ਹੈਦਰਾਬਾਦ: 8 ਅਪ੍ਰੈਲ ਤੋਂ ਨਵਰਾਤਰੀ ਦਾ ਤਿਉਹਾਰ ਸ਼ੁਰੂ ਹੋ ਚੁੱਕਾ ਹੈ। ਇਹ ਤਿਉਹਾਰ 8 ਤੋਂ ਲੈ ਕੇ 17 ਅਪ੍ਰੈਲ ਤੱਕ ਚਲੇਗਾ। ਇਸ ਮੌਕੇ ਤੁਸੀਂ ਆਪਣੇ ਘਰ 'ਚ ਹੀ ਕੱਦੂ ਦਾ ਹਲਵਾ ਬਣਾ ਸਕਦੇ ਹੋ। ਕੱਦੂ ਦਾ ਹਲਵਾ ਆਸਾਨੀ ਨਾਲ ਬਣ ਜਾਂਦਾ ਹੈ। ਇਹ ਹਲਵਾ ਬਣਾਉਣ ਲਈ ਬਾਜ਼ਾਰ ਤੋਂ ਪੀਲਾ ਅਤੇ ਪੱਕਿਆ ਹੋਇਆ ਕੱਦੂ ਖਰੀਦ ਕੇ ਲੈ ਆਓ ਅਤੇ ਫਿਰ ਘਰ 'ਚ ਹੀ ਆਸਾਨੀ ਨਾਲ ਕੱਦੂ ਦਾ ਹਲਵਾ ਬਣਾ ਲਓ।
ਕੱਦੂ ਦਾ ਹਲਵਾ ਬਣਾਉਣ ਲਈ ਇਨ੍ਹਾਂ ਚੀਜ਼ਾਂ ਦੀ ਲੋੜ: ਕੱਦੂ ਦਾ ਹਲਵਾ ਬਣਾਉਣ ਲਈ ਅੱਧਾ ਕਿੱਲੋ ਪੀਲਾ ਕੱਦੂ, ਸੌ ਗ੍ਰਾਮ ਗੁੜ, 4-5 ਇਲਾਈਚੀ, ਦੋ ਕੱਪ ਦੁੱਧ ਅਤੇ ਦੋ ਤੋਂ ਤਿੰਨ ਚਮਚ ਦੇਸੀ ਘਿਓ ਦੀ ਲੋੜ ਹੁੰਦੀ ਹੈ।
- Chaitra Navratri 2024 2nd Day : ਨਵਰਾਤਰੀ ਦੇ ਦੂਜੇ ਦਿਨ ਬ੍ਰਹਮਚਾਰਿਣੀ ਪੂਜਾ, ਜਾਣੋ ਪੂਜਾ ਵਿਧੀ, ਮਹੱਤਵ ਤੇ ਮੰਤਰ - Maa Brahmacharini Puja
- ਅੱਜ ਤੋਂ ਚੈਤਰ ਨਵਰਾਤਰੀ ਸ਼ੁਰੂ, ਜਾਣੋ ਕਲਸ਼ ਲਗਾਉਣ ਦਾ ਸ਼ੁਭ ਸਮਾਂ ਅਤੇ ਪੂਜਾ ਦੀ ਵਿਧੀ - Chaitra Navratri 2024
- ਚੈਤਰ ਸ਼ੁਕਲ ਪੱਖ ਦ੍ਵਿਤੀਯਾ ਤਿਥੀ, ਵਿਆਹ ਅਤੇ ਖਰੀਦਾਰੀ ਕਰਨ ਲਈ ਸ਼ੁਭ ਸਮਾਂ - AAJ KA PANCHANG
ਕੱਦੂ ਦਾ ਹਲਵਾ ਬਣਾਉਣ ਦਾ ਤਰੀਕਾ: ਕੱਦੂ ਦਾ ਹਲਵਾ ਬਣਾਉਣ ਲਈ ਸਭ ਤੋਂ ਪਹਿਲਾ ਕੱਦੂ ਨੂੰ ਚੰਗੀ ਤਰ੍ਹਾਂ ਧੋ ਕੇ ਛਿੱਲ ਲਓ। ਫਿਰ ਕੱਦੂ ਨੂੰ ਛੋਟੇ ਟੁੱਕੜਿਆ 'ਚ ਕੱਟ ਲਓ। ਕੜਾਹੀ 'ਚ ਦੇਸੀ ਘਿਓ ਦੇ ਤਿੰਨ ਤੋਂ ਚਾਰ ਚਮਚ ਪਾਓ ਅਤੇ ਗਰਮ ਕਰ ਲਓ। ਜਦੋ ਘਿਓ ਗਰਮ ਹੋ ਜਾਵੇ, ਤਾਂ ਉਸ 'ਚ ਕੱਦੂ ਦੇ ਟੁੱਕੜਿਆਂ ਨੂੰ ਪਾ ਲਓ ਅਤੇ ਥੋੜੀ ਦੇਰ ਇਸਨੂੰ ਭੁੰਨ ਲਓ। ਫਿਰ ਗੈਸ ਨੂੰ ਹੌਲੀ ਕਰ ਲਓ। ਜਦੋ ਕੱਦੂ ਘਿਓ 'ਚ ਚੰਗੀ ਤਰ੍ਹਾਂ ਨਾਲ ਪੱਕ ਜਾਵੇ, ਤਾਂ ਇਸ 'ਚ ਗੁੜ ਪਾਓ। ਇਸਦੇ ਨਾਲ ਹੀ, ਇਲਾਈਚੀ ਪਾਊਡਰ ਵੀ ਪਾ ਲਓ। ਫਿਰ ਗੈਸ ਦੇ ਦੂਜੇ ਪਾਸੇ ਪੈਨ 'ਚ ਦੁੱਧ ਨੂੰ ਰੱਖ ਦਿਓ ਅਤੇ ਗਾੜਾ ਹੋਣ ਦਿਓ। ਜਦੋ ਦੁੱਧ ਰਬੜੀ ਵਾਂਗ ਗਾੜ੍ਹਾ ਹੋ ਜਾਵੇ, ਤਾਂ ਗੈਸ ਬੰਦ ਕਰ ਦਿਓ। ਫਿਰ ਤਿਆਰ ਹਲਵੇ ਦੇ ਉੱਤੇ ਰਬੜੀ ਨੂੰ ਪਾ ਦਿਓ ਅਤੇ ਠੰਡਾ ਹੋਣ ਲਈ ਰੱਖ ਦਿਓ। ਇਸ ਤਰ੍ਹਾਂ ਕੱਦੂ ਦਾ ਹਲਵਾ ਤਿਆਰ ਹੈ।