ਹੈਦਰਾਬਾਦ: ਅੱਜ ਕੱਲ੍ਹ ਬਹੁਤ ਸਾਰੇ ਲੋਕ ਤਣਾਅ ਅਤੇ ਲਗਾਤਾਰ ਚਿੰਤਾਵਾਂ ਕਾਰਨ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਵਿੱਚੋ ਇੱਕ ਸਮੱਸਿਆ ਭੁੱਲਣ ਦੀ ਹੈ। ਇਸ ਦਾ ਮੁੱਖ ਕਾਰਨ ਦਿਮਾਗੀ ਕੰਮਕਾਜ ਦਾ ਸੁਸਤ ਹੋਣਾ ਹੋ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਦਿਮਾਗ ਨੂੰ ਕਿਰਿਆਸ਼ੀਲ ਅਤੇ ਸਿਹਤਮੰਦ ਬਣਾਈ ਰੱਖਣ ਲਈ ਸਭ ਤੋਂ ਪਹਿਲਾਂ ਜੀਵਨ ਸ਼ੈਲੀ ਦਾ ਕਿਰਿਆਸ਼ੀਲ ਹੋਣਾ ਜ਼ਰੂਰੀ ਹੈ। ਇਸ ਲਈ ਛੋਟੀਆਂ ਗਣਨਾਵਾਂ ਲਈ ਕੈਲਕੁਲੇਟਰ ਦੀ ਵਰਤੋਂ ਕਰਨ ਤੋਂ ਬਚੋ ਅਤੇ ਤੁਹਾਨੂੰ ਬੋਰਡ ਗੇਮਾਂ, ਸੁਡੋਕੁ, ਸ਼ਤਰੰਜ, ਪਹੇਲੀਆਂ ਆਦਿ ਖੇਡਣੀਆਂ ਚਾਹੀਦੀਆਂ ਹਨ ਅਤੇ ਕਿਤਾਬਾਂ ਪੜ੍ਹਨ ਦੀ ਆਦਤ ਪਾਓ। ਅਜਿਹਾ ਕਰਨ ਨਾਲ ਦਿਮਾਗ ਦੀ ਸਿਹਤ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ।
ਦਿਮਾਗ ਦੀ ਸਿਹਤ ਨੂੰ ਬਿਹਤਰ ਬਣਾਈ ਰੱਖਣ ਦੇ ਸੁਝਾਅ:
ਕਸਰਤ: ਕਸਰਤ ਨਾ ਸਿਰਫ਼ ਸਰੀਰ ਲਈ ਸਗੋਂ ਦਿਮਾਗ ਲਈ ਵੀ ਚੰਗੀ ਹੁੰਦੀ ਹੈ। ਸਰੀਰਕ ਤੌਰ 'ਤੇ ਸਿਹਤਮੰਦ ਰਹਿਣ ਨਾਲ ਮਾਨਸਿਕ ਸਿਹਤ ਵੀ ਚੰਗੀ ਰਹਿੰਦੀ ਹੈ। ਇਸ ਤੋਂ ਇਲਾਵਾ, ਸਰੀਰਕ ਗਤੀਵਿਧੀ ਦਿਮਾਗ ਵਿੱਚ ਖੂਨ ਦੇ ਪ੍ਰਵਾਹ ਨੂੰ ਵਧਾਉਂਦੀ ਹੈ ਅਤੇ ਦਿਮਾਗ ਦੇ ਸੈੱਲਾਂ ਨੂੰ ਕਿਰਿਆਸ਼ੀਲ ਬਣਾਈ ਰੱਖਦੀ ਹੈ। ਇਸ ਲਈ ਤੁਸੀਂ ਕੁਝ ਸਰੀਰਕ ਗਤੀਵਿਧੀਆਂ ਜਿਵੇਂ ਤੇਜ਼ ਸੈਰ, ਤੈਰਾਕੀ ਜਾਂ ਯੋਗਾ ਆਦਿ ਨੂੰ ਕਰ ਸਕਦੇ ਹੋ। ਇਸ ਨਾਲ ਦਿਮਾਗ ਦੇ ਕੰਮ ਵਿੱਚ ਸੁਧਾਰ ਹੋਵੇਗਾ।
