ETV Bharat / health

ਮੱਛਰਾਂ ਦੇ ਕੱਟਣ ਨਾਲ ਵੱਧ ਰਿਹੈ ਡੇਂਗੂ, ਮੌਤ ਦਾ ਵੀ ਹੋ ਸਕਦੈ ਖਤਰਾ, ਜਾਣੋ ਲੱਛਣ ਅਤੇ ਪਲੇਟਲੈਟਸ ਨੂੰ ਵਧਾਉਣ ਦੇ ਤਰੀਕਿਆਂ ਬਾਰੇ - Dengue Prevention

Dengue Prevention: ਡੇਂਗੂ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਤਾਪਮਾਨ 'ਚ ਬਦਲਾਅ ਅਤੇ ਪਾਣੀ ਇਕੱਠਾ ਹੋਣਾ ਕਰਕੇ ਮੱਛਰ ਫੈਲਣ ਲੱਗਦੇ ਹਨ, ਜਿਸ ਕਾਰਨ ਡੇਂਗੂ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਤੁਹਾਨੂੰ ਲੱਛਣਾਂ ਦੀ ਪਹਿਚਾਣ ਕਰਕੇ ਤਰੁੰਤ ਇਲਾਜ ਕਰਵਾਉਣਾ ਚਾਹੀਦਾ ਹੈ, ਨਹੀਂ ਤਾਂ ਖਤਰਾ ਵੱਧ ਵੀ ਸਕਦਾ ਹੈ।

Dengue Prevention
Dengue Prevention (Getty Images)
author img

By ETV Bharat Punjabi Team

Published : Aug 14, 2024, 6:58 PM IST

ਹੈਦਰਾਬਾਦ: ਮੱਛਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਜਿਸ ਕਾਰਨ ਡੇਂਗੂ ਦਾ ਖਤਰਾ ਵੀ ਵੱਧ ਜਾਂਦਾ ਹੈ। ਇਸ ਲਈ ਪਾਣੀ ਦਾ ਇਕੱਠਾ ਹੋਣਾ ਅਤੇ ਮੌਸਮ 'ਚ ਬਦਲਾਅ ਵਰਗੇ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਇੱਕ ਜਗ੍ਹਾਂ ਇਕੱਠੇ ਹੋਏ ਪਾਣੀ 'ਚ ਮੱਛਰ ਅੰਡੇ ਦਿੰਦੇ ਹਨ ਅਤੇ ਮੱਛਰਾਂ ਦੀ ਗਿਣਤੀ ਵਧਦੀ ਰਹਿੰਦੀ ਹੈ। ਇਸ ਲਈ ਮੱਛਰਾਂ ਦੁਆਰਾ ਫੈਲਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਡੇਂਗੂ ਦਾ ਖਤਰਾ ਵੀ ਵੱਧ ਜਾਂਦਾ ਹੈ। ਇਸ ਸਬੰਧ 'ਚ ਡਾਕਟਰ ਅਨਿਲ ਨੇ ਡੇਂਗੂ ਦੇ ਕਾਰਨ, ਲੱਛਣ ਅਤੇ ਇਲਾਜ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਹੈ।

ਡੇਂਗੂ ਦਾ ਕਾਰਨ ਕੀ ਹੈ?: ਡਾਕਟਰ ਅਨਿਲ ਦਾ ਕਹਿਣਾ ਹੈ ਕਿ ਡੇਂਗੂ ਵਾਇਰਸ ਕਾਰਨ ਹੁੰਦਾ ਹੈ। ਇਸ ਦੀਆਂ ਚਾਰ ਵੱਖ-ਵੱਖ ਕਿਸਮਾਂ ਹਨ। ਇਨ੍ਹਾਂ 'ਚ ਟਾਈਪ 1, 2, 3, 4 ਸ਼ਾਮਲ ਹੈ। ਆਮ ਭਾਸ਼ਾ ਵਿੱਚ ਇਸ ਬਿਮਾਰੀ ਨੂੰ ਹੱਡੀਆਂ ਨੂੰ ਤੋੜਨ ਵਾਲਾ ਬੁਖਾਰ ਵੀ ਕਿਹਾ ਜਾਂਦਾ ਹੈ, ਕਿਉਂਕਿ ਇਸ ਨਾਲ ਸਰੀਰ ਅਤੇ ਜੋੜਾਂ ਵਿੱਚ ਬਹੁਤ ਦਰਦ ਹੁੰਦਾ ਹੈ।

