ਹੈਦਰਾਬਾਦ: ਸਰੀਰ ਦਾ ਵਧਦਾ ਭਾਰ ਇੱਕ ਆਮ ਸਮੱਸਿਆ ਬਣ ਗਈ ਹੈ। ਬਾਹਰ ਨਿਕਲਦੇ ਢਿੱਡ ਤੋਂ ਲੋਕ ਪਰੇਸ਼ਾਨ ਹਨ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕਈ ਲੋਕ ਰੋਜ਼ਾਨਾਂ ਨਿੰਬੂ ਪਾਣੀ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਢਿੱਡ ਦੀ ਚਰਬੀ ਨੂੰ ਘੱਟ ਕਰਨ ਲਈ ਨਿੰਬੂ ਦੇ ਪੱਤੇ ਵੀ ਮਦਦਗਾਰ ਹੋ ਸਕਦੇ ਹਨ। ਇਸ ਲਈ ਤੁਹਾਨੂੰ ਨਾ ਤਾਂ ਜਿੰਮ 'ਚ ਜਾ ਕੇ ਪਸੀਨਾ ਵਹਾਉਣ ਦੀ ਲੋੜ ਪਵੇਗੀ ਅਤੇ ਨਾ ਹੀ ਜ਼ਿਆਦਾ ਸਰੀਰਕ ਮਿਹਨਤ ਕਰਨੀ ਪਵੇਗੀ। ਢਿੱਡ ਦੀ ਚਰਬੀ ਨੂੰ ਤੁਸੀਂ ਘਰ ਬੈਠੇ ਹੀ ਆਸਾਨੀ ਨਾਲ ਘੱਟ ਕਰ ਸਕੋਗੇ।
पेट की चर्बी कम करने का सबसे प्रभावी तरीका... pic.twitter.com/yzbnUQTg6x
— Vatsala Singh (@_vatsalasingh) July 27, 2024
ਢਿੱਡ ਦੀ ਚਰਬੀ ਨੂੰ ਘੱਟ ਕਰਨ ਦਾ ਤਰੀਕਾ: ਢਿੱਡ ਦੀ ਚਰਬੀ ਨੂੰ ਘੱਟ ਕਰਨ ਲਈ ਨਿੰਬੂ ਦੇ ਪੱਤੇ ਫਾਇਦੇਮੰਦ ਹੋ ਸਕਦੇ ਹਨ। ਇਸ ਲਈ ਇੱਕ ਗਲਾਸ ਪਾਣੀ ਵਿੱਚ 15 ਤੋਂ 20 ਨਿੰਬੂ ਦੇ ਕੱਚੇ ਪੱਤੇ ਪਾ ਕੇ ਚੰਗੀ ਤਰ੍ਹਾਂ ਉਬਾਲ ਲਓ। ਜਦੋ ਪਾਣੀ ਅੱਧਾ ਰਹਿ ਜਾਵੇ, ਤਾਂ ਗੈਸ ਨੂੰ ਬੰਦ ਕਰਕੇ ਪਾਣੀ ਨੂੰ ਛਾਣ ਲਓ। ਫਿਰ ਆਪਣੇ ਸਵਾਦ ਅਨੁਸਾਰ ਇਸ ਪਾਣੀ 'ਚ 1 ਚਮਚ ਸ਼ਹਿਦ ਦਾ ਪਾ ਲਓ। ਦੱਸ ਦਈਏ ਕਿ ਸ਼ੂਗਰ ਦੇ ਮਰੀਜ਼ ਸ਼ਹਿਦ ਦੀ ਵਰਤੋ ਨਾ ਕਰਨ, ਕਿਉਕਿ ਸ਼ਹਿਦ ਨਾਲ ਸ਼ੂਗਰ ਵਧਣ ਦਾ ਖਤਰਾ ਹੋ ਸਕਦਾ ਹੈ। ਫਿਰ ਇਸਨੂੰ ਸਵੇਰੇ ਖਾਲੀ ਪੇਟ ਪੀਓ। ਰੋਜ਼ਾਨਾ ਇਸ ਪਾਣੀ ਨੂੰ ਪੀਣ ਨਾਲ ਕੋਲੇਸਟ੍ਰੋਲ ਅਤੇ ਢਿੱਡ ਦੀ ਚਰਬੀ ਆਦਿ ਨੂੰ ਖਤਮ ਕੀਤਾ ਜਾ ਸਕਦਾ ਹੈ।
