ਹੈਦਰਾਬਾਦ: ਹਰ ਸਾਲ 24 ਮਈ ਨੂੰ ਭਰਾ ਦਿਵਸ ਮਨਾਇਆ ਜਾਂਦਾ ਹੈ। ਇਹ ਖਾਸ ਦਿਨ ਭਰਾਵਾਂ ਨੂੰ ਸਮਰਪਣ ਕੀਤਾ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਭਰਾਵਾਂ ਨੂੰ ਉਨ੍ਹਾਂ ਦੇ ਪਿਆਰ ਅਤੇ ਸਮਰਪਣ ਲਈ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਸਪੈਸ਼ਲ ਮਹਿਸੂਸ ਕਰਵਾਉਣਾ ਹੈ।
ਰਾਸ਼ਟਰੀ ਭਰਾ ਦਿਵਸ ਦਾ ਇਤਿਹਾਸ: ਰਾਸ਼ਟਰੀ ਭਰਾ ਦਿਵਸ ਦੀ ਸ਼ੁਰੂਆਤ ਸਭ ਤੋਂ ਪਹਿਲਾ ਸਾਲ 2005 'ਚ ਅਮਰੀਕਾ ਵਿੱਚ ਹੋਈ ਸੀ। ਅਮਰੀਕਾ ਦੇ ਅਲਾਬਾਮਾ ਵਿੱਚ ਸੀ ਡੈਨੀਅਲ ਰੋਡਸ, ਜੋ ਪੇਸ਼ੇ ਤੋਂ ਇੱਕ ਕਲਾਕਾਰ ਅਤੇ ਲੇਖਕ ਸੀ। ਉਨ੍ਹਾਂ ਨੇ ਹੀ ਸਭ ਤੋਂ ਪਹਿਲਾ ਇਸ ਦਿਨ ਨੂੰ ਮਨਾਉਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਨੂੰ ਲੱਗਿਆ ਕਿ ਦੁਨੀਆਂ 'ਚ ਭਰਾਵਾਂ ਦੀਆਂ ਕੋਸ਼ਿਸ਼ਾਂ ਅਤੇ ਯੋਗਦਾਨ ਦਾ ਵੀ ਜਸ਼ਨ ਮਨਾਉਣਾ ਚਾਹੀਦਾ ਹੈ। ਇਸ ਲਈ ਉਦੋ ਤੋਂ ਹੀ ਹਰ ਸਾਲ ਰਾਸ਼ਟਰੀ ਭਰਾ ਦਿਵਸ ਮਨਾਇਆ ਜਾਂਦਾ ਹੈ।
ਰਾਸ਼ਟਰੀ ਭਰਾ ਦਿਵਸ ਦਾ ਮਹੱਤਵ: ਦੁਨੀਆਂ ਭਰ 'ਚ ਭਰਾਵਾਂ ਦੀਆਂ ਕੋਸ਼ਿਸ਼ਾਂ ਅਤੇ ਯੋਗਦਾਨ ਦਾ ਜਸ਼ਨ ਮਨਾਉਣ ਲਈ ਇਹ ਖਾਸ ਦਿਨ ਮਨਾਇਆ ਜਾਂਦਾ ਹੈ। ਸਾਲ 2005 'ਚ ਅਮਰੀਕਾ ਵਿੱਚ ਇਹ ਦਿਨ ਮਨਾਉਣ ਤੋਂ ਬਾਅਦ ਅੱਜ ਦੇ ਸਮੇਂ 'ਚ ਭਾਰਤ, ਆਸਟ੍ਰੇਲੀਆਂ ਅਤੇ ਰੂਸ ਸਮੇਤ ਕਈ ਦੇਸ਼ ਹਰ ਸਾਲ 24 ਮਈ ਨੂੰ ਰਾਸ਼ਟਰੀ ਭਰਾ ਦਿਵਸ ਮਨਾਉਦੇ ਹਨ। ਇਸ ਦਿਨ ਤੁਸੀਂ ਭਰਾਵਾਂ ਨੂੰ ਸਪੈਸ਼ਲ ਫੀਲ ਕਰਵਾਉਣ ਅਤੇ ਭਰਾਵਾਂ ਦੇ ਦਿਨ ਨੂੰ ਹੋਰ ਵੀ ਯਾਦਗਾਰ ਬਣਾਉਣ ਲਈ ਕੋਈ ਤੌਹਫ਼ਾ ਵੀ ਦੇ ਸਕਦੇ ਹੋ।
ਭਰਾ ਨੂੰ ਇਸ ਤਰ੍ਹਾਂ ਕਰੋ ਖੁਸ਼:
