ਹੈਦਰਾਬਾਦ: ਅੱਜ ਦੇ ਸਮੇਂ 'ਚ ਹਰ ਕੋਈ ਸੁੰਦਰ ਦਿਖਣਾ ਚਾਹੁੰਦਾ ਹੈ। ਜੇਕਰ ਸੁੰਦਰਤਾ ਦੀ ਗੱਲ ਕਰੀਏ, ਤਾਂ ਸੁੰਦਰਤਾਂ ਵਧਾਉਣ 'ਚ ਅੱਖਾਂ ਜਾਂ ਨੱਕ ਹੀ ਨਹੀਂ ਸਗੋਂ ਠੋਡੀ ਵੀ ਜ਼ਰੂਰੀ ਹੁੰਦੀ ਹੈ, ਪਰ ਕਈ ਵਾਰ ਜ਼ਿਆਦਾ ਭਾਰ ਕਾਰਨ ਗੱਲ੍ਹਾਂ ਅਤੇ ਗਰਦਨ ਦੇ ਆਲੇ-ਦੁਆਲੇ ਵਾਧੂ ਚਰਬੀ ਜਮ੍ਹਾਂ ਹੋ ਜਾਂਦੀ ਹੈ। ਇਸ ਕਾਰਨ ਠੋਡੀ ਵੀ ਡਬਲ ਚਿਨ ਵਿੱਚ ਬਦਲ ਜਾਂਦੀ ਹੈ। ਡਬਲ ਚਿਨ ਤੋਂ ਛੁਟਕਾਰਾ ਪਾਉਣ ਲਈ ਲੋਕ ਬਹੁਤ ਕੋਸ਼ਿਸ਼ਾਂ ਕਰਦੇ ਹਨ। ਡਬਲ ਚਿਨ ਕਾਰਨ ਚਿਹਰਾ ਵੱਡਾ ਦਿਖਣ ਲੱਗ ਜਾਂਦਾ ਹੈ। ਇਸ ਲਈ ਤੁਸੀਂ ਡਬਲ ਚਿਨ ਤੋਂ ਛੁਟਕਾਰਾ ਪਾਉਣ ਲਈ ਚਿਊਇੰਗਮ ਦਾ ਇਸਤੇਮਾਲ ਕਰ ਸਕਦੇ ਹੋ।
ਡਬਲ ਚਿਨ ਤੋਂ ਛੁਟਕਾਰਾ ਪਾਉਣ ਲਈ ਚਿਊਇੰਗਮ: ਮਾਹਿਰਾਂ ਦਾ ਕਹਿਣਾ ਹੈ ਕਿ ਡਬਲ ਚਿਨ ਦੀ ਸਮੱਸਿਆ ਤੋਂ ਪੀੜਤ ਲੋਕ ਚਿਊਇੰਗਮ ਚਬਾ ਕੇ ਚੰਗੇ ਨਤੀਜੇ ਪ੍ਰਾਪਤ ਕਰ ਸਕਦੇ ਹਨ, ਕਿਉਂਕਿ ਚਿਊਇੰਗਮ ਚਿਹਰੇ ਦੀਆਂ ਮਾਸਪੇਸ਼ੀਆਂ ਦੀ ਕਸਰਤ ਕਰਦੀ ਹੈ ਅਤੇ ਉਨ੍ਹਾਂ ਨੂੰ ਮਜ਼ਬੂਤ ਵੀ ਬਣਾਉਂਦੀ ਹੈ। ਇਸ ਲਈ ਦਿਨ 'ਚ ਘੱਟ ਤੋਂ ਘੱਟ ਇੱਕ ਘੰਟਾ ਚਿਊਇੰਗਮ ਚਬਾਉਣ ਨਾਲ ਨਾ ਸਿਰਫ ਜਬਾੜਿਆਂ ਦੇ ਕੋਲ੍ਹ ਜਮ੍ਹਾ ਹੋਈ ਚਰਬੀ ਆਸਾਨੀ ਨਾਲ ਪਿਘਲ ਜਾਵੇਗੀ, ਸਗੋਂ ਡਬਲ ਚਿਨ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਹਾਲਾਂਕਿ, ਸ਼ੂਗਰ ਫ੍ਰੀ ਚਿਊਇੰਗਮ ਦੀ ਚੋਣ ਕਰਨਾ ਬਿਹਤਰ ਹੋ ਸਕਦਾ ਹੈ।
