ਹੈਦਰਾਬਾਦ: ਹੋਲੀ ਦੇ ਤਿਉਹਾਰ ਨੂੰ ਰੰਗਾਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਇਸ ਦਿਨ ਲੋਕ ਇੱਕ-ਦੂਜੇ ਉੱਪਰ ਰੰਗ ਸੁੱਟਦੇ ਹਨ, ਜਿਸ ਕਾਰਨ ਘਰ ਵੀ ਰੰਗਾਂ ਦੇ ਨਾਲ ਗੰਦਾ ਹੋ ਜਾਂਦਾ ਹੈ। ਇਸ ਕਰਕੇ ਹੋਲੀ ਤੋਂ ਬਾਅਦ ਔਰਤਾਂ ਨੂੰ ਘਰ ਦੀ ਸਫ਼ਾਈ ਕਰਨ 'ਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਘਰ ਨੂੰ ਹੋਲੀ ਦੇ ਰੰਗਾਂ ਤੋਂ ਬਚਾਉਣ ਲਈ ਤੁਸੀਂ ਕੁਝ ਆਸਾਨ ਟਿਪਸ ਅਜ਼ਮਾ ਸਕਦੇ ਹੋ।
ਹੋਲੀ ਮੌਕੇ ਘਰ ਨੂੰ ਸਾਫ਼ ਰੱਖਣ ਦੇ ਤਰੀਕੇ:
ਦਰਵਾਜ਼ਿਆਂ ਦੇ ਹੈਂਡਲ ਨੂੰ ਸਾਫ਼ ਕਰਨ ਦਾ ਤਰੀਕਾ: ਘਰ 'ਚ ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਵਾਰ-ਵਾਰ ਸਾਡਾ ਹੱਥ ਲੱਗਦਾ ਹੈ। ਇਨ੍ਹਾਂ ਚੀਜ਼ਾਂ 'ਚ ਦਰਵਾਜ਼ੇ ਦੇ ਹੈਂਡਲ, ਟੀਵੀ, ਏਸੀ, ਰਿਮੋਟ, ਪਾਣੀ ਦੀ ਬੋਤਲ ਆਦਿ ਸ਼ਾਮਲ ਹੈ। ਇਸ ਤਰ੍ਹਾਂ ਹੋਲੀ ਵਾਲੇ ਦਿਨ ਵੀ ਸਾਡੇ ਗੰਦੇ ਹੱਥੇ ਇਨ੍ਹਾਂ ਚੀਜ਼ਾਂ ਨੂੰ ਲੱਗਦੇ ਰਹਿੰਦੇ ਹਨ। ਇਨ੍ਹਾਂ ਚੀਜ਼ਾਂ ਨੂੰ ਗੰਦੇ ਹੋਣ ਤੋਂ ਬਚਾਉਣ ਲਈ ਤੁਸੀਂ ਹੋਲੀ ਵਾਲੇ ਦਿਨ ਆਪਣੇ ਹੱਥਾਂ ਅਤੇ ਇਨ੍ਹਾਂ ਚੀਜ਼ਾਂ ਦੇ ਉੱਪਰ ਕਲਿੰਚ ਪੋਲੀਥੀਨ ਲਪੇਟ ਸਕਦੇ ਹੋ।
