ਹੈਦਰਾਬਾਦ: ਸਰੀਰਕ ਅਤੇ ਮਾਨਸਿਕ ਤੌਰ 'ਤੇ ਸਿਹਤਮੰਦ ਰਹਿਣਾ ਬਹੁਤ ਜ਼ਰੂਰੀ ਹੈ। ਅੱਜ ਦੇ ਸਮੇਂ 'ਚ ਫੋਨ ਦੀ ਵਰਤੋ ਵਧਣ ਕਰਕੇ ਲੋਕ ਹਰ ਸਮੇਂ ਫੋਨ 'ਚ ਹੀ ਲੱਗੇ ਰਹਿੰਦੇ ਹਨ, ਜਿਸ ਕਾਰਨ ਇਕੱਲਤਾ ਦਾ ਸ਼ਿਕਾਰ ਹੋ ਜਾਂਦੇ ਹਨ। ਇਕੱਲਤਾ ਕਾਰਨ ਤੁਹਾਨੂੰ ਹੋਰ ਵੀ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਫੋਨ ਤੋਂ ਇਲਾਵਾ, ਆਪਣੇ ਦੋਸਤਾਂ, ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਸਮਾਂ ਦਿਓ, ਤਾਂਕਿ ਤੁਸੀਂ ਕਦੇ ਵੀ ਇਕੱਲਾ ਮਹਿਸੂਸ ਨਾ ਕਰੋ। ਦੱਸ ਦਈਏ ਕਿ ਇਕੱਲਾਪਨ ਸਮੇਂ ਤੋਂ ਪਹਿਲਾ ਮੌਤ ਦਾ ਕਾਰਨ ਵੀ ਬਣ ਸਕਦਾ ਹੈ। ਕਈ ਲੋਕ ਮੋਟਾਪੇ ਅਤੇ ਸਰੀਰਕ ਤੌਰ 'ਤੇ ਕੰਮਜ਼ੋਰ ਵੀ ਹੋਣ ਲੱਗਦੇ ਹਨ।
ਉਮਰ ਵਧਣ ਦੇ ਨਾਲ ਵਿਅਕਤੀ ਇਕੱਲਾ ਹੋਣ ਲੱਗਦਾ ਹੈ, ਪਰ ਕਈ ਵਾਰ ਨੌਜ਼ਵਾਨ ਲੋਕ ਵੀ ਇਕੱਲੇ ਰਹਿ ਜਾਂਦੇ ਹਨ। ਇਸ ਲਈ ਇਕੱਲੇਪਨ ਨੂੰ ਦੂਰ ਕਰਨ ਲਈ ਤੁਸੀਂ ਆਪਣਾ ਪਸੰਦੀਦਾ ਕੋਈ ਕੰਮ ਕਰ ਸਕਦੇ ਹਨ, ਤਾਂਕਿ ਇਕੱਲਾਪਨ ਮਹਿਸੂਸ ਨਾ ਹੋਵੇ, ਕਿਉਕਿ ਇਕੱਲਾਪਨ ਤੁਹਾਨੂੰ ਕਈ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਬਣਾ ਸਕਦਾ ਹੈ।
ਇਕੱਲਾਪਨ ਕਾਰਨ ਹੋਣ ਵਾਲੀਆਂ ਬਿਮਾਰੀਆਂ:
ਤਣਾਅ: ਇਕੱਲਾਪਨ ਕਾਰਨ ਤੁਸੀਂ ਤਣਾਅ ਦਾ ਸ਼ਿਕਾਰ ਹੋ ਸਕਦੇ ਹੈ। ਇਸ ਸਮੱਸਿਆ ਤੋਂ ਪੀੜਿਤ ਵਿਅਕਤੀ ਹਮੇਸ਼ਾ ਇਕੱਲਾ ਰਹਿਣਾ ਚਾਹੁੰਦਾ ਹੈ। ਅਜਿਹੇ 'ਚ ਵਿਅਕਤੀ ਦੇ ਮਨ 'ਚ ਗਲਤ ਜਾਂ ਖੁਦਖੁਸ਼ੀ ਵਰਗੇ ਵਿਚਾਰ ਆ ਸਕਦੇ ਹਨ। ਹਾਲਾਂਕਿ, ਇਹ ਕੋਈ ਸਰੀਰਕ ਬਿਮਾਰੀ ਨਹੀਂ ਹੈ, ਸਗੋ ਮਾਨਸਿਕ ਸਮੱਸਿਆ ਹੈ। ਇਸ ਦੌਰਾਨ ਵਿਅਕਤੀ ਆਪਣਾ ਆਤਮਵਿਸ਼ਵਾਸ ਖੋਹ ਬੈਠਦਾ ਹੈ।