ਡਬਲ ਚਿਨ ਤੋਂ ਛੁਟਕਾਰਾ ਪਾਉਣ ਦੇ ਤਰੀਕੇ:
ਠੋਡੀ ਨੂੰ ਖਿੱਚਣਾ: ਇਸ ਤੋਂ ਇਲਾਵਾ ਮਾਹਿਰਾਂ ਦਾ ਕਹਿਣਾ ਹੈ ਕਿ ਜੋ ਲੋਕ ਡਬਲ ਚਿਨ ਦੀ ਸਮੱਸਿਆ ਤੋਂ ਪਰੇਸ਼ਾਨ ਹਨ, ਉਨ੍ਹਾਂ ਨੂੰ ਵਰਕਆਊਟ ਕਰਨ ਨਾਲ ਚੰਗੇ ਨਤੀਜੇ ਮਿਲਣਗੇ। ਇਸ ਲਈ ਤੁਸੀਂ ਆਪਣੀ ਠੋਡੀ ਨੂੰ ਖਿੱਚ ਸਕਦੇ ਹੋ। ਠੋਡੀ ਨੂੰ ਖਿੱਚਣ ਨਾਲ ਨਾ ਸਿਰਫ ਡਬਲ ਚਿਨ ਦੀ ਸਮੱਸਿਆ ਘੱਟ ਹੁੰਦੀ ਹੈ ਬਲਕਿ ਤੁਹਾਡੇ ਚਿਹਰੇ ਅਤੇ ਗਰਦਨ ਦੀਆਂ ਮਾਸਪੇਸ਼ੀਆਂ ਨੂੰ ਵੀ ਚੰਗੀ ਕਸਰਤ ਮਿਲਦੀ ਹੈ। ਇਸ ਲਈ ਸਭ ਤੋਂ ਪਹਿਲਾਂ ਉੱਠ ਕੇ ਸਿਰ ਉੱਚਾ ਕਰੋ। ਫਿਰ ਠੋਡੀ ਨੂੰ ਖਿੱਚੋ। 5 ਸੈਕਿੰਡ ਤੱਕ ਸਿਰ ਨੂੰ ਇਸ ਸਥਿਤੀ ਵਿੱਚ ਰੱਖੋ ਅਤੇ ਫਿਰ ਸਿਰ ਨੂੰ ਹੇਠਾਂ ਕਰੋ। ਦਿਨ ਵਿੱਚ 5 ਤੋਂ 6 ਵਾਰ ਅਜਿਹਾ ਕਰਨ ਨਾਲ ਤੁਹਾਡੀ ਠੋਡੀ ਦੀਆਂ ਮਾਸਪੇਸ਼ੀਆਂ ਨਰਮ ਹੋ ਜਾਣਗੀਆਂ ਅਤੇ ਡਬਲ ਚਿਨ ਘੱਟ ਜਾਵੇਗੀ।
