ਹੈਦਰਾਬਾਦ: ਅੱਜ ਦੇ ਨੌਜਵਾਨ ਸਫ਼ਰ ਦੌਰਾਨ ਜਾਂ ਘਰ ਵਿੱਚ ਵੀ ਹੈੱਡਫੋਨ ਲਗਾ ਕੇ ਗੀਤ, ਫਿਲਮਾਂ ਅਤੇ ਵੀਡੀਓ ਦੇਖਦੇ ਹਨ, ਜਿਸ ਕਾਰਨ ਕੰਨ ਖਰਾਬ ਹੋਣ ਦਾ ਡਰ ਰਹਿੰਦਾ ਹੈ। ਨੌਜਵਾਨ ਹੀ ਨਹੀਂ, ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕੋਈ ਹੈੱਡਫੋਨ ਦਾ ਇਸਤੇਮਾਲ ਕਰਦਾ ਹੈ। ਇਸ ਲਈ ਡਾਕਟਰ ਚੇਤਾਵਨੀ ਦਿੰਦੇ ਹਨ ਕਿ ਹੈੱਡਫੋਨ ਦੀ ਵਰਤੋ ਕਰਨ ਨਾਲ ਸੁਣਨ ਸ਼ਕਤੀ ਘੱਟ ਸਕਦੀ ਹੈ ਅਤੇ ਬੋਲੇਪਣ ਦਾ ਕਾਰਨ ਵੀ ਬਣ ਸਕਦਾ ਹੈ। ਹਾਲ ਹੀ 'ਚ ਮਸ਼ਹੂਰ ਗਾਇਕਾ ਅਲਕਾ ਯਾਗਨਿਕ ਨੂੰ ਇਸ ਖਤਰੇ ਦਾ ਸਾਹਮਣਾ ਕਰਨ ਪਿਆ ਹੈ, ਜਿਸ ਤੋਂ ਬਾਅਦ ਕੰਨਾਂ ਦੀ ਸਿਹਤ ਚਰਚਾ ਦਾ ਵਿਸ਼ਾ ਬਣ ਗਿਆ ਹੈ। ਦੱਸ ਦਈਏ ਕਿ ਯਾਗਨਿਕ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਕੇ ਖੁਲਾਸਾ ਕੀਤਾ ਸੀ ਕਿ ਉਹ ਸੈਂਸੋਰੀਨਲ ਹੀਅਰਿੰਗ ਲੌਸ ਨਾਮ ਦੀ ਬਿਮਾਰੀ ਤੋਂ ਪੀੜਤ ਹੈ। ਇਸ ਤੋਂ ਇਲਾਵਾ, ਲੋਕਾਂ ਨੂੰ ਹੈੱਡਫੋਨ ਤੋਂ ਦੂਰ ਰਹਿਣ ਦੀ ਸਲਾਹ ਵੀ ਦਿੱਤੀ ਹੈ।
ਸੁਣਨ ਸ਼ਕਤੀ ਦੀ ਕਮੀ ਦੇ ਕਾਰਨ:
- ਉੱਚੀ ਆਵਾਜ਼ 'ਚ ਗਾਣੇ ਸੁਣਨ ਲਈ ਹੈੱਡਫੋਨ ਦੀ ਵਰਤੋਂ ਕਰਨ ਨਾਲ ਸੁਣਨ ਸ਼ਕਤੀ ਦਾ ਨੁਕਸਾਨ ਹੋ ਸਕਦਾ ਹੈ।
- ਵਾਇਰਲ ਇਨਫੈਕਸ਼ਨ ਕਾਰਨ ਹੋ ਸਕਦਾ ਹੈ।
- ਆਟੋਇਮਿਊਨ ਬਿਮਾਰੀ ਦੇ ਕਾਰਨ ਵੀ ਹੋ ਸਕਦਾ ਹੈ।
- ਕੁਝ ਕਿਸਮ ਦੀਆਂ ਦਵਾਈਆਂ ਦੀ ਵਰਤੋਂ ਕਾਰਨ ਸੁਣਨ ਸ਼ਕਤੀ ਘੱਟ ਸਕਦੀ ਹੈ। ਓਟੋਟੌਕਸਿਕ ਦਵਾਈਆਂ ਅੰਦਰੂਨੀ ਕੰਨ ਅਤੇ ਆਡੀਟੋਰੀ ਨਰਵ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।
- ਉਮਰ ਵਧਣ ਦੇ ਨਾਲ ਅੰਦਰਲੇ ਕੰਨ ਦੇ ਵਾਲਾਂ ਦੇ ਸੈੱਲ ਕੁਦਰਤੀ ਤੌਰ 'ਤੇ ਵਿਗੜ ਜਾਂਦੇ ਹਨ। ਇਸ ਨਾਲ ਵੀ ਸੁਣਨ ਸ਼ਕਤੀ ਘੱਟ ਜਾਂਦੀ ਹੈ।
Sensorineural Hearing Loss ਦੇ ਲੱਛਣ: ਇਸ ਸਥਿਤੀ 'ਚ ਪਹਿਲਾਂ ਕੋਈ ਲੱਛਣ ਨਜ਼ਰ ਆਉਦੇ। ਇਸਦੇ ਲੱਛਣ ਹੌਲੀ-ਹੌਲੀ ਨਜ਼ਰ ਆਉਣੇ ਸ਼ੁਰੂ ਹੁੰਦੇ ਹਨ। ਇਹ ਬਿਮਾਰੀ ਇੱਕ ਕੰਨ ਤੋਂ ਸ਼ੁਰੂ ਹੋ ਕੇ ਦੂਜੇ ਕੰਨ ਤੱਕ ਵੀ ਜਾ ਸਕਦੀ ਹੈ। ਕਈ ਵਾਰ ਇਹ ਬਿਮਾਰੀ ਇੱਕੋ ਸਮੇਂ ਦੋਵਾਂ ਕੰਨਾਂ ਨੂੰ ਵੀ ਪਰੇਸ਼ਾਨ ਕਰ ਸਕਦੀ ਹੈ। ਇਸ ਸਮੱਸਿਆ ਦੇ ਲੱਛਣ ਹੇਠ ਲਿਖੇ ਅਨੁਸਾਰ ਹਨ:-
