇਸ ਲਈ ਕਿਡਨੀ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ। ਕਿਡਨੀ ਦੇ ਠੀਕ ਤਰ੍ਹਾਂ ਨਾਲ ਕੰਮ ਨਾ ਕਰ ਪਾਉਣ ਕਰਕੇ ਸਰੀਰ ਦੇ ਹੋਰ ਅੰਗ ਵੀ ਪ੍ਰਭਾਵਿਤ ਹੋ ਜਾਂਦੇ ਹਨ। ਇਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਡਨੀ ਨੂੰ ਸਿਹਤਮੰਦ ਬਣਾਈ ਰੱਖਣ ਲਈ ਕੀ ਕਰਨਾ ਚਾਹੀਦਾ ਹੈ ਅਤੇ ਕਿਹੜੀਆਂ ਆਦਤਾਂ ਤੋਂ ਦੂਰੀ ਬਣਾਉਣੀ ਚਾਹੀਦੀ ਹੈ।
आजकल के खान पान और लाइफस्टाइल के कारण किडनी समस्या आम हो गई है आईए देखते हैं अपनी किडनी का कैसे ख्याल रखें और किन-किन आदतों से हमारी किडनी को नुकसान पहुंचती हैI
— Dr Vikaas (@drvikas1111) February 6, 2024
किडनी को नुकसान पहुंचाती हैं आपकी ये 9 आदतें
1.पर्याप्त पानी पीने से बचना
2.यूरीन रोककर रखना
3.पेनकिलर ज्यादा लेना… pic.twitter.com/MN9YYKPZpk
ਕਿਡਨੀ ਨੂੰ ਨੁਕਸਾਨ ਪਹੁੰਚਾਉਦੀਆਂ ਨੇ ਇਹ ਆਦਤਾਂ:
ਘੱਟ ਪਾਣੀ ਪੀਣਾ: ਸਿਹਤਮੰਦ ਰਹਿਣ ਲਈ ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਇਸ ਲਈ ਤਿੰਨ ਲੀਟਰ ਪਾਣੀ ਪੀਣਾ ਸਹੀ ਮੰਨਿਆ ਜਾਂਦਾ ਹੈ। ਭਰਪੂਰ ਮਾਤਰਾ 'ਚ ਪਾਣੀ ਪੀਣ ਨਾਲ ਕਿਡਨੀ ਬਿਹਤਰ ਤਰੀਕੇ ਨਾਲ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦ ਕਰਦੀ ਹੈ। ਜੇਕਰ ਤੁਸੀਂ ਘੱਟ ਪਾਣੀ ਪੀਂਦੇ ਹੋ, ਤਾਂ ਕਿਡਨੀ 'ਤੇ ਕਾਫ਼ੀ ਦਬਾਅ ਪੈਂਦਾ ਹੈ ਅਤੇ ਕਿਡਨੀ ਨੂੰ ਨੁਕਸਾਨ ਪਹੁੰਚ ਸਕਦਾ ਹੈ।
ਪਿਸ਼ਾਬ ਨੂੰ ਰੋਕਣਾ: ਪਿਸ਼ਾਬ ਨੂੰ ਰੋਕਣਾ ਵੀ ਕਿਡਨੀ ਲਈ ਖਤਰਨਾਕ ਹੋ ਸਕਦਾ ਹੈ। ਇਸ ਨਾਲ ਕਿਡਨੀ 'ਚ ਪੱਥਰੀ ਬਣਨ ਦਾ ਖਤਰਾ ਰਹਿੰਦਾ ਹੈ, ਜਿਸ ਕਰਕੇ ਬਹੁਤ ਜ਼ਿਆਦਾ ਦਰਦ ਸਹਿਣਾ ਪੈਂਦਾ ਹੈ। ਜੇਕਰ ਪੱਥਰੀ ਵੱਡੀ ਹੋ ਜਾਵੇ, ਤਾਂ ਸਰਜਰੀ ਕਰਵਾਉਣੀ ਪੈਂਦੀ ਹੈ।