ਜੀਭ ਨੂੰ ਬਾਹਰ ਕੱਢਣਾ: ਡਬਲ ਚਿਨ ਦੀ ਸਮੱਸਿਆ ਨੂੰ ਘੱਟ ਕਰਨ ਲਈ ਜਿੰਨਾ ਹੋ ਸਕੇ ਆਪਣੀ ਜੀਭ ਨੂੰ ਬਾਹਰ ਕੱਢੋ। ਇਸ ਤੋਂ ਬਾਅਦ ਜੀਭ ਨੂੰ ਅੱਗੇ-ਪਿੱਛੇ ਹਿਲਾਓ। 10 ਸਕਿੰਟ ਲਈ ਉਸੇ ਸਥਿਤੀ ਵਿੱਚ ਰਹੋ। ਇਹ ਇੱਕ ਯੋਗ ਆਸਣ ਹੈ। ਇਸ ਨੂੰ ਸਿੰਹਕ੍ਰਿਯਾ ਕਿਹਾ ਜਾਂਦਾ ਹੈ। ਦਿਨ 'ਚ ਦੋ-ਤਿੰਨ ਵਾਰ ਇਸ ਕਸਰਤ ਨੂੰ ਕਰਨ ਨਾਲ ਨਾ ਸਿਰਫ ਡਬਲ ਚਿਨ ਘੱਟ ਹੁੰਦੀ ਹੈ ਸਗੋਂ ਗਰਦਨ ਦੀਆਂ ਮਾਸਪੇਸ਼ੀਆਂ ਵੀ ਮਜ਼ਬੂਤ ਹੁੰਦੀਆਂ ਹਨ।
ਟੈਨਿਸ ਬਾਲ ਨਿਯਮ: ਮਾਹਿਰਾਂ ਦਾ ਕਹਿਣਾ ਹੈ ਕਿ ਡਬਲ ਚਿਨ ਦੀ ਸਮੱਸਿਆ ਨੂੰ ਘੱਟ ਕਰਨ ਲਈ ਟੈਨਿਸ ਬਾਲ ਨਿਯਮ ਵਧੀਆ ਕਸਰਤ ਹੋ ਸਕਦੀ ਹੈ। ਇਸ ਲਈ ਸਭ ਤੋਂ ਪਹਿਲਾਂ ਇੱਕ ਟੈਨਿਸ ਬਾਲ ਲਓ ਅਤੇ ਇਸਨੂੰ ਠੋਡੀ ਦੇ ਹੇਠਾਂ ਰੱਖੋ ਅਤੇ ਸਿਰ ਨੂੰ ਹੇਠਾਂ ਵੱਲ ਝੁਕਾਓ। ਠੋਡੀ ਦੇ ਵਿਚਕਾਰ ਗੇਂਦ ਨੂੰ ਦਬਾਓ ਅਤੇ ਪੰਜ ਸਕਿੰਟਾਂ ਲਈ ਹੋਲਡ ਕਰੋ। ਦਿਨ 'ਚ ਦੋ ਵਾਰ ਅਜਿਹਾ ਕਰਨ ਨਾਲ ਠੋਡੀ 'ਤੇ ਮੌਜੂਦ ਵਾਧੂ ਚਰਬੀ ਘੱਟ ਜਾਵੇਗੀ।
ਗੋਲ ਗਰਦਨ: ਡਬਲ ਚਿਨ ਬਾਰੇ ਮਾਹਿਰਾਂ ਦਾ ਮੰਨਣਾ ਹੈ ਕਿ ਗਰਦਨ ਨੂੰ ਗੋਲ ਕਰਕੇ ਡਬਲ ਚਿਨ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਨਾਲ ਗਰਦਨ ਦੀ ਚਰਬੀ ਨੂੰ ਵੀ ਘਟਾਉਣ ਵਿੱਚ ਮਦਦ ਮਿਲਦੀ ਹੈ। ਇਸ ਲਈ ਸਭ ਤੋਂ ਪਹਿਲਾਂ ਕੁਰਸੀ 'ਤੇ ਬੈਠੋ ਅਤੇ ਠੋਡੀ ਨੂੰ ਆਪਣੀ ਛਾਤੀ ਤੱਕ ਲੈ ਜਾਓ। ਫਿਰ ਸਿਰ ਨੂੰ ਘੁੰਮਾਓ।