- ਕੰਨ ਦਾ ਭਾਰੀ ਮਹਿਸੂਸ ਹੋਣਾ।
- ਕੰਨ ਵਿੱਚ ਦਰਦ।
- ਕੰਨਾਂ ਵਿੱਚ ਸਮੁੰਦਰ ਦੀ ਗਰਜ ਵਰਗੀ ਆਵਾਜ਼।
- ਘੱਟ ਆਵਾਜ਼ਾਂ ਨੂੰ ਸੁਣਨ ਵਿੱਚ ਮੁਸ਼ਕਲ।
- ਗੱਲਬਾਤ ਨੂੰ ਸਮਝਣ ਵਿੱਚ ਮੁਸ਼ਕਲ।
- ਸਿਰਫ਼ ਇੱਕ ਕੰਨ ਨਾਲ ਸੁਣਨਾ।
- ਕੰਨਾਂ ਵਿੱਚ ਘੰਟੀ ਵੱਜਣਾ।
- ਚਾਹ ਪੀਣਾ ਬੰਦ ਨਹੀਂ ਕਰ ਸਕਦੇ? ਤਾਂ ਇਨ੍ਹਾਂ 5 ਗੱਲਾਂ ਦਾ ਰੱਖ ਲਓ ਧਿਆਨ, ਨਹੀਂ ਹੋਵੇਗਾ ਕੋਈ ਨੁਕਸਾਨ! - Side Effects of Tea
- ਥਾਇਰਾਇਡ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਕਰੋ ਇਹ 3 ਯੋਗ ਆਸਨ, ਮਿਲ ਸਕਦਾ ਹੈ ਫਾਇਦਾ - International Yoga Day 2024
- ਸੰਗੀਤ ਸੁਣਨ ਨਾਲ ਸਿਹਤ ਨੂੰ ਮਿਲ ਸਕਦੈ ਨੇ ਕਈ ਲਾਭ, ਜਾਣੋ ਕਿਹੜੇ ਸਮੇਂ ਸੰਗੀਤ ਸੁਣਨਾ ਹੋ ਸਕਦੈ ਫਾਇਦੇਮੰਦ - World Music Day 2024
ਸਾਵਧਾਨੀਆਂ: ਹੈੱਡਫੋਨ ਦੀ ਵਰਤੋਂ ਨਾ ਕਰੋ। ਲੋੜ ਪੈਣ 'ਤੇ ਹੀ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਹੈੱਡਫੋਨ ਦੀ ਵਰਤੋ ਕਰਦੇ ਹੋ, ਤਾਂ ਗਾਣਿਆਂ ਦੀ ਜ਼ਿਆਦਾ ਆਵਾਜ਼ ਨਾ ਰੱਖੋ। ਹੈੱਡਫੋਨ ਦੀ ਵਰਤੋਂ ਇੱਕ ਘੰਟੇ ਤੋਂ ਵੱਧ ਨਾ ਕਰਨ ਦੀ ਵੀ ਸਲਾਹ ਦਿੱਤੀ ਜਾਂਦੀ ਹੈ। ਜਿਹੜੇ ਲੋਕ ਕਾਲ ਸੈਂਟਰਾਂ ਵਰਗੀਆਂ ਨੌਕਰੀਆਂ ਲਈ ਹਰ ਰੋਜ਼ ਘੰਟਿਆਂ ਤੱਕ ਹੈੱਡਫੋਨ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਹਰ 8 ਮਹੀਨਿਆਂ ਬਾਅਦ ਕੰਨ ਦੀ ਜਾਂਚ ਕਰਵਾਉਣ ਦਾ ਸੁਝਾਅ ਦਿੱਤਾ ਜਾਂਦਾ ਹੈ, ਕਿਉਕਿ ਇੱਕ ਵਾਰ ਕੰਨ ਦਾ ਅੰਦਰਲਾ ਹਿੱਸਾ ਪੂਰੀ ਤਰ੍ਹਾਂ ਖਰਾਬ ਹੋ ਜਾਣ 'ਤੇ ਇਸਦਾ ਇਲਾਜ ਕਰਵਾਉਣਾ ਮੁਸ਼ਕਿਲ ਹੋ ਜਾਂਦਾ ਹੈ।
ਨੋਟ: ਇੱਥੇ ਦਿੱਤੀ ਗਈ ਸਾਰੀ ਸਿਹਤ ਜਾਣਕਾਰੀ ਅਤੇ ਸੁਝਾਅ ਸਿਰਫ਼ ਤੁਹਾਡੀ ਸਮਝ ਲਈ ਹਨ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਆਪਣੇ ਨਿੱਜੀ ਡਾਕਟਰ ਦੀ ਸਲਾਹ ਜ਼ਰੂਰ ਲਓ।