- ਮਾਪੇ ਹੋ ਜਾਣ ਸਾਵਧਾਨ! ਬੱਚਿਆਂ ਨੂੰ ਦਸਤ ਦੌਰਾਨ ਇਹ ਦੋ ਚੀਜ਼ਾਂ ਕਦੇ ਨਾ ਦਿਓ, ਨਹੀਂ ਤਾਂ... - Ways to Relieve Diarrhea
- ਕੰਨ 'ਚ ਕਿਸੇ ਵੀ ਤਰ੍ਹਾਂ ਦਾ ਕੀੜਾ ਚਲਾ ਜਾਵੇ, ਤਾਂ ਬਚਾਅ ਲਈ ਇਹ ਘਰੇਲੂ ਨੁਸਖ਼ਾ ਆ ਸਕਦੈ ਤੁਹਾਡੇ ਕੰਮ - Ear Care Tips
- ਗਰਮੀ ਨੇ ਕੀਤਾ ਲੋਕਾਂ ਦਾ ਬੁਰਾ ਹਾਲ, ਇਨ੍ਹਾਂ ਟਿਪਸ ਨਾਲ ਪਾਓ ਗਰਮੀ ਤੋਂ ਛੁਟਕਾਰਾ, ਮਿੰਟਾਂ 'ਚ ਸਰੀਰ ਨੂੰ ਮਿਲ ਜਾਵੇਗੀ ਠੰਢਕ - How To Cool Down Body
ਢਿੱਡ ਦੀ ਚਰਬੀ ਵਧਣ ਨਾਲ ਕਈ ਬਿਮਾਰੀਆਂ ਦਾ ਹੋ ਸਕਦੈ ਖਤਰਾ: ਮੋਟਾਪਾ ਵਧਣ ਨਾਲ ਤੁਹਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਨ੍ਹਾਂ ਸਮੱਸਿਆਵਾਂ ਵਿੱਚੋ ਕੁਝ ਹੇਠ ਲਿਖੇ ਅਨੁਸਾਰ ਹਨ:-
- ਦਿਲ ਨਾਲ ਜੁੜੀਆਂ ਬਿਮਾਰੀਆਂ
- ਸ਼ੂਗਰ ਦੀ ਸਮੱਸਿਆ
- ਸਲੀਪ ਐਪਨੀਆ
- ਫੈਟੀ ਜਿਗਰ ਦੀ ਬਿਮਾਰੀ
ਢਿੱਡ ਦੀ ਚਰਬੀ ਵਧਣ ਪਿੱਛੇ ਜਿੰਮੇਵਾਰ ਕਾਰਨ: ਇਸ ਸਮੱਸਿਆ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ, ਜਿਨ੍ਹਾਂ ਵਿੱਚੋ ਕੁਝ ਹੇਠ ਲਿਖੇ ਅਨੁਸਾਰ ਹਨ:-
- ਗਲਤ ਖੁਰਾਕ
- ਬਹੁਤ ਜ਼ਿਆਦਾ ਤਣਾਅ
- ਨੀਂਦ ਪੂਰੀ ਨਾ ਹੋਣਾ
- ਘੱਟ ਪਾਣੀ ਪੀਣਾ
- ਹਰ ਸਮੇਂ ਬੈਠੇ ਰਹਿਣਾ ਅਤੇ ਕੋਈ ਸਰੀਰਕ ਗਤੀਵਿਧੀ ਨਾ ਕਰਨਾ