ਹੈਦਰਾਬਾਦ: ਥਾਇਰਾਇਡ ਇੱਕ ਹਾਰਮੋਨਲ ਬਿਮਾਰੀ ਹੈ। ਜੇਕਰ ਇਸ ਬਿਮਾਰੀ 'ਤੇ ਧਿਆਨ ਨਾ ਦਿੱਤਾ ਜਾਵੇ, ਤਾਂ ਇਹ ਗੰਭੀਰ ਹੋ ਸਕਦੀ ਹੈ। ਇਸ ਸਮੱਸਿਆ ਦਾ ਸਭ ਤੋਂ ਜ਼ਿਆਦਾ ਖਤਰਾ ਔਰਤਾਂ 'ਚ ਦੇਖਣ ਨੂੰ ਮਿਲਦਾ ਹੈ। ਬਦਲਦੀ ਜੀਵਨਸ਼ੈਲੀ ਅਤੇ ਖਾਣ-ਪੀਣ ਕਰਕੇ ਇਹ ਸਮੱਸਿਆ ਆਮ ਹੁੰਦੀ ਜਾ ਰਹੀ ਹੈ। ਥਾਇਰਾਇਡ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਇਸ ਵੱਲ ਧਿਆਨ ਦੇਣਾ ਜ਼ਰੂਰੀ ਹੈ। ਇਸ ਲਈ ਤੁਹਾਨੂੰ ਇਸ ਬਿਮਾਰੀ ਦੇ ਲੱਛਣਾਂ ਬਾਰੇ ਜਾਣ ਲੈਣਾ ਚਾਹੀਦਾ ਹੈ, ਤਾਂਕਿ ਸਹੀ ਸਮੇਂ 'ਤੇ ਇਲਾਜ਼ ਕਰਵਾ ਕੇ ਥਾਇਰਾਇਡ ਤੋਂ ਛੁਟਕਾਰਾ ਪਾਇਆ ਜਾ ਸਕੇ।
ਥਾਇਰਾਇਡ ਦੇ ਸ਼ੁਰੂਆਤੀ ਲੱਛਣ: ਥਾਇਰਾਇਡ ਦੇ ਸ਼ੁਰੂਆਤੀ ਲੱਛਣ ਅਲੱਗ-ਅਲੱਗ ਹੋ ਸਕਦੇ ਹਨ। ਪਰ ਕੁਝ ਲੱਛਣ ਇੱਥੇ ਦੱਸੇ ਗਏ ਹਨ, ਜਿਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਭਾਰੀ ਪੈ ਸਕਦਾ ਹੈ।
- ਭਰਪੂਰ ਨੀਂਦ ਲੈਣ ਤੋਂ ਬਾਅਦ ਵੀ ਥਕਾਵਟ ਜਾਂ ਐਨਰਜ਼ੀ ਦੀ ਕਮੀ ਮਹਿਸੂਸ ਹੋਣਾ।
- ਅਚਾਨਕ ਭਾਰ ਘੱਟ ਜਾਂ ਵੱਧ ਹੋਣਾ।
- ਮੂਡ 'ਚ ਬਦਲਾਅ।
- ਚਿੰਤਾ ਅਤੇ ਤਣਾਅ।
- ਨੀਂਦ ਨਾ ਆਉਣਾ।
- ਸੁੱਕੀ ਚਮੜੀ।
- ਵਾਲਾਂ ਦਾ ਝੜਨਾ।
- ਮਾਸਪੇਸ਼ੀਆਂ 'ਚ ਕੰਮਜ਼ੋਰੀ ਜਾਂ ਜੋੜਾਂ 'ਚ ਦਰਦ
- ਹਾਰਟ ਦਰ ਦਾ ਵਧਣਾ ਜਾਂ ਘੱਟ ਹੋਣਾ।
- ਪੀਰੀਅਡਸ 'ਚ ਬਦਲਾਅ।
- ਗਰਦਨ 'ਚ ਸੋਜ।
ਥਾਇਰਾਇਡ ਤੋਂ ਪੀੜਿਤ ਮਰੀਜ਼ਾਂ ਦੀ ਖੁਰਾਕ:
- ਆਪਣੀ ਖੁਰਾਕ 'ਚ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਜਿਵੇਂ ਕਿ ਦੁੱਧ, ਮੱਛੀ ਅਤੇ ਦਾਲ ਆਦਿ ਨੂੰ ਸ਼ਾਮਲ ਕਰੋ।
- ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਫਲ ਜਿਵੇਂ ਕਿ ਅੰਗੂਰ, ਸੇਬ, ਗਾਜਰ, ਚੁਕੰਦਰ, ਭਿੰਡੀ, ਲੌਕੀ, ਬੈਂਗਨ, ਟਮਾਟਰ ਅਤੇ ਕਰੇਲੇ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ।
- ਸੁੱਕੇ ਮੇਵੇ ਖਾਓ।
- ਸਿਹਤ ਨਾਲ ਜੁੜੀਆਂ ਸਮੱਸਿਆਵਾਂ ਮਾਂ ਦੇ ਦੁੱਧ ਰਾਹੀ ਬੱਚੇ 'ਤੇ ਪਾ ਸਕਦੀਆਂ ਨੇ ਅਸਰ, ਇੱਥੇ ਜਾਣੋ ਦੁੱਧ ਨਾ ਚੁੰਘਾਉਣ ਦੇ ਕਾਰਨ - Breastfeeding tips for mothers
- ਜਾਣੋ, ਟੀਬੀ ਦੀ ਬਿਮਾਰੀ ਦੇ ਲੱਛਣ ਅਤੇ ਬਚਾਅ ਲਈ ਵਰਤੋ ਇਹ ਸਾਵਧਾਨੀਆਂ - World TB Day 2024
- ਕੁੱਤੇ ਦੇ ਕੱਟਣ ਤੋਂ ਬਾਅਦ ਤੁਰੰਤ ਅਪਣਾਓ ਕੁਝ ਘਰੇਲੂ ਨੁਸਖ਼ੇ, ਜਾਣੋ ਕਿਹੜੀ ਗਲਤੀ ਲੈ ਸਕਦੀ ਹੈ ਤੁਹਾਡੀ ਜਾਨ - dog bite treatment guidelines
ਥਾਇਰਾਇਡ ਤੋਂ ਪੀੜਿਤ ਮਰੀਜ਼ਾਂ ਇਨ੍ਹਾਂ ਚੀਜ਼ਾਂ ਤੋਂ ਕਰਨ ਪਰਹੇਜ਼:
- ਸੋਇਆਬੀਨ ਤੋਂ ਬਣੀਆਂ ਚੀਜ਼ਾਂ ਨਾ ਖਾਓ।
- ਜ਼ਿਆਦਾ ਖੰਡ ਨਾ ਖਾਓ।
- ਜੰਕ ਫੂਡ ਅਤੇ ਪ੍ਰੋਸੈਸਡ ਫੂਡ ਜਿਵੇਂ ਕਿ ਪਾਸਤਾ, ਬ੍ਰੈੱਡ, ਕੇਕ, ਪੇਸਟਰੀ ਅਤੇ ਜ਼ਿਆਦਾ ਤਲਿਆ ਭੋਜਨ ਨਾ ਖਾਓ।
- ਡਾਕਟਰ ਦੀ ਸਲਾਹ ਤੋਂ ਬਾਅਦ ਹੀ ਪੌਸ਼ਟਿਕ ਪੂਰਕ ਲਓ।
- ਗੋਭੀ ਨੂੰ ਨਾ ਖਾਓ।