ਖੁਰਾਕ: ਦਿਮਾਗ ਨੂੰ ਸਿਹਤਮੰਦ ਬਣਾਈ ਰੱਖਣ ਲਈ ਰੋਜ਼ਾਨਾ ਪੌਸ਼ਟਿਕ ਤੱਤਾਂ ਨਾਲ ਭਰਪੂਰ ਸੰਤੁਲਿਤ ਖੁਰਾਕ ਖਾਓ। ਸਹੀ ਪੋਸ਼ਣ ਸ਼ੂਗਰ ਅਤੇ ਪੁਰਾਣੀਆਂ ਬਿਮਾਰੀਆਂ ਦੇ ਖਤਰੇ ਨੂੰ ਘਟ ਕਰਨ 'ਚ ਮਦਦ ਕਰਦਾ ਹੈ। ਸਰੀਰ 'ਚ ਮਾੜੇ ਕੋਲੈਸਟ੍ਰੋਲ ਨੂੰ ਵਧਾਉਣ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰੋ। ਜੇਕਰ ਸਰੀਰ 'ਚ ਖਰਾਬ ਕੋਲੈਸਟ੍ਰਾਲ ਅਚਾਨਕ ਵਧਣ ਲੱਗ ਜਾਵੇ, ਤਾਂ ਦਿਮਾਗ ਨਾਲ ਜੁੜੀਆਂ ਕਈ ਸਮੱਸਿਆਵਾਂ ਵੱਧ ਸਕਦੀਆਂ ਹਨ।
- ਭੋਜਨ ਖਾਣ ਤੋਂ ਬਾਅਦ ਵੀ ਲੱਗ ਰਹੀ ਹੈ ਭੁੱਖ, ਤਾਂ ਇਸ ਪਿੱਛੇ ਇਹ 5 ਕਾਰਨ ਹੋ ਸਕਦੈ ਨੇ ਜ਼ਿੰਮੇਵਾਰ - Causes of Hunger After Eeating
- ਪਾਚਨ ਤੋਂ ਲੈ ਕੇ ਦਿਲ ਨੂੰ ਸਿਹਤਮੰਦ ਬਣਾਈ ਰੱਖਣ ਤੱਕ, ਇੱਥੇ ਜਾਣੋ ਜਾਮੁਨ ਦੇ ਫਾਇਦੇ - Health Benefits of Jamun
- ਸਰੀਰ 'ਚ ਮੈਗਨੀਸ਼ੀਅਮ ਦੀ ਕਮੀ ਕਾਰਨ ਨਜ਼ਰ ਆ ਸਕਦੈ ਨੇ ਇਹ ਲੱਛਣ, ਜਾਣੋ ਇਸਦੇ ਫਾਇਦੇ - Symptoms of Magnesium Deficiency
ਸ਼ਰਾਬ ਤੋਂ ਪਰਹੇਜ਼ ਕਰੋ: ਦਿਮਾਗ ਨੂੰ ਸਿਹਤਮੰਦ ਰੱਖਣ ਲਈ ਸ਼ਰਾਬ ਤੋਂ ਪਰਹੇਜ਼ ਕਰੋ। ਸ਼ਰਾਬ ਡੀਹਾਈਡਰੇਸ਼ਨ ਦਾ ਕਾਰਨ ਬਣਦੀ ਹੈ ਅਤੇ ਦਿਮਾਗ ਦੀ ਸਿਹਤ 'ਤੇ ਮਾੜਾ ਪ੍ਰਭਾਵ ਪਾਉਂਦੀ ਹੈ। ਇਸ ਲਈ ਰੋਜ਼ਾਨਾ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਓ।
ਨੋਟ: ਇੱਥੇ ਦਿੱਤੀ ਗਈ ਸਾਰੀ ਸਿਹਤ ਜਾਣਕਾਰੀ ਅਤੇ ਸੁਝਾਅ ਸਿਰਫ਼ ਤੁਹਾਡੀ ਸਮਝ ਲਈ ਹਨ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਆਪਣੇ ਨਿੱਜੀ ਡਾਕਟਰ ਦੀ ਸਲਾਹ ਜ਼ਰੂਰ ਲਓ।