- ਜਾਣੋ, ਅੰਤਰਰਾਸ਼ਟਰੀ ਪਲਾਸਟਿਕ ਬੈਗ ਮੁਕਤ ਦਿਵਸ ਦਾ ਇਤਿਹਾਸ ਅਤੇ ਉਦੇਸ਼, ਪਲਾਸਟਿਕ ਦੀ ਵੱਧ ਰਹੀ ਵਰਤੋ ਸਿਹਤ ਲਈ ਹੋ ਸਕਦੀ ਨੁਕਸਾਨਦੇਹ - International Plastic Bag Free Day
- ਅਸਮਾਨੀ ਬਿਜਲੀ ਤੋਂ ਰਹੋ ਸਾਵਧਾਨ! ਇਨ੍ਹਾਂ ਗੱਲਾਂ ਦਾ ਰੱਖੋ ਧਿਆਨ ਨਹੀਂ ਤਾਂ ਜਾ ਸਕਦੀ ਹੈ ਜਾਨ - Precautions during lightning
- ਗਰਮੀਆਂ 'ਚ ਅੰਬ ਦਾ ਮਜ਼ਾ ਸਿਹਤ 'ਤੇ ਪੈ ਸਕਦੈ ਭਾਰੀ, ਇਨ੍ਹਾਂ 5 ਗੰਭੀਰ ਬਿਮਾਰੀਆਂ ਦਾ ਹੋ ਸਕਦੈ ਖਤਰਾ - Mango Side Effects
ਗੱਲ ਕਰਨ 'ਚ ਸਮੱਸਿਆ: ਇਕੱਲਤਾ ਕਾਰਨ ਦੂਜੇ ਲੋਕਾਂ ਨਾਲ ਗੱਲ੍ਹ ਕਰਨ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਲੋਕ ਦੂਜਿਆਂ ਨਾਲ ਗੱਲ੍ਹ ਕਰਨ ਤੋਂ ਡਰਦੇ ਹਨ ਅਤੇ ਸ਼ਰਮਿੰਦਗੀ ਦਾ ਸ਼ਿਕਾਰ ਹੋ ਜਾਂਦੇ ਹਨ।
ਗੰਭੀਰ ਬਿਮਾਰੀਆਂ: ਇਕੱਲਾਪਨ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਵੀ ਬਣ ਸਕਦਾ ਹੈ। ਇਨ੍ਹਾਂ ਬਿਮਾਰੀਆਂ 'ਚ ਬਲੱਡ ਪ੍ਰੈਸ਼ਰ, ਸ਼ੂਗਰ, ਦਿਲ ਦਾ ਦੌਰਾ ਅਤੇ ਮੋਟਾਪਾ ਆਦਿ ਸ਼ਾਮਲ ਹੈ।
ਕੈਂਸਰ: ਇਕੱਲੇ ਰਹਿਣ ਨਾਲ ਕੈਂਸਰ ਦਾ ਖਤਰਾ ਵੀ ਵੱਧ ਸਕਦਾ ਹੈ। ਇਸ ਦੌਰਾਨ ਵਿਅਕਤੀ ਦੇ ਸਰੀਰ 'ਚ ਹਾਰਮੋਨਲ ਬਦਲਾਅ ਹੋਣ ਲੱਗਦੇ ਹਨ ਅਤੇ ਸਰੀਰ ਕੰਮਜ਼ੋਰ ਹੋਣ ਲੱਗਦਾ ਹੈ, ਜਿਸ ਕਾਰਨ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਘਟ ਜਾਂਦੀ ਹੈ ਅਤੇ ਕੈਂਸਰ ਦਾ ਖਤਰਾ ਵਧਣ ਲੱਗਦਾ ਹੈ।
ਨੋਟ: ਇੱਥੇ ਦਿੱਤੀ ਗਈ ਸਾਰੀ ਸਿਹਤ ਜਾਣਕਾਰੀ ਅਤੇ ਸੁਝਾਅ ਸਿਰਫ਼ ਤੁਹਾਡੀ ਸਮਝ ਲਈ ਹਨ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾ ਆਪਣੇ ਨਿੱਜੀ ਡਾਕਟਰ ਦੀ ਸਲਾਹ ਜ਼ਰੂਰ ਲਓ।