ਡੇਂਗੂ ਕਿਵੇਂ ਫੈਲਦਾ ਹੈ?: ਮਲੇਰੀਆ ਵਾਂਗ ਡੇਂਗੂ ਬੁਖਾਰ ਵੀ ਮੱਛਰਾਂ ਦੇ ਕੱਟਣ ਨਾਲ ਫੈਲਦਾ ਹੈ। ਇਨ੍ਹਾਂ ਮੱਛਰਾਂ ਨੂੰ 'ਏਡੀਜ਼ ਮੱਛਰ' ਕਿਹਾ ਜਾਂਦਾ ਹੈ, ਜੋ ਕਿ ਬਹੁਤ ਹੀ ਦਲੇਰ ਅਤੇ ਸਾਹਸੀ ਮੱਛਰ ਹੁੰਦੇ ਹਨ ਅਤੇ ਦਿਨ ਵੇਲੇ ਵੀ ਕੱਟਦੇ ਹਨ।

ਡੇਂਗੂ ਬੁਖ਼ਾਰ ਦੇ ਲੱਛਣ: ਇਸਦੇ ਲੱਛਣ ਡੇਂਗੂ ਬੁਖ਼ਾਰ ਦੀ ਕਿਸਮ 'ਤੇ ਨਿਰਭਰ ਕਰਦੇ ਹਨ। ਡੇਂਗੂ ਬੁਖ਼ਾਰ ਦੀਆਂ ਤਿੰਨ ਕਿਸਮਾਂ ਹੇਠ ਲਿਖੇ ਅਨੁਸਾਰ ਹਨ:-

  • ਕਲਾਸੀਕਲ ਡੇਂਗੂ ਬੁਖਾਰ
  • ਡੇਂਗੂ ਹੈਮੋਰੈਜਿਕ ਬੁਖਾਰ
  • ਡੇਂਗੂ ਸ਼ੌਕ ਸਿੰਡਰੋਮ

ਕਲਾਸੀਕਲ ਡੇਂਗੂ ਬੁਖਾਰ ਇੱਕ ਸਵੈ-ਇਲਾਜ ਵਾਲੀ ਬਿਮਾਰੀ ਹੈ ਅਤੇ ਮੌਤ ਦਾ ਕਾਰਨ ਨਹੀਂ ਬਣਦੀ ਹੈ। ਜੇਕਰ ਡੇਂਗੂ ਹੈਮੋਰੈਜਿਕ ਬੁਖਾਰ ਅਤੇ ਡੇਂਗੂ ਸ਼ੌਕ ਸਿੰਡਰੋਮ ਦਾ ਇਲਾਜ ਤੁਰੰਤ ਸ਼ੁਰੂ ਨਾ ਕੀਤਾ ਜਾਵੇ, ਤਾਂ ਇਹ ਘਾਤਕ ਸਾਬਤ ਹੋ ਸਕਦਾ ਹੈ। ਇਸ ਲਈ ਇਹ ਪਛਾਣ ਕਰਨਾ ਬਹੁਤ ਜ਼ਰੂਰੀ ਹੈ ਕਿ ਇਹ ਸਧਾਰਨ ਡੇਂਗੂ ਬੁਖਾਰ ਹੈ ਜਾਂ ਡੇਂਗੂ ਹੈਮੋਰੈਜਿਕ ਬੁਖਾਰ ਅਤੇ ਡੇਂਗੂ ਸ਼ੌਕ ਸਿੰਡਰੋਮ। ਇਨ੍ਹਾਂ ਦੀ ਪਛਾਣ ਹੇਠਾਂ ਦਿੱਤੇ ਲੱਛਣਾਂ ਦੀ ਮਦਦ ਨਾਲ ਕੀਤੀ ਜਾ ਸਕਦੀ ਹੈ।

ਕਲਾਸੀਕਲ ਡੇਂਗੂ ਬੁਖਾਰ ਦੇ ਲੱਛਣ:

  • ਠੰਡ ਦੇ ਨਾਲ ਅਚਾਨਕ ਤੇਜ਼ ਬੁਖਾਰ
  • ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ
  • ਅੱਖਾਂ ਦੇ ਪਿੱਛੇ ਦਰਦ
  • ਬਹੁਤ ਜ਼ਿਆਦਾ ਕਮਜ਼ੋਰੀ, ਭੁੱਖ ਨਾ ਲੱਗਣਾ ਅਤੇ ਮਤਲੀ
  • ਮੂੰਹ ਵਿੱਚ ਖਰਾਬ ਸੁਆਦ
  • ਗਲੇ ਵਿੱਚ ਮਾਮੂਲੀ ਦਰਦ
  • ਸਰੀਰ 'ਤੇ ਲਾਲ ਧੱਫੜ

ਡੇਂਗੂ ਹੈਮੋਰੈਜਿਕ ਬੁਖਾਰ ਦੇ ਲੱਛਣ: ਜੇਕਰ ਆਮ ਡੇਂਗੂ ਬੁਖਾਰ ਦੇ ਨਾਲ-ਨਾਲ ਨੱਕ ਅਤੇ ਮਸੂੜਿਆਂ ਵਿੱਚੋਂ ਖੂਨ ਵਗਣਾ, ਸ਼ੌਚ ਜਾਂ ਉਲਟੀਆਂ ਵਿੱਚ ਖੂਨ ਆਉਣਾ, ਚਮੜੀ 'ਤੇ ਕਾਲੇ-ਨੀਲੇ ਰੰਗ ਦੇ ਧੱਬੇ ਸ਼ੁਰੂ ਹੋ ਜਾਂਦੇ ਹਨ, ਤਾਂ ਇਹ ਡੇਂਗੂ ਹੈਮੋਰੈਜਿਕ ਬੁਖਾਰ ਦੇ ਲੱਛਣ ਹੋ ਸਕਦੇ ਹਨ।

ਡੇਂਗੂ ਸ਼ੌਕ ਸਿੰਡਰੋਮ ਦੇ ਲੱਛਣ: ਇਸ ਵਿੱਚ ਸਾਧਾਰਨ ਬੁਖਾਰ ਦੇ ਲੱਛਣਾਂ ਦੇ ਨਾਲ-ਨਾਲ ਰੋਗੀ ਬੇਹੋਸ਼ ਹੋਣਾ ਸ਼ੁਰੂ ਕਰ ਦਿੰਦਾ ਹੈ, ਨਬਜ਼ ਅਤੇ ਬਲੱਡ ਪ੍ਰੈਸ਼ਰ ਵੀ ਕਾਫੀ ਘੱਟ ਜਾਂਦਾ ਹੈ।

ਡੇਂਗੂ ਬੁਖਾਰ ਲਈ ਟੈਸਟ:

  • ਡੇਂਗੂ NS1 ਐਂਟੀਜੇਨ ਟੈਸਟ
  • ਡੇਂਗੂ ਲਈ ਐਂਟੀਬਾਡੀ ਟੈਸਟ
  • ਆਰਟੀ-ਪੀਸੀਆਰ ਟੈਸਟ

ਡੇਂਗੂ ਦਾ ਇਲਾਜ:

  1. ਪੈਰਾਸੀਟਾਮੋਲ ਦੀਆਂ ਗੋਲੀਆਂ ਸਿਹਤ ਕਰਮਚਾਰੀ ਦੀ ਸਲਾਹ ਅਨੁਸਾਰ ਲਓ।
  2. ਰੋਗੀ ਨੂੰ ਕਦੇ ਵੀ ਡਿਸਪ੍ਰੀਨ ਅਤੇ ਐਸਪਰੀਨ ਨਾ ਦਿਓ।
  3. ਜੇਕਰ ਬੁਖਾਰ 102 ਡਿਗਰੀ ਫਾਰਨਹਾਈਟ ਤੋਂ ਵੱਧ ਹੋਵੇ, ਤਾਂ ਬੁਖਾਰ ਘੱਟ ਕਰਨ ਦੀ ਕੋਸ਼ਿਸ਼ ਕਰੋ।
  4. ਮੱਥੇ 'ਤੇ ਪਾਣੀ ਦੀਆਂ ਪੱਟੀਆਂ ਕਰੋ
  5. ਆਮ ਵਾਂਗ ਖਾਣਾ ਜਾਰੀ ਰੱਖੋ
  6. ਡੇਂਗੂ ਬੁਖਾਰ ਨਾਲ ਨਜਿੱਠਣ ਲਈ ਖੁਦ ਨੂੰ ਹਾਈਡ੍ਰੇਟ ਰੱਖੋ।
  7. ਜੇਕਰ ਡੇਂਗੂ ਹੈਮੋਰੈਜਿਕ ਬੁਖਾਰ ਅਤੇ ਡੇਂਗੂ ਸ਼ੌਕ ਸਿੰਡਰੋਮ ਦੇ ਲੱਛਣ ਦਿਖਾਈ ਦੇਣ, ਤਾਂ ਡਾਕਟਰ ਦੇ ਸੰਪਰਕ ਵਿੱਚ ਰਹੋ।

