ਹੈਦਰਾਬਾਦ: ਗਰਮੀਆਂ ਅਤੇ ਮੀਹ ਦੇ ਮੌਸਮ 'ਚ ਮੱਛਰਾਂ ਦੀ ਗਿਣਤੀ ਕਾਫ਼ੀ ਵੱਧ ਜਾਂਦੀ ਹੈ। ਸ਼ਾਮ ਹੁੰਦੇ ਹੀ ਮੱਛਰ ਪਰੇਸ਼ਾਨ ਕਰਨ ਲੱਗਦੇ ਹਨ। ਮੱਛਰਾਂ ਦੇ ਕੱਟਣ ਨਾਲ ਖਤਰਨਾਕ ਬਿਮਾਰੀਆਂ ਜਿਵੇਂ ਕਿ ਡੇਂਗੂ ਅਤੇ ਮਲੇਰੀਆਂ ਆਦਿ ਦਾ ਖਤਰਾ ਰਹਿੰਦਾ ਹੈ। ਇਸ ਲਈ ਮੱਛਰਾਂ ਦੇ ਕੱਟਣ ਨਾਲ ਕਈ ਜਾਨਲੇਵਾ ਬਿਮਾਰੀਆਂ ਹੋ ਸਕਦੀਆਂ ਹਨ। ਮੱਛਰਾਂ ਨੂੰ ਭਜਾਉਣ ਲਈ ਬਾਜ਼ਾਰ 'ਚ ਕਈ ਤਰ੍ਹਾਂ ਦੇ ਪ੍ਰੋਡਕਟਸ ਮਿਲ ਜਾਂਦੇ ਹਨ। ਇਸ ਤੋਂ ਇਲਾਵਾ, ਤੁਸੀਂ ਘਰ 'ਚ ਅਜਿਹੇ ਪੌਦੇ ਵੀ ਲਗਾ ਸਕਦੇ ਹੋ, ਜੋ ਖੁਸ਼ਬੂਦਾਰ ਹੋਣ ਦੇ ਨਾਲ-ਨਾਲ ਮੱਛਰਾਂ ਨੂੰ ਭਜਾਉਣ 'ਚ ਮਦਦ ਕਰਦੇ ਹਨ।
ਮੱਛਰਾਂ ਨੂੰ ਭਜਾਉਣ ਲਈ ਪੌਦੇ:
ਮੈਰੀਗੋਲਡ: ਨਾਰੰਗੀ ਅਤੇ ਪੀਲੇ ਫੁੱਲਾਂ ਵਾਲੇ ਪੌਦੇ ਮੈਰੀਗੋਲਡ ਨੂੰ ਤੁਸੀਂ ਘਰ 'ਚ ਰੱਖ ਸਕਦੇ ਹੋ। ਇਸ ਨਾਲ ਘਰ ਦੀ ਖੂਬਸੂਰਤੀ ਵੀ ਵਧੇਗੀ ਅਤੇ ਇਸ ਫੁੱਲ ਦੀ ਖੁਸ਼ਬੂ ਵੀ ਕਾਫ਼ੀ ਵਧੀਆਂ ਹੁੰਦੀ ਹੈ, ਪਰ ਇਸਦੀ ਖੁਸ਼ਬੂ ਮੱਛਰਾਂ ਨੂੰ ਪਸੰਦ ਨਹੀਂ ਹੁੰਦੀ ਹੈ। ਇਸ ਤਰ੍ਹਾਂ ਮੈਰੀਗੋਲਡ ਦਾ ਫੁੱਲ ਮੱਛਰਾਂ ਨੂੰ ਦੂਰ ਭਜਾਉਣ 'ਚ ਵੀ ਮਦਦ ਕਰਦਾ ਹੈ।
ਲਵੈਂਡਰ: ਮੱਛਰਾਂ ਨੂੰ ਦੂਰ ਭਜਾਉਣ ਲਈ ਲਵੈਂਡਰ ਦੇ ਤੇਲ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਅਜਿਹੇ 'ਚ ਜੇਕਰ ਤੁਸੀਂ ਲਵੈਂਡਰ ਦੇ ਪੌਦੇ ਨੂੰ ਘਰ 'ਚ ਲਗਾਉਗੇ, ਤਾਂ ਇਸਦੀ ਖੁਸ਼ਬੂ ਮੱਛਰਾਂ ਨੂੰ ਭਜਾਉਣ 'ਚ ਮਦਦ ਕਰੇਗੀ। ਇਸ ਤੋਂ ਇਲਾਵਾ, ਲਵੈਂਡਰ ਦੀ ਖੁਸ਼ਬੂ ਨਾਲ ਨੀਂਦ ਵੀ ਵਧੀਆਂ ਆਉਦੀ ਹੈ।
ਲਸਣ ਦਾ ਪੌਦਾ: ਕੱਚੇ ਲਸਣ ਦੀ ਖੁਸ਼ਬੂ ਮੱਛਰਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਹੁੰਦੀ ਹੈ। ਜੇਕਰ ਤੁਸੀਂ ਲਸਣ ਦੇ ਪੌਦੇ ਨੂੰ ਘਰ 'ਚ ਲਗਾਉਗੇ, ਤਾਂ ਮੱਛਰਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਰੋਜ਼ਮੇਰੀ: ਮੱਛਰਾਂ ਤੋਂ ਛੁਟਕਾਰਾ ਪਾਉਣ ਲਈ ਰੋਜ਼ਮੇਰੀ ਦੇ ਪੌਦੇ ਵੀ ਫਾਇਦੇਮੰਦ ਹੋ ਸਕਦੇ ਹਨ। ਇਹ ਪੌਦੇ ਗਰਮੀਆਂ ਦੇ ਮੌਸਮ ਵਿੱਚ ਵਧਦੇ-ਫੁੱਲਦੇ ਹਨ ਅਤੇ ਉਨ੍ਹਾਂ ਨੂੰ ਵਧਣ-ਫੁੱਲਣ ਲਈ ਠੰਢੀ ਅਤੇ ਸੁੱਕੀ ਥਾਂ ਦੀ ਲੋੜ ਹੁੰਦੀ ਹੈ। ਇਸ ਲਈ ਇਹ ਪੌਦੇ ਮੱਛਰਾਂ ਨੂੰ ਦੂਰ ਰੱਖਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।
ਤੁਲਸੀ: ਤੁਲਸੀ ਦੀ ਖੁਸ਼ਬੂ ਮੱਛਰਾਂ ਨੂੰ ਪਸੰਦ ਨਹੀਂ ਹੁੰਦੀ। ਇਸ ਤੋਂ ਇਲਾਵਾ, ਤੁਲਸੀ ਦੀ ਖੁਸ਼ਬੂ ਨਾਲ ਮੱਛਰਾਂ ਨੂੰ ਭਜਾਇਆ ਜਾ ਸਕਦਾ ਹੈ। ਇਸ ਲਈ ਘਰ 'ਚ ਤੁਲਸੀ ਦੇ ਪੌਦੇ ਲਗਾਉਣਾ ਫਾਇਦੇਮੰਦ ਹੋ ਸਕਦਾ ਹੈ।