ਹੈਦਰਾਬਾਦ: ਗਰਮੀਆਂ ਦੇ ਮੌਸਮ ਆਉਣ ਵਾਲੇ ਹਨ। ਇਸ ਮੌਸਮ 'ਚ ਲੋਕ ਚਮੜੀ ਨਾਲ ਜੁੜੀਆਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਲੋਕ ਜ਼ਿਆਦਾਤਰ ਆਪਣੇ ਚਿਹਰੇ ਨੂੰ ਸਿਹਤਮੰਦ ਰੱਖਣ ਲਈ ਕ੍ਰੀਮ, ਟੋਨਰ, ਫੇਸ ਪੈਕ, ਸੀਰਮ ਆਦਿ ਦਾ ਇਸਤੇਮਾਲ ਕਰਦੇ ਹਨ, ਜਿਸ ਨਾਲ ਹੋਰ ਵੀ ਨੁਕਸਾਨ ਹੋ ਸਕਦਾ ਹੈ। ਇਸ ਲਈ ਤੁਸੀਂ ਕੁਦਰਤੀ ਤਰੀਕਿਆਂ ਨਾਲ ਆਪਣੇ ਚਮੜੀ ਨੂੰ ਹਾਈਡ੍ਰੇਟ ਰੱਖਣ ਦੀ ਕੋਸ਼ਿਸ਼ ਕਰ ਸਕਦੇ ਹੋ। ਇਸ ਨਾਲ ਫਿਣਸੀਆਂ, ਡਾਰਕ ਸਰਕਲ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕੇਗਾ।
- ਹੋਰਨਾਂ ਲੋਕਾਂ ਤੋਂ ਪਾਉਣਾ ਚਾਹੁੰਦੇ ਹੋ ਇੱਜ਼ਤ, ਤਾਂ ਅੱਜ ਤੋਂ ਹੀ ਅਪਣਾਓ ਇਹ 5 ਆਦਤਾਂ - How To Earn Respect
- ਇਨ੍ਹਾਂ ਚੀਜ਼ਾਂ ਦਾ ਸੇਵਨ ਕਰਕੇ ਆਪਣੇ ਆਪ ਨੂੰ ਰੱਖੋ ਸਿਹਤਮੰਦ, ਗਰਮੀ ਦੀਆਂ ਸਮੱਸਿਆਵਾਂ ਨੂੰ ਕਹੋ 'ਬਾਏ-ਬਾਏ' - Body hydrating tips for summer
- ਛੋਟੀ ਉਮਰ 'ਚ ਹੀ ਅੱਖਾਂ ਦੀ ਸਮੱਸਿਆ ਦਾ ਹੋ ਗਏ ਹੋ ਸ਼ਿਕਾਰ, ਤਾਂ ਅਪਣਾਓ ਇਹ ਆਯੁਰਵੈਦਿਕ ਨੁਸਖੇ - Ayurveda For Eye Care
ਗਰਮੀਆਂ ਦੇ ਮੌਸਮ 'ਚ ਚਮੜੀ ਦੀ ਦੇਖਭਾਲ:
- ਚਿਹਰੇ ਤੋਂ ਧੂੜ ਦੇ ਕਣਾਂ, ਬਲੈਕ ਹੈਡਸ ਅਤੇ ਡੈੱਡ ਸੈੱਲਸ ਨੂੰ ਹਟਾਉਣ ਲਈ ਸਭ ਤੋਂ ਪਹਿਲਾ ਗਰਮ ਪਾਣੀ 'ਚ ਰੋਜ ਵਾਟਰ ਅਤੇ ਨਾਰੀਅਲ ਦਾ ਦੁੱਧ ਮਿਕਸ ਕਰ ਲਓ ਅਤੇ ਇਸਨੂੰ 5 ਤੋਂ 7 ਮਿੰਟ ਤੱਕ ਚਿਹਰੇ 'ਤੇ ਲਗਾ ਕੇ ਰੱਖੋ। ਫਿਰ ਆਪਣੇ ਮੂੰਹ ਨੂੰ ਧੋ ਲਓ।
- ਨਾਰੀਅਲ ਦੇ ਦੁੱਧ 'ਚ ਐਲੋਵੇਰਾ ਜੈੱਲ ਮਿਕਸ ਕਰਕੇ ਚਿਹਰੇ ਅਤੇ ਗਰਦਨ 'ਤੇ ਮਸਾਜ ਕਰੋ। ਫਿਰ 5 ਮਿੰਟ ਬਾਅਦ ਚਿਹਰੇ ਨੂੰ ਧੋ ਲਓ। ਇਸ ਨਾਲ ਟੈਨਿੰਗ ਦੀ ਸਮੱਸਿਆ ਖਤਮ ਹੋ ਜਾਵੇਗੀ।
- ਨਾਰੀਅਲ ਦੇ ਦੁੱਧ 'ਚ ਸ਼ਹਿਦ, ਸ਼ੂਗਰ ਅਤੇ ਓਟਸ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ। ਫਿਰ ਇਸਨੂੰ ਚਿਹਰੇ 'ਤੇ ਲਗਾ ਕੇ ਮਸਾਜ ਕਰੋ। ਇਸ ਨਾਲ ਡੈੱਡ ਸੈੱਲਾਂ ਨੂੰ ਸਾਫ਼ ਕਰਨ ਅਤੇ ਚਿਹਰੇ ਨੂੰ ਚਮਕਦਾਰ ਬਣਾਉਣ 'ਚ ਮਦਦ ਮਿਲੇਗੀ।
- ਚਮੜੀ ਨੂੰ ਸਿਹਤਮੰਦ ਬਣਾਉਣ ਲਈ ਕੁਝ ਸਮੇਂ ਤੱਕ ਚਿਹਰੇ ਦੀ ਮਸਾਜ ਕਰੋ। ਇਸ ਲਈ ਤੁਸੀਂ ਨਾਰੀਅਲ ਦੇ ਦੁੱਧ 'ਚ ਹਲਦੀ ਪਾਊਡਰ, ਸ਼ਹਿਦ ਅਤੇ ਵਿਟਾਮਿਨ-ਈ ਦੇ ਕੈਪਸੁਲ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਅਤੇ ਫਿਰ ਇਸ ਨਾਲ ਥੋੜੀ ਦੇਰ ਮਸਾਜ ਕਰੋ। ਇਸਨੂੰ ਚਿਹਰੇ 'ਤੇ ਲਗਾ ਕੇ ਅੱਧੇ ਘੰਟੇ ਲਈ ਛੱਡ ਦਿਓ ਅਤੇ ਬਾਅਦ ਵਿੱਚ ਨਾਰਮਲ ਪਾਣੀ ਨਾਲ ਮੂੰਹ ਧੋ ਲਓ।
- ਗਰਮੀਆਂ ਦੇ ਮੌਸਮ 'ਚ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਤੁਸੀਂ ਨਾਰੀਅਲ ਦੇ ਦੁੱਧ 'ਚ ਸ਼ਹਿਦ, ਚੌਲਾਂ ਦਾ ਆਟਾ ਅਤੇ ਗੁਲਾਬ ਜੈੱਲ ਨੂੰ ਮਿਕਸ ਕਰਕੇ ਪੇਸਟ ਤਿਆਰ ਕਰ ਲਓ ਅਤੇ ਆਪਣੇ ਚਿਹਰੇ 'ਤੇ ਲਗਾਓ। ਫਿਰ ਨਾਰਮਲ ਪਾਣੀ ਨਾਲ ਮੂੰਹ ਨੂੰ ਧੋ ਲਓ।