ਪਲੇਟਲੈਟਸ ਨੂੰ ਵਧਾਉਣ ਦੇ ਤਰੀਕੇ:

  1. ਪਲੇਟਲੈਟਸ ਵਧਾਉਣ ਲਈ ਭਰਪੂਰ ਮਾਤਰਾ ਵਿੱਚ ਪਾਣੀ, ਪ੍ਰੋਟੀਨ, ਵਿਟਾਮਿਨ ਬੀ12, ਵਿਟਾਮਿਨ ਸੀ, ਫੋਲੇਟ, ਆਇਰਨ ਦੀ ਲੋੜ ਹੁੰਦੀ ਹੈ। ਇਸ ਲਈ ਇਨ੍ਹਾਂ ਸਾਰੇ ਤੱਤਾਂ ਵਾਲੇ ਫਲ ਅਤੇ ਸਬਜ਼ੀਆਂ ਦਾ ਸੇਵਨ ਕਰੋ।
  2. ਪਪੀਤੇ ਦੇ ਪੱਤਿਆਂ ਦਾ ਕਾੜ੍ਹਾ ਬਣਾ ਕੇ ਪੀਓ। ਇਸ 'ਚ ਫਾਈਟੋਕੈਮੀਕਲ ਪਾਇਆ ਜਾਂਦਾ ਹੈ, ਜੋ ਪਲੇਟਲੇਟ ਦੀ ਗਿਣਤੀ ਨੂੰ ਤੇਜ਼ੀ ਨਾਲ ਵਧਾਉਂਦਾ ਹੈ।
  3. ਵਿਟਾਮਿਨ ਬੀ-12 ਨਾਲ ਭਰਪੂਰ ਅੰਡੇ, ਦੁੱਧ ਅਤੇ ਪਨੀਰ ਖਾਓ।
  4. ਵਿਟਾਮਿਨ ਸੀ ਵਾਲੀਆਂ ਚੀਜ਼ਾਂ ਸੰਤਰਾ, ਆਂਵਲਾ, ਨਿੰਬੂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ।
  5. ਮੂੰਗਫਲੀ, ਕਿਡਨੀ ਬੀਨਜ਼, ਸੰਤਰੇ ਦਾ ਜੂਸ ਪੀਓ।
  6. ਕੱਦੂ ਦੇ ਬੀਜ, ਦਾਲ, ਮੀਟ ਅਤੇ ਫਲ ਖਾਓ।
  7. ਬਹੁਤ ਸਾਰਾ ਪਾਣੀ ਪੀਓ ਅਤੇ ਭਰਪੂਰ ਆਰਾਮ ਕਰੋ

ਪਲੇਟਲੇਟ ਟ੍ਰਾਂਸਫਿਊਜ਼ਨ ਦੀ ਕਦੋਂ ਲੋੜ ਹੁੰਦੀ ਹੈ?: ਜਦੋਂ ਪਲੇਟਲੇਟ ਦੀ ਗਿਣਤੀ 20000 ਤੋਂ ਘੱਟ ਹੋਵੇ ਜਾਂ ਪਲੇਟਲੇਟਸ ਲਗਾਤਾਰ ਘਟ ਰਹੇ ਹੋਣ ਜਿਵੇਂ ਕਿ 50k, 40k, 30k ਅਤੇ ਖੂਨ ਵਹਿਣ ਦੇ ਲੱਛਣ ਦਿਖਾਈ ਦੇ ਰਹੇ ਹਨ, ਤਾਂ ਪਲੇਟਲੇਟ ਟ੍ਰਾਂਸਫਿਊਜ਼ਨ ਦੀ ਲੋੜ ਹੁੰਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.