ਹੈਦਰਾਬਾਦ: ਗਲਤ ਜੀਵਨਸ਼ੈਲੀ ਕਰਕੇ ਲੋਕ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹਨ। ਇਸ ਲਈ ਲੋਕ ਮਹਿੰਗੇ ਪ੍ਰੋਡਕਟਸ ਦਾ ਇਸਤੇਮਾਲ ਕਰਦੇ ਹਨ। ਪਰ ਕਈ ਵਾਰ ਇਸ ਕਾਰਨ ਵੀ ਚਿਹਰੇ ਦੀਆਂ ਸਮੱਸਿਆਵਾਂ ਵਧਣ ਦਾ ਖਤਰਾ ਰਹਿੰਦਾ ਹੈ। ਇਸ ਲਈ ਤੁਸੀਂ ਰਸੋਈ 'ਚ ਵਰਤੇ ਜਾਣ ਵਾਲੀਆਂ ਕੁਝ ਚੀਜ਼ਾਂ ਦਾ ਇਸਤੇਮਾਲ ਕਰਕੇ ਚਿਹਰੇ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਇਨ੍ਹਾਂ ਚੀਜ਼ਾਂ ਨੂੰ ਪਾਣੀ 'ਚ ਮਿਲਾ ਕੇ ਪੀਣ ਨਾਲ ਸਰੀਰ 'ਚੋ ਗੰਦੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦ ਮਿਲਦੀ ਹੈ ਅਤੇ ਸਰੀਰ ਡਿਟੌਕਸ ਹੁੰਦਾ ਹੈ। ਇਸ ਨਾਲ ਚਿਹਰੇ 'ਤੇ ਨਿਖਾਰ, ਫਿਣਸੀਆਂ ਆਦਿ ਸਮੱਸਿਆਵਾਂ ਤੋਂ ਵੀ ਰਾਹਤ ਮਿਲ ਸਕਦੀ ਹੈ।
ਚਿਹਰੇ 'ਤੇ ਨਿਖਾਰ ਪਾਉਣ ਲਈ ਨੁਸਖੇ:
ਨਿੰਬੂ: ਰੋਜ਼ਾਨਾ ਇੱਕ ਗਲਾਸ ਪਾਣੀ 'ਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਚਿਹਰੇ 'ਤੇ ਨਿਖਾਰ ਪਾਇਆ ਜਾ ਸਕਦਾ ਹੈ। ਨਿੰਬੂ 'ਚ ਵਿਟਾਮਿਨ-ਸੀ ਮੌਜ਼ੂਦ ਹੁੰਦਾ ਹੈ। ਇਸ ਨਾਲ ਚਿਹਰੇ ਨੂੰ ਨਮੀ ਮਿਲਦੀ ਹੈ ਅਤੇ ਚਮੜੀ 'ਤੇ ਕੋਲੇਜਨ ਦਾ ਉਤਪਾਦਨ ਵੀ ਵਧਦਾ ਹੈ।
ਖੀਰੇ ਵਾਲਾ ਪਾਣੀ: ਪਾਣੀ 'ਚ ਖੀਰੇ ਦੇ ਟੁੱਕੜਿਆਂ ਨੂੰ ਪਾ ਕੇ ਤੁਸੀਂ ਆਪਣੇ ਨਾਲ ਆਫਿਸ ਲੈ ਕੇ ਜਾ ਸਕਦੇ ਹੋ। ਇਸ ਪਾਣੀ ਨੂੰ ਪੀਣ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ ਅਤੇ ਖੁਸ਼ਕੀ ਵਾਲੀ ਚਮੜੀ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।
ਸੇਬ ਦੇ ਸਿਰਕੇ ਦਾ ਪਾਣੀ: ਸੇਬ ਦਾ ਸਿਰਕਾ ਚਮੜੀ ਨੂੰ ਨਿਖਾਰਨ 'ਚ ਮਦਦਗਾਰ ਹੁੰਦਾ ਹੈ। ਸੇਬ ਦੇ ਸਿਰਕੇ ਵਾਲਾ ਪਾਣੀ ਬਣਾਉਣ ਲਈ ਇੱਕ ਗਲਾਸ ਪਾਣੀ 'ਚ 2 ਚਮਚ ਸੇਬ ਦੇ ਸਿਰਕੇ ਅਤੇ ਇੱਕ ਚਮਚ ਸ਼ਹਿਦ ਮਿਲਾ ਕੇ ਮਿਕਸ ਕਰ ਲਓ। ਇਸ ਪਾਣੀ ਨੂੰ ਰੋਜ਼ਾਨਾ ਪੀਣ ਨਾਲ ਫਿਣਸੀਆਂ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ ਅਤੇ ਚਿਹਰੇ 'ਤੇ ਨਿਖਾਰ ਆਵੇਗਾ।
