ETV Bharat / health

ਸਰੀਰ ਨੂੰ ਬਣਾਉਣ ਲਈ ਕਰਦੇ ਹੋ ਪ੍ਰੋਟੀਨ ਸ਼ੇਕ ਦੀ ਵਰਤੋ, ਤਾਂ ਪਹਿਲਾ ਜਾਣ ਲਓ ਇਸ ਤੋਂ ਹੋਣ ਵਾਲੇ ਨੁਕਸਾਨ - Protein Shake

Protein Shake Side Effects: ਪ੍ਰੋਟੀਨ ਸ਼ੇਕ ਦੇ ਫਾਇਦਿਆਂ ਬਾਰੇ ਹਰ ਕੋਈ ਜਾਣਦਾ ਹੈ, ਪਰ ਜ਼ਰੂਰਤ ਤੋਂ ਜ਼ਿਆਦਾ ਇਸਦਾ ਇਸਤੇਮਾਲ ਕਰਨਾ ਨੁਕਸਾਨਦੇਹ ਵੀ ਹੋ ਸਕਦਾ ਹੈ। ਇਸ ਲਈ ਤੁਹਾਨੂੰ ਇਸਦੇ ਨੁਕਸਾਨਾਂ ਬਾਰੇ ਵੀ ਜਾਣ ਲੈਣਾ ਚਾਹੀਦਾ ਹੈ।

Protein Shake Side Effects
Protein Shake Side Effects
author img

By ETV Bharat Health Team

Published : Jan 19, 2024, 11:50 PM IST

Updated : Jan 20, 2024, 12:01 AM IST

ਹੈਦਰਾਬਾਦ: ਅੱਜ ਦੇ ਸਮੇਂ 'ਚ ਲੋਕ ਪ੍ਰੋਟੀਨ ਸ਼ੇਕ ਦਾ ਬਹੁਤ ਇਸਤੇਮਾਲ ਕਰਦੇ ਹਨ। ਸਿਤਾਰਿਆਂ ਤੋਂ ਲੈ ਕੇ ਆਮ ਲੋਕਾਂ ਤੱਕ, ਹਰ ਕਿਸੇ ਨੇ ਪ੍ਰੋਟੀਨ ਸ਼ੇਕ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਇਆ ਹੋਇਆ ਹੈ। ਜ਼ਿਆਦਾਤਰ ਜਿਮ ਜਾਂ ਵਰਕਆਊਟ ਕਰਨ ਵਾਲੇ ਲੋਕ ਹੀ ਪ੍ਰੋਟੀਨ ਸ਼ੇਕ ਦਾ ਇਸਤੇਮਾਲ ਕਰਦੇ ਹਨ। ਸਰੀਰ ਦੀਆਂ ਮਾਸਪੇਸ਼ੀਆਂ ਨੂੰ ਬਿਹਤਰ ਬਣਾਏ ਰੱਖਣ ਲਈ ਪ੍ਰੋਟੀਨ ਸ਼ੇਕ ਫਾਇਦੇਮੰਦ ਹੁੰਦਾ ਹੈ। ਪਰ ਜ਼ਰੂਰਤ ਤੋਂ ਜ਼ਿਆਦਾ ਇਸਦਾ ਇਸਤੇਮਾਲ ਕਰਨਾ ਨੁਕਸਾਨਦੇਹ ਵੀ ਹੋ ਸਕਦਾ ਹੈ। ਇਸ ਲਈ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਜ਼ਿਆਦਾਤਰ ਲੋਕ ਪ੍ਰੋਟੀਨ ਸ਼ੇਕ ਪੀਣ ਦੇ ਮਾੜੇ ਪ੍ਰਭਾਵਾਂ ਤੋਂ ਅਣਜਾਣ ਹਨ। ਅਜਿਹੇ 'ਚ ਤੁਹਾਨੂੰ ਇਸਦੇ ਨੁਕਸਾਨਾਂ ਬਾਰੇ ਜਾਣ ਲੈਣਾ ਚਾਹੀਦਾ ਹੈ।