ਮੋਬਾਈਲ ਨੂੰ ਬਚਾਓ: ਹੋਲੀ ਵਾਲੇ ਦਿਨ ਲੋਕਾਂ ਨੂੰ ਆਪਣੇ ਮੋਬਾਈਲ ਫੋਨ ਦੀ ਵੀ ਚਿੰਤਾ ਰਹਿੰਦੀ ਹੈ। ਤਿਉਹਾਰ ਵਾਲੇ ਦਿਨ ਫੋਨ ਜ਼ਿਆਦਾ ਆਉਣ ਕਾਰਨ ਸਾਰਾ ਦਿਨ ਮੋਬਾਈਲ ਹੱਥ 'ਚ ਹੀ ਰਹਿੰਦਾ ਹੈ। ਇਸ ਲਈ ਆਪਣੇ ਮੋਬਾਈਲ ਨੂੰ ਰੰਗਾਂ ਤੋਂ ਬਚਾਉਣ ਲਈ ਫੋਨ ਨੂੰ ਕਲਿੰਚ ਪੋਲੀਥੀਨ ਰੈਪ 'ਚ ਲਪੈਟ ਲਓ।
ਕੰਧਾਂ ਨੂੰ ਸਾਫ਼ ਕਰਨ ਦੇ ਤਰੀਕੇ: ਕੰਧਾਂ ਨੂੰ ਰੰਗਾਂ ਤੋਂ ਨਹੀਂ ਬਚਾਇਆ ਜਾ ਸਕਦਾ ਹੈ। ਪਰ ਤੁਸੀਂ ਹੋਲੀ ਤੋਂ ਬਾਅਦ ਕੰਧ ਨੂੰ ਸਾਫ਼ ਜ਼ਰੂਰ ਕਰ ਸਕਦੇ ਹੋ। ਜਿੱਥੇ ਕੰਧ 'ਤੇ ਰੰਗ ਲੱਗਿਆ ਨਜ਼ਰ ਆ ਰਿਹਾ ਹੈ, ਉੱਥੇ ਨਿੰਬੂ ਨੂੰ ਰਗੜ ਦਿਓ। ਜਦੋ ਰੰਗ ਹਲਕਾ ਹੋ ਜਾਵੇ, ਤਾਂ ਫਿਰ ਕੰਧ 'ਤੇ ਪਾਣੀ ਪਾ ਦਿਓ। ਇਸ ਤਰ੍ਹਾਂ ਰੰਗ ਆਸਾਨੀ ਨਾਲ ਸਾਫ਼ ਹੋ ਜਾਵੇਗਾ।
ਸਫੈਦ ਟਾਈਲਾਂ ਨੂੰ ਇਸ ਤਰ੍ਹਾਂ ਕਰੋ ਸਾਫ਼: ਜੇਕਰ ਘਰ ਦੀ ਫਰਸ਼ ਜਾਂ ਕੰਧ 'ਤੇ ਸਫੈਦ ਟਾਈਲਾਂ ਲੱਗੀਆਂ ਹੋਇਆ ਹਨ, ਤਾਂ ਇਨ੍ਹਾਂ 'ਤੇ ਲੱਗੇ ਹੋਲੀ ਦੇ ਰੰਗਾਂ ਨੂੰ ਸਾਫ਼ ਕਰਨ ਲਈ ਬੇਕਿੰਗ ਸੋਡੇ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਜਿੱਥੇ ਰੰਗ ਲੱਗਿਆ ਹੈ, ਉੱਥੇ ਬੇਕਿੰਗ ਸੋਡਾ ਪਾ ਕੇ ਰਗੜ ਦਿਓ। ਇਸ ਤਰ੍ਹਾਂ ਹੋਲੀ ਦਾ ਰੰਗ ਆਸਾਨੀ ਨਾਲ ਸਾਫ਼ ਹੋ ਜਾਵੇਗਾ।
ਫਰਸ਼ ਸਾਫ਼ ਕਰਨ ਦਾ ਤਰੀਕਾ: ਜੇਕਰ ਫਰਸ਼ 'ਤੇ ਡਿੱਗਿਆ ਹੋਲੀ ਦਾ ਰੰਗ ਸੁੱਕ ਜਾਵੇ, ਤਾਂ ਗਰਮ ਪਾਣੀ ਨੂੰ ਰੰਗ ਵਾਲੀ ਜਗ੍ਹਾਂ 'ਤੇ ਪਾ ਕੇ ਛੱਡ ਦਿਓ। ਫਿਰ ਸੂਤੀ ਕੱਪੜੇ ਨਾਲ ਫਰਸ਼ ਨੂੰ ਰਗੜ ਕੇ ਸਾਫ਼ ਕਰ ਲਓ। ਇਸ ਤਰ੍ਹਾਂ ਰੰਗ ਸਾਫ਼ ਹੋ ਜਾਵੇਗਾ।