ਹੈਦਰਾਬਾਦ: ਗੁੱਸੇ ਨੂੰ ਆਪਣੇ ਅੰਦਰ ਰੱਖਣਾਂ ਸਰੀਰਕ ਅਤੇ ਮਾਨਸਿਕ ਸਿਹਤ ਲਈ ਖਰਾਬ ਹੁੰਦਾ ਹੈ। ਗੁੱਸੇ ਨੂੰ ਸ਼ਾਂਤ ਰੱਖਣ ਦਾ ਤਰੀਕਾ ਹੋ ਸਕਦਾ ਹੈ, ਜਿਸਨੂੰ ਤੁਹਾਨੂੰ ਆਪਣੀ ਜ਼ਿੰਦਗੀ 'ਚ ਅਪਣਾਉਣਾ ਚਾਹੀਦਾ ਹੈ। ਜੇਕਰ ਤੁਸੀਂ ਕਿਸੇ ਦਾ ਗੁੱਸਾ ਆਪਣੇ ਪਾਰਟਨਰ 'ਤੇ ਕੱਢ ਰਹੇ ਹੋ, ਤਾਂ ਇਸ ਨਾਲ ਤੁਹਾਡਾ ਰਿਸ਼ਤਾ ਖਰਾਬ ਹੋ ਸਕਦਾ ਹੈ। ਜੇਕਰ ਤੁਹਾਡਾ ਪਾਰਟਨਰ ਬਿਨ੍ਹਾਂ ਕਿਸੇ ਗੱਲ ਤੋਂ ਗੁੱਸੇ ਹੋ ਰਿਹਾ ਹੈ, ਤਾਂ ਇਸਨੂੰ ਇਮੋਸ਼ਨ ਡੰਪਿੰਗ ਕਿਹਾ ਜਾਂਦਾ ਹੈ।
ਕੀ ਹੋ ਇਮੋਸ਼ਨ ਡੰਪਿੰਗ?: ਜਦੋ ਕੋਈ ਵਿਅਕਤੀ ਆਪਣੇ ਅੰਦਰ ਬਹੁਤ ਜ਼ਿਆਦਾ ਗੁੱਸਾ ਲੈ ਕੇ ਬੈਠਾ ਹੁੰਦਾ ਹੈ ਅਤੇ ਇਹ ਗੁੱਸਾ ਚਾਹ ਕੇ ਵੀ ਬਾਹਰ ਨਹੀਂ ਨਿਕਲ ਰਿਹਾ, ਤਾਂ ਅਜਿਹੇ ਲੋਕ ਆਪਣੇ ਪਾਰਟਨਰ 'ਤੇ ਗੁੱਸਾ ਕੱਢ ਦਿੰਦੇ ਹਨ। ਇਸ ਨਾਲ ਦੂਜੇ ਵਿਅਕਤੀ ਦੇ ਸਰੀਰਕ ਅਤੇ ਮਾਨਸਿਕ ਸਿਹਤ 'ਤੇ ਗਲਤ ਪੈਂਦਾ ਹੈ।
ਇਮੋਸ਼ਨ ਡੰਪਿੰਗ ਦੇ ਸੰਕੇਤ:
ਪਾਰਟਨਰ ਨੂੰ ਦੇਖ ਕੇ ਤਣਾਅ: ਇੱਕ ਵਧੀਆਂ ਰਿਸ਼ਤੇ ਦੀ ਗੱਲ ਕੀਤੀ ਜਾਵੇ, ਤਾਂ ਹਮੇਸ਼ਾਂ ਆਪਣੇ ਪਾਰਟਨਰ ਨੂੰ ਦੇਖ ਕੇ ਇੱਕ ਅਲੱਗ ਹੀ ਖੁਸ਼ੀ ਮਿਲਦੀ ਹੈ, ਪਰ ਜੇਕਰ ਤੁਸੀਂ ਆਪਣੇ ਪਾਰਟਨਰ ਨੂੰ ਦੇਖ ਕੇ ਤਣਾਅ ਮਹਿਸੂਸ ਕਰਨ ਲੱਗਦੇ ਹੋ, ਤਾਂ ਇਹ ਇਮੋਸ਼ਨ ਡੰਪਿੰਗ ਦਾ ਸੰਕੇਤ ਹੋ ਸਕਦਾ ਹੈ।
ਇੱਜ਼ਤ ਦੀ ਕਮੀ: ਹਰ ਇੱਕ ਰਿਸ਼ਤੇ 'ਚ ਪਿਆਰ ਬਣਾਈ ਰੱਖਣ ਲਈ ਇੱਜ਼ਤ ਬਹੁਤ ਜ਼ਰੂਰੀ ਹੁੰਦੀ ਹੈ, ਪਰ ਜੇਕਰ ਤੁਹਾਡਾ ਪਾਰਟਨਰ ਤਣਾਅ ਦੀ ਵਜ੍ਹਾਂ ਬਣ ਰਿਹਾ ਹੈ ਅਤੇ ਤੁਹਾਡੀ ਇੱਜ਼ਤ ਨਹੀਂ ਕਰ ਰਿਹਾ, ਤਾਂ ਇਸ ਨਾਲ ਤੁਹਾਡਾ ਰਿਸ਼ਤਾ ਖਰਾਬ ਹੋ ਸਕਦਾ ਹੈ।
ਤੁਹਾਡੀਆਂ ਇੱਛਾਵਾਂ ਮਾਇਨੇ ਨਹੀਂ ਰੱਖਦੀਆਂ: ਜੇਕਰ ਤੁਹਾਡਾ ਪਾਰਟਨਰ ਬਿਨ੍ਹਾਂ ਕਿਸੇ ਗੱਲ ਤੋਂ ਗੁੱਸਾ ਹੋ ਰਿਹਾ ਹੈ ਅਤੇ ਉਸਨੂੰ ਤੁਹਾਡੇ ਨਾਲ ਕੋਈ ਮਤਲਬ ਨਹੀਂ ਹੈ, ਤਾਂ ਅਜਿਹਾ ਰਿਸ਼ਤਾ ਲੰਬੇ ਸਮੇਂ ਤੱਕ ਨਹੀਂ ਚੱਲ ਸਕਦਾ ਹੈ। ਇਸ ਲਈ ਤੁਸੀਂ ਆਪਣੇ ਪਾਰਟਨਰ ਦੇ ਗੁੱਸੇ ਨੂੰ ਨਜ਼ਰਅੰਦਾਜ਼ ਨਾ ਕਰੋ, ਕਿਉਕਿ ਅਜਿਹਾ ਕਰਨ ਨਾਲ ਉਸਨੂੰ ਹੋਰ ਹਿੰਮਤ ਮਿਲੇਗੀ। ਜੇਕਰ ਤੁਸੀਂ ਆਪਣੇ ਰਿਸ਼ਤੇ ਨੂੰ ਮੌਕਾ ਦੇਣਾ ਚਾਹੁੰਦੇ ਹੋ, ਤਾਂ ਆਪਣੇ ਪਾਰਟਨਰ ਨਾਲ ਬੈਠ ਕੇ ਗੱਲ ਕਰਨ ਦੀ ਕੋਸ਼ਿਸ਼ ਕਰੋ।