ਹੈਦਰਾਬਾਦ: ਕੋਲੇਸਟ੍ਰੋਲ ਦੀ ਸਮੱਸਿਆ ਖਤਰਨਾਕ ਹੋ ਸਕਦੀ ਹੈ। ਉੱਚ ਕੋਲੇਸਟ੍ਰੋਲ ਦੇ ਲੱਛਣ ਜਲਦੀ ਨਜ਼ਰ ਨਹੀਂ ਆਉਦੇ ਹਨ। ਪਰ ਹੌਲੀ-ਹੌਲੀ ਇਹ ਤੁਹਾਡੇ ਦਿਲ ਲਈ ਖਤਰਨਾਕ ਹੋ ਸਕਦਾ ਹੈ। ਕੋਲੈਸਟ੍ਰੋਲ ਇੱਕ ਚਰਬੀ ਵਰਗਾ ਪਦਾਰਥ ਹੈ, ਜੋ ਜਿਗਰ ਦੁਆਰਾ ਪੈਦਾ ਹੁੰਦਾ ਹੈ। ਇਹ ਧਮਨੀਆਂ ਵਿੱਚ ਇਕੱਠਾ ਹੋ ਜਾਂਦਾ ਹੈ ਅਤੇ ਦਿਲ ਦੇ ਦੌਰੇ ਅਤੇ ਸਟ੍ਰੋਕ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਕਾਰਨ ਬਣਦਾ ਹੈ। ਸਰੀਰ ਵਿੱਚ ਉੱਚ ਕੋਲੇਸਟ੍ਰੋਲ ਦੇ ਜ਼ਿਆਦਾ ਲੱਛਣ ਨਜ਼ਰ ਨਹੀਂ ਆਉਦੇ। ਪਰ ਮਾਹਰ ਕਹਿੰਦੇ ਹਨ ਕਿ ਤੁਹਾਡੇ ਪੈਰਾਂ ਵਿੱਚ ਬੇਅਰਾਮੀ, ਸੋਜ ਅਤੇ ਦਰਦ ਉੱਚ ਕੋਲੇਸਟ੍ਰੋਲ ਦੇ ਲੱਛਣ ਹੋ ਸਕਦੇ ਹਨ। ਇਹ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਬਾਂਹਾਂ ਜਾਂ ਲੱਤਾਂ ਦੀਆਂ ਧਮਨੀਆਂ ਵਿੱਚ ਚਰਬੀ ਜਮ੍ਹਾਂ ਹੋ ਜਾਂਦੀ ਹੈ ਅਤੇ ਖੂਨ ਦਾ ਪ੍ਰਵਾਹ ਘੱਟ ਜਾਂਦਾ ਹੈ। ਡਾਕਟਰ ਇਸ ਨੂੰ ਪੈਰੀਫਿਰਲ ਆਰਟਰੀ ਡਿਜ਼ੀਜ਼ (PAD) ਵੀ ਕਹਿੰਦੇ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਕੋਲੇਸਟ੍ਰੋਲ ਦੀ ਸਮੱਸਿਆ ਦਾ ਸਿੱਧੇ ਤੌਰ 'ਤੇ ਨਿਦਾਨ ਨਹੀਂ ਕੀਤਾ ਜਾ ਸਕਦਾ ਹੈ। ਇਹ ਇਕ ਅਜਿਹੀ ਸਮੱਸਿਆ ਹੈ, ਜਿਸਦੇ ਲੱਛਣ ਆਮ ਹੁੰਦੇ ਹਨ। ਬਹੁਤ ਸਾਰੇ ਇਸ ਸਮੱਸਿਆ ਨੂੰ ਬੁਢਾਪੇ ਦੀ ਨਿਸ਼ਾਨੀ ਮੰਨਦੇ ਹਨ। ਦਰਅਸਲ, ਕੋਲੇਸਟ੍ਰੋਲ ਦੀ ਸਮੱਸਿਆ ਉਮਰ ਦੇ ਨਾਲ-ਨਾਲ ਹੋਰ ਗੰਭੀਰ ਹੋ ਜਾਂਦੀ ਹੈ। ਇਸ ਲਈ ਜੇਕਰ ਇਸ ਸਮੱਸਿਆ ਦਾ ਪਹਿਲਾਂ ਪਤਾ ਲਗਾਇਆ ਜਾਵੇ, ਤਾਂ ਦਿਲ ਦੀਆਂ ਸਮੱਸਿਆਵਾਂ ਅਤੇ ਸਟ੍ਰੋਕ ਨੂੰ ਰੋਕਿਆ ਜਾ ਸਕਦਾ ਹੈ।
ਕੋਲੇਸਟ੍ਰੋਲ ਦੇ ਲੱਛਣ:
ਹਮੇਸ਼ਾ ਠੰਡੇ ਪੈਰ: ਜੇਕਰ ਤੁਸੀਂ ਕੋਲੇਸਟ੍ਰੋਲ ਤੋਂ ਪੀੜਤ ਹੋ, ਤਾਂ ਤੁਹਾਡੇ ਪੈਰ ਹਮੇਸ਼ਾ ਠੰਡੇ ਰਹਿਣਗੇ। ਜਦੋਂ ਖੂਨ ਸੰਚਾਰ ਵਿੱਚ ਸੁਧਾਰ ਹੁੰਦਾ ਹੈ, ਤਾਂ ਪੈਰ ਗਰਮ ਹੁੰਦੇ ਹਨ। ਸਰੀਰ ਦੇ ਤਾਪਮਾਨ ਵਿੱਚ ਅੰਤਰ ਉਦੋਂ ਹੁੰਦਾ ਹੈ, ਜਦੋਂ ਧਮਨੀਆਂ ਕੋਲੇਸਟ੍ਰੋਲ ਨਾਲ ਬੰਦ ਹੋ ਜਾਂਦੀਆਂ ਹਨ ਅਤੇ ਖੂਨ ਦਾ ਪ੍ਰਵਾਹ ਘੱਟ ਜਾਂਦਾ ਹੈ। ਇਸ ਕਾਰਨ ਦਿਲ ਦੀ ਬਿਮਾਰੀ ਦਾ ਖ਼ਤਰਾ ਵੱਧ ਜਾਂਦਾ ਹੈ।
ਸੋਜ: ਕੋਲੇਸਟ੍ਰੋਲ ਕਾਰਨ ਵੀ ਲੱਤਾਂ 'ਚ ਸੋਜ ਹੋ ਸਕਦੀ ਹੈ। ਕਈ ਵਾਰ ਲੱਤਾਂ ਨੂੰ ਲੰਬੇ ਸਮੇਂ ਤੱਕ ਸਥਿਰ ਰੱਖਣ ਨਾਲ ਵੀ ਸੋਜ ਦੀ ਸਮੱਸਿਆ ਹੋ ਜਾਂਦੀ ਹੈ। ਜੇਕਰ ਅਕਸਰ ਲੱਤਾਂ 'ਚ ਸੋਜ ਰਹਿੰਦੀ ਹੈ, ਤਾਂ ਇਹ ਕੋਲੇਸਟ੍ਰੋਲ ਦੇ ਲੱਛਣ ਹੋ ਸਕਦੇ ਹਨ।
ਵਾਰ-ਵਾਰ ਦਰਦ: ਡਾਕਟਰਾਂ ਦਾ ਕਹਿਣਾ ਹੈ ਕਿ ਕੋਲੇਸਟ੍ਰੋਲ ਦੇ ਸਭ ਤੋਂ ਆਮ ਲੱਛਣਾਂ ਵਿੱਚੋਂ ਇੱਕ ਲੱਤ ਦਾ ਦਰਦ ਹੈ। ਇਸ ਦਰਦ ਦੌਰਾਨ ਅਜਿਹਾ ਲੱਗਦਾ ਹੈ ਕਿ ਲੱਤਾਂ 'ਚ ਸੂਈਆਂ ਚੁਭ ਰਹੀਆਂ ਹੋਣ। ਇਹ ਦਰਦ ਅਕਸਰ ਲੱਤਾਂ ਅਤੇ ਪੱਟਾਂ ਵਿੱਚ ਹੁੰਦਾ ਹੈ।
ਧਮਣੀ ਦੇ ਫੋੜੇ: ਲੱਤਾਂ ਵਿੱਚ ਖੂਨ ਦੇ ਪ੍ਰਵਾਹ ਦੀ ਕਮੀ ਕਾਰਨ ਧਮਣੀ 'ਤੇ ਫੋੜੇ ਹੋਣ ਲੱਗਦੇ ਹਨ। ਇਹ ਜ਼ਖਮ ਆਮ ਤੌਰ 'ਤੇ ਲੱਤਾਂ, ਪੈਰਾਂ, ਗਿੱਟਿਆਂ ਅਤੇ ਉਂਗਲਾਂ 'ਤੇ ਦਿਖਾਈ ਦਿੰਦੇ ਹਨ। ਇਸਦੇ ਨਾਲ ਹੀ, ਜ਼ਖ਼ਮ ਜਲਦੀ ਠੀਕ ਨਹੀਂ ਹੁੰਦੇ।
ਚਮੜੀ ਵਿੱਚ ਬਦਲਾਅ: ਮਾਹਿਰਾਂ ਅਨੁਸਾਰ, ਕੋਲੇਸਟ੍ਰੋਲ ਤੋਂ ਪੀੜਤ ਲੋਕਾਂ ਨੂੰ ਚਮੜੀ ਦੇ ਰੰਗ ਵਿੱਚ ਬਦਲਾਅ ਦਾ ਅਨੁਭਵ ਹੋ ਸਕਦਾ ਹੈ। ਇਸ ਕਾਰਨ ਹਾਈਪਰ ਪਿਗਮੈਂਟੇਸ਼ਨ ਦੀ ਸਮੱਸਿਆ ਵੀ ਹੋ ਜਾਂਦੀ ਹੈ। ਕਈ ਵਾਰ ਚਮੜੀ ਨੀਲੀ ਹੋ ਜਾਂਦੀ ਹੈ। ਇਸ ਸਥਿਤੀ ਨੂੰ ਸਾਇਨੋਸਿਸ ਕਿਹਾ ਜਾਂਦਾ ਹੈ। ਇਹ ਸਮੱਸਿਆ ਵਾਲਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ। ਖਰਾਬ ਸਰਕੂਲੇਸ਼ਨ ਕਾਰਨ ਤੁਹਾਡੀਆਂ ਲੱਤਾਂ 'ਤੇ ਵਾਲ ਝੜ ਵੀ ਸਕਦੇ ਹਨ।
