ਹੈਦਰਾਬਾਦ: ਫਟੀ ਅੱਡੀ ਦੀ ਸਮੱਸਿਆ ਸਿਰਫ਼ ਸਰਦੀਆਂ 'ਚ ਹੀ ਨਹੀਂ, ਸਗੋ ਗਰਮੀਆਂ 'ਚ ਵੀ ਪਰੇਸ਼ਾਨੀ ਦਾ ਕਾਰਨ ਬਣਦੀ ਹੈ। ਇਸ ਸਮੱਸਿਆ ਕਾਰਨ ਅੱਡੀਆਂ ਵੀ ਖਰਾਬ ਦਿਖਣ ਲੱਗਦੀਆਂ ਹਨ। ਅੱਡੀਆਂ ਫੱਟਣ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਇਨ੍ਹਾਂ ਕਾਰਨਾਂ 'ਚ ਗੰਦਗੀ, ਖੁਸ਼ਕੀ, ਖਰਾਬ ਚਮੜੀ ਅਤੇ ਹਾਰਮਾਨਸ 'ਚ ਬਦਲਾਅ ਸ਼ਾਮਲ ਹਨ। ਇਸ ਤੋਂ ਇਲਾਵਾ, ਕੁਝ ਵਿਟਾਮਿਨਸ ਦੀ ਕਮੀ ਵੀ ਅੱਡੀਆਂ ਫੱਟਣ ਲਈ ਜ਼ਿੰਮੇਵਾਰ ਹੋ ਸਕਦੇ ਹਨ।
ਫਟੀ ਅੱਡੀ ਤੋਂ ਰਾਹਤ ਪਾਉਣ ਦੇ ਘਰੇਲੂ ਉਪਾਅ:
ਸੇਧਾ ਲੂਣ (ਡਲਿਆਂ ਵਾਲਾ ਲੂਣ): ਅੱਡੀਆਂ 'ਚ ਚਮੜੀ ਦੇ ਮਰੇ ਹੋਏ ਸੈੱਲਾਂ ਦੇ ਜਮ੍ਹਾ ਹੋਣ ਕਾਰਨ ਅੱਡੀ ਫਟਣ ਲੱਗਦੀ ਹੈ। ਇਸ ਲਈ ਤੁਸੀਂ ਸੇਧਾ ਲੂਣ ਦਾ ਇਸਤੇਮਾਲ ਕਰ ਸਕਦੇ ਹੋ। ਸੇਧਾ ਲੂਣ ਦੀ ਮਦਦ ਨਾਲ ਫਟੀਆਂ ਅੱਡੀਆਂ ਤੋਂ ਛੁਟਕਾਰਾ ਪਾਇਆ ਦਾ ਸਕਦਾ ਹੈ।
ਸੇਧਾ ਲੂਣ ਦਾ ਇਸਤੇਮਾਲ: ਇਸ ਲਈ ਇੱਕ ਕੱਪ 'ਚ ਕੋਸਾ ਪਾਣੀ ਪਾਓ। ਫਿਰ ਇਸ 'ਚ ਦੋ ਛੋਟੇ ਚਮਚ ਸੇਧਾ ਲੂਣ ਦੇ ਮਿਲਾਓ। 5 ਤੋਂ 7 ਮਿੰਟ ਤੱਕ ਇਸ ਪਾਣੀ 'ਚ ਆਪਣੇ ਪੈਰ ਭਿਓ ਕੇ ਰੱਖੋ। ਫਿਰ ਕਿਸੇ ਕੱਪੜੇ ਨਾਲ ਪੈਰਾਂ ਨੂੰ ਪੂੰਝ ਕੇ ਸੁਕਾ ਲਓ। ਇਸ ਤੋਂ ਬਾਅਦ ਪੈਰਾਂ ਨੂੰ ਸਕਰਬ ਕਰਨਾ ਹੈ। ਸਕਰਬ ਕਰਨ ਤੋਂ ਬਾਅਦ ਅੱਡੀ 'ਤੇ ਕਰੀਮ ਲਗਾਓ।
ਗਲਿਸਰੀਨ ਅਤੇ ਨਿੰਬੂ: ਗਲਿਸਰੀਨ ਅਤੇ ਨਿੰਬੂ ਦੇ ਇਸਤੇਮਾਲ ਨਾਲ ਵੀ ਫਟੀਆਂ ਅੱਡੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਲਈ ਤੁਸੀਂ ਗਲਿਸਰੀਨ ਅਤੇ ਨਿੰਬੂ ਦਾ ਇਸਤੇਮਾਲ ਕਰ ਸਕਦੇ ਹੋ।
