ਹੈਦਰਾਬਾਦ: ਅੱਜ ਅੰਤਰਰਾਸ਼ਟਰੀ ਡਾਂਸ ਦਿਵਸ ਮਨਾਇਆ ਜਾ ਰਿਹਾ ਹੈ। ਡਾਂਸ ਕਰਕੇ ਸਿਰਫ਼ ਦਿਲ ਹੀ ਖੁਸ਼ ਨਹੀਂ ਹੁੰਦਾ, ਸਗੋ ਤੁਸੀਂ ਫਿੱਟ ਵੀ ਰਹਿੰਦੇ ਹੋ। ਜੇਕਰ ਤੁਸੀਂ ਰੋਜ਼ਾਨਾ ਥੋੜ੍ਹੀ ਦੇਰ ਡਾਂਸ ਕਰਦੇ ਹੋ, ਤਾਂ ਮੂਡ ਤਾਜ਼ਾ, ਦਿਲ ਸਿਹਤਮੰਦ, ਭਾਰ ਅਤੇ ਤਣਾਅ ਨੂੰ ਵੀ ਘੱਟ ਕਰਨ 'ਚ ਮਦਦ ਮਿਲਦੀ ਹੈ। ਇਸ ਦਿਨ ਦਾ ਉਦੇਸ਼ ਦੁਨੀਆਂ ਭਰ 'ਚ ਡਾਂਸਰਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਚ ਦੇ ਵੱਖ-ਵੱਖ ਰੂਪਾਂ ਨੂੰ ਮਹੱਤਵ ਦੇਣਾ ਹੈ। ਪਰ ਕੀ ਤੁਸੀਂ ਜਾਣਦੇ ਹੋ ਡਾਂਸ ਕਰਨ ਨਾਲ ਸਿਹਤ ਨੂੰ ਵੀ ਕਈ ਲਾਭ ਮਿਲ ਸਕਦੇ ਹਨ। ਜੇਕਰ ਤੁਸੀਂ ਕੋਈ ਕਸਰਤ ਨਹੀਂ ਕਰਦੇ, ਤਾਂ ਰੋਜ਼ਾਨਾ 15 ਤੋਂ 20 ਮਿੰਟ ਤੱਕ ਡਾਂਸ ਕਰ ਸਕਦੇ ਹੋ। ਡਾਂਸ ਕਰਨ ਨਾਲ ਪੂਰਾ ਸਰੀਰ ਐਕਟਿਵ ਹੋ ਜਾਂਦਾ ਹੈ ਅਤੇ ਤਣਾਅ ਨੂੰ ਵੀ ਦੂਰ ਕਰਨ 'ਚ ਮਦਦ ਮਿਲਦੀ ਹੈ।
ਡਾਂਸ ਕਰਨ ਦੇ ਸਿਹਤ ਲਾਭ: ਡਾਂਸ ਕਰਨ ਨਾਲ ਸਿਹਤ ਨੂੰ ਕਈ ਲਾਭ ਮਿਲ ਸਕਦੇ ਹਨ। ਕੁਝ ਲਾਭ ਹੇਠ ਲਿਖੇ ਅਨੁਸਾਰ ਹਨ:-
ਮੋਟਾਪਾ ਘਟਾਉਣ 'ਚ ਮਦਦਗਾਰ: ਡਾਂਸ ਕਰਨ ਨਾਲ ਫੈਟ ਤੇਜ਼ੀ ਨਾਲ ਘੱਟ ਹੁੰਦਾ ਹੈ। ਜੇਕਰ ਤੁਸੀਂ ਭਾਰ ਘੱਟ ਕਰਨਾ ਚਾਹੁੰਦੇ ਹੋ, ਤਾਂ ਡਾਂਸ ਕਰ ਸਕਦੇ ਹੋ। ਜ਼ੁੰਬਾ, ਬੈਲੇ, ਕਲਾਸੀਕਲ, ਹਿਪ ਹੌਪ ਵਰਗੇ ਡਾਂਸ ਨਾਲ ਮੋਟਾਪੇ ਨੂੰ ਘੱਟ ਕੀਤਾ ਜਾ ਸਕਦਾ ਹੈ।
ਹੱਡੀਆਂ ਨੂੰ ਮਜ਼ਬੂਤੀ ਮਿਲਦੀ: ਡਾਂਸ ਕਰਨ ਨਾਲ ਸਰੀਰ 'ਚ ਲਚਕੀਲਾਪਣ ਵੱਧਦਾ ਹੈ ਅਤੇ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ।
ਐਨਰਜ਼ੀ: ਡਾਂਸ ਕਰਨ ਨਾਲ ਸਰੀਰ ਨੂੰ ਐਨਰਜ਼ੀ ਮਿਲਦੀ ਹੈ ਅਤੇ ਥਕਾਵਟ ਦੀ ਸਮੱਸਿਆ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ।