ਪ੍ਰੋਟੀਨ ਸ਼ੇਕ ਪੀਣ ਦੇ ਨੁਕਸਾਨ:-

ਐਲਰਜੀ ਦਾ ਖਤਰਾ: ਪ੍ਰੋਟੀਨ ਸ਼ੇਕ ਜ਼ਿਆਦਾ ਪੀਣ ਵਾਲੇ ਲੋਕਾਂ 'ਚ ਐਲਰਜੀ ਦੇ ਮਾਮਲੇ ਬਹੁਤ ਦੇਖਣ ਨੂੰ ਮਿਲਦੇ ਹਨ। ਇਸ ਕਰਕੇ ਮਾਹਿਰ ਦੀ ਸਲਾਹ ਤੋਂ ਬਿਨਾਂ ਪ੍ਰੋਟੀਨ ਸ਼ੇਕ ਦਾ ਇਸਤੇਮਾਲ ਨਾ ਕਰੋ। ਜ਼ਰੂਰਤ ਤੋਂ ਜ਼ਿਆਦਾ ਪ੍ਰੋਟੀਨ ਸ਼ੇਕ ਪੀਣ ਨਾਲ ਪੇਟ ਦਰਦ, ਦਸਤ, ਗਲੇ ਵਿੱਚ ਸੋਜ, ਚਮੜੀ ਵਿੱਚ ਜਲਣ, ਛਾਤੀ ਵਿੱਚ ਦਰਦ ਅਤੇ ਸਾਹ ਲੈਣ ਵਿੱਚ ਤਕਲੀਫ਼ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਗੁਰਦੇ ਦੀ ਪੱਥਰੀ ਦਾ ਖਤਰਾ: ਪ੍ਰੋਟੀਨ ਸ਼ੇਕ ਦੀ ਜ਼ਿਆਦਾ ਵਰਤੋਂ ਕਰਨ ਨਾਲ ਕਿਡਨੀ ਸਟੋਨ ਦਾ ਖਤਰਾ ਹੋ ਸਕਦਾ ਹੈ। ਪ੍ਰੋਟੀਨ ਸ਼ੇਕ ਕਾਰਨ ਕੈਲਸ਼ੀਅਮ ਦੀ ਮਾਤਰਾ ਵਧਦੀ ਹੈ, ਜਿਸ ਕਾਰਨ ਗੁਰਦੇ ਦੀ ਪੱਥਰੀ ਦਾ ਖ਼ਤਰਾ ਵੀ ਵੱਧ ਜਾਂਦਾ ਹੈ ਅਤੇ ਜਿਗਰ ਨੂੰ ਨੁਕਸਾਨ ਪਹੁੰਚ ਸਕਦਾ ਹੈ।

ਫਿਣਸੀਆਂ ਦੀ ਸਮੱਸਿਆ: ਸਿਹਤਮੰਦ ਰਹਿਣ ਲਈ ਪ੍ਰੋਟੀਨ ਬਹੁਤ ਜ਼ਰੂਰੀ ਹੁੰਦਾ ਹੈ, ਇਸ ਨਾਲ ਨਵੇਂ ਸੈੱਲ ਬਣਦੇ ਅਤੇ ਪੁਰਾਣੇ ਸੈੱਲਾਂ ਦੀ ਮੁਰੰਮਤ ਹੁੰਦੀ ਹੈ, ਪਰ ਜ਼ਰੂਰਤ ਤੋਂ ਜ਼ਿਆਦਾ ਇਸਦਾ ਇਸਤੇਮਾਲ ਕਰਨ ਨਾਲ ਚਿਹਰੇ 'ਤੇ ਫਿਣਸੀਆਂ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਪ੍ਰੋਟੀਨ ਸ਼ੇਕ ਦਾ ਜ਼ਰੂਰਤ ਤੋਂ ਜ਼ਿਆਦਾ ਇਸਤੇਮਾਲ ਨਾ ਕਰੋ।

ਪੇਟ ਨਾਲ ਜੁੜੀਆਂ ਪਰੇਸ਼ਾਨੀਆਂ: ਪ੍ਰੋਟੀਨ ਸ਼ੇਕ ਪੀਣਾ ਪੇਟ ਲਈ ਵਧੀਆਂ ਨਹੀਂ ਮੰਨਿਆ ਜਾਂਦਾ। ਇਸ ਨਾਲ ਗੈਸ ਦੀ ਸਮੱਸਿਆ ਹੋ ਸਕਦੀ ਹੈ। ਕਈ ਖੋਜਾਂ 'ਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ ਕਿ ਪ੍ਰੋਟੀਨ ਸ਼ੇਕ 'ਚ ਕਾਰਬੋਹਾਈਡ੍ਰੈਟ ਜ਼ਿਆਦਾ ਪਾਇਆ ਜਾਂਦਾ ਹੈ, ਜੋ ਪਾਚਨ ਲਈ ਨੁਕਸਾਨਦੇਹ ਹੋ ਸਕਦਾ ਹੈ।

ਸਿਰਦਰਦ: ਕਈ ਵਾਰ ਸਸਤੇ ਪ੍ਰੋਟੀਨ ਸ਼ੇਕ ਦੀ ਵਰਤੋ ਕਰਨ ਨਾਲ ਥਕਾਵਟ, ਕਮਜ਼ੋਰੀ ਅਤੇ ਸਿਰ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਜ਼ਰੂਰਤ ਤੋਂ ਜ਼ਿਆਦਾ ਪ੍ਰੋਟੀਨ ਸ਼ੇਕ ਦੀ ਵਰਤੋ ਨਾ ਕਰੋ।

Last Updated : Jan 20, 2024, 12:01 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.