ਹੈਦਰਾਬਾਦ: ਕੁਝ ਲੋਕਾਂ ਨੂੰ ਭੋਜਨ ਖਾਣ ਤੋਂ ਤੁਰੰਤ ਬਾਅਦ ਦੁਬਾਰਾ ਭੁੱਖ ਲੱਗ ਜਾਂਦੀ ਹੈ। ਇਸ ਤਰ੍ਹਾਂ ਖਾਣ ਨਾਲ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਤੁਹਾਨੂੰ ਅਜਿਹਾ ਹੋਣ ਪਿੱਛੇ ਦੇ ਕਾਰਨਾਂ ਬਾਰੇ ਪਤਾ ਹੋਣਾ ਚਾਹੀਦਾ ਹੈ, ਤਾਂਕਿ ਤੁਸੀਂ ਸਿਹਤ ਸਮੱਸਿਆਵਾਂ ਤੋਂ ਖੁਦ ਨੂੰ ਬਚਾ ਸਕੋ।
ਭੋਜਨ ਖਾਣ ਤੋਂ ਬਾਅਦ ਭੁੱਖ ਲੱਗਣ ਦੇ ਕਾਰਨ:
ਪ੍ਰੋਟੀਨ ਦੀ ਘੱਟ ਮਾਤਰਾ: ਮਾਹਿਰਾਂ ਦਾ ਕਹਿਣਾ ਹੈ ਕਿ ਸਿਹਤਮੰਦ ਰਹਿਣ ਲਈ ਜ਼ਿਆਦਾ ਪ੍ਰੋਟੀਨ, ਘੱਟ ਚਰਬੀ ਅਤੇ ਕਾਰਬੋਹਾਈਡ੍ਰੇਟਸ ਦੀ ਲੋੜ ਹੁੰਦੀ ਹੈ। ਇਸ 'ਚ ਮੌਜੂਦ ਪ੍ਰੋਟੀਨ ਸਰੀਰ 'ਚ ਗਲੂਕਾਗਨ ਵਰਗੇ ਹਾਰਮੋਨਸ ਦੇ ਨਿਕਾਸ ਦਾ ਕਾਰਨ ਬਣਦਾ ਹੈ। ਜੇਕਰ ਇਹ ਹਾਰਮੋਨ ਸਰੀਰ 'ਚੋ ਕਾਫ਼ੀ ਮਾਤਰਾ ਵਿੱਚ ਨਿਕਲਦਾ ਹੈ, ਤਾਂ ਪੇਟ ਭਰਿਆ ਮਹਿਸੂਸ ਹੁੰਦਾ ਹੈ ਅਤੇ ਭੁੱਖ ਨਹੀਂ ਲੱਗਦੀ। ਜੇਕਰ ਸਰੀਰ ਨੂੰ ਪ੍ਰੋਟੀਨ ਦੀ ਭਰਪੂਰ ਮਾਤਰਾ ਨਹੀਂ ਮਿਲਦੀ, ਤਾਂ ਤੁਹਾਨੂੰ ਭੋਜਨ ਖਾਣ ਤੋਂ ਬਾਅਦ ਵੀ ਦੁਬਾਰਾ ਭੁੱਖ ਲੱਗ ਸਕਦੀ ਹੈ। ਇਸ ਲਈ ਪ੍ਰੋਟੀਨ ਨਾਲ ਭਰਪੂਰ ਖੁਰਾਕ ਖਾਓ।
ਘੱਟ ਫਾਈਬਰ ਦਾ ਸੇਵਨ: ਘੱਟ ਫਾਈਬਰ ਦਾ ਸੇਵਨ ਇੱਕ ਹੋਰ ਕਾਰਨ ਹੋ ਸਕਦਾ ਹੈ, ਜਿਸ ਕਾਰਨ ਤੁਹਾਨੂੰ ਭੋਜਨ ਖਾਣ ਤੋਂ ਬਾਅਦ ਵੀ ਭੁੱਖ ਲੱਗ ਸਕਦੀ ਹੈ। ਜੇਕਰ ਤੁਸੀਂ ਫਾਈਬਰ ਨਾਲ ਭਰਪੂਰ ਭੋਜਨ ਖਾਂਦੇ ਹੋ, ਤਾਂ ਪਚਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ ਅਤੇ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਜੇਕਰ ਤੁਹਾਨੂੰ ਕਾਫ਼ੀ ਫਾਈਬਰ ਨਹੀਂ ਮਿਲਦਾ, ਤਾਂ ਤੁਹਾਨੂੰ ਭੁੱਖ ਲੱਗ ਸਕਦੀ ਹੈ। ਇਸ ਲਈ ਫਾਈਬਰ ਨਾਲ ਭਰਪੂਰ ਭੋਜਨ ਖਾਓ
ਪੇਟ ਭਰ ਕੇ ਨਾ ਖਾਣਾ: ਬਹੁਤ ਸਾਰੇ ਲੋਕ ਡਾਈਟ ਦੇ ਨਾਂ 'ਤੇ ਘੱਟ ਮਾਤਰਾ 'ਚ ਖਾਣਾ ਖਾਂਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਪੇਟ ਭਰਿਆ ਮਹਿਸੂਸ ਨਾ ਹੋਣ 'ਤੇ ਇਹ ਦਿਮਾਗ ਨੂੰ ਭੁੱਖ ਦੇ ਸੰਕੇਤ ਭੇਜਦਾ ਹੈ। ਇਸ ਲਈ ਪੇਟ ਭਰ ਕੇ ਖਾਓ।
