ਹੈਦਰਾਬਾਦ: ਦੁਨੀਆਂ ਭਰ 'ਚ ਹਰ ਸਾਲ 29 ਮਈ ਨੂੰ ਵਿਸ਼ਵ ਪਾਚਨ ਸਿਹਤ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਲੋਕਾਂ ਨੂੰ ਪਾਚਨ ਤੰਤਰ ਦੇ ਮਹੱਤਵ ਬਾਰੇ ਦੱਸਣਾ ਹੈ। ਸਰੀਰ 'ਚ ਪਾਚਨ ਸਬੰਧੀ ਸਮੱਸਿਆਵਾਂ, ਇਸਦੀ ਰੋਕਥਾਮ ਬਾਰੇ ਜਾਗਰੂਕਤਾ ਵਧਾਉਣ ਲਈ ਵਿਸ਼ਵ ਗੈਸਟ੍ਰੋਐਂਟਰੌਲੋਜੀ ਸੰਸਥਾ ਦੁਆਰਾ ਇਸ ਦਿਨ ਨੂੰ ਉਤਸ਼ਾਹਿਤ ਕੀਤਾ ਗਿਆ ਸੀ।
ਵਿਸ਼ਵ ਪਾਚਨ ਸਿਹਤ ਦਿਵਸ ਦਾ ਇਤਿਹਾਸ: WGO ਦੁਆਰਾ 31 ਮਈ 2004 ਨੂੰ ਫੈਸਲਾ ਲਿਆ ਗਿਆ ਸੀ ਕਿ ਅਗੇ ਜਾ ਕੇ ਇਸ ਦਿਨ ਨੂੰ ਵਿਸ਼ਵ ਪਾਚਨ ਸਿਹਤ ਦਿਵਸ ਦੇ ਰੂਪ 'ਚ ਜਾਣਿਆ ਜਾਵੇਗਾ। ਇਹ ਦਿਨ WGO ਦੁਆਰਾ ਜਨਤਕ ਸਿਹਤ ਜਾਗਰੂਕਤਾ ਦੇ ਉਦੇਸ਼ ਨਾਲ ਮਨਾਉਣ ਦਾ ਫੈਸਲਾ ਲਿਆ ਗਿਆ ਸੀ। ਪਹਿਲੀ ਵਾਰ ਵਿਸ਼ਵ ਪਾਚਨ ਸਿਹਤ ਦਿਵਸ 29 ਮਈ 2005 ਨੂੰ ਮਨਾਇਆ ਗਿਆ ਸੀ।
WGO ਦੀਆਂ ਦੁਨੀਆਂ ਭਰ 'ਚ 117 ਸੰਸਥਾਵਾਂ ਹਨ, ਜੋ ਵਿਸ਼ਵ ਪਾਚਨ ਸਿਹਤ ਦਿਵਸ ਦੀ ਪਹਿਲ 'ਚ ਯੋਗਦਾਨ ਪਾਉਦੀਆਂ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ, ਦੁਨੀਆਂ ਭਰ ਦੇ ਲੱਖਾਂ ਲੋਕ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਪੀੜਿਤ ਰਹਿੰਦੇ ਹਨ। ਇਸ ਦਿਨ WGO ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਖਤਮ ਕਰਨ ਲਈ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕਰਦਾ ਹੈ, ਜਿਸ 'ਚ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਅਤੇ ਪਾਚਨ ਨੂੰ ਸਿਹਤਮੰਦ ਰੱਖਣ ਲਈ ਜ਼ਰੂਰੀ ਕਦਮ ਚੁੱਕਣ ਦੀ ਸਲਾਹ ਦਿੱਤੀ ਜਾਂਦੀ ਹੈ।
- ਜਾਣੋ ਮਿਰਚ ਕੱਟਣ ਤੋਂ ਬਾਅਦ ਹੱਥਾਂ 'ਚ ਕਿਉ ਹੁੰਦੀ ਹੈ ਜਲਨ, ਇਨ੍ਹਾਂ 4 ਤਰੀਕਿਆਂ ਨਾਲ ਪਾਓ ਇਸ ਸਮੱਸਿਆ ਤੋਂ ਰਾਹਤ - Kitchen Tips
- ਰੋਜ਼ਾਨਾ ਕਰੋ ਇਹ 6 ਤਰ੍ਹਾਂ ਦੇ ਫੇਸ ਯੋਗਾ, ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਮਿਲੇਗਾ ਛੁਟਕਾਰਾ - Face Yoga Benefits
- ਸਕ੍ਰੀਨ ਐਡਿਕਸ਼ਨ ਇਨ੍ਹਾਂ ਸਮੱਸਿਆਵਾਂ ਦਾ ਬਣ ਸਕਦੈ ਕਾਰਨ, ਰੋਕਥਾਮ ਲਈ ਅਪਣਾਓ ਇਹ ਤਰੀਕੇ - Digital Addiction
ਪਾਚਨ ਨੂੰ ਸਿਹਤਮੰਦ ਰੱਖਣ ਲਈ ਖੁਰਾਕ:
- ਦਹੀ: ਦਹੀ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ 'ਚ ਮੌਜ਼ੂਦ ਗੁੱਡ ਬੈਕਟੀਰੀਆਂ ਭੋਜਨ ਨੂੰ ਪਚਾਉਣ ਵਿੱਚ ਮਦਦ ਕਰਦੇ ਹਨ ਅਤੇ ਪਾਚਨ ਨੂੰ ਬਿਹਤਰ ਬਣਾਈ ਰੱਖਦੇ ਹਨ।
- ਪਪੀਤਾ: ਪਪੀਤੇ 'ਚ ਵਿਟਾਮਿਨ-ਏ, ਵਿਟਾਮਿਨ-ਬੀ, ਵਿਟਾਮਿਨ-ਸੀ ਅਤੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸਦਾ ਰੋਜ਼ਾਨਾ ਸੇਵਨ ਕਰਨ ਨਾਲ ਤੁਸੀਂ ਪਾਚਨ ਸਬੰਧੀ ਸਮੱਸਿਆਵਾਂ ਤੋਂ ਬਚ ਸਕਦੇ ਹੋ।
- ਸੇਬ: ਸੇਬ ਫਾਈਬਰ ਨਾਲ ਭਰਪੂਰ ਹੁੰਦਾ ਹੈ। ਇਸਨੂੰ ਖਾਣ ਨਾਲ ਪਾਚਨ ਕਿਰੀਆਂ 'ਚ ਸੁਧਾਰ ਕੀਤਾ ਜਾ ਸਕਦਾ ਹੈ ਅਤੇ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
- ਕੇਲਾ: ਕੇਲਾ ਪੇਟ ਲਈ ਕਾਫ਼ੀ ਫਾਇਦੇਮੰਦ ਹੰਦਾ ਹੈ। ਇਸ ਨਾਲ ਖਰਾਬ ਪਾਚਨ ਨੂੰ ਠੀਕ ਰੱਖਣ 'ਚ ਮਦਦ ਮਿਲਦੀ ਹੈ ਅਤੇ ਤੁਸੀਂ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਰਾਹਤ ਪਾ ਸਕਦੇ ਹੋ।