ਸੰਤਰੇ ਵਾਲਾ ਪਾਣੀ: ਸੰਤਰੇ ਦਾ ਪਾਣੀ ਵੀ ਚਮੜੀ ਲਈ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਪਾਣੀ 'ਚ ਇੱਕ ਸੰਤਰੇ ਨੂੰ ਕੱਟ ਕੇ ਪਾ ਲਓ। ਫਿਰ ਇਸ 'ਚ ਇੱਕ ਅਦਰਕ ਦੇ ਟੁੱਕੜੇ ਨੂੰ ਵੀ ਪਾਓ। ਇਸ ਪਾਣੀ ਨੂੰ ਰੋਜ਼ਾਨਾ ਪੀਣ ਨਾਲ ਸਰੀਰ 'ਚੋ ਜ਼ਹੀਰਿਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦ ਮਿਲੇਗੀ ਅਤੇ ਚਮੜੀ 'ਤੇ ਨਿਖਾਰ ਆਵੇਗਾ।
- ਕੁੜੀਆਂ ਲਈ ਫਾਇਦੇਮੰਦ ਨੁਸਖੇ, ਵਾਲ ਝੜਨ ਤੋਂ ਛੁਟਕਾਰਾ ਪਾਉਣ ਲਈ ਖਾਓ ਇਹ ਪੰਜ ਤਰ੍ਹਾਂ ਦੇ ਬੀਜ - Hair Loss Problem
- ਮਾਪੇ ਹੋ ਜਾਣ ਸਾਵਧਾਨ! ਬਚਪਨ ਤੋਂ ਹੀ ਹੋ ਸਕਦੈ ਨੇ ਬੱਚੇ ਇਸ ਬਿਮਾਰੀ ਦਾ ਸ਼ਿਕਾਰ, ਬਚਾਅ ਲਈ ਬਸ ਇਨ੍ਹਾਂ ਗੱਲ੍ਹਾਂ ਦਾ ਰੱਖ ਲਓ ਧਿਆਨ - Autism for Children
- ਔਰਤਾਂ ਲਈ ਵਰਦਾਨ ਹੁੰਦੇ ਨੇ ਸ਼ੀਸ਼ਮ ਦੇ ਪੱਤੇ, ਪੀਰੀਅਡਸ ਤੋਂ ਲੈ ਕੇ ਹੋਰ ਵੀ ਕਈ ਸਮੱਸਿਆਵਾਂ ਤੋਂ ਪਾ ਸਕੋਗੇ ਰਾਹਤ - Benefits Of Sheesham Leaves
ਹਲਦੀ ਵਾਲਾ ਪਾਣੀ: ਹਲਦੀ ਚਿਕਿਤਸਕ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਨਾਲ ਚਿਹਰੇ ਦੀ ਸੁੰਦਰਤਾਂ ਵਧਾਉਣ 'ਚ ਮਦਦ ਮਿਲਦੀ ਹੈ। ਹਲਦੀ ਵਾਲਾ ਪਾਣੀ ਪੀ ਕੇ ਤੁਸੀਂ ਚਿਹਰੇ 'ਤੇ ਨਿਖਾਰ ਪਾ ਸਕਦੇ ਹੋ। ਇਸ ਪਾਣੀ ਨੂੰ ਤਿਆਰ ਕਰਨ ਲਈ 2-3 ਕੱਪ ਪਾਣੀ 'ਚ ਕੱਚੀ ਹਲਦੀ ਨੂੰ ਕੱਟ ਕੇ ਪਾ ਲਓ। ਫਿਰ ਇਸ ਪਾਣੀ 'ਚ 1-3 ਚਮਚ ਨਿੰਬੂ ਦੇ ਰਸ ਅਤੇ ਸਵਾਦ ਲਈ ਥੋੜ੍ਹਾ ਸ਼ਹਿਦ ਮਿਲਾ ਲਓ। ਇਸ ਪਾਣੀ ਨੂੰ ਪੀਣ ਨਾਲ ਚਿਹਰੇ 'ਤੇ ਨਿਖਾਰ ਪਾਇਆ ਜਾ ਸਕਦਾ ਹੈ।
ਨੋਟ: ਇੱਥੇ ਦਿੱਤੀ ਗਈ ਸਾਰੀ ਸਿਹਤ ਜਾਣਕਾਰੀ ਅਤੇ ਸੁਝਾਅ ਸਿਰਫ਼ ਤੁਹਾਡੀ ਸਮਝ ਲਈ ਹਨ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।