ਤੌਹਫ਼ਾ ਦਿਓ: ਆਪਣੇ ਭਰਾ ਨੂੰ ਸਪੈਸ਼ਲ ਮਹਿਸੂਸ ਕਰਵਾਉਣ ਲਈ ਤੁਸੀਂ ਕੋਈ ਤੌਹਫ਼ਾ ਦੇ ਸਕਦੇ ਹੋ। ਤੁਸੀਂ ਆਪਣੇ ਭਰਾ ਨੂੰ ਘੜੀ, ਕੱਪੜੇ ਜਾਂ ਐਨਕਾ ਖਰੀਦ ਕੇ ਤੌਹਫ਼ੇ ਵਜੋ ਦੇ ਸਕਦੇ ਹੋ। ਮੁੰਡਿਆਂ ਨੂੰ ਇਨ੍ਹਾਂ ਚੀਜ਼ਾਂ ਦਾ ਜ਼ਿਆਦਾ ਸ਼ੌਕ ਹੁੰਦਾ ਹੈ।
ਪੁਰਾਣੀਆਂ ਯਾਦਾ ਤਾਜ਼ਾ ਕਰੋ: ਭਰਾ-ਭੈਣ ਦਾ ਰਿਸ਼ਤਾ ਬਹੁਤ ਪਿਆਰਾ ਹੁੰਦਾ ਹੈ। ਤੁਸੀਂ ਆਪਣੇ ਬਚਪਨ ਤੋਂ ਲੈ ਕੇ ਹੁਣ ਤੱਕ ਦੇ ਸਾਰੇ ਪਲਾਂ ਨੂੰ ਯਾਦ ਕਰ ਸਕਦੇ ਹੋ। ਇਸ ਤਰ੍ਹਾਂ ਸਾਰੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਣਗੀਆਂ।
- ਪਿਸ਼ਾਬ ਕਰਦੇ ਸਮੇਂ ਦਰਦ ਅਤੇ ਜਲਨ ਨੂੰ ਨਾ ਕਰੋ ਨਜ਼ਰਅੰਦਾਜ਼, ਇਸ ਸਮੱਸਿਆ ਦਾ ਹੋ ਸਕਦੈ ਖਤਰਾ - Dysuria
- ਗਰਮੀਆਂ 'ਚ ਪੁਦੀਨੇ ਦਾ ਸ਼ਰਬਤ ਪੇਟ ਦੀਆਂ ਕਈ ਸਮੱਸਿਆਵਾਂ ਤੋਂ ਦਿਵਾਏਗਾ ਰਾਹਤ, ਜਾਣੋ ਬਣਾਉਣ ਦਾ ਤਰੀਕਾ - Summer Healthy Drink
- ਏਅਰਬਡਸ ਲਗਾ ਕੇ ਮਿਊਜ਼ਿਕ ਸੁਣਨ ਵਾਲੇ ਹੋ ਜਾਣ ਸਾਵਧਾਨ, ਕੰਨਾਂ ਨੂੰ ਇਨ੍ਹਾਂ 4 ਸਮੱਸਿਆਵਾਂ ਦਾ ਕਰਨਾ ਪੈ ਸਕਦੈ ਸਾਹਮਣਾ - Disadvantages of AirPods
ਇਕੱਠੇ ਭੋਜਨ ਖਾਓ: ਤੁਸੀਂ ਆਪਣੇ ਭਰਾ ਨੂੰ ਸਪੈਸ਼ਲ ਮਹਿਸੂਸ ਕਰਵਾਉਣ ਲਈ ਬਾਹਰ ਭੋਜਨ ਖਾਣ ਦੀ ਯੋਜਨਾ ਬਣਾ ਸਕਦੇ ਹੋ ਅਤੇ ਇਕੱਠੇ ਸਮੇਂ ਬਿਤਾ ਸਕਦੇ ਹੋ। ਇਸ ਤਰ੍ਹਾਂ ਤੁਹਾਡਾ ਰਿਸ਼ਤਾ ਹੋਰ ਵੀ ਗਹਿਰਾ ਹੋਵੇਗਾ।
ਕਾਲ ਕਰੋ: ਜੇਕਰ ਤੁਸੀਂ ਕਿਸੇ ਹੋਸਟਲ ਜਾਂ ਬਾਹਰ ਰਹਿੰਦੇ ਹੋ ਅਤੇ ਲੰਬੇ ਸਮੇਂ ਤੋਂ ਆਪਣੇ ਭਰਾ ਨੂੰ ਨਹੀਂ ਮਿਲੇ ਹੋ, ਤਾਂ ਇਸ ਮੌਕੇ ਤੁਸੀਂ ਆਪਣੇ ਭਰਾ ਨੂੰ ਕਾਲ ਕਰ ਸਕਦੇ ਹੋ। ਇਸ ਨਾਲ ਤੁਹਾਡੇ ਭਰਾ ਨੂੰ ਜ਼ਰੂਰ ਖੁਸ਼ੀ ਹੋਵੇਗੀ। ਇਸਦੇ ਨਾਲ ਹੀ, ਤੁਸੀਂ ਘਰ ਜਾ ਕੇ ਵੀ ਆਪਣੇ ਭਰਾ ਨੂੰ ਸਰਪ੍ਰਾਈਜ਼ ਦੇ ਸਕਦੇ ਹੋ।