ਦਿਮਾਗ ਤੇਜ਼ ਹੁੰਦਾ: ਡਾਂਸ ਕਰਕੇ ਸਰੀਰ ਦੇ ਨਾਲ-ਨਾਲ ਦਿਮਾਗ ਨੂੰ ਵੀ ਐਕਟਿਵ ਅਤੇ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ। ਇਸ ਨਾਲ ਯਾਦਾਸ਼ਤ ਤੇਜ਼ ਹੁੰਦੀ ਹੈ। ਇਸਦੇ ਨਾਲ ਹੀ, ਕੁਝ ਖੋਜਾਂ 'ਚ ਪਾਇਆ ਗਿਆ ਹੈ ਕਿ ਡਾਂਸ ਕਰਨ ਨਾਲ ਦਿਮਾਗੀ ਕਮਜ਼ੋਰੀ ਦੇ ਲੱਛਣਾਂ ਨੂੰ ਘੱਟ ਕੀਤਾ ਜਾ ਸਕਦਾ ਹੈ।
ਬਲੱਡ ਸਰਕੁਲੇਸ਼ਨ 'ਚ ਸੁਧਾਰ: ਡਾਂਸ ਕਰਨ ਨਾਲ ਸਰੀਰ 'ਚ ਬਲੱਡ ਸਰਕੁਲੇਸ਼ਨ 'ਚ ਸੁਧਾਰ ਹੁੰਦਾ ਹੈ। ਬਲੱਡ ਸਰਕੁਲੇਸ਼ਨ ਸਰੀਰ ਦੇ ਕਈ ਅੰਗਾਂ ਨੂੰ ਸੁਚਾਰੂ ਢੰਗ ਨਾਲ ਕੰਮ ਕਰਨ ਲਈ ਜ਼ਰੂਰੀ ਹੁੰਦਾ ਹੈ।
- ਬੱਚਿਆਂ 'ਚ ਲਗਾਤਾਰ ਵੱਧ ਰਹੀ ਹੈ ਮੋਟਾਪੇ ਦੀ ਸਮੱਸਿਆ, ਇੱਥੇ ਜਾਣੋ ਕਾਰਨ ਅਤੇ ਬਚਾਅ ਦੇ ਤਰੀਕੇ - Obesity Problem in Teenagers
- ਫੁੱਲਾਂ ਦੀ ਵਰਤੋ ਖੁਸ਼ਬੂ ਤੋਂ ਇਲਾਵਾ ਖਾਣ-ਪੀਣ ਦੇ ਪਦਾਰਥਾਂ 'ਚ ਕਰਨਾ ਵੀ ਫਾਇਦੇਮੰਦ, ਵਰਤੋ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਜ਼ਰੂਰ ਰੱਖੋ ਧਿਆਨ - Health Benefits Of Flowers
- ਇੱਕ ਨਹੀਂ ਬਲਕਿ ਇੰਨੇ ਤਰ੍ਹਾਂ ਦਾ ਹੁੰਦਾ ਹੈ ਗੁੜ, ਜਾਣੋ ਕਿਹੜਾ ਗੁੜ ਹੁੰਦਾ ਹੈ ਸਭ ਤੋਂ ਫਾਇਦੇਮੰਦ - jaggery benefits
ਤਣਾਅ ਘੱਟ ਹੁੰਦਾ: ਡਾਂਸ ਕਰਨ ਨਾਲ ਤਣਾਅ ਨੂੰ ਘੱਟ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਤਣਾਅ ਦੀ ਸਮੱਸਿਆ ਦਾ ਸ਼ਿਕਾਰ ਹੋ, ਤਾਂ ਡਾਂਸ ਥੈਰੇਪੀ ਤੁਹਾਡੇ ਲਈ ਮਦਦਗਾਰ ਹੋ ਸਕਦੀ ਹੈ।
ਦਿਲ ਲਈ ਫਾਇਦੇਮੰਦ: ਦਿਲ ਨੂੰ ਸਿਹਤਮੰਦ ਰੱਖਣ ਲਈ ਵੀ ਡਾਂਸ ਕਰਨਾ ਫਾਇਦੇਮੰਦ ਹੋ ਸਕਦਾ ਹੈ। ਜੇਕਰ ਤੁਸੀਂ ਦਿਲ ਨਾਲ ਜੁੜੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ, ਤਾਂ ਰੋਜ਼ਾਨਾ ਡਾਂਸ ਕਰੋ।
ਨੀਂਦ ਵਧੀਆਂ ਆਉਦੀ: ਡਾਂਸ ਕਰਨ ਨਾਲ ਸਰੀਰ 'ਚ ਥਕਾਵਟ ਪੈਂਦਾ ਹੁੰਦੀ ਹੈ, ਜਿਸ ਕਰਕੇ ਵਧੀਆਂ ਨੀਂਦ ਆਉਦੀ ਹੈ। ਜੇਕਰ ਤੁਹਾਨੂੰ ਰਾਤ ਦੇ ਸਮੇਂ ਨੀਂਦ ਨਹੀਂ ਆ ਰਹੀ, ਤਾਂ ਤੁਸੀਂ ਡਾਂਸ ਕਰ ਸਕਦੇ ਹੋ।