ਹੈਦਰਾਬਾਦ: ਸ਼ੂਗਰ ਦੀ ਬਿਮਾਰੀ ਤੋਂ ਪੀੜਿਤ ਲੋਕਾਂ ਲਈ ਜੀਵਨਸ਼ੈਲੀ 'ਚ ਬਦਲਾਅ ਕਰਨੇ ਜ਼ਰੂਰੀ ਹੋ ਜਾਂਦੇ ਹਨ। ਇਸ ਦੌਰਾਨ ਖਾਣ-ਪੀਣ ਦੀ ਲਾਪਰਵਾਹੀ ਕਾਰਨ ਸ਼ੂਗਰ ਦਾ ਪੱਧਰ ਵੱਧ ਸਕਦਾ ਹੈ। ਅਜਿਹੇ 'ਚ ਕਈ ਚੀਜ਼ਾਂ ਨੂੰ ਖਾਣ-ਪੀਣ 'ਤੇ ਮਨਾਹੀ ਵੀ ਹੁੰਦੀ ਹੈ। ਇਸ ਲਈ ਤੁਸੀਂ ਆਪਣੇ ਖੁਰਾਕ 'ਚ ਕੁਝ ਜੂਸਾਂ ਨੂੰ ਸ਼ਾਮਲ ਕਰ ਸਕਦੇ ਹੋ। ਆਈਰਨ ਅਤੇ ਕੈਲਸ਼ੀਅਮ ਨਾਲ ਭਰਪੂਰ ਜੂਸ ਪੀਣ ਨਾਲ ਬਲੱਡ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਸ਼ੂਗਰ ਨੂੰ ਕੰਟਰੋਲ ਕਰਨ ਲਈ ਜੂਸ:
ਪਾਲਕ ਦਾ ਜੂਸ: ਪਾਲਕ 'ਚ ਜ਼ਰੂਰੀ ਵਿਟਾਮਿਨ ਅਤੇ ਅਮੀਨੋ ਐਸਿਡ ਸਮੇਤ ਕਈ ਤੱਤ ਪਾਏ ਜਾਂਦੇ ਹਨ, ਜੋ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦਗਾਰ ਹੋ ਸਕਦੇ ਹਨ। ਐਂਡੀਆਕਸੀਡੈਂਟ ਨਾਲ ਭਰਪੂਰ ਜੂਸ ਪੀਣ ਨਾਲ ਤੁਸੀਂ ਟਾਈਪ-2 ਸ਼ੂਗਰ ਦੇ ਖਤਰੇ ਤੋਂ ਇਲਾਵਾ, ਮੋਟਾਪੇ ਨੂੰ ਵੀ ਘੱਟ ਕਰ ਸਕਦੇ ਹੋ।
ਕਰੇਲੇ ਦਾ ਜੂਸ: ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਲਈ ਕਰੇਲੇ ਦਾ ਜੂਸ ਫਾਇਦੇਮੰਦ ਹੋ ਸਕਦਾ ਹੈ। ਇਸ 'ਚ ਇਨਸੁਲਿਨ ਵਰਗਾ ਤੱਤ ਪੌਲੀਪੇਪਟਾਈਡ-ਪੀ ਪਾਇਆ ਜਾਂਦਾ ਹੈ, ਜੋ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਅਜਿਹੇ 'ਚ ਇਸ ਦੀ ਕੁੜੱਤਣ ਨੂੰ ਇਕ ਪਾਸੇ ਰੱਖ ਕੇ ਕਰੇਲੇ ਦਾ ਜੂਸ ਪੀਣਾ ਫਾਇਦੇਮੰਦ ਹੋ ਸਕਦਾ ਹੈ।
- ਅਲਜ਼ਾਈਮਰ ਦੇ ਲੱਛਣਾਂ ਨੂੰ ਘਟਾਉਣ 'ਚ ਮਦਦਗਾਰ ਹੋ ਸਕਦੀ ਹੈ ਕੀਟੋ ਖੁਰਾਕ, ਖੋਜ 'ਚ ਹੋਇਆ ਖੁਲਾਸਾ - Ketogenic Diet
- ਚਮੜੀ ਦੀਆਂ ਸਮੱਸਿਆਵਾਂ ਤੋਂ ਲੈ ਕੇ ਭਾਰ ਘੱਟ ਕਰਨ ਤੱਕ, ਇੱਥੇ ਜਾਣੋ ਗਰਮੀਆਂ 'ਚ ਤਰ ਖਾਣ ਦੇ ਫਾਇਦੇ - Health Tips
- ਸਾਵਧਾਨ! ਸਿਗਰਟ ਪੀਣ ਨਾਲ ਰੀੜ੍ਹ ਦੀ ਹੱਡੀ ਨੂੰ ਹੋ ਸਕਦੈ ਖਤਰਾ, ਬਚਾਅ ਲਈ ਇੱਥੇ ਦੇਖੋ ਤਰੀਕੇ - Danger to spine from smoking
ਲੌਕੀ ਦਾ ਜੂਸ: ਲੌਕੀ ਦੇ ਜੂਸ 'ਚ ਫਾਈਬਰ ਵਰਗੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸਦੀ ਮਦਦ ਨਾਲ ਸ਼ੂਗਰ ਦੀ ਸਮੱਸਿਆ ਤੋਂ ਰਾਹਤ ਪਾਈ ਜਾ ਸਕਦੀ ਹੈ ਅਤੇ ਵੱਧੇ ਹੋਏ ਸ਼ੂਗਰ ਦੇ ਪੱਧਰ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ।
ਐਲੋਵੇਰਾ ਜੂਸ: ਐਲੋਵੇਰਾ 'ਚ ਵਿਟਾਮਿਨ-ਈ, ਸੀ ਅਤੇ ਕਈ ਐਂਟੀਆਕਸੀਡੈਂਟ ਵਰਗੇ ਗੁਣ ਪਾਏ ਜਾਂਦੇ ਹਨ, ਜਿਸ ਨਾਲ ਸ਼ੂਗਰ ਨੂੰ ਤੇਜ਼ੀ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਐਲੋਵੇਰਾ ਜੂਸ ਨਾਲ ਤੁਸੀਂ ਭਾਰ ਵੀ ਕੰਟਰੋਲ ਕਰ ਸਕਦੇ ਹੋ, ਵਾਲਾਂ ਅਤੇ ਚਮੜੀ ਨੂੰ ਵੀ ਕਈ ਲਾਭ ਮਿਲ ਸਕਦੇ ਹਨ।