ETV Bharat / health

ਹੋਲੀ ਮੌਕੇ ਤੁਸੀਂ ਵੀ ਪੀਂਦੇ ਹੋ ਭੰਗ, ਤਾਂ ਨਸ਼ਾ ਉਤਾਰਨ ਲਈ ਇਹ 4 ਉਪਾਅ ਹੋ ਸਕਦੈ ਨੇ ਮਦਦਗਾਰ - Cannabis is a very dangerous drug

Holi 2024: ਹੋਲੀ ਦਾ ਤਿਉਹਾਰ ਇਸ ਸਾਲ 25 ਮਾਰਚ ਨੂੰ ਮਨਾਇਆ ਜਾ ਰਿਹਾ ਹੈ। ਇਸ ਦਿਨ ਕਈ ਲੋਕ ਭੰਗ ਦਾ ਨਸ਼ਾ ਕਰਦੇ ਹਨ, ਜੋ ਕਿ ਖਤਰਨਾਕ ਹੁੰਦਾ ਹੈ। ਇਹ ਨਸ਼ਾਂ ਦੋ ਤੋਂ ਤਿੰਨ ਦਿਨਾਂ ਤੱਕ ਰਹਿੰਦਾ ਹੈ। ਇਸ ਨਸ਼ੇ ਨੂੰ ਉਤਾਰਨ ਲਈ ਤੁਸੀਂ ਕੁਝ ਘਰੇਲੂ ਉਪਾਅ ਅਜ਼ਮਾ ਸਕਦੇ ਹੋ।

Holi 2024
Holi 2024
author img

By ETV Bharat Health Team

Published : Mar 19, 2024, 3:44 PM IST

ਹੈਦਰਾਬਾਦ: ਇਸ ਸਾਲ 25 ਮਾਰਚ ਨੂੰ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਦਿਨ ਦੀਆਂ ਤਿਆਰੀਆਂ ਲੋਕਾਂ ਨੇ ਸ਼ੁਰੂ ਕਰ ਦਿੱਤੀਆ ਹਨ। ਇਸ ਦਿਨ ਘਰਾਂ 'ਚ ਲੋਕ ਕਈ ਤਰ੍ਹਾਂ ਦੇ ਪਕਵਾਨ ਬਣਾਉਦੇ ਹਨ ਅਤੇ ਕਈ ਲੋਕ ਭੰਗ ਦਾ ਨਸ਼ਾ ਵੀ ਕਰਦੇ ਹਨ। ਜੇਕਰ ਗਲਤੀ ਨਾਲ ਭੰਗ ਪੀਣ ਤੋਂ ਬਾਅਦ ਮਿੱਠਾ ਖਾ ਲਿਆ ਜਾਵੇ, ਤਾਂ ਇਹ ਨਸ਼ਾ ਤੇਜ਼ੀ ਨਾਲ ਚੜ੍ਹ ਜਾਂਦਾ ਹੈ ਅਤੇ ਦੋ ਤੋਂ ਤਿੰਨ ਦਿਨ ਤੱਕ ਰਹਿੰਦਾ ਹੈ। ਇਸ ਨਾਲ ਸਿਰਦਰਦ, ਥਕਾਵਟ ਅਤੇ ਨੀਂਦ ਆਉਦੀ ਰਹਿੰਦੀ ਹੈ। ਭੰਗ ਦੇ ਨਸ਼ੇ ਨੂੰ ਉਤਾਰਨ ਲਈ ਤੁਸੀਂ ਕੁਝ ਘਰੇਲੂ ਨੁਸਖੇ ਅਜ਼ਮਾ ਸਕਦੇ ਹੋ।

ਭੰਗ ਦਾ ਨਸ਼ਾਂ ਉਤਾਰਨ ਦੇ ਉਪਾਅ:

ਨਿੰਬੂ: ਨਿੰਬੂ ਭੰਗ ਦੇ ਨਸ਼ੇ ਨੂੰ ਉਤਾਰਨ 'ਚ ਮਦਦਗਾਰ ਹੋ ਸਕਦਾ ਹੈ। ਸਿਰਫ਼ ਨਿੰਬੂ ਹੀ ਨਹੀਂ, ਤੁਸੀਂ ਖੱਟੇ ਫ਼ਲ ਜਿਵੇਂ ਕਿ ਸੰਤਰਾ ਅਤੇ ਮੌਸਮੀ ਦਾ ਇਸਤੇਮਾਲ ਵੀ ਕਰ ਸਕਦੇ ਹੋ। ਨਿੰਬੂ ਨੂੰ ਚੱਟ ਕੇ ਜਾਂ ਕੋਸੇ ਪਾਣੀ ਨਾਲ ਮਿਲਾ ਕੇ ਪੀਣਾ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਭੰਗ ਦਾ ਨਸ਼ਾ ਉਤਾਰਨ 'ਚ ਮਦਦ ਮਿਲੇਗੀ।

ਅਦਰਕ: ਅਦਰਕ ਵੀ ਭੰਗ ਦਾ ਨਸ਼ਾ ਉਤਾਰਨ 'ਚ ਮਦਦਗਾਰ ਹੋ ਸਕਦਾ ਹੈ। ਇਸ ਲਈ ਅਦਰਕ ਦਾ ਛੋਟਾ ਟੁੱਕੜਾ ਲਓ ਅਤੇ ਇਸਦਾ ਛਿਲਕਾ ਉਤਾਰ ਲਓ। ਫਿਰ ਇਸਨੂੰ ਮੂੰਹ 'ਚ ਰੱਖ ਕੇ ਦੰਦਾਂ ਨਾਲ ਪ੍ਰੈੱਸ ਕਰੋ। ਇਸਨੂੰ ਇੱਕ ਹੀ ਵਾਰ 'ਚ ਪਾਣੀ ਨਾਲ ਪੀਣ ਦੀ ਕੋਸ਼ਿਸ਼ ਕਰੋ। ਇਸ ਨਾਲ ਭੰਗ ਦਾ ਨਸ਼ਾ ਜਲਦੀ ਉੱਤਰ ਜਾਵੇਗਾ।

ਨਾਰੀਅਲ ਪਾਣੀ: ਨਾਰੀਅਲ ਪਾਣੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸਨੂੰ ਪੀਣ ਨਾਲ ਸਰੀਰ ਹੀ ਨਹੀਂ ਸਗੋ ਚਮੜੀ ਨੂੰ ਵੀ ਕਈ ਲਾਭ ਮਿਲਦੇ ਹਨ। ਇਸ ਦੇ ਨਾਲ ਹੀ, ਭੰਗ ਦਾ ਨਸ਼ਾ ਉਤਾਰਨ ਲਈ ਵੀ ਤੁਸੀਂ ਨਾਰੀਅਲ ਪਾਣੀ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਨਾਰੀਅਲ ਪਾਣੀ ਗਰਮੀਆਂ 'ਚ ਸਰੀਰ ਨੂੰ ਹਾਈਡ੍ਰੇਟ ਰੱਖਣ ਦਾ ਕੰਮ ਕਰਦਾ ਹੈ।

ਮੱਖਣ: ਭੰਗ ਦਾ ਨਸ਼ਾ ਉਤਾਰਨ ਲਈ ਦੇਸੀ ਘਿਓ ਜਾਂ ਮੱਖਣ ਨੂੰ ਤੁਸੀਂ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਇਸ ਨੂੰ ਕਿਸੇ ਚੀਜ਼ 'ਚ ਮਿਲਾ ਕੇ ਵੀ ਖਾਇਆ ਜਾ ਸਕਦਾ ਹੈ। ਦੋਵੇਂ ਤਰੀਕਿਆਂ ਨਾਲ ਇਸਨੂੰ ਖਾਣਾ ਫਾਇਦੇਮੰਦ ਹੋ ਸਕਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.