ਹਾਰਮੋਨਲ ਅਸੰਤੁਲਨ: ਸਾਡੇ ਸਰੀਰ ਵਿੱਚ ਵੱਖ-ਵੱਖ ਤਰ੍ਹਾਂ ਦੇ ਹਾਰਮੋਨ ਹੁੰਦੇ ਹਨ। ਮੁੱਖ ਹਾਰਮੋਨਾਂ ਵਿੱਚੋਂ ਇੱਕ ਲੇਪਟਿਨ ਹੈ। ਇਹ ਦਿਮਾਗ ਨੂੰ ਸਿਗਨਲ ਭੇਜਦਾ ਹੈ ਕਿ ਪੇਟ ਭਰ ਗਿਆ ਹੈ। ਜੇਕਰ ਇਹ ਹਾਰਮੋਨ ਸਹੀ ਢੰਗ ਨਾਲ ਨਹੀਂ ਨਿਕਲਦਾ, ਤਾਂ ਇਹ ਤੁਹਾਡੇ 'ਚ ਦੁਬਾਰਾ ਖਾਣ ਦੀ ਇੱਛਾ ਪੈਂਦਾ ਕਰਦਾ ਹੈ। ਇਸ ਲਈ ਮਾਹਿਰ ਹਾਰਮੋਨਲ ਅਸੰਤੁਲਨ ਦੀ ਜਾਂਚ ਕਰਨ ਦਾ ਸੁਝਾਅ ਦਿੰਦੇ ਹਨ।
- ਸਰੀਰ 'ਚ ਮੈਗਨੀਸ਼ੀਅਮ ਦੀ ਕਮੀ ਕਾਰਨ ਨਜ਼ਰ ਆ ਸਕਦੈ ਨੇ ਇਹ ਲੱਛਣ, ਜਾਣੋ ਇਸਦੇ ਫਾਇਦੇ - Symptoms of Magnesium Deficiency
- ਦਾਲਚੀਨੀ ਦਾ ਇਨ੍ਹਾਂ 3 ਤਰੀਕਿਆਂ ਨਾਲ ਕਰੋ ਇਸਤੇਮਾਲ, ਫਿਣਸੀਆਂ ਦੀ ਸਮੱਸਿਆ ਤੋਂ ਮਿਲ ਜਾਵੇਗਾ ਛੁਟਕਾਰਾ - Skin Care Tips
- ਸੈਕਸ ਦੌਰਾਨ ਜਾਂ ਬਾਅਦ 'ਚ ਹੋਣ ਵਾਲੇ ਦਰਦ ਨੂੰ ਨਾ ਕਰੋ ਨਜ਼ਰਅੰਦਾਜ਼, ਇਨ੍ਹਾਂ ਸਾਵਧਾਨੀਆਂ ਨੂੰ ਅਪਣਾਉਣ ਨਾਲ ਮਿਲੇਗਾ ਆਰਾਮ - Dyspareunia
ਸਹੀ ਨੀਂਦ ਦੀ ਕਮੀ: ਸਿਹਤਮੰਦ ਰਹਿਣ ਲਈ ਸਹੀ ਨੀਂਦ ਜ਼ਰੂਰੀ ਹੈ। ਅੱਜਕੱਲ੍ਹ ਬਹੁਤ ਸਾਰੇ ਲੋਕ ਕੰਮ ਦੇ ਤਣਾਅ ਅਤੇ ਕਈ ਕਾਰਨਾਂ ਕਰਕੇ ਇਨਸੌਮਨੀਆ ਦੀ ਸਮੱਸਿਆ ਤੋਂ ਪੀੜਤ ਹੋ ਜਾਂਦੇ ਹਨ। ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਹਾਨੂੰ ਚੰਗੀ ਨੀਂਦ ਨਹੀਂ ਆਉਂਦੀ, ਤਾਂ ਹਾਰਮੋਨਸ ਵਿੱਚ ਸਮੱਸਿਆਵਾਂ ਪੈਦਾ ਹੋਣਗੀਆਂ ਅਤੇ ਤੁਹਾਨੂੰ ਬਹੁਤ ਜ਼ਿਆਦਾ ਭੁੱਖ ਲੱਗੇਗੀ। ਇਸ ਲਈ ਦਿਨ ਵਿੱਚ 7 ਘੰਟੇ ਦੀ ਨੀਂਦ ਨਿਰਧਾਰਤ ਕਰੋ।
ਨੋਟ: ਇੱਥੇ ਦਿੱਤੀ ਗਈ ਸਿਹਤ ਜਾਣਕਾਰੀ ਅਤੇ ਸੁਝਾਅ ਸਿਰਫ਼ ਤੁਹਾਡੀ ਸਮਝ ਲਈ ਹਨ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾ ਆਪਣੇ ਡਾਕਟਰ ਦੀ ਜ਼ਰੂਰ ਸਲਾਹ ਲਓ।