- ਜਣੇਪੇ ਤੋਂ ਬਾਅਦ ਵੀ ਨਹੀਂ ਘੱਟ ਰਹੇ ਚਿਹਰੇ 'ਤੇ ਕਾਲੇ ਧੱਬੇ, ਤਾਂ ਇਨ੍ਹਾਂ ਤਰੀਕਿਆਂ ਨਾਲ ਪਾਓ ਰਾਹਤ - Remove Blackheads on the Face
- ਜਾਣੋ ਪਤੀ-ਪਤਨੀ ਦੇ ਵੱਖ ਹੋਣ ਪਿੱਛੇ ਕੀ ਹੋ ਸਕਦੈ ਨੇ ਕਾਰਨ, ਅੱਜ ਤੋਂ ਹੀ ਆਪਣੀਆਂ ਇਨ੍ਹਾਂ ਆਦਤਾਂ 'ਚ ਕਰ ਲਓ ਸੁਧਾਰ - Breakdown of Trust in Relationships
- ਅੱਜ ਮਨਾਇਆ ਜਾ ਰਿਹਾ ਹੈ ਵਿਸ਼ਵ ਸਾਈਕਲ ਦਿਵਸ, ਸਾਈਕਲ ਚਲਾਉਣ ਨਾਲ ਸਿਹਤ ਨੂੰ ਮਿਲ ਸਕਦੈ ਨੇ ਕਈ ਲਾਭ - World Bicycle Day 2024
ਪੈਰਾਂ ਦੇ ਨਹੁੰਆਂ ਵਿੱਚ ਬਦਲਾਅ: ਕੋਲੇਸਟ੍ਰੋਲ ਤੋਂ ਪੀੜਤ ਲੋਕ ਪੈਰਾਂ ਦੇ ਨਹੁੰਆਂ ਵਿੱਚ ਤਬਦੀਲੀਆਂ ਦੇਖ ਸਕਦੇ ਹਨ। ਜਿਵੇਂ ਕਿ ਨਹੁੰ ਲੰਬੇ ਅਤੇ ਮੋਟੇ ਹੋ ਜਾਂਦੇ ਹਨ। ਇਸਦੇ ਨਾਲ ਹੀ, ਨਹੁੰਆਂ ਦਾ ਰੰਗ ਵੀ ਖਰਾਬ ਹੋ ਜਾਂਦਾ ਹੈ।
ਕੋਲੇਸਟ੍ਰੋਲ ਤੋਂ ਬਚਣ ਦੇ ਤਰੀਕੇ: ਕੋਲੇਸਟ੍ਰੋਲ ਦੀ ਸਮੱਸਿਆ ਨੂੰ ਦੂਰ ਕਰਨ ਲਈ ਹਮੇਸ਼ਾ ਸਰੀਰ ਦੇ ਭਾਰ ਨੂੰ ਕੰਟਰੋਲ ਕਰਨਾ ਜ਼ਰੂਰੀ ਹੁੰਦਾ ਹੈ। ਫਾਈਬਰ ਨਾਲ ਭਰਪੂਰ, ਘੱਟ ਲੂਣ ਅਤੇ ਚੀਨੀ ਵਾਲੇ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ। ਇਸਦੇ ਨਾਲ ਹੀ, ਨਿਯਮਿਤ ਤੌਰ 'ਤੇ ਕਸਰਤ ਕਰੋ। ਖਾਸ ਕਰਕੇ ਸ਼ਰਾਬ ਅਤੇ ਸਿਗਰਟਨੋਸ਼ੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਨੋਟ: ਇਹ ਸਿਹਤ ਜਾਣਕਾਰੀ ਅਤੇ ਡਾਕਟਰੀ ਸੁਝਾਅ ਸਿਰਫ ਤੁਹਾਡੀ ਸਮਝ ਲਈ ਹਨ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਆਪਣੇ ਨਿੱਜੀ ਡਾਕਟਰ ਦੀ ਸਲਾਹ ਲੈਣੀ ਬਿਹਤਰ ਹੈ।