ETV Bharat / health

ਪਸੀਨਾ ਆਉਣਾ ਸਿਰਫ਼ ਨੁਕਸਾਨਦੇਹ ਹੀ ਨਹੀਂ, ਸਗੋਂ ਫਾਇਦੇਮੰਦ ਵੀ ਹੋ ਸਕਦੈ, ਇੱਥੇ ਜਾਣੋ - Sweating Good or Bad for Skin

Sweating Good or Bad for Skin: ਗਰਮੀ ਵਿੱਚ ਪਸੀਨਾ ਆਉਣਾ ਆਮ ਗੱਲ ਹੈ। ਇਸਦੇ ਨਾਲ ਹੀ ਡਰ, ਤਣਾਅ, ਚਿੰਤਾ, ਧੁੱਪ ਵੱਧਣ ਅਤੇ ਸਰੀਰਕ ਗਤੀਵਿਧੀ ਆਦਿ ਕਾਰਨ ਵੀ ਕੁਝ ਲੋਕਾਂ ਨੂੰ ਪਸੀਨਾ ਆਉਣ ਲੱਗਦਾ ਹੈ। ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਸੀਨਾ ਆਉਣਾ ਸਿਹਤ ਲਈ ਫਾਇਦੇਮੰਦ ਜਾਂ ਨੁਕਸਾਨਦੇਹ ਹੁੰਦਾ ਹੈ।

Sweating Good or Bad for Skin
Sweating Good or Bad for Skin (Getty Images)
author img

By ETV Bharat Health Team

Published : Jun 3, 2024, 5:21 PM IST

ਹੈਦਰਾਬਾਦ: ਗਰਮੀਆਂ ਦੇ ਮੌਸਮ 'ਚ ਹਰ ਕਿਸੇ ਨੂੰ ਪਸੀਨਾ ਆਉਂਦਾ ਹੈ। ਪਸੀਨਾ ਆਉਣ 'ਤੇ ਜ਼ਿਆਦਾਤਰ ਲੋਕ ਚਿੜਚਿੜੇ ਅਤੇ ਬੇਆਰਾਮੀ ਮਹਿਸੂਸ ਕਰਨ ਲੱਗਦੇ ਹਨ। ਕਈ ਲੋਕ ਪਸੀਨੇ ਤੋਂ ਛੁਟਕਾਰਾ ਪਾਉਣ ਲਈ ਸਾਰਾ ਦਿਨ ਪੱਖੇ, ਕੂਲਰ ਅਤੇ ਏ.ਸੀ ਵਿੱਚ ਸਮਾਂ ਬਿਤਾਉਦੇ ਹਨ, ਜੋ ਕਿ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਇਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਸੀਨਾ ਆਉਣਾ ਸਿਹਤ ਲਈ ਫਾਇਦੇਮੰਦ ਜਾਂ ਫਿਰ ਨੁਕਸਾਨਦੇਹ ਹੋ ਸਕਦਾ ਹੈ।

ਪਸੀਨੇ ਦੇ ਸਿਹਤ ਲਾਭ:

  1. ਸਰੀਰ ਨੂੰ ਪਸੀਨਾ ਆਉਣਾ ਕਈ ਤਰੀਕਿਆਂ ਨਾਲ ਸਿਹਤ ਲਈ ਚੰਗਾ ਹੁੰਦਾ ਹੈ। ਪਸੀਨਾ ਬੈਕਟੀਰੀਆ ਦੇ ਵਿਕਾਸ ਨੂੰ ਘਟਾਉਂਦਾ ਹੈ ਅਤੇ ਚਮੜੀ ਨੂੰ ਚਮਕਦਾਰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ।
  2. ਪਸੀਨਾ ਛਾਲਿਆਂ ਵਿੱਚ ਜਮ੍ਹਾਂ ਵਾਧੂ ਗੰਦਗੀ, ਤੇਲ ਅਤੇ ਅਸ਼ੁੱਧੀਆਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਪਸੀਨਾ ਚਮੜੀ ਦੇ ਮਰੇ ਹੋਏ ਸੈੱਲਾਂ ਨੂੰ ਹਟਾਉਣ ਵਿੱਚ ਵੀ ਮਦਦ ਕਰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਪਸੀਨੇ ਨਾਲ ਚਮੜੀ ਦੀਆਂ ਸਮੱਸਿਆਵਾਂ ਜਿਵੇਂ ਕਿ ਫਿਣਸੀਆਂ ਅਤੇ ਦਾਗ-ਧੱਬਿਆਂ ਤੋਂ ਵੀ ਬਚਿਆ ਜਾ ਸਕਦਾ ਹੈ।
  3. ਪਸੀਨੇ ਰਾਹੀਂ ਸਰੀਰ ਵਿੱਚੋਂ ਵਾਧੂ ਨਮਕ ਬਾਹਰ ਨਿਕਲਦਾ ਹੈ। ਇਸਦੇ ਨਾਲ ਹੀ, ਹੱਡੀਆਂ ਨੂੰ ਕਾਫੀ ਕੈਲਸ਼ੀਅਮ ਮਿਲਦਾ ਹੈ। ਡਾਕਟਰਾਂ ਸੁਝਾਅ ਦਿੰਦੇ ਹਨ ਕਿ ਪਸੀਨੇ ਨਾਲ ਗੁਰਦੇ ਦੀ ਪੱਥਰੀ ਤੋਂ ਵੀ ਬਚਿਆ ਜਾ ਸਕਦਾ ਹੈ।
  4. ਪਸੀਨਾ ਚਮੜੀ ਵਿਚ ਖੂਨ ਦੇ ਸੰਚਾਰ ਨੂੰ ਵੀ ਬਿਹਤਰ ਬਣਾਉਂਦਾ ਹੈ। ਇਸ ਨਾਲ ਚਮੜੀ ਨੂੰ ਸਿਹਤਮੰਦ ਅਤੇ ਚਮਕਦਾਰ ਬਣਾਈ ਰੱਖਣ 'ਚ ਮਦਦ ਮਿਲਦੀ ਹੈ।
  5. ਪਸੀਨਾ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨਾਲ ਸਰੀਰ ਦਾ ਤਾਪਮਾਨ ਠੰਡਾ ਰਹਿੰਦਾ ਹੈ ਅਤੇ ਤੁਹਾਡੀ ਚਮੜੀ ਨੂੰ ਹਾਈਡ੍ਰੇਟ ਅਤੇ ਨਮੀ ਪ੍ਰਦਾਨ ਕਰਦਾ ਹੈ। ਇਸ ਤਰ੍ਹਾਂ ਪਸੀਨਾ ਆਉਣਾ ਚੰਗਾ ਹੈ, ਪਰ ਕਿਹਾ ਜਾਂਦਾ ਹੈ ਕਿ ਜ਼ਿਆਦਾ ਪਸੀਨਾ ਆਉਣਾ ਸਿਹਤ ਲਈ ਹਾਨੀਕਾਰਕ ਵੀ ਹੋ ਸਕਦਾ ਹੈ।

