ETV Bharat / health

ਜੇਕਰ ਤੁਸੀਂ ਨਹੀਂ ਬਣਨਾ ਚਾਹੁੰਦੇ ਹੋ ਸ਼ੂਗਰ ਦੇ ਮਰੀਜ਼, ਤਾਂ ਅਪਣਾਓ ਇਹ ਤਰੀਕੇ - Tips For Prevention From Diabetes

Tips For Prevention From Diabetes: ਅੱਜ ਦੇ ਸਮੇਂ 'ਚ ਲੋਕ ਸ਼ੂਗਰ ਦੀ ਸਮੱਸਿਆ ਦਾ ਸ਼ਿਕਾਰ ਹੋ ਰਹੇ ਹਨ। ਇਹ ਸਮੱਸਿਆ ਹਰ ਉਮਰ ਦੇ ਲੋਕਾਂ 'ਚ ਦੇਖੀ ਜਾ ਰਹੀ ਹੈ। ਜੇਕਰ ਤੁਸੀਂ ਇਸ ਸਮੱਸਿਆ ਤੋਂ ਬਚਣਾ ਚਾਹੁੰਦੇ ਹੋ, ਤਾਂ ਕੁਝ ਟਿਪਸ ਅਜ਼ਮਾ ਸਕਦੇ ਹੋ।

Tips For Prevention From Diabetes
Tips For Prevention From Diabetes
author img

By ETV Bharat Punjabi Team

Published : Jan 21, 2024, 7:27 PM IST

ਹੈਦਰਾਬਾਦ: ਅੱਜ ਦੇ ਸਮੇਂ 'ਚ ਲੋਕ ਸ਼ੂਗਰ ਵਰਗੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹਨ। ਪਹਿਲਾ ਇਹ ਸਮੱਸਿਆ ਸਿਰਫ਼ ਜ਼ਿਆਦਾ ਉਮਰ ਦੇ ਲੋਕਾਂ 'ਚ ਦੇਖੀ ਜਾਂਦੀ ਸੀ, ਪਰ ਹੁਣ ਹਰ ਉਮਰ ਦੇ ਲੋਕ ਸ਼ੂਗਰ ਦੀ ਸਮੱਸਿਆ ਤੋਂ ਪਰੇਸ਼ਾਨ ਹਨ। ਇਸ ਸਮੱਸਿਆ ਪਿੱਛੇ ਜ਼ਿੰਮੇਵਾਰ ਕਾਰਨ ਸਰੀਰਕ ਕਸਰਤ ਦਾ ਘਟ ਹੋਣਾ ਅਤੇ ਖਾਣ-ਪੀਣ ਨੂੰ ਲੈ ਕੇ ਲਾਪਰਵਾਹੀ ਕਰਨਾ ਹੈ। ਜੇਕਰ ਤੁਸੀਂ ਸ਼ੂਗਰ ਦੀ ਸਮੱਸਿਆ ਦਾ ਸ਼ਿਕਾਰ ਨਹੀਂ ਹੋਣਾ ਚਾਹੁੰਦੇ, ਤਾਂ ਬਚਾਅ ਲਈ ਕੁਝ ਸਿਹਤਮੰਦ ਟਿਪਸ ਅਜ਼ਮਾ ਸਕਦੇ ਹੋ।

ਸ਼ੂਗਰ ਤੋਂ ਬਚਾਅ ਲਈ ਤਰੀਕੇ:

ਐਕਟਿਵ ਰਹੋ: ਸ਼ੂਗਰ ਤੋਂ ਬਚਣ ਲਈ ਤੁਹਾਡਾ ਐਕਟਿਵ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਖੁਦ ਨੂੰ ਐਕਟਿਵ ਰੱਖੋ। ਖੁਦ ਨੂੰ ਐਕਟਿਵ ਰੱਖਣ ਲਈ ਤੁਸੀਂ ਸਾਫ਼-ਸਫ਼ਾਈ ਵਰਗੇ ਘਰ ਦੇ ਕੰਮ ਕਰ ਸਕਦੇ ਹੋ।