ਗਲਿਸਰੀਨ ਅਤੇ ਨਿੰਬੂ ਦਾ ਇਸਤੇਮਾਲ: ਇਸ ਲਈ ਇੱਕ ਕਟੋਰੀ 'ਚ 2 ਛੋਟੇ ਚਮਚ ਗਲਿਸਰੀਨ ਅਤੇ ਇੱਕ ਛੋਟਾ ਚਮਚ ਨਿਬੂ ਦੇ ਰਸ ਦਾ ਮਿਲਾਓ। ਇਸਨੂੰ ਰਾਤ ਭਰ ਅੱਡੀਆਂ 'ਤੇ ਲਗਾ ਕੇ ਰੱਖੋ। ਇਸਨੂੰ ਅਪਲਾਈ ਕਰਨ ਤੋਂ ਬਾਅਦ ਜੁਰਾਬਾਂ ਪਾ ਲਓ। ਅਜਿਹਾ ਕਰਨ ਨਾਲ ਕੁਝ ਹੀ ਹਫ਼ਤੇ 'ਚ ਅੱਡੀਆਂ ਸਾਫ਼ ਅਤੇ ਨਰਮ ਹੋ ਜਾਣਗੀਆਂ।
- IMS-BHU ਨੇ ਖਾਰਿਜ ਕੀਤੀ ਕੋਵੈਕਸੀਨ ਉੱਤੇ ਵਿਵਾਦਤ ਸਰਚ, ਖੋਜ ਕਰਨ ਵਾਲੇ ਡਾਕਟਰਾਂ ਨੇ ਵੀ ਮੰਗੀ ਮੁਆਫੀ - Covaxin Research Controversy
- ਸਵੇਰੇ ਖਾਲੀ ਪੇਟ ਚਾਹ ਪੀਣ ਨਾਲ ਇਨ੍ਹਾਂ 4 ਸਮੱਸਿਆਵਾਂ ਦਾ ਹੋ ਸਕਦੈ ਖਤਰਾ, ਹੋ ਜਾਓ ਸਾਵਧਾਨ - Morning tea side effects
- ਵਿਆਹ ਤੋਂ ਬਾਅਦ ਔਰਤਾਂ ਕਿਉ ਹੋ ਜਾਂਦੀਆਂ ਨੇ ਮੋਟਾਪੇ ਦਾ ਸ਼ਿਕਾਰ, ਇੱਥੇ ਜਾਣੋ - Weight Gain After Marriage
ਚੌਲਾਂ ਦਾ ਆਟਾ: ਚੌਲਾ ਦਾ ਆਟਾ ਵੀ ਫਟੀਆਂ ਅੱਡੀਆਂ ਤੋਂ ਰਾਹਤ ਦਿਵਾਉਣ 'ਚ ਮਦਦਗਾਰ ਹੁੰਦਾ ਹੈ। ਇਸ ਲਈ ਤੁਸੀਂ ਚੌਲਾਂ ਦੇ ਆਟੇ ਦਾ ਇਸਤੇਮਾਲ ਕਰ ਸਕਦੇ ਹੋ।
ਚੌਲਾਂ ਦੇ ਆਟੇ ਦਾ ਇਸਤੇਮਾਲ: ਇਸ ਲਈ ਇੱਕ ਭਾਂਡੇ 'ਚ 2 ਵੱਡੇ ਚਮਚ ਚੌਲਾ ਦੇ ਆਟੇ ਦੇ ਲਓ। ਇਸ 'ਚ ਸ਼ਹਿਦ ਅਤੇ ਸੇਬ ਦਾ ਸਿਰਕਾ ਮਿਲਾ ਕੇ ਗਾੜ੍ਹਾ ਪੇਸਟ ਬਣਾ ਲਓ। ਫਿਰ ਪੈਰਾਂ ਨੂੰ ਸਾਫ਼ ਕਰਕੇ ਇਸ ਪੇਸਟ ਨੂੰ ਪੈਰਾਂ 'ਤੇ ਲਗਾ ਲਓ ਅਤੇ ਅੱਡੀਆਂ ਨੂੰ ਸਕਰਬ ਕਰੋ। 15 ਮਿੰਟ ਬਾਅਦ ਪੈਰਾਂ ਨੂੰ ਧੋ ਕੇ ਕ੍ਰੀਮ ਲਗਾ ਲਓ।