ਜ਼ਿਆਦਾ ਲੂਣ ਦਾ ਸੇਵਨ: ਲੂਣ ਦਾ ਜ਼ਿਆਦਾ ਸੇਵਨ ਕਰਨ ਨਾਲ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਣਾ ਕਰਨਾ ਪੈ ਸਕਦਾ ਹੈ। ਇਸ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਵੀ ਵੱਧ ਸਕਦੀ ਹੈ ਅਤੇ ਕਿਡਨੀ 'ਤੇ ਬੁਰਾ ਅਸਰ ਪੈਂਦਾ ਹੈ। ਇਸਦੇ ਨਾਲ ਹੀ, ਦਿਲ ਨਾਲ ਜੁੜੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
- ਕਿਉ ਹੋ ਰਹੇ ਨੇ ਲੋਕ ਵਾਲ ਝੜਨ ਦੀ ਸਮੱਸਿਆ ਦਾ ਸ਼ਿਕਾਰ? ਜਾਣੋ ਕਾਰਨ ਅਤੇ ਇਲਾਜ - Hair Care Tips
- ਢਿੱਡ ਦੀ ਚਰਬੀ ਨੂੰ ਘੱਟ ਕਰਨ ਦਾ ਆਸਾਨ ਤਰੀਕਾ, ਰਸੋਈ 'ਚ ਵਰਤਿਆਂ ਜਾਣ ਵਾਲਾ ਇਹ ਮਸਾਲਾ ਆਵੇਗਾ ਕੰਮ, ਪਿਘਲ ਜਾਵੇਗੀ ਢਿੱਡ ਦੀ ਚਰਬੀ! - Ways To Reduce Belly Fat
- ਰੋਜ਼ਾਨਾ ਦੌੜਨਾ ਸਿਹਤ ਲਈ ਹੋ ਸਕਦੈ ਫਾਇਦੇਮੰਦ, ਭਾਰ ਘੱਟ ਕਰਨ ਅਤੇ ਹਾਈ ਬੀਪੀ ਨੂੰ ਕੰਟਰੋਲ ਕਰਨ 'ਚ ਮਿਲੇਗੀ ਮਦਦ - Benefits Of Running
ਲਾਲ ਮੀਟ: ਲਾਲ ਮੀਟ ਪ੍ਰੋਟੀਨ ਦਾ ਵਧੀਆਂ ਸਰੋਤ ਹੁੰਦਾ ਹੈ, ਪਰ ਇਸਨੂੰ ਜ਼ਿਆਦਾ ਖਾਣ ਨਾਲ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਕਿ ਲਾਲ ਮੀਟ 'ਚ ਕਾਫ਼ੀ ਫੈਟ ਪਾਇਆ ਜਾਂਦਾ ਹੈ, ਜਿਸ ਕਰਕੇ ਕਈ ਸਿਹਤ ਸਮੱਸਿਆਵਾਂ ਦਾ ਖਤਰਾ ਵੱਧ ਜਾਂਦਾ ਹੈ।
ਖੰਡ ਦਾ ਬਹੁਤ ਜ਼ਿਆਦਾ ਸੇਵਨ: ਖੰਡ ਦਾ ਜ਼ਿਆਦਾ ਸੇਵਨ ਸ਼ੂਗਰ ਦੇ ਮਰੀਜ਼ਾਂ ਲਈ ਹੀ ਨਹੀਂ ਸਗੋਂ ਕਿਡਨੀ ਲਈ ਵੀ ਨੁਕਸਾਨਦੇਹ ਹੋ ਸਕਦਾ ਹੈ। ਤੁਸੀਂ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਖੰਡ ਦਾ ਜ਼ਿਆਦਾ ਸੇਵਨ ਨਾ ਕਰੋ।
ਸ਼ਰਾਬ ਅਤੇ ਸਿਗਰਟਨੋਸ਼ੀ: ਜ਼ਿਆਦਾ ਮਾਤਰਾ 'ਚ ਸ਼ਰਾਬ ਅਤੇ ਸਿਗਰਟਨੋਸ਼ੀ ਦਾ ਸੇਵਨ ਕਰਨਾ ਸਿਹਤ ਲਈ ਖਤਰਨਾਕ ਹੁੰਦਾ ਹੈ। ਸ਼ਰਾਬ ਪੀਣ ਨਾਲ ਜਿਗਰ ਅਤੇ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਦਾ ਖਤਰਾ ਵੱਧ ਜਾਂਦਾ ਹੈ। ਇਸ ਤੋਂ ਇਲਾਵਾ, ਲੰਬੇ ਸਮੇਂ ਤੱਕ ਬੈਠਣਾ, ਜ਼ਿਆਦਾ ਖਾਣਾ, ਹਾਈ ਬਲੱਡ ਪ੍ਰੈਸ਼ਰ ਵਰਗੇ ਕਾਰਨ ਵੀ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਲਈ ਜ਼ਿੰਮੇਵਾਰ ਹੋ ਸਕਦੇ ਹਨ।