ਪਸੀਨਾ ਆਉਣ ਦੇ ਮਾੜੇ ਪ੍ਰਭਾਵ:

  1. ਜ਼ਿਆਦਾ ਪਸੀਨਾ ਆਉਣ ਨਾਲ ਚਮੜੀ ਦੀ ਸਿਹਤ ਖਰਾਬ ਹੋਣ ਦਾ ਡਰ ਰਹਿੰਦਾ ਹੈ। ਧੂੜ ਅਤੇ ਪਸੀਨਾ ਚਮੜੀ ਦੇ ਪੋਰਸ ਵਿੱਚ ਦਾਖਲ ਹੋਣ ਕਾਰਨ ਫਿਣਸੀਆਂ ਅਤੇ ਦਾਗ ਦਾ ਕਾਰਨ ਬਣ ਸਕਦਾ ਹੈ।
  2. ਪਸੀਨੇ ਵਿਚਲੇ ਖਣਿਜ ਲੂਣ ਅਤੇ ਲੈਕਟਿਕ ਐਸਿਡ ਸਮੇਂ ਦੇ ਨਾਲ ਕੁਦਰਤੀ ਨਮੀ ਦੇਣ ਵਾਲੇ ਕਾਰਕਾਂ ਜਿਵੇਂ ਕਿ ਸਿਰਾਮਾਈਡਸ, ਫੈਟੀ ਐਸਿਡ ਅਤੇ ਹਾਈਲੂਰੋਨਿਕ ਐਸਿਡ ਦੇ ਪੱਧਰ ਨੂੰ ਘਟਾਉਂਦੇ ਹਨ। ਇਸ ਨਾਲ ਚਮੜੀ ਦੀ ਖੁਸ਼ਕੀ ਅਤੇ ਜਲਣ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
  3. ਡਾਕਟਰਾਂ ਦਾ ਕਹਿਣਾ ਹੈ ਕਿ ਬਹੁਤ ਜ਼ਿਆਦਾ ਪਸੀਨਾ ਆਉਣਾ ਜਾਂ ਬਿਲਕੁਲ ਵੀ ਪਸੀਨਾ ਨਾ ਆਉਣਾ ਵੀ ਚਿੰਤਾ ਦਾ ਕਾਰਨ ਹੈ। ਬਹੁਤ ਜ਼ਿਆਦਾ ਪਸੀਨਾ ਆਉਣ ਨੂੰ ਹਾਈਪਰਹਾਈਡਰੋਸਿਸ ਵੀ ਕਿਹਾ ਜਾਂਦਾ ਹੈ।
  4. ਜ਼ਿਆਦਾ ਪਸੀਨਾ ਆਉਣਾ ਫੰਗਲ ਇਨਫੈਕਸ਼ਨ ਦਾ ਕਾਰਨ ਬਣ ਸਕਦਾ ਹੈ।
  5. ਜੇਕਰ ਤੁਹਾਨੂੰ ਬਹੁਤ ਜ਼ਿਆਦਾ ਪਸੀਨਾ ਆ ਰਿਹਾ ਹੈ, ਤਾਂ ਸਹੀ ਸਾਵਧਾਨੀਆਂ ਵਰਤੋ।

ਨੋਟ: ਇੱਥੇ ਦਿੱਤੀ ਗਈ ਸਿਹਤ ਜਾਣਕਾਰੀ ਅਤੇ ਸੁਝਾਅ ਸਿਰਫ਼ ਤੁਹਾਡੀ ਸਮਝ ਲਈ ਹਨ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਆਪਣੇ ਨਿੱਜੀ ਡਾਕਟਰ ਦੀ ਸਲਾਹ ਲੈਣੀ ਬਿਹਤਰ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.