ਤਣਾਅ ਨਾ ਲਓ: ਗਲਤ ਜੀਵਨਸ਼ੈਲੀ ਕਰਕੇ ਲੋਕਾਂ ਨੂੰ ਤਣਾਅ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਰਕੇ ਸ਼ੂਗਰ ਦਾ ਖਤਰਾ ਰਹਿੰਦਾ ਹੈ। ਜੇਕਰ ਤੁਸੀਂ ਸ਼ੂਗਰ ਦੀ ਸਮੱਸਿਆ ਤੋਂ ਬਚਣਾ ਚਾਹੁੰਦੇ ਹੋ, ਤਾਂ ਤਣਾਅ ਨਾ ਲਓ। ਤਣਾਅ ਤੋਂ ਬਚਣ ਲਈ ਆਰਾਮਦਾਇਕ ਨੀਂਦ ਜ਼ਰੂਰੀ ਹੁੰਦੀ ਹੈ।

ਸਿਹਤਮੰਦ ਖਾਓ: ਸ਼ੂਗਰ ਦੀ ਸਮੱਸਿਆ ਤੋਂ ਬਚਣ ਲਈ ਸਿਹਤਮੰਦ ਚੀਜ਼ਾਂ ਖਾਓ। ਇਸ ਲਈ ਸਿਹਤਮੰਦ ਖੁਰਾਕ ਨੂੰ ਆਪਣੀ ਜੀਵਨਸ਼ੈਲੀ ਦਾ ਹਿੱਸਾ ਬਣਾਓ। ਤੁਸੀਂ ਆਪਣੀ ਖੁਰਾਕ 'ਚ ਸਾਬੁਤ ਅਨਾਜ ਦੇ ਨਾਲ ਫਲ ਅਤੇ ਸਬਜ਼ੀਆਂ ਨੂੰ ਸ਼ਾਮਲ ਕਰ ਸਕਦੇ ਹੋ ਅਤੇ ਜ਼ੰਕ ਫੂਡ ਖਾਣ ਤੋਂ ਬਚੋ।

ਸਹੀ ਮਾਤਰਾ 'ਚ ਖਾਓ: ਕਈ ਵਾਰ ਲੋਕ ਆਪਣੇ ਪਸੰਦ ਦਾ ਭੋਜਨ ਜ਼ਰੂਰਤ ਤੋਂ ਜ਼ਿਆਦਾ ਖਾ ਲੈਂਦੇ ਹਨ, ਜਿਸ ਕਰਕੇ ਤੁਸੀਂ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹੋ। ਮੋਟਾਪੇ ਕਾਰਨ ਸ਼ੂਗਰ ਦੀ ਸਮੱਸਿਆ ਦਾ ਖਤਰਾ ਰਹਿੰਦਾ ਹੈ। ਇਸ ਲਈ ਸਹੀ ਮਾਤਰਾ 'ਚ ਹੀ ਭੋਜਨ ਖਾਓ।

ਜੂਸ ਪੀਓ: ਸ਼ੂਗਰ ਦੀ ਸਮੱਸਿਆ ਤੋਂ ਬਚਣ ਲਈ ਆਂਵਲਾ, ਜਾਮੁਣ ਦੇ ਬੀਜ ਅਤੇ ਕਰੇਲੇ ਦੇ ਜੂਸ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ। ਇਨ੍ਹਾਂ ਜੂਸਾਂ ਨੂੰ ਸਵੇਰ ਦੇ ਸਮੇਂ ਪੀਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ।

ਕਸਰਤ ਕਰੋ: ਸ਼ੂਗਰ ਦੀ ਸਮੱਸਿਆ ਤੋਂ ਬਚਣ ਲਈ ਰੋਜ਼ਾਨਾ ਕਸਰਤ ਕਰੋ। ਕਸਰਤ ਕਰਨ ਨਾਲ ਸ਼ੂਗਰ ਹੀ ਨਹੀਂ, ਸਗੋ ਮੋਟਾਪਾ, ਕੋਲੇਸਟ੍ਰੋਲ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਤੋਂ ਵੀ ਰਾਹਤ ਮਿਲਦੀ ਹੈ। ਇਸ ਲਈ ਪੂਰੇ ਦਿਨ 'ਚ ਕੁਝ ਸਮੇਂ ਲਈ ਕਸਰਤ ਜ਼ਰੂਰ ਕਰੋ।

ETV Bharat Logo

Copyright © 2025 Ushodaya Enterprises Pvt. Ltd., All Rights Reserved.